GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1232
Display Settings
ਨਿਜੁਨਾਰੀਕੈਤ੍ਰਾਸਤ੍ਰਸਾਵੈ॥੪॥
ਪਰ ਆਪਣੀ ਇਸਤਰੀ ਦੇ ਡਰ ਤੋਂ ਬਹੁਤ ਘਬਰਾਉਂਦਾ ਸੀ ॥੪॥
ਜਬਰਾਨੀਐਸੇਸੁਨਿਪਾਈ
ਜਦ ਰਾਣੀ ਨੇ ਇਸ ਤਰ੍ਹਾਂ ਸੁਣਿਆ
ਇਹੈਚਿਤਅਪਨੇਠਹਰਾਈ
(ਤਾਂ ਉਸ ਨੇ) ਆਪਣੇ ਚਿਤ ਵਿਚ (ਇਹ ਗੱਲ) ਪੱਕੀ ਕੀਤੀ
ਜੋਮੈਧਾਮਜਾਰਕੇਜਾਊ
ਕਿ ਜੇ ਮੈਂ (ਕਿਸੇ) ਯਾਰ ਦੇ ਘਰ ਜਾਵਾਂ
ਨ੍ਰਿਪਨਕਹੈਕਛੁਮਾਫਕਰਾਊ॥੫॥
ਤੇ ਰਾਜੇ ਨੂੰ ਕਹਿ ਕੇ (ਪਹਿਲਾਂ ਹੀ ਆਪਣੀ ਗ਼ਲਤੀ) ਕੁਝ ਮਾਫ਼ ਕਰਵਾ ਲਵਾਂ ॥੫॥
ਰੈਨਿਸਮੈਜਬਤਹਨ੍ਰਿਪਆਏ
ਰਾਤ ਵੇਲੇ ਜਦ ਰਾਜਾ ਉਥੇ ਆਇਆ (ਅਰਥਾਤ ਘਰ ਆਇਆ)
ਇਹਬਿਧਿਰਾਨੀਬਚਨਸੁਨਾਏ
ਤਾਂ ਰਾਣੀ ਨੇ ਇਸ ਤਰ੍ਹਾਂ ਬੋਲ ਸਾਂਝੇ ਕੀਤੇ।
ਮੋਤੇਤਾਹਿਸੁੰਦਰਿਤਿਹਜਾਨੌ
ਤੁਸੀਂ ਮੇਰੇ ਨਾਲੋਂ ਉਸ (ਵੇਸਵਾ) ਨੂੰ ਅਧਿਕ ਸੁੰਦਰ ਸਮਝਦੇ ਹੋ,
ਜਾਸੋਪ੍ਰੀਤਿਰਾਇਤੁਮਠਾਨੌ॥੬॥
(ਇਸ ਲਈ) ਹੇ ਰਾਜਨ! ਤੁਸੀਂ ਉਸ ਨਾਲ ਪ੍ਰੀਤ ਲਗਾਈ ਹੋਈ ਹੈ ॥੬॥
ਤਾਤੇਅਧਿਕਰੋਖਮੁਹਿਭਯੋ
ਇਸ ਕਰ ਕੇ ਮੇਰੇ ਮਨ ਵਿਚ ਬਹੁਤ ਰੋਹ ਹੈ
ਬੇਸ੍ਵਾਕੇਰਾਜਾਗ੍ਰਿਹਗਯੋ
ਕਿ (ਇਕ) ਰਾਜਾ ਵੇਸਵਾ ਦੇ ਘਰ ਜਾਂਦਾ ਹੈ।
ਇਹਅਪਨੀਭਗਨਿਯਹਿਭਜੋ
(ਜਾਂ ਤਾਂ) ਆਪਣੀ ਇਸ ਭੈਣ (ਭਾਵ ਵੇਸਵਾ) ਨਾਲ ਭੋਗ ਕਰਨਾ ਛਡ ਦਿਓ।
ਮੋਸੋਪ੍ਰੀਤਿਨਤਰਤੁਮਤਜੋ॥੭॥
ਨਹੀਂ ਤਾਂ ਮੇਰੇ ਨਾਲ ਪਿਆਰ ਕਰਨਾ ਤਿਆਗ ਦਿਓ ॥੭॥
ਜੌਤੁਮਬੇਸ੍ਵਾਕੇਗ੍ਰਿਹਜੈਹੋ
ਜੇ ਤੁਸੀਂ ਵੇਸਵਾ ਦੇ ਘਰ ਜਾਓਗੇ
ਕਾਮਭੋਗਤਿਹਸਾਥਕਮੈਹੋ
ਅਤੇ ਉਸ ਨਾਲ ਕਾਮ ਭੋਗ ਕਰੋਗੇ।
ਤਬਮੈਧਾਮਜਾਰਕੇਜੈਹੋ
ਤਦ ਮੈਂ (ਆਪਣੇ) ਯਾਰ ਦੇ ਘਰ ਜਾਵਾਂਗੀ
ਤੇਰੇਫੂਲਿਡਾਰਿਸਿਰਹੋ॥੮॥
ਅਤੇ ਤੇਰੇ ਸਿਰ ਵਿਚ ਸੁਆਹ ਪਾ ਕੇ ਆਵਾਂਗੀ ॥੮॥
ਪ੍ਰਥਮਬਾਤਮੁਹਿਯਹਲਿਖਿਦ੍ਰਯਾਵਹੁ
ਪਹਿਲਾਂ ਮੈਨੂੰ ਇਹ ਗੱਲ ਲਿਖ ਦਿਓ।
ਜਿਹਜਾਨਹੁਤਿਹਬਹੁਰਿਬੁਲਾਵਹੁ
ਫਿਰ ਜਿਸ ਨੂੰ ਚਾਹੋ, ਉਸੇ ਨੂੰ ਬੁਲਾਓ।
ਜਿਹਚਾਹੌਤਿਹਹੌਹੂੰਬੁਲਾਵੌ
ਜਿਸ ਨੂੰ ਚਾਹੋ ਉਸੇ ਨੂੰ ਬੁਲਾ ਲਵੋ
ਕਾਮਕੇਲਤਿਹਸਾਥਕਮਾਵੌ॥੯॥
ਅਤੇ ਉਸ ਨਾਲ ਕਾਮ-ਕ੍ਰੀੜਾ ਕਰੋ ॥੯॥
ਜਬਇਹਭਾਤਿਸੁਨੇਨ੍ਰਿਪਬੈਨਾ
ਜਦ ਰਾਜੇ ਨੇ ਇਸ ਤਰ੍ਹਾਂ ਦੇ ਬੋਲ ਸੁਣੇ
ਜੋਰਿਰਹਾਨੈਨਨਸੋਨੈਨਾ
ਅਤੇ (ਉਸ ਦੀਆਂ) ਅੱਖਾਂ ਨਾਲ ਅੱਖਾਂ ਜੋੜੀਆਂ,
ਚੁਪਹ੍ਵੈਰਹਾਕਛੂਨਹਿਕਹਿਯੋ
ਤਾਂ ਚੁਪ ਕਰ ਕੇ ਰਹਿ ਗਿਆ, ਕੁਝ ਵੀ ਨਾ ਬੋਲਿਆ।
ਤਵਨਭੇਦਇਸਤ੍ਰੀਇਨਲਹਿਯੋ॥੧੦॥
(ਮਨ ਵਿਚ ਸਮਝ ਗਿਆ ਕਿ) ਉਸ ਦਾ ਭੇਦ ਇਸਤਰੀ (ਰਾਣੀ) ਨੇ ਪਾ ਲਿਆ ਹੈ ॥੧੦॥
ਮੋਰੀਲਗਨਉਤੈਲਗਿਗਈ
(ਰਾਜੇ ਨੇ ਮਨ ਵਿਚ ਸੋਚਿਆ ਕਿ) ਮੇਰੀ ਲਗਨ ਉਸ (ਵੇਸਵਾ) ਨਾਲ ਲਗ ਗਈ ਹੈ,
ਤਬਰਾਨੀਅਸਿਬਾਤਠਟਈ
ਇਸੇ ਕਰ ਕੇ ਹੀ ਰਾਣੀ ਨੇ ਇਹ ਗੱਲ ਕਹੀ ਹੈ।
ਤਾਕੋਕਰਿਯੈਕਵਨਉਪਾਈ
ਇਸ ਦਾ ਕੋਈ ਉਪਾ ਕਰਨਾ ਚਾਹੀਦਾ ਹੈ
ਮੁਹਿਤੇਤਜੀਬੇਸ੍ਵਾਜਾਈ॥੧੧॥
(ਕਿਉਂਕਿ) ਮੇਰੇ ਕੋਲੋਂ ਵੇਸਵਾ ਛਡੀ ਨਹੀਂ ਜਾਂਦੀ ॥੧੧॥
ਅਬਯਹਬਾਤਰਾਨਿਯਹਿਗਹੀ
ਹੁਣ ਰਾਣੀ ਨੇ ਇਹ ਗੱਲ ਫੜ ਲਈ ਹੈ
ਮੋਰਿਪ੍ਰੀਤਿਬੇਸ੍ਵਾਸੰਗਲਹੀ
ਕਿ (ਇਸ ਨੇ) ਮੇਰੀ ਪ੍ਰੀਤ ਵੇਸਵਾ ਨਾਲ ਵੇਖ ਲਈ ਹੈ।
ਵਾਬਿਨੁਮੋਸੌਰਹਿਯੋਜਾਈ
ਉਸ (ਵੇਸਵਾ) ਤੋਂ ਬਿਨਾ ਮੇਰੇ ਪਾਸੋਂ ਰਿਹਾ ਨਹੀਂ ਜਾਂਦਾ,
ਤਾਹਿਭਜੇਕਰਤੇਤ੍ਰਿਯਜਾਈ॥੧੨॥
(ਪਰ ਜੇ) ਉਸ ਨਾਲ ਸੰਯੋਗ ਕਰਦਾ ਹਾਂ ਤਾਂ ਰਾਣੀ ਹੱਥੋਂ ਜਾਂਦੀ ਹੈ ॥੧੨॥
ਜਬਨ੍ਰਿਪਫਿਰਿਰਾਨੀਕੇਆਯੋ
ਜਦ ਰਾਜਾ ਫਿਰ ਰਾਣੀ ਕੋਲ ਆਇਆ,
ਤਬਰਾਨੀਇਹਭਾਤਿਸੁਨਾਯੋ
ਤਦ ਰਾਣੀ ਨੇ ਇਸ ਤਰ੍ਹਾਂ (ਕਹਿ ਕੇ) ਸੁਣਾਇਆ।
ਤੁਹਿਬੇਸ੍ਵਾਕੇਗਯੋਸੁਨਿਪੈਹੌ
(ਜੇ ਮੈਂ) ਸੁਣ ਲਿਆ ਕਿ ਤੁਸੀਂ ਵੇਸਵਾ ਦੇ ਗਏ ਹੋ,
ਤਬਮੈਭੋਗਜਾਰਸੌਕੈਹੌ॥੧੩॥
ਤਾਂ ਮੈਂ ਯਾਰ ਨਾਲ ਸੰਭੋਗ ਕਰਾਂਗੀ ॥੧੩॥
ਅਬਤੁਮਹ੍ਵੈਨ੍ਰਿਧਾਤਪਿਯਗਏ
ਹੇ ਪ੍ਰਿਯ! ਹੁਣ ਤੁਸੀਂ 'ਨ੍ਰਿਧਾਤ' (ਰਸ-ਰੁਧਰ ਅਥਵਾ ਵੀਰਜ ਰਹਿਤ) ਹੋ ਗਏ ਹੋ,
ਤਾਤੇਸੁਤਗ੍ਰਿਹਹੋਤਭਏ
ਇਸ ਲਈ ਤੁਹਾਡੇ ਘਰ ਕੋਈ ਪੁੱਤਰ ਨਹੀਂ ਹੋਇਆ ਹੈ।
ਜਬਭਜਿਹੈਜੁਲੋਗਇਹਬਾਮਾ
ਜਦ (ਤੁਹਾਡੀ) ਇਸਤਰੀ ਨਾਲ ਹੋਰ ਲੋਗ ਸੰਯੋਗ ਕਰਨਗੇ,
ਹ੍ਵੈਹੈਪੂਤਤਿਹਾਰੋਧਾਮਾ॥੧੪॥
ਤਦ ਹੀ ਤੁਹਾਡੇ ਘਰ ਪੁੱਤਰ ਹੋਵੇਗਾ ॥੧੪॥
ਤਬਰਾਜੈਯੌਹ੍ਰਿਦੈਬਿਚਾਰੀ
ਤਦ ਰਾਜੇ ਨੇ ਇਸ ਤਰ੍ਹਾਂ ਹਿਰਦੇ ਵਿਚ ਸੋਚਿਆ
ਭਲੀਬਾਤਰਾਨਿਯਹਿਉਚਾਰੀ
ਕਿ ਰਾਣੀ ਨੇ ਠੀਕ ਗੱਲ ਕਹੀ ਹੈ।
ਤਾਕੌਭੋਗਮਾਫਲਿਖਿਦੀਯੋ
ਉਸ ਨੂੰ ਭੋਗ ਕਰਨ ਦੀ ਮਾਫ਼ੀ ਲਿਖ ਦਿੱਤੀ
ਆਪਗਵਨਬੇਸ੍ਵਾਕੇਕੀਯੋ॥੧੫॥
ਅਤੇ ਆਪ ਵੇਸਵਾ ਦੇ (ਘਰ) ਚਲਾ ਗਿਆ ॥੧੫॥
ਜਬਰਾਜਾਬੇਸ੍ਵਾਕੇਜਾਵੈ
ਜਦ ਰਾਜਾ ਵੇਸਵਾ ਦੇ ਜਾਂਦਾ,
ਜਿਹਚਾਹੈਤਿਹਨਾਰਿਬੁਲਾਵੈ
(ਤਾਂ ਪਿਛੋਂ) ਰਾਣੀ ਜਿਸ (ਮਰਦ) ਨੂੰ ਚਾਹੁੰਦੀ, ਬੁਲਾ ਲੈਂਦੀ।
ਕਾਮਭੋਗਤੋਸੌਦ੍ਰਿੜਕਰਈ
ਉਸ ਨਾਲ ਚੰਗੀ ਤਰ੍ਹਾਂ ਕਾਮ-ਕ੍ਰੀੜਾ ਕਰਦੀ