GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1236
Display Settings
ਮੈਨਸੁਨਾਰਭਰਤਜਨੁਭਰੀ॥੨॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ (ਉਹ) ਇਸਤਰੀ ਕਾਮ ਨਾਲ ਪੂਰੀ ਤਰ੍ਹਾਂ ਭਰੀ ਹੋਈ ਸੀ ॥੨॥
ਤਾਕੇਏਕਧਾਮਸੁਤਭਯੋ
ਉਨ੍ਹਾਂ ਦੇ ਘਰ ਇਕ ਪੁੱਤਰ ਹੋਇਆ,
ਬੀਸਬਰਿਸਕੋਹ੍ਵੈਮਰਿਗਯੋ
(ਜੋ) ਵੀਹ ਵਰ੍ਹਿਆਂ ਦਾ ਹੋ ਕੇ ਮਰ ਗਿਆ।
ਰਨਿਯਹਿਬਾਢਾਸੋਕਅਪਾਰਾ
ਰਾਣੀ ਦਾ ਦੁਖ ਬਹੁਤ ਵਧ ਗਿਆ,
ਜਾਤੇਸਭਬਿਸਰਾਘਰਬਾਰਾ॥੩॥
ਜਿਸ ਕਰ ਕੇ ਸਭ ਘਰ ਬਾਰ ਭੁਲ ਗਿਆ ॥੩॥
ਤਹਇਕਪੂਤਸਾਹਕੋਆਯੋ
ਉਥੇ ਸ਼ਾਹ ਦਾ ਇਕ ਪੁੱਤਰ ਆਇਆ।
ਤੇਜਵਾਨਦੁਤਿਕੋਜਨੁਜਾਯੋ
(ਉਹ ਇਤਨਾ) ਤੇਜਵਾਨ ਸੀ, ਮਾਨੋ ਪ੍ਰਕਾਸ਼ ਨੇ ਹੀ ਉਸ ਨੂੰ ਜਨਮਿਆ ਹੋਵੇ।
ਜੈਸੋਤਿਹਸੁਤਕੋਥੋਰੂਪਾ
ਜਿਹੋ ਜਿਹਾ ਰਾਣੀ ਦੇ ਪੁੱਤਰ ਦਾ ਸਰੂਪ ਸੀ,
ਤੈਸੋਤਿਹਲਗਤਸਰੂਪਾ॥੪॥
ਉਸੇ ਤਰ੍ਹਾਂ ਇਸ ਦਾ ਰੂਪ ਵੀ ਲਗਦਾ ਸੀ ॥੪॥
ਜਬਰਾਨੀਸੋਪੁਰਖਨਿਹਾਰਾ
ਜਦ ਰਾਣੀ ਨੇ ਉਹ ਪੁਰਸ਼ ਵੇਖਿਆ,
ਲਾਜਸਾਜਤਜਹ੍ਰਿਦੈਬਿਚਾਰਾ
ਤਾਂ ਲਾਜ ਮਰਯਾਦਾ ਨੂੰ ਛਡ ਕੇ ਹਿਰਦੇ ਵਿਚ ਵਿਚਾਰ ਕੀਤਾ।
ਯਾਸੌਕਾਮਭੋਗਅਬਕਰਿਯੈ
ਇਸ ਨਾਲ ਹੁਣ ਕਾਮ ਭੋਗ ਕਰਾਂ,
ਨਾਤਰਮਾਰਛੁਰਕਿਆਮਰਿਯੈ॥੫॥
ਨਹੀਂ ਤਾਂ ਛੁਰੀ ਮਾਰ ਕੇ ਮਰ ਜਾਵਾਂ ॥੫॥
ਜਬਵਹੁਕੁਅਰਰਾਹਤਿਹਆਵੈ
ਜਦ ਉਹ ਕੁਮਾਰ ਰਾਹ ਤੋਂ ਲੰਘਦਾ
ਚੰਚਲਦੇਖਨਕੌਤਿਹਜਾਵੈ
ਤਦ ਰਾਣੀ ਉਸ ਨੂੰ ਵੇਖਣ ਜਾਂਦੀ।
ਇਕਦਿਨਤਾਕੇਨਾਥਨਿਹਾਰੀ
ਇਕ ਦਿਨ ਉਸ ਨੂੰ (ਵੇਖਦੇ ਹੋਇਆਂ) ਰਾਜੇ ਨੇ ਵੇਖ ਲਿਆ
ਇਹਬਿਧਿਸੌਤਿਹਬਾਤਉਚਾਰੀ॥੬॥
ਅਤੇ ਉਸ ਨੂੰ ਇਸ ਤਰ੍ਹਾਂ ਗੱਲ ਕਹੀ ॥੬॥
ਕਿਹਨਿਮਿਤਿਇਹਠਾਤੂਆਈ
ਕਿਸ ਕਰ ਕੇ ਤੂੰ ਇਥੇ ਆਈ ਹੈਂ
ਹੇਰਿਰਹੀਕਿਹਕਹਦ੍ਰਿਗਲਾਈ
ਅਤੇ ਕਿਸ ਨੂੰ ਅੱਖਾਂ ਲਗਾ ਕੇ ਵੇਖ ਰਹੀ ਹੈਂ।
ਤਬਰਾਨੀਇਹਭਾਤਿਉਚਾਰੋ
ਤਦ ਰਾਣੀ ਨੇ ਇਸ ਤਰ੍ਹਾਂ ਕਿਹਾ,
ਸੁਨਹੁਨ੍ਰਿਪਤਿਤੁਮਬਚਨਹਮਾਰੋ॥੭॥
ਹੇ ਰਾਜਨ! ਤੁਸੀਂ ਮੇਰੀ ਗੱਲ ਸੁਣੋ ॥੭॥
ਜਸਤਵਸੁਤਸੁਰਲੋਕਸਿਧਾਯੋ
ਜਿਸ ਤਰ੍ਹਾਂ ਦਾ ਤੁਹਾਡਾ ਪੁੱਤਰ ਸਵਰਗ ਸਿਧਾਰਿਆ ਹੈ,
ਸੋਧਰਿਰੂਪਦੁਤਿਯਜਨੁਆਯੋ
ਇਹ (ਕੁਮਾਰ) ਮਾਨੋ ਉਸ ਦਾ ਦੂਜਾ ਰੂਪ ਧਾਰਨ ਕਰ ਕੇ ਆਇਆ ਹੋਵੇ।
ਤਿਹਤੁਮਮੁਰਿਢਿਗਸੇਜਸੁਵਾਵੋ
ਤੁਸੀਂ ਇਸ ਨੂੰ ਮੇਰੀ ਸੇਜ ਦੇ ਨੇੜੇ ਸਵਾਓ
ਹਮਰੇਚਿਤਕੋਤਾਪਮਿਟਾਵੋ॥੮॥
ਅਤੇ ਮੇਰੇ ਚਿਤ ਦੇ ਦੁਖ ਨੂੰ ਦੂਰ ਕਰ ਦਿਓ ॥੮॥
ਮੂਰਖਭੇਦਅਭੇਦਪਾਯੋ
ਮੂਰਖ (ਰਾਜੇ) ਨੇ ਭੇਦ ਅਭੇਦ ਨਾ ਸਮਝਿਆ
ਤਾਹਿਬੁਲਾਇਆਪੁਲੈਆਯੋ
ਅਤੇ ਉਸ ਯੁਵਕ ਨੂੰ ਆਪ ਬੁਲਾ ਲਿਆਇਆ।
ਨ੍ਰਿਪਪੁਨਿਤਿਹਭਰੁਆਪਨਕਰਿਯੋ
ਰਾਜੇ ਨੇ ਆਪ ਦਲਾਲੀ ('ਭਰੁਆਪਨ') ਕੀਤਾ
ਭਲੋਬੁਰੋਬਿਚਾਰਿਬਿਚਰਿਯੋ॥੯॥
ਅਤੇ ਚੰਗੇ ਮਾੜੇ ਦਾ ਵਿਚਾਰ ਨਾ ਕੀਤਾ ॥੯॥
ਭਰੂਆਕੀਕ੍ਰਿਆਕਹਕਰਿਯੋ
(ਉਸ ਨੇ) ਦਲਾਲੀ ਦਾ ਕੰਮ ਕੀਤਾ
ਚਾਰਿਬਿਚਾਰਕਛੂਬਿਚਰਿਯੋ
ਅਤੇ ਠੀਕ ਗ਼ਲਤ ਦਾ ਕੁਝ ਵੀ ਵਿਚਾਰ ਨਾ ਕੀਤਾ।
ਦੂਤੀਪਠਵਨਤੇਤ੍ਰਿਯਬਚੀ
ਰਾਣੀ ਦੂਤੀ ਭੇਜ ਕੇ (ਉਸ ਨੂੰ ਬੁਲਾਉਣ ਤੋਂ) ਬਚ ਗਈ
ਭੂਪਤਿਕੀਦੂਤੀਕਰਿਰਚੀ॥੧੦॥
ਅਤੇ ਰਾਜੇ ਨੂੰ ਹੀ ਦੂਤੀ ਬਣਾ ਦਿੱਤਾ ॥੧੦॥
ਤਾਹਿਸੇਜਕੇਨਿਕਟਸੁਵਾਵੈ
ਉਸ ਨੂੰ ਆਪਣੀ ਸੇਜ ਦੇ ਨੇੜੇ ਸਵਾਉਂਦੀ
ਭਲੋਭਲੋਭੋਜਨਤਿਹਖੁਵਾਵੈ
ਅਤੇ ਉਸ ਨੂੰ ਚੰਗਾ ਚੰਗਾ ਭੋਜਨ ਖਵਾਉਂਦੀ।
ਕਹੈਸੁਸੁਤਮੁਰਕੀਅਨੁਹਾਰਾ
ਕਹਿੰਦੀ ਕਿ (ਇਸ ਦੀ) ਮੇਰੇ ਪੁੱਤਰ ਵਰਗੀ ਨੁਹਾਰ ਹੈ,
ਤਾਤੇਯਾਸੰਗਹਮਰੋਪ੍ਯਾਰਾ॥੧੧॥
ਇਸ ਲਈ ਇਸ ਦੀ ਸੰਗਤ ਮੈਨੂੰ ਬਹੁਤ ਪਿਆਰੀ ਲਗਦੀ ਹੈ ॥੧੧॥
ਜੋਤ੍ਰਿਯਤਾਕੌਭੋਜਖੁਵਾਰੈ
ਜੋ (ਹੋਰ ਕੋਈ) ਇਸਤਰੀ ਉਸ ਨੂੰ ਭੋਜਨ ਖਵਾਉਂਦੀ,
ਰਾਨੀਝਝਕਿਤਾਹਿਤ੍ਰਿਯਡਾਰੈ
ਤਾਂ ਉਸ ਨੂੰ ਰਾਣੀ ਝਿੜਕ ਦਿੰਦੀ ਸੀ।
ਇਹਮੋਰੇਸੁਤਕੀਅਨੁਹਾਰਾ
ਇਸ ਦੀ ਨੁਹਾਰ ਮੇਰੇ ਪੁੱਤਰ ਵਰਗੀ ਹੈ,
ਭਲੋਭਲੋਚਹਿਯਤਤਿਹਖ੍ਵਾਰਾ॥੧੨॥
(ਇਸ ਲਈ) ਇਸ ਨੂੰ ਚੰਗਾ ਚੰਗਾ ਭੋਜਨ ਕਰਾਉਣਾ ਚਾਹੀਦਾ ਹੈ ॥੧੨॥
ਨਿਕਟਿਆਪਨੇਤਾਹਿਸੁਵਾਵੈ
ਉਸ ਨੂੰ ਆਪਣੇ ਕੋਲ ਸਵਾਉਂਦੀ
ਤਿਹਢਿਗਅਪਨੀਸੇਜਬਿਛਾਵੈ
ਅਤੇ ਉਸ ਦੇ ਨੇੜੇ ਆਪਣੀ ਸੇਜ ਵਿਛਾਉਂਦੀ।
ਜਬਤਾਸੰਗਨ੍ਰਿਪਤਿਸ੍ਵੈਜਾਵੈ
ਜਦ ਉਸ ਨਾਲ ਰਾਜਾ ਸੌਂ ਜਾਂਦਾ,
ਤਬਤ੍ਰਿਯਤਾਸੰਗਭੋਗਕਮਾਵੈ॥੧੩॥
ਤਾਂ ਰਾਣੀ ਉਸ (ਕੁਮਾਰ) ਨਾਲ ਕਾਮ-ਭੋਗ ਕਰਦੀ ॥੧੩॥
ਕਸਿਕਸਿਰਮੈਜਾਰਕੇਸੰਗਾ
(ਉਹ) ਕਸ ਕਸ ਕੇ ਯਾਰ ਨਾਲ ਰਮਣ ਕਰਦੀ
ਦਲਿਮਲਿਤਾਹਿਕਰੈਸਰਬੰਗਾ
ਅਤੇ ਉਸ ਦੇ ਸਾਰਿਆਂ ਅੰਗਾਂ ਨੂੰ ਮਿਧ ਦਿੰਦੀ।
ਭਾਤਿਭਾਤਿਤਨਭੋਗਕਮਾਈ
(ਉਸ ਨਾਲ) ਭਾਂਤ ਭਾਂਤ ਦੇ ਭੋਗ ਕਰਦੀ