ਸੋਈਸਤਿਨ੍ਰਿਪਤਿਕਰਿਮਾਨੀ॥
ਰਾਜੇ ਨੇ ਉਹ ਸਚ ਕਰ ਕੇ ਮੰਨ ਲਿਆ,
ਜਿਹਬਿਧਿਤਾਸੌਜਾਰਬਖਾਨੀ॥
ਜਿਸ ਤਰ੍ਹਾਂ ਉਸ ਨੂੰ (ਰਾਣੀ ਦੇ) ਯਾਰ ਨੇ ਦਸਿਆ।
ਤਾਕੇਧਾਮਬੈਦਨੀਰਾਖੀ॥
ਉਸ (ਰਾਣੀ) ਦੇ ਘਰ ਵੈਦਣ ਰਖ ਦਿੱਤੀ,
ਜੋਨਰਤੇਇਸਤ੍ਰੀਕਰਿਭਾਖੀ॥੨੩॥
ਜੋ ਪੁਰਸ਼ ਤੋਂ ਇਸਤਰੀ ਕਰ ਕੇ ਦਸੀ ਗਈ ਸੀ ॥੨੩॥
ਰੈਨਿਦਿਵਸਤਾਕੇਸੋਰਹੈ॥
ਉਹ (ਵੈਦਣ) ਰਾਤ ਦਿਨ ਉਥੇ ਰਹਿੰਦੀ
ਭੋਗਕਰੈਤਰੁਨੀਜਬਚਹੈ॥
ਅਤੇ ਜਦ ਰਾਣੀ ਚਾਹੁੰਦੀ ਭੋਗ ਬਿਲਾਸ ਕਰਦੀ।
ਮੂਰਖਰਾਵਭੇਦਨਹਿਪਾਯੋ॥
ਮੂਰਖ ਰਾਜੇ ਨੇ ਇਸ ਭੇਦ ਨੂੰ ਨਾ ਸਮਝਿਆ
ਆਠਬਰਿਸਲਗਿਮੂੰਡਮੁੰਡਾਯੋ॥੨੪॥
ਅਤੇ ਅੱਠ ਸਾਲ ਤਕ ਸਿਰ ਮੁੰਨਵਾਉਂਦਾ ਰਿਹਾ (ਭਾਵ ਛਲਿਆ ਜਾਂਦਾ ਰਿਹਾ) ॥੨੪॥
ਦੋਹਰਾ॥
ਦੋਹਰਾ:
ਇਹਚਰਿਤ੍ਰਤਿਨਚੰਚਲਾਨ੍ਰਿਪਕਹਛਲਾਸੁਧਾਰਿ॥
ਇਸ ਚਰਿਤ੍ਰ ਨਾਲ ਉਸ ਚੰਚਲਾ (ਰਾਣੀ) ਨੇ ਰਾਜੇ ਨੂੰ ਚੰਗੀ ਤਰ੍ਹਾਂ ਛਲ ਲਿਆ।
ਆਠਿਬਰਸਿਮਿਤ੍ਰਹਿਭਜਿਯੋਸਕਿਯੋਨਮੂੜਬਿਚਾਰਿ॥੨੫॥
(ਉਸ ਨੇ) ਅੱਠ ਸਾਲ ਤਕ ਮਿਤਰ ਨਾਲ ਸੰਯੋਗ ਸੁਖ ਮਾਣਿਆ, ਪਰ ਮੂਰਖ ਰਾਜਾ ਵਿਚਾਰ ਨਾ ਸਕਿਆ ॥੨੫॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਉਨਾਨਵੇਚਰਿਤ੍ਰਸਮਾਪਤਮਸਤੁਸੁਭਮਸਤੁ॥੨੮੯॥੫੫੦੨॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੮੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੮੯॥੫੫੦੨॥ ਚਲਦਾ॥
ਚੌਪਈ॥
ਚੌਪਈ:
ਪੂਰਬਦੇਸਏਕਨ੍ਰਿਪਰਹੈ॥
ਪੂਰਬ (ਦਿਸ਼ਾ) ਦੇ (ਇਕ) ਦੇਸ਼ ਵਿਚ ਇਕ ਰਾਜਾ ਰਹਿੰਦਾ ਸੀ।
ਪੂਰਬਸੈਨਨਾਮਜਗਕਹੈ॥
ਉਹ ਪੂਰਬ ਸੈਨ ਦੇ ਨਾਂ ਨਾਲ ਜਗਤ ਵਿਚ ਜਾਣਿਆ ਜਾਂਦਾ ਸੀ।
ਪੂਰਬਦੇਤਾਕੇਘਰਨਾਰੀ॥
ਉਸ ਦੇ ਘਰ ਪੂਰਬ ਦੇ (ਦੇਈ) ਨਾਂ ਦੀ ਇਸਤਰੀ ਸੀ।
ਜਾਸਮਲਗਤਨਦੇਵਕੁਮਾਰੀ॥੧॥
ਉਸ ਵਰਗੀ ਦੇਵ ਕੁਮਾਰੀ ਵੀ ਨਹੀਂ ਲਗਦੀ ਸੀ ॥੧॥
ਰੂਪਸੈਨਛਤ੍ਰੀਇਕਤਹਾ॥
ਉਥੇ ਇਕ ਰੂਪ ਸੈਨ ਛਤ੍ਰੀ ਵੀ ਰਹਿੰਦਾ ਸੀ।
ਤਾਸਮਸੁੰਦਰਕਹੂੰਨਕਹਾ॥
ਉਸ ਵਰਗਾ ਸੁੰਦਰ ਕੋਈ ਵੀ ਕਿਤੇ ਨਹੀਂ ਸੀ।
ਅਪ੍ਰਮਾਨਤਿਹਤੇਜਬਿਰਾਜੈ॥
ਉਸ ਦਾ ਅਪਾਰ ਤੇਜ ਸ਼ੋਭਦਾ ਸੀ
ਨਰੀਨਾਗਨਿਨਕੋਮਨੁਲਾਜੈ॥੨॥
(ਜਿਸ ਨੂੰ ਵੇਖ ਕੇ) ਮੱਨੁਖ ਇਸਤਰੀਆਂ ਅਤੇ ਨਾਗ ਇਸਤਰੀਆਂ ਦਾ ਮਨ ਲਜਾ ਜਾਂਦਾ ਸੀ ॥੨॥
ਰਾਜਤਰੁਨਿਜਬਤਾਹਿਨਿਹਾਰਾ॥
ਰਾਣੀ ਨੇ ਜਦ ਉਸ ਨੂੰ ਵੇਖਿਆ,
ਮਨਬਚਕ੍ਰਮਇਹਭਾਤਿਬਿਚਾਰਾ॥
ਤਾਂ ਮਨ ਬਚਨ ਅਤੇ ਕਰਮ ਕਰ ਕੇ ਇਸ ਤਰ੍ਹਾਂ ਸੋਚਣ ਲਗੀ
ਕੈਸੇਕੇਲਸੁਯਾਸੰਗਕਰੌ॥
ਕਿ ਇਸ ਨਾਲ ਕਿਸ ਤਰ੍ਹਾਂ ਕਾਮ-ਕ੍ਰੀੜਾ ਕਰਾਂ,
ਨਾਤਰਮਾਰਿਕਟਾਰੀਮਰੌ॥੩॥
ਨਹੀਂ ਤਾਂ ਕਟਾਰ ਮਾਰ ਕੇ ਮਰ ਜਾਵਾਂ ॥੩॥
ਮਿਤ੍ਰਜਾਨਿਇਕਹਿਤੂਹਕਾਰੀ॥
ਮਿਤਰ ਸਮਝ ਕੇ ਉਸ ਨੇ ਇਕ ਹਿਤ ਕਰਨ ਵਾਲੀ (ਸਖੀ) ਨੂੰ ਬੁਲਾਇਆ
ਤਾਪ੍ਰਤਿਚਿਤਕੀਬਾਤਉਚਾਰੀ॥
ਅਤੇ ਉਸ ਨਾਲ ਚਿਤ ਦੀ ਗੱਲ ਕੀਤੀ।
ਕੈਇਹਮੁਹਿਤੈਦੇਹਿਮਿਲਾਈ॥
ਜਾਂ ਤਾਂ ਇਹ ਮੈਨੂੰ ਮਿਲਾ ਦੇ,
ਨਾਤਰਮੁਹਿਨਨਿਰਖਿਹੈਆਈ॥੪॥
ਨਹੀਂ ਤਾਂ ਮੈਨੂੰ ਆ ਕੇ ਨਾ ਵੇਖੀਂ ॥੪॥
ਦੋਹਰਾ॥
ਦੋਹਰਾ:
ਕੈਸਜਨੀਮੁਹਿਮਿਤ੍ਰਕਹਅਬਹੀਦੇਹੁਮਿਲਾਇ॥
ਹੇ ਸਖੀ! ਜਾਂ ਤਾਂ ਮੈਨੂੰ ਹੁਣੇ ਮਿਤਰ ਨਾਲ ਮਿਲਾ ਦੇ,
ਨਾਤਰਰਾਨੀਮ੍ਰਿਤਕੌਬਹੁਰਿਨਿਰਖਿਯਹੁਆਇ॥੫॥
ਨਹੀਂ ਤਾਂ ਫਿਰ ਰਾਣੀ ਨੂੰ ਮਰਿਆ ਹੋਇਆ ਆ ਕੇ ਵੇਖੀਂ ॥੫॥
ਚੌਪਈ॥
ਚੌਪਈ:
ਜਬਇਹਭਾਤਿਉਚਾਰੋਰਾਨੀ॥
ਜਦ ਰਾਣੀ ਨੇ ਇਸ ਤਰ੍ਹਾਂ ਕਿਹਾ
ਜਾਨਿਗਈਤਬਸਖੀਸਿਯਾਨੀ॥
ਤਦ ਉਹ ਸਿਆਣੀ ਸਖੀ ਜਾਣ ਗਈ।
ਯਾਕੀਲਗਨਮਿਤ੍ਰਸੌਲਾਗੀ॥
ਇਸ ਦੀ ਮਿਤਰ ਨਾਲ ਲਗਨ ਲਗ ਗਈ ਹੈ।
ਤਾਤੇਨੀਂਦਭੂਖਸਭਭਾਗੀ॥੬॥
ਉਸ ਕਰ ਕੇ (ਇਸ ਦੀ) ਨੀਂਦਰ ਭੁਖ ਸਭ ਭਜ ਗਈ ਹੈ ॥੬॥
ਅੜਿਲ॥
ਅੜਿਲ:
ਤਨਿਕਨਲਗੀਅਵਾਰਸਜਨਕੈਘਰਗਈ॥
ਜ਼ਰਾ ਵੀ ਦੇਰ ਨਾ ਲਗੀ ਅਤੇ (ਉਹ ਦਾਸੀ) ਮਿਤਰ ਦੇ ਘਰ ਜਾ ਪਹੁੰਚੀ।
ਬਹੁਬਿਧਿਤਾਹਿਪ੍ਰਬੋਧਤਤਹਲ੍ਯਾਵਤਭਈ॥
ਉਸ ਨੂੰ ਬਹੁਤ ਤਰ੍ਹਾਂ ਨਾਲ ਸਮਝਾ ਕੇ ਉਥੇ ਲੈ ਆਈ,
ਜਹਆਗੇਤ੍ਰਿਯਬੈਠੀਸੇਜਡਸਾਇਕੈ॥
ਜਿਥੇ ਅਗੇ ਰਾਣੀ ਸੇਜ ਵਿਛਾ ਕੇ ਬੈਠੀ ਹੋਈ ਸੀ।
ਹੋਤਹੀਤਵਨਕਹਹਿਤੂਨਿਕਾਸਿਯੋਲ੍ਯਾਇਕੈ॥੭॥
ਉਥੇ ਹੀ ਉਸ ਦੇ ਮਿਤਰ ਨੂੰ ਲੈ ਕੇ ਆ ਪਹੁੰਚੀ ॥੭॥
ਚੌਪਈ॥
ਚੌਪਈ:
ਉਠਿਕਰਿਕੁਅਰਿਅਲਿੰਗਨਕਿਯੋ॥
ਰਾਣੀ ਨੇ ਉਠ ਕੇ (ਯਾਰ ਨੂੰ) ਗਲਵਕੜੀ ਵਿਚ ਲਿਆ।
ਭਾਤਿਭਾਤਿਚੁੰਬਨਤਿਹਲਿਯੋ॥
ਕਈ ਤਰ੍ਹਾਂ ਨਾਲ ਉਸ ਦੇ ਚੁੰਬਨ ਲਏ।
ਕਾਮਕੇਲਰੁਚਿਮਾਨਕਮਾਯੋ॥
ਮਨ ਪਸੰਦ ਦੀ ਕਾਮ-ਕ੍ਰੀੜਾ ਕੀਤੀ।
ਭਾਗਿਅਫੀਮਸਰਾਬਚੜਾਯੋ॥੮॥
ਭੰਗ, ਅਫ਼ੀਮ ਅਤੇ ਸ਼ਰਾਬ ਪੀਤੀ ॥੮॥
ਜਬਮਦਕਰਿਮਤਵਾਰਾਕਿਯੋ॥
ਜਦ ਸ਼ਰਾਬ ਪਿਲਾ ਕੇ (ਉਸ ਨੂੰ) ਮਤਵਾਲਾ ਕਰ ਦਿੱਤਾ