GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1233
Display Settings
ਹ੍ਰਿਦੈਨ੍ਰਿਪਤਿਕੀਸੰਕਧਰਈ॥੧੬॥
ਅਤੇ ਹਿਰਦੇ ਵਿਚ ਰਾਜੇ ਦਾ ਸੰਕੋਚ ਨਾ ਧਰਦੀ ॥੧੬॥
ਰਾਨੀਬੇਸ੍ਵਹਿਆਪੁਬੁਲਾਯੋ
ਰਾਣੀ ਨੇ ਵੇਸਵਾ ਨੂੰ ਆਪ ਬੁਲਵਾਇਆ ਸੀ
ਇਹਛਲਰਾਜਾਤੇਲਿਖਿਵਾਯੋ
ਅਤੇ ਇਸ ਛਲ ਨਾਲ ਰਾਜੇ ਤੋਂ (ਮਾਫ਼ੀਪੱਤਰ) ਲਿਖਵਾਇਆ ਸੀ।
ਜਿਹਚਾਹੈਤਿਹਬੋਲਿਪਠਾਵੈ
(ਰਾਣੀ) ਜਿਸ ਨੂੰ ਚਾਹੁੰਦੀ, ਬੁਲਵਾ ਲੈਂਦੀ
ਕਾਮਭੋਗਿਰੁਚਿਮਾਨਿਕਮਾਵੈ॥੧੭॥
ਅਤੇ ਉਸ ਨਾਲ ਰੁਚੀ ਪੂਰਵਕ ਕਾਮ-ਕ੍ਰੀੜਾ ਕਰਦੀ ॥੧੭॥
ਮੂਰਖਭੇਦਰਾਜੈਪਾਯੋ
ਮੂਰਖ ਰਾਜੇ ਨੇ ਭੇਦ ਨੂੰ ਨਾ ਸਮਝਿਆ
ਇਹਛਲਅਪਨੋਮੂੰਡਮੁਡਾਯੋ
ਅਤੇ ਇਸ ਛਲ ਨਾਲ (ਆਪਣੇ ਆਪ ਨੂੰ) ਛਲਵਾ ਲਿਆ।
ਅਬਲਾਐਸੋਚਰਿਤਬਨਯੋ
ਰਾਣੀ ਨੇ ਇਸ ਤਰ੍ਹਾਂ ਦਾ ਚਰਿਤ੍ਰ ਬਣਾਇਆ
ਪਤਿਤੇਭੋਗਮਾਫਕਰਿਲਯੋ॥੧੮॥
ਅਤੇ ਪਤੀ ਤੋਂ (ਗ਼ੈਰ ਮਰਦ ਨਾਲ) ਭੋਗ ਕਰਨ ਦਾ ਮਾਫ਼ੀ (ਪੱਤਰ) ਲਿਖਵਾ ਲਿਆ ॥੧੮॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਤਰਾਨਵੋਚਰਿਤ੍ਰਸਮਾਪਤਮਸਤੁਸੁਭਮਸਤੁ॥੨੯੩॥੫੫੮੯॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੯੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੯੩॥੫੫੮੯॥ ਚਲਦਾ॥
ਚੌਪਈ
ਚੌਪਈ:
ਅਨਦਾਵਤੀਨਗਰਇਕਸੁਨਾ
ਅਨਦਾਵਤੀ ਨਾਂ ਦਾ ਇਕ ਨਗਰ ਸੁਣੀਂਦਾ ਸੀ
ਆਨਦਸੈਨਨ੍ਰਿਪਤਿਬਹੁਗੁਨਾ
(ਜਿਸ ਦਾ) ਰਾਜਾ ਆਨਦ ਸੈਨ ਬਹੁਤ ਗੁਣਵਾਨ ਸੀ।
ਅਨਦਾਵਤੀਸਦਨਤਿਹਬਾਲਾ
ਉਸ ਦੇ ਘਰ ਅਨਦਾਵਤੀ ਨਾਂ ਦੀ ਇਸਤਰੀ ਸੀ
ਜਗਤਭਯੋਤਾਤੇਉਜਿਯਾਲਾ॥੧॥
ਜਿਸ ਤੋਂ ਸਾਰਾ ਜਗਤ ਪ੍ਰਕਾਸ਼ਮਾਨ ਸੀ ॥੧॥
ਅਧਿਕਰੂਪਬਿਧਿਨਾਤਿਹਕੀਨਾ
ਵਿਧਾਤਾ ਨੇ ਉਸ ਨੂੰ ਬਹੁਤ ਰੂਪਵਾਨ ਬਣਾਇਆ ਸੀ,
ਜਾਸਮਰੂਪਦੂਸਰਦੀਨਾ
ਜਿਸ ਵਰਗਾ ਰੂਪ ਕਿਸੇ ਹੋਰ ਨੂੰ ਨਹੀਂ ਦਿੱਤਾ ਸੀ।
ਆਯੋਪੁਰਖਏਕਤਬਬਨੋ
ਤਦ ਉਥੇ ਇਕ ਬਨੀਆ ('ਬਨੋ') ਪੁਰਸ਼ ਆਇਆ (ਅਰਥਾਂਤਰਬਣਿਆ ਠਣਿਆ ਪੁਰਸ਼ ਆਇਆ)।
ਰਾਨੀਤੇਸੁੰਦਰਿਥੋਘਨੋ॥੨॥
(ਉਹ) ਰਾਣੀ ਤੋਂ ਵੀ ਅਧਿਕ ਸੁੰਦਰ ਸੀ ॥੨॥
ਜਬਅਬਲਾਤਿਹਰੂਪਨਿਹਾਰਾ
ਜਦ ਰਾਣੀ ਨੇ ਉਸ ਦਾ ਰੂਪ ਵੇਖਿਆ,
ਮਦਨਬਾਨਤਾਕੇਤਨਮਾਰਾ
ਤਦ ਕਾਮ ਦੇਵ ਨੇ ਉਸ ਦੇ ਸ਼ਰੀਰ ਵਿਚ ਬਾਣ ਮਾਰਿਆ।
ਰੀਝਿਰਹੀਸੁੰਦਰਿਮਨਮਾਹੀ
(ਉਹ) ਸੁੰਦਰੀ ਮਨ ਵਿਚ ਮੋਹਿਤ ਹੋ ਗਈ
ਘਰਬਾਹਰਕੀਕਛੁਸੁਧਿਨਾਹੀ॥੩॥
ਅਤੇ (ਉਸ ਨੂੰ) ਘਰ ਦੀ ਕੁਝ ਸੁੱਧ ਬੁੱਧ ਨਾ ਰਹੀ ॥੩॥
ਪਠੈਹਿਤੂਇਕਤਾਹਿਬੁਲਾਵਾ
ਇਕ ਹਿਤ ਕਰਨ ਵਾਲੀ (ਸਖੀ) ਨੂੰ ਭੇਜ ਕੇ ਉਸ ਨੂੰ ਬੁਲਾਇਆ
ਕਾਮਭੋਗਤਿਹਸਾਥਕਮਾਵਾ
ਅਤੇ ਉਸ ਨਾਲ ਕਾਮ-ਭੋਗ ਕੀਤਾ।
ਮਨਮਾਨਤਆਸਨਤਿਹਦਏ
ਉਸ ਨੂੰ ਮਨ ਭਾਉਂਦੇ ਆਸਣ ਦਿੱਤੇ
ਚੁੰਬਨਔਰਅਲਿੰਗਨਲਏ॥੪॥
ਅਤੇ ਚੁੰਬਨ ਤੇ ਆਲਿੰਗਨ ਲਿਤੇ ॥੪॥
ਅਧਿਕਮਿਤ੍ਰਰਾਨੀਕਹਭਾਯੋ
(ਉਹ) ਮਿਤਰ ਰਾਣੀ ਨੂੰ ਬਹੁਤ ਚੰਗਾ ਲਗਿਆ
ਇਹਬਿਧਿਤਾਹਿਪ੍ਰਬੋਧਜਨਾਯੋ
ਅਤੇ ਇਸ ਤਰ੍ਹਾਂ ਨਾਲ ਉਸ ਨੂੰ ਸਮਝਾਇਆ।
ਕਹਾਉਜਾਰਿਜਹਾਬਡਅਹੀ
ਕਿਹਾ ਕਿ ਜਿਥੇ ਵੱਡੀ ਉਜਾੜ ਹੈ,
ਆਸਨਲਾਇਬੈਠਿਯੋਤਹੀ॥੫॥
ਉਥੇ ਆਸਣ ਲਗਾ ਕੇ ਬੈਠ ਜਾਓ ॥੫॥
ਸਭਹੀਅੰਗਬਿਭੂਤਿਚੜੈਯਹੁ
ਸਾਰੇ ਸ਼ਰੀਰ ਉਤੇ ਵਿਭੂਤੀ (ਸੁਆਹ) ਮਲ ਲਵੋ
ਦ੍ਰੁਮਤਰਬੈਠੇਧ੍ਯਾਨਲਗੈਯਹੁ
ਅਤੇ ਬ੍ਰਿਛ ਹੇਠਾਂ ਬੈਠ ਕੇ ਧਿਆਨ ਲਗਾਓ।
ਰਾਜਾਸਹਿਤਤਹਾਹਮਐਹੈਂ
ਰਾਜੇ ਸਮੇਤ ਮੈਂ ਉਥੇ ਆਵਾਂਗੀ
ਤੁਮੈਧਾਮਜ੍ਯੋਂਤ੍ਯੋਂਲੈਜੈਹੈਂ॥੬॥
ਅਤੇ ਤੈਨੂੰ ਜਿਵੇਂ ਕਿਵੇਂ ਘਰ ਲੈ ਜਾਵਾਂਗੀ ॥੬॥
ਮਾਨਿਜਾਰਸੋਈਬਚਲਯੋ
(ਰਾਣੀ ਦੀ) ਉਸ ਗੱਲ ਨੂੰ ਯਾਰ ਨੇ ਮੰਨ ਲਿਆ
ਭੇਖਅਤਿਥਕੋਧਾਰਤਭਯੋ
ਅਤੇ ਸਾਧ ਦਾ ਭੇਖ ਧਾਰਨ ਕਰ ਲਿਆ।
ਆਸਨਏਕਬ੍ਰਿਛਤਰਮਾਰਾ
ਇਕ ਬ੍ਰਿਛ ਹੇਠਾਂ ਆਸਣ ਲਗਾ ਦਿੱਤਾ।
ਯੌਰਾਜਾਸੌਨਾਰਿਉਚਾਰਾ॥੭॥
(ਉਧਰ) ਰਾਜੇ ਪ੍ਰਤਿ ਰਾਣੀ ਨੇ ਇਸ ਤਰ੍ਹਾਂ ਕਿਹਾ ॥੭॥
ਸੋਵਤਹੁਤੀਸੁਪਨਮੈਪਾਯੋ
ਸੁੱਤੇ ਹੋਇਆਂ ਮੈਨੂੰ ਇਕ ਸੁਪਨਾ ਆਇਆ ਹੈ
ਮਹਾਰੁਦ੍ਰਮੇਰੇਗ੍ਰਿਹਆਯੋ
ਕਿ ਮਹਾ ਰੁਦ੍ਰ ਮੇਰੇ ਘਰ ਆਇਆ ਹੈ।
ਪਾਵਸਾਥਤਿਨਮੋਹਿਜਗਾਯੋ
ਉਸ ਨੇ ਪੈਰ ਨਾਲ ਮੈਨੂੰ ਜਗਾਇਆ ਹੈ
ਅਧਿਕਕ੍ਰਿਪਾਕਰਿਬਚਨਸੁਨਾਯੋ॥੮॥
ਅਤੇ ਬਹੁਤ ਕ੍ਰਿਪਾ ਕਰ ਕੇ ਬਚਨ ਕਿਹਾ ਹੈ ॥੮॥
ਤੁਮਰਾਜਾਜੂਸਾਥਉਚਰਿਯਹੁ
ਹੇ ਰਾਜਾ ਜੀ! (ਮੈਂ) ਤੁਹਾਨੂੰ ਕਹਿੰਦੀ ਹਾਂ
ਏਕਬਾਤਚਿਤਭੀਤਰਿਧਰਿਯਹੁ
ਕਿ ਤੁਸੀਂ ਇਕ ਗੱਲ ਮਨ ਵਿਚ ਰਖ ਲਵੋ।
ਏਕਰਖੀਸੁਰਬਨਮਹਿਸੁਨਾ
ਇਕ ਰਿਖੀਸੁਰ ਬਨ ਵਿਚ (ਆਇਆ) ਸੁਣਿਆ ਹੈ।
ਤਾਸਮਭਯੋਹੈਕਹੂੰਮੁਨਾ॥੯॥
ਉਸ ਵਰਗਾ ਕੋਈ ਮੁਨੀ ਨਹੀਂ ਹੋਇਆ ਹੈ ॥੯॥
ਰਾਜਾਸਹਿਤਜਾਇਤਿਹਲ੍ਰਯੈਯਹੁ
ਰਾਜੇ ਸਮੇਤ ਉਥੇ ਜਾਓ (ਅਤੇ ਉਸ ਨੂੰ) ਲੈ ਆਓ।