ਦ੍ਵਾਦਸਬਰਖਸੰਗਲੈਸ੍ਵੈਯਹੁ॥
ਬਾਰ੍ਹਾਂ ਸਾਲ (ਉਸ ਨੂੰ) ਨਾਲ ਲੈ ਕੇ ਸਵੋਂ।
ਨਿਹਸੰਸੈਘਰਮੈਸੁਤਹੋਈ॥
ਨਿਰਸੰਦੇਹ ਘਰ ਵਿਚ ਪੁੱਤਰ (ਦਾ ਜਨਮ) ਹੋਵੇਗਾ।
ਯਾਮੈਬਾਤਨਦੂਜੀਕੋਈ॥੧੦॥
ਇਸ ਵਿਚ ਕੋਈ ਹੋਰ ਗੱਲ (ਅਥਵਾ ਭਾਵ) ਨਹੀਂ ਹੈ ॥੧੦॥
ਮਹਾਜਤੀਤਿਹਮੁਨਿਕੋਜਾਨਹੁ॥
ਉਸ ਮੁਨੀ ਨੂੰ ਮਹਾਨ ਜਤੀ ਸਮਝੋ
ਕਹੂੰਨਬਿਨਸਾਤਾਹਿਪਛਾਨਹੁ॥
ਅਤੇ ਉਸ ਨੂੰ ਕਦੇ ਵੀ ਨਾਸ਼ਮਾਨ ('ਬਿਨਸਾ') ਨਾ ਸਮਝੋ।
ਰੰਭਾਦਿਕਇਸਤ੍ਰੀਪਚਿਹਾਰੀ॥
ਰੰਭਾ ਵਰਗੀਆਂ ਇਸਤਰੀਆਂ (ਅਪੱਛਰਾਵਾਂ) ਖਪ ਗਈਆਂ ਹਨ
ਬ੍ਰਤਤੇਟਰਾਨਰਿਖਿਬ੍ਰਤਧਾਰੀ॥੧੧॥
ਪਰ (ਉਹ) ਬ੍ਰਤਧਾਰੀ ਰਿਖੀ ਆਪਣੇ ਬ੍ਰਤ ਤੋਂ ਟਲਿਆ ਨਹੀਂ ਹੈ ॥੧੧॥
ਹਮਤੁਮਸਾਥਤਹਾਦੋਊਜਾਵੈਂ॥
(ਇਸ ਲਈ) ਤੁਸੀਂ ਤੇ ਮੈਂ ਦੋਵੇਂ ਇਕੱਠੇ ਉਥੇ ਜਾਈਏ
ਜ੍ਯੋਂਤ੍ਯੋਂਮੁਨਹਿਪਾਇਪਰਲ੍ਯਾਵੈਂ॥
ਅਤੇ ਜਿਵੇਂ ਕਿਵੇਂ ਪੈਰੀਂ ਪੈ ਕੇ ਮੁਨੀ ਨੂੰ (ਘਰ) ਲਿਆਈਏ।
ਬਾਰਹਬਰਿਸਮੋਰਿਸੰਗਸ੍ਵਾਵਹੁ॥
ਉਸ ਨੂੰ ਬਾਰ੍ਹਾਂ ਸਾਲ ਮੇਰੇ ਨਾਲ ਸੌਣ ਦਿਓ
ਨਿਹਸੰਸੈਘਰਮੈਸੁਤਪਾਵਹੁ॥੧੨॥
ਅਤੇ ਬਿਨਾ ਕਿਸੇ ਸੰਸੇ ਦੇ ਘਰ ਵਿਚ ਪੁੱਤਰ ਪ੍ਰਾਪਤ ਕਰੋ ॥੧੨॥
ਸੁਨਿਬਚਨ੍ਰਿਪਉਠਿਠਾਢੋਭਯੋ॥
ਬਚਨ ਸੁਣ ਕੇ ਰਾਜਾ ਉਠ ਖੜੋਤਾ
ਰਾਨੀਸਹਿਤਤਵਨਬਨਗਯੋ॥
ਅਤੇ ਰਾਣੀ ਸਮੇਤ ਉਸ ਬਨ ਵਿਚ ਗਿਆ।
ਜਹਛ੍ਵੈਬ੍ਰਿਛਗਗਨਤਨਰਹੇ॥
ਜਿਥੇ ਬ੍ਰਿਛ ਆਕਾਸ਼ ਨੂੰ ਛੋਹ ਰਹੇ ਸਨ।
ਘੋਰਭਯਾਨਕਜਾਤਨਕਹੇ॥੧੩॥
(ਉਹ ਬਨ) ਬਹੁਤ ਭਿਆਨਕ ਸੀ (ਜਿਸ ਦਾ) ਵਰਣਨ ਨਹੀਂ ਕੀਤਾ ਜਾ ਸਕਦਾ ॥੧੩॥
ਰਾਨੀਸਹਿਤਰਾਵਤਹਗਯੋ॥
ਰਾਣੀ ਸਮੇਤ ਰਾਜਾ ਉਥੇ ਗਿਆ
ਹੇਰਤਤਵਨਮੁਨੀਸਹਿਭਯੋ॥
ਅਤੇ (ਜਾ ਕੇ) ਉਸ ਮੁਨੀ ਨੂੰ ਵੇਖਿਆ।
ਨਾਰਿਸਹਿਤਪਾਇਨਤਿਹਪਰਿਯੋ॥
ਇਸਤਰੀ ਸਮੇਤ ਉਸ ਦੇ ਪੈਰੀਂ ਪਿਆ
ਚਿਤਮੈਇਹੈਬਿਚਾਰਬਿਚਾਰਿਯੋ॥੧੪॥
ਅਤੇ ਚਿਤ ਵਿਚ ਇਹ ਵਿਚਾਰ ਬਣਾ ਲਿਆ ॥੧੪॥
ਜੋਸਿਵਸੁਪਨਸਮੈਕਹਿਗਯੋ॥
ਜੋ ਸ਼ਿਵ ਸੁਪਨੇ ਵਿਚ ਕਹਿ ਗਿਆ ਸੀ,
ਸੋਹਮਸਾਚੁਦ੍ਰਿਗਨਲਹਿਲਯੋ॥
ਉਹ ਮੈਂ ਸਚਮੁਚ ਅੱਖਾਂ ਨਾਲ ਵੇਖ ਲਿਆ ਹੈ।
ਜ੍ਯੋਂਤ੍ਯੋਂਕਰਿਇਹਗ੍ਰਿਹਲੈਜਾਊਾਂ॥
ਜਿਵੇਂ ਕਿਵੇਂ ਕਰ ਕੇ ਇਸ ਨੂੰ ਘਰ ਲੈ ਜਾਵਾਂ
ਲੈਰਾਨੀਕੇਸਾਥਸੁਵਾਊਾਂ॥੧੫॥
ਅਤੇ ਲੈ ਕੇ ਰਾਣੀ ਦੇ ਨਾਲ ਸਵਾਵਾਂ ॥੧੫॥
ਜ੍ਯੋਂਜ੍ਯੋਂਨ੍ਰਿਪਪਾਇਨਪਰਪਰੈ॥
ਜਿਉਂ ਜਿਉਂ ਰਾਜਾ ਉਸ ਦੇ ਪੈਰੀਂ ਪੈਂਦਾ ਸੀ
ਤ੍ਯੋਂਤ੍ਯੋਂਮੁਨਿਆਂਖੈਨਉਘਰੈ॥
ਤਿਉਂ ਤਿਉਂ ਮੁਨੀ ਅੱਖਾਂ ਨਹੀਂ ਉਘਾੜਦਾ ਸੀ।
ਤ੍ਯੋਂਰਾਜਾਸੀਸਹਿਨਿਹੁਰਾਵੈ॥
ਰਾਜਾ ਸਿਰ ਨੂੰ ਨਿਵਾਉਂਦਾ ਸੀ
ਤਾਕਹਮਹਾਮੁਨੀਠਹਰਾਵੈ॥੧੬॥
ਅਤੇ ਉਸ ਨੂੰ ਮਹਾ ਮੁਨੀ ਸਮਝਦਾ ਸੀ ॥੧੬॥
ਜਬਨ੍ਰਿਪਅਨਿਕਬਾਰਪਗਪਰਾ॥
ਜਦ ਰਾਜਾ ਅਨੇਕ ਵਾਰ ਪੈਰੀਂ ਪਿਆ,
ਤਬਆਂਖੈਮੁਨਿਦੁਹੂੰਉਘਰਾ॥
ਤਦ ਮੁਨੀ ਨੇ ਦੋਵੇਂ ਅੱਖਾਂ ਉਘਾੜੀਆਂ।
ਤਾਸੌਕਹਾਕਿਹਨਮਿਤਿਆਯੋ॥
ਉਸ ਨੂੰ ਕਿਹਾ ਕਿ ਕਿਸ (ਕੰਮ) ਲਈ ਆਏ ਹੋ
ਕਿਹਕਾਰਨਇਸਤ੍ਰੀਸੰਗਲ੍ਯਾਯੋ॥੧੭॥
ਅਤੇ ਕਿਸ ਕਾਰਨ ਇਸਤਰੀ ਨੂੰ ਨਾਲ ਲਿਆਏ ਹੋ ॥੧੭॥
ਹਮਹੈਮੁਨਿਕਾਨਨਕੇਬਾਸੀ॥
ਅਸੀਂ ਮੁਨੀ ਲੋਗ ਜੰਗਲ ਦੇ ਵਾਸੀ ਹਾਂ
ਏਕਨਾਮਜਾਨਤਅਬਿਨਾਸੀ॥
ਅਤੇ ਇਕ ਅਬਿਨਾਸ਼ੀ ਦਾ ਹੀ ਨਾਮ ਜਾਣਦੇ ਹਾਂ।
ਰਾਜਾਪ੍ਰਜਾਬਸਤਕਿਹਠੌਰਾ॥
ਰਾਜਾ ਅਤੇ ਪ੍ਰਜਾ ਕਿਥੇ ਵਸਦੇ ਹਨ (ਅਸੀਂ ਨਹੀਂ ਜਾਣਦੇ)।
ਹਮਪ੍ਰਭਕੇਰਾਚੇਰਸਬੌਰਾ॥੧੮॥
ਅਸੀਂ ਤਾਂ ਪ੍ਰਭੂ ਦੇ ਰਸ ਵਿਚ ਮਗਨ ਬੌਰਾਏ ਹੋਏ ਹਾਂ ॥੧੮॥
ਯਹਸੰਪਤਿਹਮਰੇਕਿਹਕਾਜਾ॥
ਹੇ ਰਾਜਨ! ਇਹ ਸੰਪੱਤੀ ਸਾਡੇ ਕਿਸ ਕੰਮ ਦੀ,
ਜੋਲੈਹਮੈਦਿਖਾਵਤਰਾਜਾ॥
ਜੋ (ਤੁਸੀਂ) ਸਾਨੂੰ ਵਿਖਾਉਂਦੇ ਹੋ।
ਹਮਨਹਿਧਾਮਕਿਸੂਕੇਜਾਹੀ॥
ਅਸੀਂ ਕਿਸੇ ਦੇ ਘਰ ਨਹੀਂ ਜਾਂਦੇ,
ਬਨਹੀਮਹਿਹਰਿਧ੍ਯਾਨਲਗਾਹੀ॥੧੯॥
(ਬਸ) ਬਨ ਵਿਚ ਹੀ ਹਰਿ ਵਿਚ ਧਿਆਨ ਲਗਾਉਂਦੇ ਹਾਂ ॥੧੯॥
ਕ੍ਰਿਪਾਕਰਹੁਨ੍ਰਿਪਧਾਮਪਧਾਰੋ॥
(ਉੱਤਰ ਵਿਚ ਰਾਜਾ ਮੁਨੀ ਨੂੰ ਕਹਿਣ ਲਗਿਆ)
ਹਮਰੇਬਡੇਅਘਨਕਹਟਾਰੋ॥
ਕ੍ਰਿਪਾ ਕਰ ਕੇ ਰਾਜੇ ਦੇ ਘਰ ਚਲੋ ਅਤੇ ਸਾਡੇ ਵੱਡੇ ਪਾਪਾਂ ਨੂੰ ਦੂਰ ਕਰੋ।
ਬਾਰਹਬਰਿਸਕ੍ਰਿਪਾਕਰਿਰਹਿਯੈ॥
ਬਾਰ੍ਹਾਂ ਸਾਲ ਕ੍ਰਿਪਾ ਕਰ ਕੇ ਰਹਿਣਾ।
ਬਹੁਰੋਮਗਬਨਹੀਕੋਗਹਿਯੈ॥੨੦॥
ਫਿਰ ਬਨ ਦਾ ਹੀ ਰਸਤਾ ਫੜ ਲੈਣਾ ॥੨੦॥
ਜਬਨ੍ਰਿਪਅਧਿਕਨਿਹੋਰਾਕਿਯੋ॥
ਜਦ ਰਾਜੇ ਨੇ ਬਹੁਤ ਤਰਲਾ ਕੀਤਾ,
ਤਬਇਹਬਿਧਿਉਤਰਿਰਿਖਿਦਿਯੋ॥
ਤਦ ਰਿਖੀ ਨੇ ਇਸ ਤਰ੍ਹਾਂ ਉੱਤਰ ਦਿੱਤਾ,
ਹਮਰੋਕਹਾਧਾਮਤਵਕਾਜਾ॥
ਸਾਡਾ ਤੇਰੇ ਘਰ ਕੀ ਕੰਮ ਹੈ।
ਬਾਰਬਾਰਪਕਰਤਪਗਰਾਜਾ॥੨੧॥
ਹੇ ਰਾਜਨ! (ਤੂੰ) ਬਾਰ ਬਾਰ (ਕਿਉਂ) ਪੈਰ ਪਕੜਦਾ ਹੈਂ ॥੨੧॥
ਹਮਕਹਸਿਵਤੁਹਿਆਪੁਬਤਾਯੋ॥
(ਰਾਜੇ ਨੇ ਉੱਤਰ ਦਿੱਤਾ) ਤੁਹਾਡੇ ਬਾਰੇ ਸ਼ਿਵ ਨੇ ਸਾਨੂੰ ਖ਼ੁਦ ਦਸਿਆ ਹੈ।