ਰਾਨੀਕੇਸੰਗਭੋਗਕਮਾਵੈ॥
ਅਤੇ ਰਾਣੀ ਦਾ ਸੰਯੋਗ ਸੁਖ ਮਾਣੇ।
ਦੂਸਰਦਿਨਹਮਰਾਜਕਮਾਵਹਿ॥
ਦੂਜੇ ਦਿਨ ਮੈਂ ਰਾਜ ਕਰਾਂਗਾ
ਲੈਅਪਨੀਇਸਤ੍ਰਿਯਹਿਬਜਾਵਹਿ॥੯॥
ਅਤੇ ਆਪਣੀ ਇਸਤਰੀ ਲੈ ਕੇ ਸੰਯੋਗ ਕਰਾਂਗਾ ॥੯॥
ਜਬਬਹੁਬਿਧਿਨ੍ਰਿਪਐਸਉਚਰਾ॥
ਜਦ ਰਾਜੇ ਨੇ ਬਹੁਤ ਤਰ੍ਹਾਂ ਨਾਲ ਇੰਜ ਕਿਹਾ,
ਸਹਚਰਿਏਕਜੋਰਦੋਊਕਰਾ॥
ਤਾਂ ਇਕ ਸਖੀ ਨੇ ਦੋਵੇਂ ਹੱਥ ਜੋੜ ਕੇ
ਯੌਰਾਜਾਸੌਬਚਨਉਚਾਰੇ॥
ਰਾਜੇ ਪ੍ਰਤਿ ਇਸ ਤਰ੍ਹਾਂ ਬੋਲ ਉਚਾਰੇ,
ਸੁਮੈਕਹਤਹੌਸੁਨਹੋਪ੍ਯਾਰੇ॥੧੦॥
ਹੇ ਪਿਆਰੇ ਰਾਜਨ! (ਇਸ ਬਾਰੇ) ਜੋ ਮੈਂ ਕਹਿੰਦੀ ਹਾਂ, ਉਹ ਸੁਣੋ ॥੧੦॥
ਏਕਬੈਦਤੁਮਤਾਹਿਬੁਲਾਵੌ॥
ਇਕ ਵੈਦ ਹੈ, ਤੁਸੀਂ ਉਸ ਨੂੰ ਬੁਲਾਓ
ਤਾਤੇਇਹਉਪਚਾਰਕਰਾਵੋ॥
ਅਤੇ ਉਸ ਤੋਂ ਇਸ ਦਾ ਇਲਾਜ ਕਰਾਓ।
ਸੋਛਿਨਮੈਯਾਕੋਦੁਖਹਰਿਹੈ॥
ਉਹ ਛਿਣ ਵਿਚ ਇਸ ਦਾ ਦੁਖ ਦੂਰ ਕਰ ਦੇਵੇਗਾ
ਰੋਗਨਿਤੇਸੁਅਰੋਗਿਨਿਕਰਿਹੈ॥੧੧॥
ਅਤੇ ਰੋਗਣ ਤੋਂ ਅਰੋਗਣ ਕਰ ਦੇਵੇਗਾ ॥੧੧॥
ਜਬਰਾਜੇਐਸੇਸੁਨਿਪਾਵਾ॥
ਜਦ ਰਾਜੇ ਨੇ ਇਸ ਤਰ੍ਹਾਂ ਸੁਣਿਆ,
ਤਤਛਿਨਤਾਕਹਬੋਲਿਪਠਾਵਾ॥
ਤਾਂ ਤੁਰਤ ਉਸ ਨੂੰ ਬੁਲਾਵਾ ਭੇਜ ਦਿੱਤਾ।
ਰਾਨੀਕੀਨਾਟਿਕਾਦਿਖਾਈ॥
ਰਾਣੀ ਦੀ ਨਬਜ਼ ਵਿਖਾਈ।
ਬੋਲਾਬੈਦਦੇਖਿਸੁਖਦਾਈ॥੧੨॥
(ਨਬਜ਼) ਵੇਖ ਕੇ ਸੁਖ ਪ੍ਰਦਾਨ ਕਰਨ ਵਾਲਾ ਵੈਦ ਬੋਲਿਆ ॥੧੨॥
ਦੁਖਜੌਨੇਇਹਤਰੁਨਿਦੁਖਾਈ॥
(ਹੇ ਰਾਜਨ!) ਜਿਸ ਦੁਖ ਨੇ ਇਹ ਇਸਤਰੀ ਨੂੰ ਦੁਖੀ ਕੀਤਾ ਹੋਇਆ ਹੈ,
ਸੋਦੁਖਤੁਮਸੋਕਹਿਯੋਨਜਾਈ॥
ਉਹ ਦੁਖ ਤੁਹਾਨੂੰ ਦਸਿਆ ਨਹੀਂ ਜਾ ਸਕਦਾ।
ਜਾਨਮਾਫਹਮਰੀਜੋਕੀਜੈ॥
ਜੇ (ਪਹਿਲਾਂ) ਮੇਰੀ ਜਾਨ-ਬਖ਼ਸ਼ੀ ਕਰ ਦਿਓ
ਪਾਛੇਬਾਤਸਕਲਸੁਨਿਲੀਜੈ॥੧੩॥
ਤਾਂ ਬਾਦ ਵਿਚ (ਮੇਰੀ) ਸਾਰੀ ਗੱਲ ਸੁਣ ਲਵੋ ॥੧੩॥
ਯਾਰਾਨੀਕਹਕਾਮਸੰਤਾਯੋ॥
ਇਸ ਰਾਣੀ ਨੂੰ ਕਾਮ ਦੁਖੀ ਕਰ ਰਿਹਾ ਹੈ
ਤੁਮਨਹਿਇਹਸੰਗਭੋਗਕਮਾਯੋ॥
ਅਤੇ ਤੁਸੀਂ ਇਸ ਨਾਲ ਭੋਗ ਨਹੀਂ ਕਰ ਰਹੇ ਹੋ।
ਤਾਤੇਯਹਿਰੋਗਗਹਿਲੀਨਾ॥
ਇਸ ਲਈ ਰੋਗ ਨੇ ਇਸ ਨੂੰ ਗ੍ਰਸਿਤ ਕਰ ਲਿਆ ਹੈ।
ਹਮਤੇਜਾਤਉਪਾਨਕੀਨਾ॥੧੪॥
ਮੇਰੇ ਕੋਲੋਂ ਇਸ ਦਾ (ਕੋਈ) ਉਪਚਾਰ ਨਹੀਂ ਕੀਤਾ ਜਾ ਸਕਦਾ ॥੧੪॥
ਯਹਮਦਮਤਮੈਨਤ੍ਰਿਯਭਰੀ॥
ਇਹ ਇਸਤਰੀ ਕਾਮ ਭਾਵਨਾ ਨਾਲ ਭਰੀ ਹੋਈ ਮਦਮਸਤ ਹੈ।
ਤੁਮਕ੍ਰੀੜਾਇਹਸਾਥਨਕਰੀ॥
ਤੁਸੀਂ ਇਸ ਨਾਲ ਕਾਮ-ਕ੍ਰੀੜਾ ਨਹੀਂ ਕੀਤੀ ਹੈ।
ਅਬਯਹਅਧਿਕਭੋਗਜਬਪਾਵੈ॥
ਜਦੋਂ ਇਸ ਨਾਲ ਬਹੁਤ ਭੋਗ ਕੀਤਾ ਜਾਵੇਗਾ,
ਯਾਕੋਰੋਗਦੂਰਹ੍ਵੈਜਾਵੈ॥੧੫॥
ਤਾਂ ਇਸ ਦਾ ਰੋਗ ਦੂਰ ਹੋ ਜਾਵੇਗਾ ॥੧੫॥
ਇਹਤੁਮਤਬਉਪਚਾਰਕਰਾਵੋ॥
ਇਸ ਦਾ (ਮੇਰੇ ਪਾਸੋਂ) ਤਦ ਤੁਸੀਂ ਉਪਚਾਰ ਕਰਵਾਓ,
ਬਚਨਹਾਥਮੋਰੇਪਰਦ੍ਰਯਾਵੋ॥
(ਜਦ ਪਹਿਲਾਂ) ਤੁਸੀਂ ਮੇਰੇ ਹੱਥ ਉਤੇ ਬਚਨ ਦਿਓਗੇ।
ਜਬਇਹਦੁਖਮੈਦੂਰਕਰਾਊ॥
ਜਦ ਮੈਂ ਇਸ ਦਾ ਦੁਖ ਦੂਰ ਕਰ ਦਿਆਂ,
ਅਰਧਰਾਜਰਾਨੀਜੁਤਪਾਊ॥੧੬॥
ਤਾਂ ਰਾਣੀ ਸਮੇਤ ਅੱਧਾ ਰਾਜ ਪ੍ਰਾਪਤ ਕਰਾਂ ॥੧੬॥
ਭਲੀਭਲੀਰਾਜੈਤਬਭਾਖੀ॥
ਰਾਜੇ ਨੇ (ਗੱਲ ਸੁਣ ਕੇ) 'ਚੰਗਾ ਚੰਗਾ' ਕਿਹਾ
ਹਮਹੂੰਇਹਹਿਰਦੈਮਥਿਰਾਖੀ॥
(ਅਤੇ ਸਪਸ਼ਟ ਕੀਤਾ ਕਿ) ਮੈਂ ਵੀ ਇਹੀ ਮਨ ਵਿਚ ਸੋਚ ਰਖਿਆ ਸੀ।
ਪ੍ਰਥਮਰੋਗਤੁਮਯਾਹਿਮਿਟਾਵੋ॥
ਪਹਿਲਾਂ ਤੁਸੀਂ ਇਸ ਦਾ ਰੋਗ ਮਿਟਾ ਦਿਓ।
ਅਰਧਰਾਜਰਾਨੀਜੁਤਪਾਵੋ॥੧੭॥
ਫਿਰ ਰਾਣੀ ਸਮੇਤ ਅੱਧਾ ਰਾਜ ਪ੍ਰਾਪਤ ਕਰੋ ॥੧੭॥
ਪ੍ਰਥਮਹਿਬਚਨਨ੍ਰਿਪਤਿਤੇਲਿਯਾ॥
(ਵੈਦ ਨੇ) ਪਹਿਲਾਂ ਰਾਜੇ ਤੋਂ ਬਚਨ ਲਿਆ
ਪੁਨਿਉਪਚਾਰਤਰੁਨਿਕੋਕਿਯਾ॥
ਅਤੇ ਫਿਰ ਇਸਤਰੀ ਦਾ ਉਪਚਾਰ ਕੀਤਾ।
ਭੋਗਕਿਯੋਤ੍ਰਿਯਰੋਗਮਿਟਾਯੋ॥
ਭੋਗ ਕਰ ਕੇ ਇਸਤਰੀ ਦਾ ਰੋਗ ਮਿਟਾਇਆ
ਅਰਧਰਾਜਰਾਨੀਜੁਤਪਾਯੋ॥੧੮॥
ਅਤੇ ਰਾਣੀ ਸਮੇਤ ਅੱਧਾ ਰਾਜ ਪ੍ਰਾਪਤ ਕੀਤਾ ॥੧੮॥
ਅਰਧਰਾਜਇਹਛਲਤਿਹਦਿਯੋ॥
(ਇਸਤਰੀ ਨੇ) ਇਸ ਛਲ ਨਾਲ ਅੱਧਾ ਰਾਜ ਉਸ (ਯਾਰ) ਨੂੰ ਦਿਵਾਇਆ
ਰਾਨੀਭੋਗਮਿਤ੍ਰਸੰਗਕਿਯੋ॥
ਅਤੇ ਰਾਣੀ ਨੇ ਮਿਤਰ ਨਾਲ ਸੰਯੋਗ ਸੁਖ ਮਾਣਿਆ।
ਮੂਰਖਨਾਹਨਾਹਿਛਲਪਾਯੋ॥
ਮੂਰਖ ਰਾਜਾ ਛਲ ਨੂੰ ਨਾ ਸਮਝ ਸਕਿਆ।
ਪ੍ਰਗਟਆਪਨੋਮੂੰਡਮੁੰਡਾਯੋ॥੧੯॥
ਪ੍ਰਗਟ ਰੂਪ ਵਿਚ ਆਪਣਾ ਸਿਰ ਮੁੰਨਵਾਇਆ ॥੧੯॥
ਦੋਹਰਾ॥
ਦੋਹਰਾ:
ਇਹਛਲਰਾਨੀਨ੍ਰਿਪਛਲਾਰਮੀਮਿਤ੍ਰਕੇਸਾਥ॥
ਇਸ ਤਰ੍ਹਾਂ ਰਾਣੀ ਨੇ ਰਾਜੇ ਨੂੰ ਛਲ ਲਿਆ ਅਤੇ ਮਿਤਰ ਨਾਲ ਰਮਣ ਕੀਤਾ।
ਅਰਧਰਾਜਤਾਕੋਦਿਯਾਭੇਦਨਪਾਯੋਨਾਥ॥੨੦॥
ਉਸ ਨੂੰ ਅੱਧਾ ਰਾਜ ਦੇ ਦਿੱਤਾ, ਪਰ (ਉਸ ਦਾ) ਭੇਦ ਰਾਜਾ ('ਨਾਥ') ਨਾ ਪਾ ਸਕਿਆ ॥੨੦॥
ਚੌਪਈ॥
ਚੌਪਈ:
ਇਹਬਿਧਿਅਰਧਰਾਜਤਿਹਦੀਯੋ॥
ਇਸ ਤਰ੍ਹਾਂ ਅੱਧਾ ਰਾਜ ਉਸ (ਮਿਤਰ) ਨੂੰ ਦੇ ਦਿੱਤਾ।
ਮੂਰਖਪਤਿਕਹਅਸਿਛਲਿਲੀਯੋ॥
ਮੂਰਖ ਪਤੀ ਨੂੰ ਇਸ ਤਰ੍ਹਾਂ ਛਲ ਲਿਆ।
ਇਕਦਿਨਰਨਿਯਹਿਜਾਰਬਜਾਵੈ॥
ਇਕ ਦਿਨ ਯਾਰ ਰਾਣੀ ਨਾਲ ਸੰਯੋਗ ਕਰਦਾ
ਅਰਧਰਾਜਤਿਹਆਪਕਮਾਵੈ॥੨੧॥
ਅਤੇ ਆਪ ਉਸ ਦਾ ਅੱਧਾ ਰਾਜ ਵੀ ਮਾਣਦਾ ॥੨੧॥
ਇਕਦਿਨਆਵੈਨ੍ਰਿਪਕੈਧਾਮਾ॥
(ਰਾਣੀ) ਇਕ ਦਿਨ ਰਾਜੇ ਦੇ ਘਰ ਆਉਂਦੀ
ਇਕਦਿਨਭਜੈਜਾਰਕੌਬਾਮਾ॥
ਅਤੇ ਇਕ ਦਿਨ (ਉਸ) ਇਸਤਰੀ ਨਾਲ ਯਾਰ ਸੰਯੋਗ ਕਰਦਾ।
ਇਕਦਿਨਰਾਜਾਰਾਜਕਮਾਵੈ॥
ਇਕ ਦਿਨ ਰਾਜਾ ਰਾਜ ਕਰਦਾ
ਜਾਰਛਤ੍ਰਦਿਨਦੁਤਿਯਢਰਾਵੈ॥੨੨॥
ਅਤੇ ਦੂਜੇ ਦਿਨ ਯਾਰ (ਸ਼ਾਹੀ) ਛੱਤਰ ਝੁਲਵਾਉਂਦਾ ॥੨੨॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਬਾਨਵੋਚਰਿਤ੍ਰਸਮਾਪਤਮਸਤੁਸੁਭਮਸਤੁ॥੨੯੨॥੫੫੭੧॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੯੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੯੨॥੫੫੭੧॥ ਚਲਦਾ॥
ਚੌਪਈ॥
ਚੌਪਈ:
ਰਾਜਪੁਰੀਨਗਰੀਹੈਜਹਾ॥
ਜਿਥੇ ਰਾਜਪੁਰੀ ਨਾਂ ਦੀ ਨਗਰੀ ਸੀ,
ਰਾਜਸੈਨਰਾਜਾਇਕਤਹਾ॥
ਉਥੇ ਰਾਜ ਸੈਨ ਨਾਂ ਦਾ ਇਕ ਰਾਜਾ ਸੀ।
ਰਾਜਦੇਈਤਾਕੇਗ੍ਰਿਹਨਾਰੀ॥
ਉਸ ਦੇ ਘਰ ਰਾਜ ਦੇਈ ਨਾਂ ਦੀ ਇਸਤਰੀ ਸੀ
ਚੰਦ੍ਰਲਈਜਾਤੇਉਜਿਯਾਰੀ॥੧॥
ਜਿਸ ਤੋਂ (ਮਾਨੋ) ਚੰਦ੍ਰਮਾ ਨੇ ਜੋਤਿ ਲਈ ਹੋਵੇ ॥੧॥
ਨ੍ਰਿਪਸੌਅਤਿਤ੍ਰਿਯਕੋਹਿਤਰਹੈ॥
ਰਾਜੇ ਦਾ ਇਸਤਰੀ ਨਾਲ ਬਹੁਤ ਹਿਤ ਸੀ।
ਸੋਈਕਰਤਜੁਰਾਨੀਕਹੈ॥
ਉਹੀ ਕਰਦਾ ਸੀ ਜੋ ਰਾਣੀ ਕਹਿੰਦੀ ਸੀ।
ਔਰਨਾਰਿਕੇਧਾਮਨਜਾਵੈ॥
ਹੋਰ (ਕਿਸੇ) ਇਸਤਰੀ ਦੇ ਘਰ ਨਹੀਂ ਜਾਂਦਾ ਸੀ।
ਅਧਿਕਨਾਰਕੇਤ੍ਰਾਸਤ੍ਰਸਾਵੈ॥੨॥
(ਕਿਉਂਕਿ ਉਹ ਇਸ) ਇਸਤਰੀ ਦੇ ਡਰ ਤੋਂ ਭੈ ਭੀਤ ਰਹਿੰਦਾ ਸੀ ॥੨॥
ਰਾਨੀਕੀਆਗ੍ਯਾਸਭਮਾਨੈ॥
ਸਾਰੇ ਰਾਣੀ ਦੀ ਆਗਿਆ ਮੰਨਦੇ ਸਨ
ਰਾਜਾਕੋਕਰਿਕਛੂਨਜਾਨੈ॥
ਅਤੇ ਰਾਜੇ ਨੂੰ ਕੁਝ ਨਹੀਂ ਸਮਝਦੇ ਸਨ।
ਮਾਰਿਯੋਚਹਤਨਾਰਿਤਿਹਮਾਰੈ॥
(ਜਿਸ ਨੂੰ) ਰਾਣੀ ਮਾਰਨਾ ਚਾਹੁੰਦੀ, ਉਸ ਨੂੰ ਮਾਰ ਦਿੰਦੀ
ਜਿਹਜਾਨੈਤਿਹਪ੍ਰਾਨਉਬਾਰੈ॥੩॥
ਅਤੇ ਜਿਸ ਨੂੰ ਚਾਹੁੰਦੀ, ਉਸ ਦੇ ਪ੍ਰਾਣ ਬਚਾ ਲੈਂਦੀ ॥੩॥
ਬੇਸ੍ਵਾਏਕਠੌਰਤਿਹਆਈ॥
ਉਸ ਜਗ੍ਹਾ ਇਕ ਵੇਸਵਾ ਆਈ।
ਤਿਹਪਰਰਹੇਨ੍ਰਿਪਤਿਉਰਝਾਈ॥
ਉਸ ਉਤੇ ਰਾਜਾ ਮੋਹਿਤ ਹੋ ਗਿਆ।
ਚਹਤਚਿਤਮਹਿਤਾਹਿਬੁਲਾਵੈ॥
(ਉਸ ਦਾ) ਚਿਤ ਕਰਦਾ ਕਿ ਉਸ ਨੂੰ ਬੁਲਾਵੇ,