ਸੋਵਤਇਹਾਜਗਾਇਪਠਾਯੋ॥
ਸੁਤੇ ਹੋਇਆਂ ਨੂੰ ਜਗਾ ਕੇ ਇਥੇ ਭੇਜਿਆ ਹੈ।
ਤਾਤੇਮਾਨਿਸੰਭੁਕੋਕਹੋ॥
ਇਸ ਲਈ ਸ਼ਿਵ ਸ਼ੰਭੂ ਦਾ ਕਿਹਾ ਮੰਨ ਕੇ
ਬਾਰਹਬਰਖਹਮਾਰੋਰਹੋ॥੨੨॥
ਬਾਰ੍ਹਾਂ ਵਰ੍ਹੇ ਸਾਡੇ ਘਰ ਰਹੋ ॥੨੨॥
ਸਿਵਕੀਸੁਨਤਭਯੋਜਬਬਾਨੀ॥
ਜਦ ਸ਼ਿਵ-ਬਾਣੀ ਬਾਰੇ ਸੁਣਿਆ
ਤਬਮੁਨਿਸਾਥਚਲਨਕੀਮਾਨੀ॥
ਤਦ ਮੁਨੀ ਨਾਲ ਚਲਣ ਦੀ ਗੱਲ ਮੰਨ ਗਿਆ।
ਰਾਜਾਕੇਹ੍ਵੈਸੰਗਸਿਧਾਰਾ॥
ਰਾਜੇ ਦੇ ਨਾਲ ਹੋ ਕੇ ਚਲ ਪਿਆ
ਰਾਨੀਸਹਿਤਸਦਨਪਗਧਾਰਾ॥੨੩॥
ਅਤੇ ਰਾਣੀ ਸਮੇਤ ਮਹੱਲ ਵਿਚ ਪ੍ਰਵੇਸ਼ ਕੀਤਾ ॥੨੩॥
ਖਾਨਪਾਨਆਗੈਨ੍ਰਿਪਧਰਾ॥
ਰਾਜੇ ਨੇ ਖਾਣ ਪੀਣ (ਦੀਆਂ ਚੀਜ਼ਾਂ) ਅਗੇ ਧਰੀਆਂ।
ਤਾਹਿਨਿਰਖਿਰਿਖਿਐਸਉਚਰਾ॥
ਉਨ੍ਹਾਂ ਨੂੰ ਵੇਖ ਕੇ ਰਿਖੀ ਨੇ ਇਸ ਤਰ੍ਹਾਂ ਕਿਹਾ,
ਇਹਭੋਜਨਹਮਰੇਕਿਹਕਾਜਾ॥
ਇਹ ਭੋਜਨ ਸਾਡੇ ਕਿਸ ਕੰਮ ਦਾ।
ਏਹੈਇਨਗ੍ਰਿਹਸਤਨਕੇਸਾਜਾ॥੨੪॥
ਇਹ ਤਾਂ ਗ੍ਰਿਹਸਥੀਆਂ (ਦੇ ਖਾਣ ਦੀ) ਸਾਮਗ੍ਰੀ ਹੈ ॥੨੪॥
ਹਮਇਸਤ੍ਰਿਨਤਨਨੈਨਨਲਾਵਹਿ॥
ਅਸੀਂ ਇਸਤਰੀਆਂ ਵਲ ਨਹੀਂ ਵੇਖਦੇ
ਇਨਰਸਕਸਨਭੂਲਨਹਿਖਾਵਹਿ॥
ਅਤੇ ਇਨ੍ਹਾਂ ਰਸਾਂ ਕਸਾਂ ਨੂੰ ਭੁਲ ਕੇ ਵੀ ਨਹੀਂ ਖਾਂਦੇ।
ਬਿਨਹਰਿਨਾਮਕਾਮਨਹਿਆਵੈ॥
ਪਰਮਾਤਮਾ ਦੇ ਨਾਮ ਤੋਂ ਬਿਨਾ (ਕੋਈ ਚੀਜ਼ ਵੀ) ਕੰਮ ਨਹੀਂ ਆਉਂਦੀ।
ਬੇਦਕਤੇਬਯੌਭੇਦਬਤਾਵੈ॥੨੫॥
ਬੇਦ ਕਤੇਬ ਇਹੀ ਭੇਦ ਦੀ ਗੱਲ ਦਸਦੇ ਹਨ ॥੨੫॥
ਤਬਨ੍ਰਿਪਤਾਹਿਸਹੀਮੁਨਿਮਾਨਾ॥
ਤਦ ਰਾਜੇ ਨੇ ਉਸ ਨੂੰ ਸਹੀ ਮੁਨੀ ਮੰਨਿਆ।
ਭੇਦਅਭੇਦਨਮੂੜਪਛਾਨਾ॥
(ਉਸ) ਮੂਰਖ ਨੇ ਭੇਦ ਅਭੇਦ ਕੁਝ ਨਾ ਸਮਝਿਆ।
ਨਿਜੁਰਾਨੀਤਨਤਾਹਿਸੁਵਾਯੋ॥
ਆਪਣੀ ਰਾਣੀ ਨੂੰ ਉਸ ਨਾਲ ਸਵਾਇਆ।
ਮੂਰਖਅਪਨੋਮੂੰਡਮੁਡਾਯੋ॥੨੬॥
(ਇਸ ਤਰ੍ਹਾਂ) ਮੂਰਖ ਨੇ ਆਪਣਾ ਸਿਰ ਮੁੰਨਵਾਇਆ ॥੨੬॥
ਨਿਜੁਕਰਮੂਰਖਸੇਜਬਿਛਾਵੈ॥
ਮੂਰਖ ਰਾਜਾ ਆਪਣੇ ਹੱਥਾਂ ਨਾਲ ਸੇਜ ਵਿਛਾਉਂਦਾ
ਤਾਹਿਤ੍ਰਿਯਾਕੇਸਾਥਸੁਵਾਵੈ॥
ਅਤੇ (ਫਿਰ) ਉਸ ਨੂੰ ਇਸਤਰੀ ਦੇ ਨਾਲ ਸਵਾਉਂਦਾ।
ਅਧਿਕਜਤੀਤਾਕਹਪਹਿਚਾਨੈ॥
ਉਸ ਨੂੰ ਬਹੁਤ ਵੱਡਾ ਜਤੀ ਸਮਝਦਾ,
ਭੇਦਅਭੇਦਨਮੂਰਖਜਾਨੈ॥੨੭॥
ਪਰ ਮੂਰਖ ਭੇਦ ਅਭੇਦ ਨੂੰ ਨਾ ਸਮਝਦਾ ॥੨੭॥
ਜਬਪਤਿਨਹਿਹੇਰਤਤ੍ਰਿਯਜਾਨੈ॥
ਜਦ ਇਸਤਰੀ ਸਮਝਦੀ ਕਿ ਪਤੀ ਨਹੀਂ ਵੇਖ ਰਿਹਾ,
ਕਾਮਭੋਗਤਾਸੋਦ੍ਰਿੜਠਾਨੈ॥
ਤਦ ਉਸ ਨਾਲ ਖ਼ੂਬ ਭੋਗ ਵਿਲਾਸ ਕਰਦੀ।
ਭਾਗਅਫੀਮਅਧਿਕਤਿਹਖ੍ਵਾਰੀ॥
ਉਸ ਨੂੰ ਬਹੁਤ ਸਾਰੀ ਭੰਗ ਅਤੇ ਅਫ਼ੀਮ ਖੁਆਉਂਦੀ
ਚਾਰਿਪਹਰਰਤਿਕਰੀਪ੍ਯਾਰੀ॥੨੮॥
ਅਤੇ ਉਸ ਨਾਲ ਪਿਆਰੀ (ਇਸਤਰੀ) ਚਾਰ ਪਹਿਰ ਤਕ ਰਤੀ-ਕ੍ਰੀੜਾ ਕਰਦੀ ॥੨੮॥
ਭੋਗਕਰਤਇਕਕ੍ਰਿਯਾਬਿਚਾਰੀ॥
ਉਸ (ਇਸਤਰੀ ਨੇ) ਭੋਗ ਕਰਦਿਆਂ ਇਕ ਕੰਮ ਸੋਚਿਆ
ਊਪਰਏਕਤੁਲਾਈਡਾਰੀ॥
ਅਤੇ (ਆਪਣੇ) ਉਪਰ ਇਕ ਤੁਲਾਈ ਪਾ ਲਈ।
ਨ੍ਰਿਪਬੈਠੋਮੂਕਿਯੈਲਗਾਵੈ॥
ਰਾਜਾ ਬੈਠਾ ਮੁਕੀਆਂ ਮਾਰਦਾ (ਭਾਵ ਮੁਠੀ ਚਾਪੀ ਕਰਦਾ)
ਸੋਅੰਤਰਰਾਨਿਯਹਿਬਜਾਵੈ॥੨੯॥
ਅਤੇ ਉਹ (ਮੁਨੀ ਤੁਲਾਈ ਦੇ) ਅੰਦਰ ਰਾਣੀ ਨਾਲ ਭੋਗ ਕਰਦਾ ॥੨੯॥
ਇਹਛਲਸੌਮਿਤ੍ਰਹਿਤਿਨਪਾਵਾ॥
ਇਸ ਛਲ ਨਾਲ ਰਾਣੀ ਨੇ ਮਿਤਰ ਨੂੰ ਪ੍ਰਾਪਤ ਕੀਤਾ।
ਮੂਰਖਭੂਪਨਭੇਵਜਤਾਵਾ॥
ਮੂਰਖ ਰਾਜੇ ਨੂੰ ਭੇਦ ਨਾ ਪਾਣ ਦਿੱਤਾ।
ਪਾਵਦਬੈਠਿਮੂਕਿਯਨਮਾਰੈ॥
(ਰਾਜਾ) ਪਵਾਂਦ ਵਲ ਬੈਠ ਕੇ ਮੁਕੀਆਂ ਮਾਰਦਾ
ਉਤਰਾਨੀਸੰਗਜਾਰਬਿਹਾਰੈ॥੩੦॥
ਅਤੇ ਉਧਰ ਰਾਣੀ ਨਾਲ ਯਾਰ ਰਮਣ ਕਰਦਾ ॥੩੦॥
ਇਹਛਲਸੌਰਾਨੀਪਤਿਛਰਿਯੋ॥
ਇਸ ਛਲ ਨਾਲ ਰਾਣੀ ਨੇ ਪਤੀ ਨੂੰ ਛਲ ਲਿਆ
ਜਾਰਗਵਨਤ੍ਰਿਯਿਦੇਖਤਕਰਿਯੋ॥
ਅਤੇ ਯਾਰ ਨੇ (ਰਾਜੇ ਦੇ) ਵੇਖਦਿਆਂ ਹੋਇਆਂ ਇਸਤਰੀ ਨਾਲ ਰਮਣ ਕੀਤਾ।
ਮੂਰਖਿਭੇਦਅਭੇਦਨਪਾਯੋ॥
ਮੂਰਖ (ਰਾਜੇ) ਨੇ ਭੇਦ ਅਭੇਦ ਨਾ ਸਮਝਿਆ
ਸੋਇਸਤ੍ਰੀਤੇਮੂੰਡਮੁਡਾਯੋ॥੩੧॥
ਅਤੇ ਉਸ ਇਸਤਰੀ ਦੁਆਰਾ ਠਗਿਆ ਗਿਆ ॥੩੧॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਚੌਰਾਨਵੇਚਰਿਤ੍ਰਸਮਾਪਤਮਸਤੁਸੁਭਮਸਤੁ॥੨੯੪॥੫੬੨੦॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੯੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੯੪॥੫੬੨੦॥ ਚਲਦਾ॥
ਚੌਪਈ॥
ਚੌਪਈ:
ਚੰਚਲਸੈਨਨ੍ਰਿਪਤਿਇਕਨਰਵਰ॥
ਚੰਚਲ ਸੈਨ ਨਾਂ ਦਾ ਇਕ ਸ੍ਰੇਸ਼ਠ ਰਾਜਾ ਸੀ।
ਅਵਰਨ੍ਰਿਪਤਿਤਾਕੀਨਹਿਸਰਬਰ॥
ਹੋਰ ਕੋਈ ਰਾਜਾ ਉਸ ਦੇ ਬਰਾਬਰ ਨਹੀਂ ਸੀ।
ਚੰਚਲਦੇਤਾਕੇਘਰਦਾਰਾ॥
ਉਸ ਦੇ ਘਰ ਚੰਚਲ ਦੇ (ਦੇਈ) ਨਾਂ ਦੀ ਇਸਤਰੀ ਸੀ
ਤਾਸਮਦੇਵਨਦੇਵਕੁਮਾਰਾ॥੧॥
ਜਿਸ ਵਰਗੀ ਨਾ ਦੇਵ ਇਸਤਰੀ ਅਤੇ ਨਾ ਹੀ ਦੇਵ-ਕੁਮਾਰੀ ਸੀ ॥੧॥
ਸੁੰਦਰਿਤਾਇਹਕਹੀਨਆਵੈ॥
ਇਸ ਦੀ ਸੁੰਦਰਤਾ ਦਾ ਬਖਾਨ ਨਹੀਂ ਕੀਤਾ ਜਾ ਸਕਦਾ।
ਜਾਕੋਮਦਨਹੇਰਿਲਲਚਾਵੈ॥
ਜਿਸ ਨੂੰ ਕਾਮ ਦੇਵ ਵੀ ਵੇਖ ਕੇ ਲਲਚਾਉਂਦਾ ਸੀ।
ਜੋਬਨਜੇਬਅਧਿਕਤਿਹਧਰੀ॥
ਉਸ ਨੇ ਬਹੁਤ ਜੋਬਨ ਅਤੇ ਸਜ ਧਜ ਧਾਰਨ ਕੀਤੀ ਹੋਈ ਸੀ।