ਛਿਤਮੈਡਾਰਿਸ੍ਰੋਣਕੇਰੰਗਾ॥੧੦॥
ਅਤੇ ਧਰਤੀ ਉਤੇ ਲਹੂ ਵਰਗਾ ਰੰਗ ਸੁਟਦੀ ਗਈ ॥੧੦॥
ਜਬਤ੍ਰਿਯਸਾਥਸਜਨਕੇਗਈ॥
ਜਦ ਰਾਣੀ ਸੱਜਨ ਦੇ ਨਾਲ ਚਲੀ ਗਈ,
ਤਬਅਸਸਖੀਪੁਕਾਰਤਭਈ॥
ਤਦ ਸਖੀ ਇਸ ਤਰ੍ਹਾਂ ਪੁਕਾਰਨ ਲਗੀ
ਲਏਸਿੰਘਰਾਨੀਕਹਜਾਈ॥
ਕਿ ਰਾਣੀ ਨੂੰ ਸ਼ੇਰ ਲਈ ਜਾ ਰਿਹਾ ਹੈ,
ਕੋਊਆਨਿਲੇਹੁਛੁਟਕਾਈ॥੧੧॥
(ਉਸ ਤੋਂ) ਕੋਈ ਆ ਕੇ ਛੁੜਵਾ ਲਏ ॥੧੧॥
ਸੂਰਨਸਿੰਘਨਾਮਸੁਨਿਪਾਯੋ॥
ਜਦੋਂ ਸੂਰਮਿਆਂ ਨੇ ਸ਼ੇਰ ਦਾ ਨਾਂ ਸੁਣਿਆਂ,
ਤ੍ਰਸਤਭਏਅਸਕਰਨਉਚਾਯੋ॥
ਤਾਂ ਡਰ ਗਏ ਅਤੇ ਤਲਵਾਰਾਂ ਹੱਥਾਂ ਵਿਚ ਖਿਚ ਲਈਆਂ।
ਜਾਇਭੇਦਰਾਜਾਤਨਦਯੋ॥
(ਉਨ੍ਹਾਂ ਨੇ) ਜਾ ਕੇ ਰਾਜੇ ਨੂੰ ਸਾਰੀ ਗੱਲ ਦਸੀ
ਲੈਕਰਿਸਿੰਘਰਾਨਿਯਹਿਗਯੋ॥੧੨॥
ਕਿ ਰਾਣੀ ਨੂੰ ਸ਼ੇਰ ਲੈ ਗਿਆ ਹੈ ॥੧੨॥
ਨ੍ਰਿਪਧੁਨਿਸੀਸਬਾਇਮੁਖਰਹਾ॥
ਰਾਜਾ ਸਿਰ ਹਿਲਾਉਂਦਾ ਹੋਇਆ ਮੂੰਹ ਅੱਡੀ ਰਹਿ ਗਿਆ।
ਹੋਨਹਾਰਭਯੋਹੋਤਸੁਕਹਾ॥
(ਕਹਿਣ ਲਗਾ) ਹੋਣਹਾਰ ਹੋ ਗਈ ਹੈ, (ਹੁਣ) ਕੀ ਹੋ ਸਕਦਾ ਹੈ।
ਭੇਦਅਭੇਦਕਛੂਨਹਿਪਾਯੋ॥
(ਇਸ ਗੱਲ ਦਾ) ਭੇਦ ਅਭੇਦ ਕਿਸੇ ਨੇ ਨਹੀਂ ਪਾਇਆ
ਲੈਰਾਨੀਕਹਜਾਰਸਿਧਾਯੋ॥੧੩॥
ਅਤੇ ਰਾਣੀ ਨੂੰ ਯਾਰ ਲੈ ਕੇ ਚਲਾ ਗਿਆ ॥੧੩॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਇਕ੍ਰਯਾਨਵੋਚਰਿਤ੍ਰਸਮਾਪਤਮਸਤੁਸੁਭਮਸਤੁ॥੨੯੧॥੫੫੪੯॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੯੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੯੧॥੫੫੪੯॥ ਚਲਦਾ॥
ਚੌਪਈ॥
ਚੌਪਈ:
ਉਤਰਸਿੰਘਨ੍ਰਿਪਤਿਇਕਭਾਰੋ॥
ਉੱਤਰ ਸਿੰਘ ਨਾਂ ਦਾ ਇਕ ਵੱਡਾ ਰਾਜਾ
ਉਤਰਦਿਸਿਕੋਰਹਤਨ੍ਰਿਪਾਰੋ॥
ਉੱਤਰ ਦਿਸ਼ਾ ਵਿਚ ਰਹਿੰਦਾ ਸੀ।
ਉਤਰਮਤੀਧਾਮਤਿਹਨਾਰੀ॥
ਉਸ ਦੇ ਘਰ ਉੱਤਰ ਮਤੀ ਨਾਂ ਦੀ ਇਸਤਰੀ ਸੀ,
ਜਾਸਮਕਾਨਸੁਨੀਨਨਿਹਾਰੀ॥੧॥
ਜਿਸ ਵਰਗੀ ਨਾ ਕੰਨ ਨਾਲ ਸੁਣੀ ਹੈ ਅਤੇ ਨਾ ਹੀ (ਅੱਖਾਂ ਨਾਲ) ਵੇਖੀ ਹੈ ॥੧॥
ਤਹਾਲਹੌਰੀਰਾਇਕਆਯੋ॥
ਉਥੇ ਲਹੌਰੀ ਰਾਇ ਨਾਂ ਦਾ ਇਕ (ਵਿਅਕਤੀ) ਆਇਆ,
ਰੂਪਵਾਨਸਭਗੁਨਨਸਵਾਯੋ॥
ਜੋ ਰੂਪਵਾਨ ਅਤੇ ਸਭ ਗੁਣਾਂ ਵਿਚ ਸਵਾਇਆ ਸੀ।
ਜਬਅਬਲਾਤਿਹਹੇਰਤਭਈ॥
ਜਦ ਇਸਤਰੀ ਨੇ ਉਸ ਨੂੰ ਵੇਖਿਆ
ਤਤਛਿਨਸਭਸੁਧਿਬੁਧਿਤਜਿਦਈ॥੨॥
ਤਾਂ ਉਸੇ ਛਿਣ ਸਾਰੀ ਸੁੱਧ ਬੁੱਧ ਭੁਲਾ ਦਿੱਤੀ ॥੨॥
ਉਰਅੰਚਰਾਅੰਗਿਯਾਨਸੰਭਾਰੈ॥
(ਉਸ ਤੋਂ) ਛਾਤੀ ਦਾ ਕਪੜਾ ਅਤੇ ਅੰਗਾਂ ਦਾ ਬਸਤ੍ਰ ਸੰਭਾਲਿਆ ਨਹੀਂ ਜਾ ਰਿਹਾ ਸੀ।
ਕਹਬਕਛੂਹ੍ਵੈਕਛੂਉਚਾਰੈ॥
(ਉਹ) ਕਹਿਣਾ ਕੁਝ ਚਾਹੁੰਦੀ ਸੀ ਅਤੇ ਕਿਹਾ ਕੁਝ ਜਾਂਦਾ ਸੀ।
ਪਿਯਪਿਯਰਟਤਸਦਾਮੁਖਰਹੈ॥
ਮੂੰਹ ਤੋਂ ਸਦਾ 'ਪ੍ਰਿਯ ਪ੍ਰਿਯ' ਬੋਲਦੀ ਰਹਿੰਦੀ
ਨਿਸਦਿਨਜਲਅਖਿਯਾਤੇਬਹੈ॥੩॥
ਅਤੇ ਰਾਤ ਦਿਨ ਅੱਖਾਂ ਤੋਂ ਜਲ ਵਗਦਾ ਰਹਿੰਦਾ ॥੩॥
ਪੂਛਨਤਾਹਿਰਾਇਜਬਆਵੈ॥
ਉਸ ਨੂੰ ਜਦ ਰਾਜਾ ਪੁਛਣ ਆਉਂਦਾ,
ਮੁਹੌਨਭਾਖਿਉਤਰਹਿਦ੍ਰਯਾਵੈ॥
ਤਾਂ ਉਹ ਮੂੰਹ ਵਿਚੋਂ ਕਹਿ ਕੇ ਕੋਈ ਉਤਰ ਨਾ ਦਿੰਦੀ।
ਝੂਮਝੂਮਿਝਟਦੈਛਿਤਝਰੈ॥
(ਉਹ) ਝੂੰਮ ਝੂੰਮ ਕੇ ਝਟ ਧਰਤੀ ਉਤੇ ਡਿਗ ਪੈਂਦੀ
ਬਾਰਬਾਰਪਿਯਸਬਦਉਚਰੈ॥੪॥
ਅਤੇ ਬਾਰ ਬਾਰ 'ਪ੍ਰਿਯ' ਸ਼ਬਦ ਉਚਾਰਦੀ ॥੪॥
ਅਦਭੁਤਹੇਰਿਰਾਇਹ੍ਵੈਰਹੈ॥
ਰਾਜਾ (ਇਹ) ਵੇਖ ਕੇ ਹੈਰਾਨ ਹੋ ਰਿਹਾ ਸੀ
ਸਖਿਯਨਸੌਐਸੀਬਿਧਿਕਹੈ॥
ਅਤੇ ਦਾਸੀਆਂ ਨੂੰ ਇਸ ਤਰ੍ਹਾਂ ਕਹਿੰਦਾ ਸੀ
ਯਾਅਬਲਾਕੌਕਸਹ੍ਵੈਗਯੋ॥
ਕਿ ਇਸ ਅਬਲਾ ਨੂੰ ਕੀ ਹੋ ਗਿਆ ਹੈ
ਜਾਤੇਹਾਲਐਸਇਹਭਯੋ॥੫॥
ਜਿਸ ਕਰ ਕੇ ਇਸ ਦਾ ਅਜਿਹਾ ਹਾਲ ਹੋ ਗਿਆ ਹੈ ॥੫॥
ਯਾਕੌਕੌਨਜਤਨਤਬਕਰੈ॥
ਇਸ ਦਾ ਤਦ ਕਿਹੜਾ ਉਪਾ ਕਰੀਐ,
ਜਾਤੇਯਹਰਾਨੀਨਹਿਮਰੈ॥
ਜਿਸ ਕਰ ਕੇ ਇਹ ਰਾਣੀ ਨਾ ਮਰੇ।
ਜੋਵਹਮਾਗੈਸੋਮੈਦੈਹੌ॥
ਜੋ ਉਹ (ਉਪਾ ਕਰਨ ਵਾਲਾ) ਮੰਗੇਗਾ, ਉਹੀ ਮੈਂ ਦਿਆਂਗਾ।
ਰਾਨੀਨਿਮਿਤਿਕਰਵਤਹਿਲੈਹੌ॥੬॥
(ਮੈਂ) ਰਾਣੀ ਲਈ ਆਰੇ ਨਾਲ ਚੀਰੇ ਜਾਣ ਲਈ ਵੀ ਤਿਆਰ ਹਾਂ ॥੬॥
ਸਿਰਕਰਿਤਿਹਆਗੈਜਲਭਰੌ॥
ਮੈਂ ਉਸ ਅਗੇ ਸਿਰ ਉਤੇ (ਚੁਕ ਕੇ) ਪਾਣੀ ਭਰਾਂਗਾ
ਬਾਰਬਾਰਤਾਕੇਪਗਪਰੌ॥
ਅਤੇ ਬਾਰ ਬਾਰ ਉਸ ਦੇ ਪੈਰੀਂ ਪਵਾਂਗਾ।
ਜੋਰਾਨੀਕਾਰੋਗਮਿਟਾਵੈ॥
ਜੋ ਰਾਣੀ ਦਾ ਰੋਗ ਮਿਟਾ ਦੇਵੇ,
ਰਾਨੀਸਹਿਤਰਾਜਕਹਪਾਵੈ॥੭॥
ਉਹ ਰਾਣੀ ਸਮੇਤ (ਮੇਰੇ) ਰਾਜ ਨੂੰ ਪ੍ਰਾਪਤ ਕਰ ਲਵੇ ॥੭॥
ਜੋਰਾਨੀਕਾਰੋਗੁਮਿਟਾਵੈ॥
ਜੋ ਰਾਣੀ ਦਾ ਰੋਗ ਮਿਟਾਏਗਾ।
ਸੋਨਰਹਮਕਹਬਹੁਰਿਜਿਯਾਵੈ॥
ਉਹ ਆਦਮੀ ਮੈਨੂੰ ਫਿਰ ਤੋਂ ਜੀਵਨ ਦਾਨ ਦੇਵੇਗਾ।
ਅਰਧਰਾਜਰਾਨੀਜੁਤਲੇਈ॥
(ਉਹ ਭਾਵੇਂ) ਰਾਣੀ ਸਮੇਤ ਅੱਧਾ ਰਾਜ ਲੈ ਲਏ।
ਏਕਰਾਤ੍ਰਿਹਮਕਹਤ੍ਰਿਯਦੇਈ॥੮॥
ਇਕ ਰਾਤ ਲਈ (ਉਹ) ਮੈਨੂੰ ਇਸਤਰੀ ਦੇ ਦਿਆ ਕਰੇ ॥੮॥
ਏਕਦਿਵਸਵਹੁਰਾਜਕਰਾਵੈ॥
(ਜੋ ਵੀ ਰਾਣੀ ਨੂੰ ਠੀਕ ਕਰ ਦੇਵੇ) ਉਹ ਇਕ ਦਿਨ ਰਾਜ ਕਰੇ