GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1229
Display Settings
ਅਪਨੇਜੋਰਅੰਗਸੋਅੰਗਾ
ਅੰਗ ਨਾਲ ਅੰਗ ਜੋੜ ਕੇ ਸੌਂਦੀ ਹਾਂ।
ਭਲੀਭਲੀਇਸਤ੍ਰਿਨਸਭਭਾਖੀ
ਸਾਰੀਆਂ ਦਾਸੀਆਂ ਨੇ (ਰਾਣੀ ਦੀ ਗੱਲ ਸੁਣ ਕੇ) 'ਭਲੀ ਭਲੀ' ਕਿਹਾ
ਜ੍ਯੋਂਤ੍ਯੋਂਨਾਰਿਨਾਹਤੇਰਾਖੀ॥੩੩॥
ਅਤੇ ਜਿਵੇਂ ਕਿਵੇਂ (ਮਰਦ ਤੋਂ) ਇਸਤਰੀ (ਬਣੀ) ਨੂੰ ਰਾਜੇ ਤੋਂ ਬਚਾਇਆ ॥੩੩॥
ਦਿਨਦੇਖਤਰਾਨੀਤਿਹਸੰਗਾ
ਰਾਣੀ ਦਿਨ ਵਿਚ ਸਭ ਦੇ ਵੇਖਦਿਆਂ
ਸੋਵਤਜੋਰਅੰਗਸੋਅੰਗਾ
ਉਸ ਨਾਲ ਅੰਗ ਨਾਲ ਅੰਗ ਮਿਲਾ ਕੇ ਸੌਂਦੀ।
ਮੂਰਖਰਾਵਭੇਦਨਹਿਪਾਵੈ
ਮੂਰਖ ਰਾਜਾ ਭੇਦ ਨਹੀਂ ਸਮਝ ਰਿਹਾ ਸੀ
ਕੋਰੋਅਪਨੋਮੂੰਡਮੁਡਾਵੈ॥੩੪॥
ਅਤੇ ਸੁਕਾ ਹੀ ਸਿਰ ਮੁੰਨਵਾ ਰਿਹਾ ਸੀ ॥੩੪॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਨਬੇਚਰਿਤ੍ਰਸਮਾਪਤਮਸਤੁਸੁਭਮਸਤੁ॥੨੯੦॥੫੫੩੬॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੯੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੯੦॥੫੫੩੬॥ ਚਲਦਾ॥
ਚੌਪਈ
ਚੌਪਈ:
ਪਛਿਮਾਵਤੀਨਗਰਇਕਸੋਹੈ
ਪਛਿਮਾਵਤੀ ਨਾਂ ਦਾ ਇਕ ਨਗਰ ਸੀ।
ਪਸਚਿਮਸੈਨਨ੍ਰਿਪਤਿਤਹਕੋਹੈ
ਉਥੋਂ ਦਾ ਰਾਜਾ ਪਸਚਿਮ ਸੈਨ ਸੀ।
ਪਸਚਿਮਦੇਰਾਨੀਤਾਕੇਘਰ
ਉਸ ਦੇ ਘਰ ਪਸਚਿਮ ਦੇ (ਦੇਈ) ਨਾਂ ਦੀ ਰਾਣੀ ਸੀ
ਰਹਤਪੰਡਿਤਾਸਕਲਲੋਭਿਕਰਿ॥੧॥
(ਜਿਸ ਨੂੰ ਵੇਖ ਕੇ) ਪੰਡਿਤ ਵੀ ਲੋਭਾਇਮਾਨ ਹੋ ਜਾਂਦੇ ਸਨ ॥੧॥
ਅਧਿਕਰੂਪਰਾਨੀਕੋਰਹੈ
ਰਾਣੀ ਦੀ ਬਹੁਤ ਰੂਪ ਸੁੰਦਰਤਾ ਸੀ।
ਜਗਤਿਹਦੁਤਿਯਚੰਦ੍ਰਮਾਕਹੈ
ਜਗਤ ਉਸ ਨੂੰ ਦੂਜਾ ਚੰਦ੍ਰਮਾ ਕਹਿੰਦਾ ਸੀ।
ਤਾਪਰਰੀਝਿਨ੍ਰਿਪਤਿਕੀਭਾਰੀ
ਉਸ ਉਤੇ ਰਾਜੇ ਦੀ ਬਹੁਤ ਰੀਝ ਸੀ।
ਜਾਨਤਊਚਨੀਚਿਪਨਿਹਾਰੀ॥੨॥
(ਇਸ ਗੱਲ ਨੂੰ) ਅਮੀਰ ਗ਼ਰੀਬ ਅਤੇ ਪਨਿਹਾਰਨਾਂ ਤਕ ਜਾਣਦੀਆਂ ਸਨ ॥੨॥
ਤਹਹੁਤੋਰਾਇਦਿਲਵਾਲੀ
ਉਥੇ ਇਕ ਦਿਲਵਾਲੀ ਰਾਇ (ਨਾਂ ਦਾ ਵਿਅਕਤੀ) ਹੁੰਦਾ ਸੀ।
ਜਾਨਕਦੂਸਰਾਸੁਹੈਮਾਲੀ
(ਜੋ ਇੰਜ ਲਗਦਾ ਸੀ) ਮਾਨੋ ਦੂਜਾ ਸੂਰਜ ('ਅੰਸ਼ੁਮਾਲੀ') ਹੋਵੇ।
ਸੋਪਹਿਜਾਤਪ੍ਰਭਾਬਖਾਨੀ
ਉਸ ਦੀ ਪ੍ਰਭਾ ਦਾ (ਮੇਰੇ ਤੋਂ) ਵਰਣਨ ਨਹੀਂ ਕੀਤਾ ਜਾ ਸਕਦਾ।
ਉਰਝਿਰਹੀਦੁਤਿਹੇਰਤਰਾਨੀ॥੩॥
(ਉਸ ਦੀ) ਸੁੰਦਰਤਾ ਨੂੰ ਵੇਖ ਕੇ ਰਾਣੀ ਮੋਹਿਤ ਹੋ ਗਈ ॥੩॥
ਤਾਸੌਅਧਿਕਸਨੇਹਬਢਾਯੋ
ਉਸ ਨਾਲ (ਰਾਣੀ ਨੇ) ਬਹੁਤ ਸਨੇਹ ਵਧਾ ਲਿਆ
ਏਕਦਿਵਸਗ੍ਰਿਹਬੋਲਿਪਠਾਯੋ
ਅਤੇ (ਉਸ ਨੂੰ) ਇਕ ਦਿਨ ਘਰ ਬੁਲਾ ਲਿਆ।
ਸੋਤਬਹੀਸੁਨਿਬਚਪਹਗਯੋ
ਉਹ ਤਦ ਹੀ ਬੋਲ ਸੁਣ ਕੇ (ਉਸ ਕੋਲ) ਗਿਆ
ਭੇਟਤਰਾਜਕੁਅਰਿਕਹਭਯੋ॥੪॥
ਅਤੇ ਰਾਣੀ ਨੂੰ ਜਾ ਕੇ ਮਿਲਿਆ ॥੪॥
ਪੋਸਤਭਾਗਅਫੀਮਮੰਗਾਈ
(ਰਾਣੀ ਨੇ) ਪੋਸਤ, ਭੰਗ ਅਤੇ ਅਫ਼ੀਮ ਮੰਗਵਾ ਲਈ
ਏਕਸੇਜਪਰਬੈਠਿਚੜਾਈ
ਅਤੇ ਇਕੋ ਸੇਜ ਉਤੇ ਬੈਠ ਕੇ ਗ੍ਰਹਿਣ ਕੀਤੀ।
ਜਬਮਦਸੋਮਤਵਾਰੇਭਏ
ਜਦ (ਦੋਵੇਂ) ਨਸ਼ੇ ਨਾਲ ਮਤਵਾਲੇ ਹੋ ਗਏ,
ਤਬਹੀਸੋਕਬਿਸਰਿਸਭਗਏ॥੫॥
ਤਦ ਹੀ ਸਾਰੇ ਗ਼ਮ ਦੂਰ ਹੋ ਗਏ ॥੫॥
ਏਕਸੇਜਪਰਬੈਠਿਕਲੋਲਹਿ
ਇਕੋ ਸੇਜ ਉਤੇ ਬੈਠ ਕੇ ਕਲੋਲ ਕਰਨ ਲਗੇ
ਰਸਕੀਕਥਾਰਸਿਕਮਿਲਿਬੋਲਹਿ
ਅਤੇ (ਦੋਵੇਂ) ਰਸਿਕ ਰਸ ਦੀਆਂ ਗੱਲਾਂ ਕਰਨ ਲਗੇ।
ਚੁੰਬਨਔਰਅਲਿੰਗਨਕਰਹੀ
(ਉਹ) ਚੁੰਬਨ ਅਤੇ ਆਲਿੰਗਨ ਕਰਦੇ
ਭਾਤਿਭਾਤਿਕੇਭੋਗਨਭਰਹੀ॥੬॥
ਅਤੇ ਭਾਂਤ ਭਾਂਤ ਦੇ ਭਰਪੂਰ ਭੋਗ ਕਰਦੇ ॥੬॥
ਰਾਨੀਰਮਤਅਧਿਕਉਰਝਾਈ
ਰਾਣੀ (ਉਸ ਨਾਲ) ਰਮਣ ਕਰਦਿਆਂ ਬਹੁਤ ਮੋਹਿਤ ਹੋ ਗਈ।
ਭੋਗਗਏਦਿਲਵਾਲੀਰਾਈ
ਦਿਲਵਾਲੀ ਰਾਇ ਭੋਗ ਕਰ ਕੇ ਚਲੇ ਗਏ।
ਚਿਤਅਪਨੈਇਹਭਾਤਿਬਿਚਾਰੋ
(ਰਾਣੀ ਨੇ) ਆਪਣੇ ਚਿਤ ਵਿਚ ਇਸ ਤਰ੍ਹਾਂ ਸੋਚਿਆ
ਮੈਯਾਹੀਕੇਸੰਗਸਿਧਾਰੋ॥੭॥
ਕਿ ਮੈਂ ਵੀ ਇਸ ਨਾਲ ਹੀ ਚਲੀ ਜਾਵਾਂ ॥੭॥
ਰਾਜਪਾਟਮੇਰੇਕਿਹਕਾਜਾ
(ਇਹ) ਰਾਜ-ਪਾਟ ਮੇਰੇ ਕਿਸ ਕੰਮ ਦਾ।
ਮੋਕਹਨਹੀਸੁਹਾਵਤਰਾਜਾ
ਮੈਨੂੰ ਇਹ ਰਾਜਾ ਵੀ ਚੰਗਾ ਨਹੀਂ ਲਗਦਾ।
ਮੈਸਾਜਨਕੇਸਾਥਸਿਧੈਹੌ
ਮੈਂ ਸੱਜਨ ਦੇ ਨਾਲ ਜਾਵਾਂਗੀ
ਭਲੀਬੁਰੀਸਿਰਮਾਝਸਹੈਹੌ॥੮॥
ਅਤੇ ਮਾੜੀ ਚੰਗੀ ਆਪਣੇ ਸਿਰ ਉਤੇ ਸਹਾਂਗੀ ॥੮॥
ਜਹਾਸਿੰਘਮਾਰਤਬਨਮਾਹੀ
ਜਿਥੇ ਬਨ ਵਿਚ ਸ਼ੇਰ ਮਾਰ ਦਿੰਦੇ ਸਨ,
ਸੁਨਾਦੋਹਰਾਏਕਤਹਾਹੀ
ਉਥੇ ਇਕ ਮੰਦਿਰ ਸੁਣੀਂਦਾ ਸੀ।
ਚੜਿਝੰਪਾਨਤਿਹਠੌਰਸਿਧਾਈ
(ਰਾਣੀ) ਪਾਲਕੀ ਵਿਚ ਚੜ੍ਹ ਕੇ ਉਥੋਂ ਨੂੰ ਚਲੀ ਗਈ
ਮਿਤ੍ਰਹਿਤਹੀਸਹੇਟਬਤਾਈ॥੯॥
ਅਤੇ ਮਿਤਰ ਨੂੰ ਵੀ ਮਿਲਾਪ ਦੀ ਥਾਂ ('ਸਹੇਟ') ਦਸ ਦਿੱਤੀ ॥੯॥
ਮਹਾਗਹਿਰਬਨਮੈਜਬਗਈ
ਜਦ ਸੰਘਣੇ ਬਨ ਵਿਚ ਗਈ
ਲਘੁਇਛਾਕਹਉਤਰਤਭਈ
ਤਾਂ ਪਿਸ਼ਾਬ ਕਰਨ ਦੇ ਬਹਾਨੇ (ਪਾਲਕੀ ਤੋਂ) ਉਤਰੀ।
ਤਹਤੇਗਈਮਿਤ੍ਰਕੇਸੰਗਾ
ਉਥੋਂ ਮਿਤਰ ਦੇ ਨਾਲ ਚਲੀ ਗਈ