ਸੋਇਰਹੈਤ੍ਯੋਂਹੀਲਪਟਾਈ॥੧੪॥
ਅਤੇ ਉਸੇ ਤਰ੍ਹਾਂ ਲਿਪਟੀ ਹੋਈ ਨਾਲ ਸੁਤੀ ਰਹਿੰਦੀ ॥੧੪॥
ਇਕਦਿਨਗਈਜਾਰਪਹਿਰਾਨੀ॥
ਇਕ ਦਿਨ ਰਾਣੀ ਯਾਰ ਕੋਲ ਗਈ,
ਸੋਵਤਜਗਾਨ੍ਰਿਪਤਿਅਭਿਮਾਨੀ॥
ਤਦ ਸੁਤਾ ਹੋਇਆ ਅਭਿਮਾਨੀ ਰਾਜਾ ਵੀ ਜਾਗ ਪਿਆ।
ਮੁਖਚੁੰਬਨਤਿਹਤਾਹਿਨਿਹਾਰਾ॥
ਉਸ ਨੂੰ ਉਸ ਦਾ ਮੂੰਹ ਚੁੰਮਦੇ ਹੋਇਆਂ ਵੇਖਿਆ
ਧ੍ਰਿਗਧ੍ਰਿਗਬਚਹ੍ਵੈਕੋਪਉਚਾਰਾ॥੧੫॥
ਅਤੇ ਕ੍ਰੋਧਿਤ ਹੋ ਕੇ 'ਧ੍ਰਿਗ ਧ੍ਰਿਗ' ਕਹਿਣ ਲਗਾ ॥੧੫॥
ਦੋਹਰਾ॥
ਦੋਹਰਾ:
ਮੈਇਹਬੋਲੀਪੂਤਕਹਿਯਾਸੰਗਅਤਿਮੁਰਪ੍ਯਾਰ॥
(ਰਾਣੀ) ਕਹਿਣ ਲਗੀ ਕਿ ਮੈਂ ਇਸ ਨੂੰ ਪੁੱਤਰ ਕਿਹਾ ਹੈ, ਇਸ ਨਾਲ ਮੈਨੂੰ ਬਹੁਤ ਪ੍ਰੇਮ ਹੈ।
ਤਾਤੇਮੁਖਚੁੰਬਤਹੁਤੀਸੁਤਕੀਜਨੁਅਨੁਸਾਰ॥੧੬॥
ਇਸ ਲਈ ਮੈਂ ਇਸ ਨੂੰ ਪੁੱਤਰ ਦੀ ਨੁਹਾਰ ਵਾਲਾ ਸਮਝ ਕੇ ਚੁੰਮਿਆ ਹੈ ॥੧੬॥
ਚੌਪਈ॥
ਚੌਪਈ:
ਨ੍ਰਿਪਕੇਸਾਚਇਹੈਜਿਯਆਈ॥
ਰਾਜੇ ਦੇ ਮਨ ਵਿਚ ਵੀ ਇਹੀ ਗੱਲ ਆਈ
ਪੂਤਜਾਨਿਚੁੰਬਨਮੁਖਧਾਈ॥
ਕਿ ਪੁੱਤਰ ਸਮਝ ਕੇ (ਉਸ ਦਾ) ਮੂੰਹ ਚੁੰਮਣ ਲਈ ਗਈ ਹੈ।
ਕੋਪਜੁਬਢਾਹੁਤਾਤਜਿਦੀਨਾ॥
(ਰਾਜੇ ਨੂੰ) ਜੋ ਕ੍ਰੋਧ ਚੜ੍ਹਿਆ ਹੋਇਆ ਸੀ, (ਉਸ ਨੂੰ) ਛਡ ਦਿੱਤਾ।
ਭੇਦਅਭੇਦਕਛੂਨਹਿਚੀਨਾ॥੧੭॥
(ਉਸ ਮੂਰਖ ਨੇ) ਭੇਦ ਅਭੇਦ ਕੁਝ ਨਾ ਸਮਝਿਆ ॥੧੭॥
ਦੋਹਰਾ॥
ਦੋਹਰਾ:
ਇਹਛਲਬੰਗਸਰਾਇਕਹਰਾਖਾਅਪਨੇਧਾਮ॥
ਇਸ ਛਲ ਨਾਲ ਬੰਗਮ ਰਾਇ ਨੂੰ ਆਪਣੇ ਘਰ ਰਖਿਆ।
ਦਿਨਕਹਪੂਤਉਚਾਰਈਨਿਸਿਕਹਭੋਗੈਬਾਮ॥੧੮॥
(ਉਹ) ਇਸਤਰੀ ਦਿਨ ਨੂੰ ਉਸ ਨੂੰ ਪੁੱਤਰ ਕਹਿੰਦੀ ਸੀ ਅਤੇ ਰਾਤ ਨੂੰ ਭੋਗ ਕਰਦੀ ਸੀ ॥੧੮॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਪਚਾਨਵੋਚਰਿਤ੍ਰਸਮਾਪਤਮਸਤੁਸੁਭਮਸਤੁ॥੨੯੫॥੫੬੩੮॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੯੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੯੫॥੫੬੩੮॥ ਚਲਦਾ॥
ਚੌਪਈ॥
ਚੌਪਈ:
ਬੰਗਸਸੈਨਬੰਗਸੀਰਾਜਾ॥
ਬੰਗਸ ਸੈਨ ਨਾਂ ਦਾ ਬੰਗਸ ਦਾ ਰਾਜਾ ਸੀ,
ਸਦਨੁਭਰੇਜਾਕੇਸਭਸਾਜਾ॥
ਜਿਸ ਦੇ ਘਰ ਸਾਜ-ਸਾਮਾਨ ਨਾਲ ਭਰੇ ਹੋਏ ਸਨ।
ਬੰਗਸਦੇਤਾਕੋਘਰਰਾਨੀ॥
ਉਸ ਦੇ ਘਰ ਬੰਗਸ ਦੇ (ਦੇਈ) ਨਾਂ ਦੀ ਰਾਣੀ ਸੀ।
ਜਿਹਲਖਿਨਾਰਿਤ੍ਰਿਲੋਕਰਿਸਾਨੀ॥੧॥
ਉਸ ਨੂੰ ਵੇਖ ਤਿੰਨਾਂ ਲੋਕਾਂ ਦੀਆਂ ਇਸਤਰੀਆਂ ਰੋਹ ਵਿਚ ਆ ਜਾਂਦੀਆਂ ਸਨ (ਭਾਵ ਈਰਖਾ ਕਰਦੀਆਂ ਸਨ) ॥੧॥
ਤਹਾਬਸਤਇਕਸਾਹਦੁਲਾਰੀ॥
ਉਥੇ ਇਕ ਸ਼ਾਹ ਦੀ ਪੁੱਤਰੀ ਰਹਿੰਦੀ ਸੀ।
ਰੂਪਮਾਨਗਤਿਮਾਨਉਜਿਯਾਰੀ॥
ਉਹ ਰੂਪਵਾਨ, ਚੰਚਲ ਅਤੇ ਉਜਲੇ ਸਰੂਪ ਵਾਲੀ ਸੀ।
ਤਾਹਿਮੰਗਲਾਦੇਈਨਾਮਾ॥
ਉਸ ਦਾ ਨਾਮ ਮੰਗਲਾ ਦੇਈ ਸੀ।
ਜਾਸਮਨਹੀਕਾਮਕੀਕਾਮਾ॥੨॥
ਉਸ ਵਰਗੀ ਕਾਮ ਦੀ ਇਸਤਰੀ (ਰਤੀ) ਵੀ ਨਹੀਂ ਸੀ ॥੨॥
ਤਹਇਕਆਇਗਯੋਬਨਿਜਾਰਾ॥
ਉਥੇ ਇਕ ਸੌਦਾਗਰ ਆ ਗਿਆ
ਮੋਤਿਨਲਾਦੇਉਸਟਹਜਾਰਾ॥
(ਜਿਸ ਨੇ) ਮੋਤੀਆਂ ਨਾਲ ਹਜ਼ਾਰਾਂ ਊਠ ਲਦੇ ਹੋਏ ਸਨ।
ਔਰਦਰਬੁਕੀਤੋਟਿਨਕੋਈ॥
(ਉਸ ਨੂੰ) ਹੋਰ ਵੀ ਧਨ ਦੀ ਕੋਈ ਕਮੀ ਨਹੀਂ ਸੀ।
ਲਖੈਸੁਹਰਤਰੀਝਿਕਰਿਸੋਈ॥੩॥
(ਜੋ ਵੀ ਉਸ ਨੂੰ) ਵੇਖਦੀ, ਉਹੀ ਮੋਹਿਤ ਹੋ ਜਾਂਦੀ ॥੩॥
ਅੜਿਲ॥
ਅੜਿਲ:
ਜਬੈਮੰਗਲਾਦੇਵਿਸੁਸਾਹੁਨਿਹਾਰਿਯੋ॥
ਜਦ ਮੰਗਲਾ ਦੇਵੀ ਨੇ ਉਸ ਸ਼ਾਹ (ਸੌਦਾਗਰ) ਨੂੰ ਵੇਖਿਆ
ਇਹੈਆਪਨੇਚਿਤਮਹਿਚਤੁਰਿਬਿਚਾਰਿਯੋ॥
(ਤਾਂ) ਆਪਣੇ ਮਨ ਵਿਚ ਉਸ ਚਤੁਰ (ਇਸਤਰੀ ਨੇ) ਵਿਚਾਰ ਕੀਤਾ।
ਕਰਤਭਈਮਿਜਮਾਨੀਸਦਨਬੁਲਾਇਕੈ॥
ਉਸ ਨੂੰ ਘਰ ਬੁਲਾ ਕੇ ਮਿਜ਼ਮਾਨੀ ਕੀਤੀ
ਹੋਭ੍ਰਾਤਤਵਨਕੇਆਯੋਦਿਯੋਉਡਾਇਕੈ॥੪॥
ਅਤੇ ਇਹ (ਖ਼ਬਰ) ਉਡਾ ਦਿੱਤੀ ਕਿ ਉਸ ਦਾ ਭਰਾ ਆਇਆ ਹੈ ॥੪॥
ਭਾਤਿਭਾਤਿਕੇਭੋਜਨਕਰੇਬਨਾਇਕੈ॥
(ਉਸ ਲਈ) ਭਾਂਤ ਭਾਂਤ ਦੇ ਭੋਜਨ ਬਣਵਾਏ
ਤਰਹਤਰਹਕੇਆਨੇਅਮਲਛਿਨਾਇਕੈ॥
ਅਤੇ ਤਰ੍ਹਾਂ ਤਰ੍ਹਾਂ ਦੇ ਨਸ਼ੇ ਛਣਵਾ ਕੇ ਲਿਆਉਂਦੇ।
ਆਨਿਤਵਨਢਿਗਰਾਖੇਕੰਚਨਥਾਰਭਰਿ॥
ਸੋਨੇ ਦੇ ਥਾਲ ਵਿਚ ਭਰ ਕੇ ਉਸ ਦੇ ਸਾਹਮਣੇ ਆ ਰਖੇ।
ਹੋਸਾਤਬਾਰਮਦਿਯਨਤੇਮਦਹਿਚੁਆਇਕਰਿ॥੫॥
ਸ਼ਰਾਬ ਨੂੰ ਸੱਤ ਵਾਰ ਕਲਾਲਾਂ ਤੋਂ ਕਢਵਾਇਆ ਗਿਆ ॥੫॥
ਪ੍ਰਥਮਕਰਿਯੋਤਿਨਭੋਜਨਬਿਜਿਯਾਪਾਨਕਰਿ॥
ਪਹਿਲਾਂ ਉਸ ਨੇ ਭੰਗ ਪੀ ਕੇ ਭੋਜਨ ਕੀਤਾ।
ਬਹੁਰਿਪਿਯੋਮਦਬਡੇਬਡੇਪ੍ਰਯਾਲਾਨਭਰਿ॥
ਫਿਰ ਵੱਡੇ ਵੱਡੇ ਪਿਆਲਿਆਂ ਵਿਚ ਪਾ ਕੇ ਸ਼ਰਾਬ ਪੀਤੀ।
ਜਬਰਸਮਸਭੇਤਰੁਨਿਤਬੈਐਸੋਕੀਯੋ॥
ਜਦ (ਉਸ ਨੂੰ ਦੋਹਾਂ) ਰਸਾਂ ਨੇ ਮਸਤਾ ਦਿੱਤਾ, ਤਦ (ਉਸ) ਇਸਤਰੀ ਨੇ ਇਸ ਤਰ੍ਹਾਂ ਕੀਤਾ।
ਹੋਪਕਰਿਭੁਜਾਤੇਸਾਹੁਸੇਜਊਪਰਿਲੀਯੋ॥੬॥
ਸ਼ਾਹ ਨੂੰ ਬਾਹੋਂ ਪਕੜ ਕੇ ਸੇਜ ਉਪਰ ਲੈ ਲਿਆ ॥੬॥
ਤਾਸੌਕਹਾਕਿਆਉਕਾਮਕ੍ਰੀੜਾਕਰੈ॥
ਉਸ ਨੂੰ ਕਹਿਣ ਲਗੀ ਕਿ ਆਓ ਕਾਮ-ਕ੍ਰੀੜਾ ਕਰੀਏ।
ਭਾਤਿਭਾਤਿਤਨਤਾਪਮਦਨਕੋਹਮਹਰੈ॥
ਵਖ ਵਖ ਢੰਗਾਂ ਨਾਲ ਕਾਮ ਦੇ ਤਾਪ ਨੂੰ ਅਸੀਂ ਦੂਰ ਕਰੀਏ।
ਮੈਤਰੁਨੀਤੈਂਤਰੁਨਕਹਾਚਕਿਚਿਤਰਹਿਯੋ॥
ਇਸਤਰੀ ਨੇ ਕਿਹਾ, ਮੈਂ ਜਵਾਨ ਹਾਂ, ਤੂੰ ਵੀ ਜਵਾਨ ਹੈਂ, (ਫਿਰ) ਹੈਰਾਨ ਕਿਉਂ ਹੈਂ,
ਹੋਹਮਤੁਮਰਮਹਿਸੁਆਜੁਚੰਚਲਾਅਸਕਹਿਯੋ॥੭॥
(ਆ) ਅਜ ਮੈਂ ਤੇ ਤੂੰ ਰਮਣ ਕਰੀਏ ॥੭॥
ਚੌਪਈ॥
ਚੌਪਈ: