ਭੁਜਤੇਪਕਰਿਸੇਜਪਰਦਿਯੋ॥
ਤਾਂ ਬਾਹੋਂ ਪਕੜ ਕੇ ਸੇਜ ਉਪਰ ਪਾ ਲਿਆ।
ਅਧਿਕਮਾਨਿਰੁਚਿਗਰੇਲਗਾਯੋ॥
ਬਹੁਤ ਪ੍ਰਸੰਨ ਹੋ ਕੇ (ਉਸ ਨੂੰ) ਗਲੇ ਨਾਲ ਲਗਾਇਆ
ਉਛਰਿਉਛਰਿਕਰਿਭੋਗਕਮਾਯੋ॥੯॥
ਅਤੇ ਉਛਲ ਉਛਲ ਕੇ ਉਸ ਨਾਲ ਸੰਯੋਗ ਕੀਤਾ ॥੯॥
ਏਕਤਰੁਨਦੂਸਰਮਦਮਾਤੋ॥
ਇਕ ਜਵਾਨ ਅਤੇ ਦੂਜਾ ਸ਼ਰਾਬ ਨਾਲ ਮਸਤ
ਤੀਸਰਭੋਗਤਰੁਨਿਕੇਰਾਤੋ॥
ਅਤੇ ਤੀਜਾ ਨੌਜਵਾਨ ਇਸਤਰੀ ਨਾਲ ਭੋਗ ਵਿਚ ਮਗਨ,
ਦੁਹੂੰਅਨਮਧਹਾਰਕੋਮਾਨੈ॥
ਦਸੋ (ਇਨ੍ਹਾਂ) ਦੋਹਾਂ ਵਿਚੋਂ ਹਾਰ ਕੌਣ ਮੰਨੇ।
ਚਾਰਹੁਬੇਦਭੇਦਇਹਜਾਨੈ॥੧੦॥
ਚਾਰੇ ਵੇਦ ਇਸ ਭੇਦ ਨੂੰ ਜਾਣਦੇ ਹਨ ॥੧੦॥
ਜਬਤ੍ਰਿਯਤਰੁਨਿਤਰੁਨਕਹਪਾਵੈ॥
ਜਦ ਕੋਈ ਜਵਾਨ ਇਸਤਰੀ ਜਵਾਨ ਮਰਦ ਨੂੰ ਪ੍ਰਾਪਤ ਕਰਦੀ ਹੈ,
ਛਿਨਛਤਿਯਾਤੇਛੋਰਿਨਭਾਵੈ॥
ਤਾਂ ਛਿਣ ਭਰ ਲਈ ਵੀ ਛਾਤੀ ਨਾਲ ਵਖਰਾ ਕਰਨਾ ਪਸੰਦ ਨਹੀਂ ਕਰਦੀ।
ਗਹਿਗਹਿਤਾਕਹਗਰੇਲਗਾਵੈ॥
(ਰਾਣੀ) ਪਕੜ ਪਕੜ ਕੇ ਉਸ ਨੂੰ ਗਲੇ ਨਾਲ ਲਗਾਉਂਦੀ ਸੀ
ਚਾਰਿਪਹਿਰਨਿਸਿਭੋਗਕਮਾਵੈ॥੧੧॥
ਅਤੇ ਚਾਰ ਪਹਿਰ ਰਾਤ ਤਕ ਭੋਗ ਕਰਦੀ ਰਹੀ ਸੀ ॥੧੧॥
ਭੋਗਕਰਤਤਰੁਨੀਬਸਿਭਈ॥
ਭੋਗ ਕਰਦਿਆਂ ਰਾਣੀ ਉਸ ਦੇ ਵਸ ਵਿਚ ਹੋ ਗਈ।
ਪਰਕੀਤੇਵਾਕੀਹ੍ਵੈਗਈ॥
ਉਹ ਪਰਾਈ (ਇਸਤਰੀ) ਹੁਣ ਉਸ ਦੀ ਹੋ ਗਈ।
ਛਿਨਇਕਛੈਲਨਛੋਰਿਯੋਜਾਵੈ॥
ਇਕ ਛਿਣ ਲਈ ਵੀ (ਉਸ) ਪੁਰਸ਼ ਨੂੰ ਛਡਿਆ ਨਹੀਂ ਜਾ ਰਿਹਾ ਸੀ।
ਛੈਲਿਯਹਿਯਾਰਛਬੀਲੋਭਾਵੈ॥੧੨॥
(ਉਸ) ਨੌਜਵਾਨ (ਰਾਣੀ ਨੂੰ) ਜਵਾਨ ਯਾਰ ਚੰਗਾ ਲਗ ਰਿਹਾ ਸੀ ॥੧੨॥
ਕੋਕਸਾਰਕੇਮਤਨਉਚਾਰੈ॥
ਕੋਕ ਸ਼ਾਸਤ੍ਰ ਦੇ ਪਾਠ ('ਮਤਨ') ਨੂੰ ਉਚਾਰਦੇ ਸਨ
ਅਮਲਪਾਨਕਰਿਦ੍ਰਿੜਰਤਿਧਾਰੈ॥
ਅਤੇ ਅਮਲ ਪੀ ਕੇ ਚੰਗੀ ਤਰ੍ਹਾਂ ਨਾਲ ਰਤੀ-ਕ੍ਰੀੜਾ ਕਰਦੇ ਸਨ।
ਆਨਪੁਰਖਕੀਕਾਨਿਨਕਰਹੀ॥
(ਉਹ) ਕਿਸੇ ਹੋਰ ਪੁਰਸ਼ ਦੀ ਪਰਵਾਹ ਨਹੀਂ ਕਰਦੇ ਸਨ
ਭਾਤਿਭਾਤਿਕੇਭੋਗਨਭਰਹੀ॥੧੩॥
ਅਤੇ ਭਾਂਤ ਭਾਂਤ ਦੇ ਭੋਗ ਕਰ ਕੇ ਤ੍ਰਿਪਤ ਹੋ ਰਹੇ ਸਨ ॥੧੩॥
ਪੋਸਤਭਾਗਅਫੀਮਮੰਗਾਵੈ॥
ਪੋਸਤ, ਭੰਗ ਅਤੇ ਅਫ਼ੀਮ ਮੰਗਵਾ ਕੇ
ਏਕਖਾਟਪਰਬੈਠਿਚੜਾਵੈ॥
ਇਕ ਮੰਜੇ ਉਤੇ ਬੈਠ ਕੇ ਚੜ੍ਹਾ ਰਹੇ ਸਨ।
ਹਸਿਹਸਿਕਰਿਦੋਊਜਾਘਨਲੇਹੀ॥
(ਉਹ ਪੁਰਸ਼) ਹਸ ਹਸ ਕੇ (ਰਾਣੀ) ਦੀਆਂ ਦੋਵੇਂ ਟੰਗਾਂ ਪਕੜ ਰਿਹਾ ਸੀ
ਰਾਜਤਰੁਨਿਕੌਬਹੁਸੁਖਦੇਹੀ॥੧੪॥
ਅਤੇ ਰਾਣੀ ਨੂੰ ਬਹੁਤ ਸੁਖ ਦੇ ਰਿਹਾ ਸੀ ॥੧੪॥
ਭੋਗਕਰਤਨਿਸਿਸਕਲਬਿਤਾਵੈ॥
ਭੋਗ ਕਰਦਿਆਂ ਸਾਰੀ ਰਾਤ ਬਿਤਾ ਦਿੰਦੇ
ਸੋਇਰਹੈਉਠਿਕੇਲਿਕਮਾਵੈ॥
ਅਤੇ ਸੌਂ ਕੇ ਉਠਦੇ (ਤਾਂ ਫਿਰ) ਰਤੀ-ਕ੍ਰੀੜਾ ਕਰਨ ਲਗ ਜਾਂਦੇ।
ਫਿਰਿਫਿਰਿਤ੍ਰਿਯਆਸਨਕਹਲੈਕੈ॥
ਉਹ ਫਿਰ ਫਿਰ ਇਸਤਰੀ ਨਾਲ ਆਸਣ ਜਮਾਂਦਾ
ਭਾਤਿਭਾਤਿਕੈਚੁੰਬਨਕੈਕੈ॥੧੫॥
ਅਤੇ ਭਾਂਤ ਭਾਂਤ ਦੇ ਚੁੰਬਨ ਕਰਦਾ ॥੧੫॥
ਭੋਗਕਰਤਤਰੁਨਿਯਹਿਰਿਝਾਯੋ॥
ਭੋਗ ਕਰ ਕੇ ਉਸ ਨੇ ਇਸਤਰੀ ਨੂੰ ਬਹੁਤ ਪ੍ਰਸੰਨ ਕੀਤਾ
ਭਾਤਿਅਨਿਕਤਿਨਕੇਲਮਚਾਯੋ॥
ਅਤੇ ਅਨੇਕ ਤਰ੍ਹਾਂ ਨਾਲ ਉਸ ਨੇ ਰਤੀ-ਕ੍ਰੀੜਾ ਕੀਤੀ।
ਇਹਬਿਧਿਹੌਹਸਿਤਾਹਿਉਚਾਰੋ॥
ਉਸ (ਰਾਣੀ) ਨੇ ਹਸ ਕੇ ਉਸ ਨੂੰ ਇਸ ਤਰ੍ਹਾਂ ਕਿਹਾ,
ਕਹੌਜੁਤੁਮਸੌਸੁਨਹੋਪ੍ਯਾਰੋ॥੧੬॥
ਹੇ ਪਿਆਰੇ! ਜੋ ਤੁਹਾਨੂੰ ਕਹਾਂ, ਉਸ ਨੂੰ ਸੁਣੋ ॥੧੬॥
ਜਬਤਰੁਨੀਸੰਗਦ੍ਰਿੜਰਤਿਕਰੀ॥
ਜਦ (ਉਸ ਨੇ) ਇਸਤਰੀ ਨਾਲ ਚੰਗੀ ਤਰ੍ਹਾਂ ਕਾਮ-ਕ੍ਰੀੜਾ ਕੀਤੀ
ਭਾਤਿਭਾਤਿਕੇਭੋਗਨਭਰੀ॥
ਅਤੇ ਭਾਂਤ ਭਾਂਤ ਦੇ ਭੋਗਾਂ ਨਾਲ ਰਜਾ ਦਿੱਤੀ।
ਰੀਝਿਤਰੁਨਿਇਹਭਾਤਿਉਚਾਰੀ॥
ਤਾਂ ਇਸਤਰੀ ਨੇ ਪ੍ਰਸੰਨ ਹੋ ਕੇ ਇਸ ਤਰ੍ਹਾਂ ਕਿਹਾ,
ਮਿਤ੍ਰਭਈਮੈਦਾਸਤਿਹਾਰੀ॥੧੭॥
ਹੇ ਮਿਤਰ! ਮੈਂ (ਹੁਣ) ਤੇਰੀ ਦਾਸੀ ਹੋ ਗਈ ਹਾਂ ॥੧੭॥
ਅਬਜੌਕਹੋਨੀਰਭਰਿਲ੍ਯਾਊ॥
ਜੇ ਹੁਣ ਕਹੋ ਤਾਂ ਪਾਣੀ ਭਰ ਲਿਆਵਾਂ,
ਬਾਰਅਨੇਕਬਜਾਰਬਿਕਾਊ॥
(ਜਾਂ ਤੁਹਾਡੇ ਲਈ) ਬਾਜ਼ਾਰ ਵਿਚ ਅਨੇਕ ਵਾਰ ਵਿਕਾਂ।
ਜੇਤੁਮਕਹੋਵਹੈਮੈਕਰਿਹੌ॥
ਜੋ ਤੁਸੀਂ ਕਹੋ, ਉਹੀ ਮੈਂ ਕਰਾਂ
ਔਰਕਿਸੂਤੇਨੈਕੁਨਡਰਿਹੋ॥੧੮॥
ਅਤੇ ਹੋਰ ਕਿਸੇ ਤੋਂ ਜ਼ਰਾ ਜਿੰਨੀ ਵੀ ਨਹੀਂ ਡਰਾਂ ॥੧੮॥
ਮਿਤ੍ਰਬਿਹਸਿਇਹਭਾਤਿਉਚਾਰਾ॥
ਮਿਤਰ ਨੇ ਹਸ ਕੇ ਇਸ ਤਰ੍ਹਾਂ ਕਿਹਾ,
ਅਬਮੈਭਯੋਗੁਲਾਮਤਿਹਾਰਾ॥
ਮੈਂ ਹੁਣ ਤੇਰਾ ਗ਼ੁਲਾਮ ਹੋ ਗਿਆ ਹਾਂ।
ਤੋਸੀਤਰੁਨਿਭੋਗਕਹਪਾਈ॥
ਤੇਰੇ ਵਰਗੀ ਇਸਤਰੀ ਸੰਯੋਗ ਲਈ ਪ੍ਰਾਪਤ ਹੋਈ ਹੈ।
ਪੂਰਨਭਈਮੋਰਿਭਗਤਾਈ॥੧੯॥
(ਇਸ ਤਰ੍ਹਾਂ) ਮੇਰੀ ਭਗਤੀ ਪੂਰੀ ਹੋ ਗਈ ਹੈ ॥੧੯॥
ਅਬਇਹਬਾਤਚਿਤਮੈਮੇਰੇ॥
ਹੁਣ ਮੇਰੇ ਚਿਤ ਵਿਚ ਇਹ ਗੱਲ ਹੈ,
ਸੋਮੈਕਹਤਯਾਰਸੰਗਤੇਰੇ॥
ਹੇ ਪ੍ਰਿਯਾ! ਉਹ ਤੇਰੇ ਨਾਲ ਸਾਂਝੀ ਕਰਦਾ ਹਾਂ।
ਅਬਕਛੁਐਸਉਪਾਵਬਨੈਯੈ॥
ਹੁਣ ਕੋਈ ਅਜਿਹਾ ਉਪਾ ਕਰੀਏ
ਜਾਤੇਤੋਕਹਸਦਾਹੰਢੈਯੈ॥੨੦॥
ਜਿਸ ਨਾਲ (ਮੈਂ) ਤੈਨੂੰ ਸਦਾ ਮਾਣਦਾ ਰਹਾਂ ॥੨੦॥
ਅਬਤੁਮਐਸਚਰਿਤ੍ਰਬਨਾਵਹੁ॥
ਹੁਣ ਤੂੰ (ਕੋਈ) ਅਜਿਹਾ ਚਰਿਤ੍ਰ ਖੇਡ