ਜਾਤੇਮੋਹਿਸਦਾਤੁਮਪਾਵਹੁ॥
ਜਿਸ ਕਰ ਕੇ ਤੂੰ ਮੈਨੂੰ ਸਦਾ ਲਈ ਪ੍ਰਾਪਤ ਕਰ ਲੈਏ।
ਭੇਦਦੂਸਰੋਪੁਰਖਨਪਾਵੈ॥
(ਇਸ ਗੱਲ ਦਾ) ਭੇਦ ਕੋਈ ਦੂਜਾ ਬੰਦਾ ਨਾ ਪਾ ਸਕੇ।
ਲਹੈਨਸ੍ਵਾਨਨਭੂਸਨਆਵੈ॥੨੧॥
ਨਾ ਕੁੱਤਾ ਵੇਖੇ ਅਤੇ ਨਾ ਭੌਂਕਣ ਲਈ ਆਵੇ ॥੨੧॥
ਰਾਨੀਸੁਨੀਬਾਤਐਸੀਜਬ॥
ਰਾਣੀ ਨੇ ਜਦ ਇਸ ਤਰ੍ਹਾਂ ਦੀ ਗੱਲ ਸੁਣੀ,
ਬਚਨਕਹਾਹਸਿਕਰਿਪਿਯਸੋਤਬ॥
ਤਦ ਹਸ ਕੇ ਪ੍ਰੀਤਮ ਨਾਲ ਇਸ ਤਰ੍ਹਾਂ ਬੋਲ ਸਾਂਝੇ ਕੀਤੇ।
ਰੋਮਨਾਸਤੁਮਬਦਨਲਗਾਵਹੁ॥
(ਉਸ ਨੇ ਕਿਹਾ) ਤੂੰ ਆਪਣੇ ਮੁਖ ('ਬਦਨ') ਉਤੇ ਰੋਮਨਾਸਨੀ ਲਗਾ ਲੈ
ਸਕਲਨਾਰਿਕੋਭੇਸਬਨਾਵਹੁ॥੨੨॥
ਅਤੇ ਇਸਤਰੀ ਦਾ ਸਾਰਾ ਭੇਸ ਬਣਾ ਲੈ ॥੨੨॥
ਰੋਮਾਤਕਰਾਨਿਯਹਿਮੰਗਾਯੋ॥
ਰਾਣੀ ਨੇ ਰੋਮਨਾਸਨੀ ਮੰਗਵਾਈ
ਤਾਕੇਬਦਨਸਾਥਲੈਲਾਯੋ॥
ਅਤੇ ਲੈ ਕੇ ਉਸ ਦੇ ਸਾਰੇ ਮੂੰਹ ਉਤੇ ਲਗਾ ਦਿੱਤੀ।
ਸਭਹੀਕੇਸਦੂਰਿਜਬਭਏ॥
ਜਦ (ਮੂੰਹ ਦੇ) ਸਾਰੇ ਵਾਲ ਉਤਰ ਗਏ,
ਤਾਕਹਬਸਤ੍ਰਨਾਰਿਕੇਦਏ॥੨੩॥
ਤਾਂ ਉਸ ਨੂੰ ਇਸਤਰੀ ਦੇ ਬਸਤ੍ਰ ਪਵਾ ਦਿੱਤੇ ॥੨੩॥
ਬੀਨਾਦਈਕੰਧਤਾਕੈਪਰ॥
ਉਸ ਦੇ ਮੋਢੇ ਉਤੇ ਵੀਣਾ ਟਿਕਾ ਦਿੱਤੀ
ਸੁਨਨਨਮਿਤਿਰਾਖਿਯੋਤਾਕੌਘਰ॥
ਅਤੇ (ਸੰਗੀਤ) ਸੁਣਨ ਲਈ ਉਸ ਨੂੰ ਘਰ ਰਖ ਲਿਆ।
ਜਬਰਾਜਾਤਾਕੇਗ੍ਰਿਹਆਵੈ॥
ਜਦ ਰਾਜਾ ਉਸ (ਰਾਣੀ) ਦੇ ਘਰ ਆਉਂਦਾ,
ਤਬਤੰਤ੍ਰੀਸੌਬੈਠਿਬਜਾਵੈ॥੨੪॥
ਤਦ ਉਹ ਬੈਠ ਕੇ ਤੰਤੀ ਵਜਾਉਂਦੀ ॥੨੪॥
ਰਾਜਬੀਨਸੁਨਿਤ੍ਰਿਯਤਿਹਮਾਨੈ॥
ਰਾਜਾ (ਉਸ ਤੋਂ) ਵੀਣਾ ਸੁਣ ਕੇ ਉਸ ਨੂੰ ਇਸਤਰੀ ਮੰਨਦਾ
ਪੁਰਖਵਾਹਿਇਸਤ੍ਰੀਪਹਿਚਾਨੈ॥
ਅਤੇ ਉਸ ਪੁਰਸ਼ ਨੂੰ (ਉਹ) ਇਸਤਰੀ ਸਮਝਦਾ।
ਤਾਕੋਹੇਰਿਰੂਪਲਲਚਾਨਾ॥
ਉਸ ਦਾ ਰੂਪ ਵੇਖ ਕੇ (ਰਾਜਾ) ਲਲਚਾ ਗਿਆ
ਘਰਬਾਹਰਤਜਿਭਯੋਦਿਵਾਨਾ॥੨੫॥
ਅਤੇ ਘਰ ਬਾਹਰ ਛਡ ਕੇ (ਉਸ ਦਾ) ਦੀਵਾਨਾ ਹੋ ਗਿਆ ॥੨੫॥
ਇਕਦੂਤੀਤਬਰਾਇਬੁਲਾਇਸਿ॥
ਤਦ ਰਾਜੇ ਨੇ ਇਕ ਦੂਤੀ ਨੂੰ ਬੁਲਾਇਆ
ਅਧਿਕਦਰਬਦੈਤਹਾਪਠਾਇਸਿ॥
ਅਤੇ ਬਹੁਤ ਧਨ ਦੇ ਕੇ ਉਸ ਪਾਸ ਭੇਜਿਆ।
ਜਬਰਾਨੀਐਸੇਸੁਨਿਪਾਈ॥
ਜਦ ਰਾਣੀ ਨੇ ਇਸ ਤਰ੍ਹਾਂ ਦੀ (ਗੱਲ) ਸੁਣੀ,
ਬਚਨਕਹਾਤਾਸੋਮੁਸਕਾਈ॥੨੬॥
ਤਾਂ ਹਸ ਕੇ ਉਸ ਨੂੰ ਕਹਿਣ ਲਗੀ ॥੨੬॥
ਜਿਨਿਤੋਕੋਰਾਜਾਯਹਬਰੈ॥
ਮਤਾਂ ਇਹ ਰਾਜਾ ਤੈਨੂੰ ਵਰ ਲਵੇ
ਹਮਸੋਨੇਹੁਸਕਲਤਜਿਡਰੈ॥
ਅਤੇ ਮੇਰੇ ਨਾਲ ਸਾਰਾ ਸਨੇਹ ਛਡ ਦੇਵੇਂ।
ਮੈਅਪਨੇਸੰਗਲੈਤੁਹਿਸ੍ਵੈਹੋ॥
ਮੈਂ ਤੈਨੂੰ ਆਪਣੇ ਨਾਲ ਲੈ ਕੇ ਸਵਾਂਗੀ
ਚਿਤਕੇਸਕਲਸੋਕਕਹਖ੍ਵੈਹੋ॥੨੭॥
ਅਤੇ ਚਿਤ ਦੇ ਸਾਰੇ ਗ਼ਮ ਦੂਰ ਕਰ ਦਿਆਂਗੀ ॥੨੭॥
ਜੋਤਾਪਹਿਨ੍ਰਿਪਸਖੀਪਠਾਵੈ॥
ਉਸ ਪਾਸ (ਜਦ) ਰਾਜਾ ਸਖੀ ਨੂੰ ਭੇਜਦਾ
ਸੋਚਲਿਤੀਰਤਵਨਕੈਆਵੈ॥
ਅਤੇ ਉਹ ਚਲ ਕੇ ਉਸ ਪਾਸ ਆਉਂਦੀ।
ਰਾਨੀਕੇਸੰਗਸੋਤਨਿਹਾਰੈ॥
(ਤਾਂ) ਉਸ ਨੂੰ ਰਾਣੀ ਨਾਲ ਸੁਤਿਆਂ ਵੇਖਦੀ
ਇਹਬਿਧਿਨ੍ਰਿਪਸੋਜਾਇਉਚਾਰੈ॥੨੮॥
ਅਤੇ ਉਸੇ ਤਰ੍ਹਾਂ ਰਾਜੇ ਨੂੰ ਜਾ ਦਸਦੀ ॥੨੮॥
ਰਾਨੀਨ੍ਰਿਪਤਿਭੇਦਲਖਗਈ॥
(ਰਾਜੇ ਨੇ ਸੋਚਿਆ ਕਿ) ਰਾਣੀ ਮੇਰਾ ਭੇਦ ਸਮਝ ਗਈ ਹੈ,
ਤਾਤੇਵਹਿਛੋਰਤਨਹਿਭਈ॥
ਇਸ ਲਈ ਉਹ (ਉਸ ਨੂੰ) ਛਡ ਨਹੀਂ ਰਹੀ।
ਅਪਨੇਸੰਗਤਾਹਿਲੈਸੋਈ॥
(ਇਸੇ ਲਈ) ਉਸ ਨੂੰ ਨਾਲ ਲੈ ਕੇ ਸੌਂਦੀ ਹੈ
ਹਮਰੋਦਾਵਨਲਾਗਤਕੋਈ॥੨੯॥
ਅਤੇ ਮੇਰਾ ਕੋਈ ਦਾਓ ਨਹੀਂ ਲਗਦਾ ਹੈ ॥੨੯॥
ਜਬਇਹਭਾਤਿਨ੍ਰਿਪਤਿਸੁਨਿਪਾਵੈ॥
ਜਦ ਰਾਜਾ ਇਸ ਤਰ੍ਹਾਂ ਸੁਣਦਾ
ਤਹਤਿਹਆਪੁਬਿਲੋਕਨਆਵੈ॥
ਤਾਂ ਉਥੇ ਆਪ ਵੇਖਣ ਲਈ ਆਉਂਦਾ।
ਤ੍ਰਿਯਸੋਸੋਤਜਾਰਕੋਹੇਰੈ॥
(ਜਦ) ਉਹ (ਆਪਣੀ) ਯਾਰ ਨੂੰ ਰਾਣੀ ਨਾਲ ਸੁਤਾ ਵੇਖਦਾ,
ਨਿਹਫਲਜਾਇਤਿਨੈਨਾਹਿਛੇਰੈ॥੩੦॥
ਤਾਂ ਉਨ੍ਹਾਂ ਨੂੰ ਨਾ ਛੇੜਦਾ (ਅਤੇ ਉਸ ਦਾ ਉਦਮ) ਨਿਸਫਲ ਹੋ ਜਾਂਦਾ ॥੩੦॥
ਮਾਥੋਧੁਨ੍ਰਯੋਨ੍ਰਿਪਤਿਸੌਕਹਿਯੋ॥
ਰਾਜੇ ਨੇ ਮੱਥੇ (ਸਿਰ) ਨੂੰ ਹਿਲਾਇਆ ਅਤੇ ਇਸ ਤਰ੍ਹਾਂ (ਮਨ ਵਿਚ) ਕਿਹਾ
ਹਮਰੋਭੇਦਰਾਨਿਯਹਿਲਹਿਯੋ॥
ਕਿ ਰਾਣੀ ਨੂੰ ਮੇਰੇ ਭੇਦ ਦਾ ਪਤਾ ਲਗ ਗਿਆ ਹੈ।
ਤਾਤੇਯਾਹਿਸੰਗਲੈਸੋਈ॥
ਇਸ ਲਈ ਇਸ ਨੂੰ ਨਾਲ ਲੈ ਕੇ ਸੁਤੀ ਪਈ ਹੈ
ਮੇਰੀਘਾਤਨਲਾਗਤਕੋਈ॥੩੧॥
ਅਤੇ ਮੇਰਾ ਕੋਈ ਦਾਓ ਨਹੀਂ ਲਗ ਰਿਹਾ ॥੩੧॥
ਉਨਰਾਨੀਐਸੋਤਬਕੀਯੋ॥
ਉਸ ਰਾਣੀ ਨੇ ਤਦ ਇਸ ਤਰ੍ਹਾਂ ਕੀਤਾ
ਭੇਦਭਾਖਿਸਖਯਿਨਸਭਦੀਯੋ॥
ਅਤੇ ਸਭ ਦਾਸੀਆਂ ਨੂੰ ਭੇਦ ਸਮਝਾ ਦਿੱਤਾ
ਜੋਇਹਸੋਤਅਨਤਨ੍ਰਿਪਪਾਵੈ॥
ਕਿ ਜੇ ਰਾਜਾ ਇਸ ਨੂੰ ਹੋਰ ਕਿਤੇ ਸੁਤੀ ਹੋਈ ਵੇਖੇਗਾ
ਪਕਰਿਭੋਗਬੇਕਾਜਮੰਗਾਵੈ॥੩੨॥
ਤਾਂ ਭੋਗ ਕਰਨ ਲਈ ਮੰਗਵਾ ਲਵੇਗਾ ॥੩੨॥
ਮੈਸੋਵਤਤਾਤੇਇਹਸੰਗਾ॥
ਇਸ ਲਈ ਮੈਂ ਇਸ ਨਾਲ