GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1238
Display Settings
ਸਾਹੁਤਵਨਕੀਬਾਤਮਾਨੀ
ਸ਼ਾਹ ਨੇ ਉਸ ਇਸਤਰੀ ਦੀ ਗੱਲ ਨਾ ਮੰਨੀ।
ਅਧਿਕਮੰਗਲਾਭਈਖਿਸਾਨੀ
(ਇਸ ਤੇ) ਮੰਗਲਾ ਬਹੁਤ ਖਿਝ ਗਈ।
ਅਧਿਕਕੋਪਕਰਿਹੇਤੁਬਿਸਾਰਾ
(ਉਸ ਨੇ) ਬਹੁਤ ਕ੍ਰੋਧ ਕਰ ਕੇ ਪਿਆਰ ਨੂੰ ਭੁਲਾ ਦਿੱਤਾ
ਅਰਧਾਅਰਧਚੀਰਤਿਹਡਾਰਾ॥੮॥
ਅਤੇ ਉਸ ਨੂੰ ਅਧੋ ਅਧ ਚੀਰ ਸੁਟਿਆ ॥੮॥
ਲੂਟਿਲਯੋਤਾਕੋਸਭਹੀਧਨ
ਉਸ ਦਾ ਸਾਰਾ ਧਨ ਲੁਟ ਲਿਆ (ਅਤੇ ਕਿਹਾ ਕਿ)
ਘੋਰਅਪ੍ਰਾਧਕਿਯੋਪਾਪੀਇਨ
ਇਸ ਪਾਪੀ ਨੇ ਬਹਤੁ ਵੱਡਾ ਪਾਪ ਕੀਤਾ ਹੈ।
ਯਾਕਹਚੀਰਿਮਤਗਜਡਾਰਾ
(ਫਿਰ ਕਹਿਣ ਲਗੀ) ਇਸ ਨੂੰ ਮਸਤ ਹਾਥੀ ਨੇ ਚੀਰਿਆ ਹੈ।
ਕਿਨਹੂੰਪੁਰਖਕਰੀਨਿਵਾਰਾ॥੯॥
ਕਿਸੇ ਵਿਅਕਤੀ ਨੇ ਵੀ ਹਾਥੀ ('ਕਰੀ') ਨੂੰ ਨਹੀਂ ਹਟਾਇਆ ॥੯॥
ਵਾਰਸਭਈਆਪੁਤਾਕੀਤਿਯ
(ਉਹ) ਇਸਤਰੀ ਆਪ ਉਸ ਦੀ ਵਾਰਸ ਬਣ ਗਈ।
ਮਾਤ੍ਰਾਲਈਮਾਰਿਤਾਕੋਜਿਯ
ਉਸ ਨੂੰ ਜਾਨੋ ਮਾਰ ਕੇ ਸਾਰੀ ਦੌਲਤ ('ਮਾਤ੍ਰਾ') ਲੈ ਲਈ।
ਭੇਦਅਭੇਦਕਿਨੂੰਬਿਚਾਰਾ
ਕਿਸੇ ਨੇ ਵੀ ਭੇਦ ਅਭੇਦ ਨਹੀਂ ਵਿਚਾਰਿਆ।
ਭੋਗਕਿਯਾਤਿਸੈਕੌਮਾਰਾ॥੧੦॥
(ਉਸ ਸ਼ਾਹ ਨੇ) ਭੋਗ ਕਰਨਾ ਨਾ ਮੰਨਿਆ, (ਇਸ ਲਈ) ਉਸ ਨੂੰ ਮਾਰ ਦਿੱਤਾ ॥੧੦॥
ਦੋਹਰਾ
ਦੋਹਰਾ:
ਇਹਛਲਮਾਰਾਤਾਹਿਕੌਜੌਰਮਾਤਿਹਸੰਗ
ਇਸ ਛਲ ਨਾਲ ਉਸ ਨੂੰ ਮਾਰ ਦਿੱਤਾ, ਜੋ ਉਸ ਨਾਲ ਨਾ ਰਮਿਆ।
ਸੁਕਬਿਸ੍ਯਾਮਪੂਰਨਭਯੋਤਬਹੀਕਥਾਪ੍ਰਸੰਗ॥੧੧॥
ਕਵੀ ਸਿਆਮ ਅਨੁਸਾਰ ਤਦ ਹੀ ਕਥਾ ਪ੍ਰਸੰਗ ਪੂਰਾ ਹੋ ਗਿਆ ॥੧੧॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਛ੍ਰਯਾਨਵੋਚਰਿਤ੍ਰਸਮਾਪਤਮਸਤੁਸੁਭਮਸਤੁ॥੨੯੬॥੫੬੪੯॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੯੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੯੬॥੫੬੪੯॥ ਚਲਦਾ॥
ਚੌਪਈ
ਚੌਪਈ:
ਬਿਜੈਸੂਰਖਤ੍ਰੀਇਕਰਹੈ
ਇਕ ਬਿਜੈ ਸੂਰ ਨਾਂ ਖਤ੍ਰੀ (ਛਤ੍ਰੀ) ਰਹਿੰਦਾ ਸੀ।
ਸਿਧਪਾਲਤਾਕਹਜਗਕਹੈ
ਉਸ ਨੂੰ ਸਾਰਾ ਜਗਤ ਸਿਧ ਪਾਲ ਕਹਿੰਦਾ ਸੀ।
ਸਮਸਦੀਨਦਿਲੀਸਦਿਵਾਨਾ
(ਉਹ) ਦਿੱਲੀ ਦੇ ਬਾਦਸ਼ਾਹ ਸ਼ਮਸਦੀਨ ਦਾ ਦੀਵਾਨ ਸੀ
ਜਾਨਤਸਕਲਰਾਵਅਰੁਰਾਨਾ॥੧॥
ਜਿਸ ਨੂੰ ਸਾਰੇ ਰਾਜੇ ਅਤੇ ਰਾਣੇ ਜਾਣਦੇ ਸਨ ॥੧॥
ਲਛਿਮਨਸੈਨਧਾਮਸੁਤਸੁਭਮਤਿ
(ਉਸ ਦੇ) ਘਰ ਲਛਿਮਨ ਸੈਨ ਨਾਂ ਦਾ ਇਕ ਸ਼ੁਭ ਮਤਿ ਵਾਲਾ ਪੁੱਤਰ ਸੀ
ਬਜ੍ਰਸੈਨਦੂਸਰੋਬਿਕਟਮਤਿ
ਅਤੇ ਬਜ੍ਰ ਸੈਨ ਨਾਂ ਵਾਲਾ ਦੂਜਾ ਭੈੜੀ ਮਤਿ ਵਾਲਾ (ਪੁੱਤਰ) ਸੀ।
ਸਕੁਚਮਤੀਦੁਹਿਤਾਇਕਤਾਕੇ
ਉਸ ਦੀ ਸਕੁਚ ਮਤੀ ਨਾਂ ਦੀ ਇਕ ਪੁੱਤਰੀ ਸੀ,
ਨਰੀਨਾਗਨੀਸਮਨਹਿਜਾਕੇ॥੨॥
ਜਿਸ ਵਰਗੀ ਕੋਈ ਨਰੀ ਜਾਂ ਨਾਗਨੀ ਨਹੀਂ ਸੀ ॥੨॥
ਸਮਸਦੀਨਦਿਲੀਸਜੁਵਾਨਾ
ਦਿੱਲੀ ਦਾ ਬਾਦਸ਼ਾਹ ਸ਼ਮਸਦੀਨ ਜਵਾਨ ਸੀ।
ਮਾਨਤਆਨਿਦੇਸਜਿਹਨਾਨਾ
ਬਹੁਤ ਸਾਰੇ ਦੇਸ ਉਸ ਦੀ ਈਨ ਮੰਨਦੇ ਸਨ।
ਏਕਦਿਵਸਵਹੁਗਯੋਸਿਕਾਰਾ
ਇਕ ਦਿਨ ਉਹ ਸ਼ਿਕਾਰ ਉਤੇ ਉਸ ਦਿਸ਼ਾ ਵਲ ਗਿਆ
ਜਾਦਿਸਹੁਤੀਕੇਹਰੀਬਾਰਾ॥੩॥
ਜਿਥੇ ਸ਼ੇਰਾਂ ਦੀ ਬਾਰ (ਜੰਗਲ) ਸੀ। (ਉਥੇ ਉਸ ਨੇ ਇਕ ਸ਼ੇਰਨੀ ਵੇਖੀ) ॥੩॥
ਤਹੀਦਿਲੀਸਆਪੁਚਲਿਗਯੋ
ਉਥੇ ਬਾਦਸ਼ਾਹ ਆਪ ਵੀ ਸ਼ਿਕਾਰ ਲਈ ਚਲ ਕੇ ਗਿਆ
ਜਹਾਸਿੰਘਨੀਚਿਤਵਤਭਯੋ
ਜਿਥੇ (ਉਸ ਨੇ) ਸ਼ੇਰਨੀ ਨੂੰ ਵੇਖਿਆ।
ਸਿਧਪਾਲਲੀਏਅਪਨੇਸੰਗਾ
ਉਸ ਨੇ ਸਿਧ ਪਾਲ ਨੂੰ ਆਪਣੇ ਨਾਲ ਲਿਆ
ਔਰਲੀਏਅਨਗਨਚਤੁਰੰਗਾ॥੪॥
ਅਤੇ ਚੌਹਾਂ ਤਰ੍ਹਾਂ ਦੇ ਹੋਰ ਅਣਗਿਣਤ ਸੈਨਿਕ ਵੀ ਲੈ ਲਏ ॥੪॥
ਤਾਪਰਕਰੀਝੁਕਾਵਤਭਯੋ
(ਉਸ ਨੇ ਆਪਣੇ) ਹਾਥੀ ('ਕਰੀ') ਨੂੰ ਉਸ (ਸ਼ੇਰਨੀ) ਵਲ ਪ੍ਰੇਰਿਆ।
ਕੇਹਰਿਸਮੈਜਨਮਤਬਲਯੋ
ਉਸ ਵੇਲੇ (ਸ਼ੇਰਨੀ ਦੀ ਕੁਖ ਵਿਚੋਂ) ਸ਼ੇਰ ਨੇ ਜਨਮ ਲਿਆ।
ਅਰਧਰਹਾਤਨਮਾਤਕੁਖੂਤਰ
(ਉਹ ਅਜੇ) ਅੱਧਾ ਮਾਂ ਦੀ ਕੁੱਖ ਵਿਚ ਹੀ ਸੀ
ਅਰਧਹਨਾਕਰਗਜਮਸਤਕਪਰ॥੫॥
ਕਿ ਹਾਥੀ ਦੇ ਮਸਤਕ ਵਿਚ ਨਾਖੁਨ (ਗਡ ਦਿੱਤੇ) ॥੫॥
ਤਹਇਕਭਾਟਕੌਤਕਅਸਲਹਾ
ਉਥੇ ਇਕ ਭਾਟ ਨੇ ਇਹ ਕੌਤਕ ਵੇਖਿਆ
ਹਜਰਤਿਸੁਨਤਦੋਹਰਾਕਹਾ
ਅਤੇ ਬਾਦਸ਼ਾਹ ਨੂੰ ਸੁਣਾਣ ਲਈ ਇਕ ਦੋਹਰਾ ਕਿਹਾ।
ਸੁਮੈਕਹਤਹੋਸੁਨਹੁਪ੍ਯਾਰੇ
ਹੇ ਪਿਆਰੇ! ਮੈਂ ਉਹ ਕਹਿੰਦਾ ਹਾਂ
ਜੋਤਿਨਸਾਹਚਿਤਤੇਟਾਰੇ॥੬॥
ਜੋ ਉਸ ਬਾਦਸ਼ਾਹ ਨੇ ਕਦੇ ਚਿਤ ਤੋਂ ਭੁਲਾਇਆ ਨਹੀਂ ॥੬॥
ਦੋਹਰਾ
ਦੋਹਰਾ:
ਸਿੰਘਸਾਪੁਰਸਪਦਮਿਨੀਇਨਕਾਇਹੈਸੁਭਾਉ
ਸ਼ੇਰ, ਸੱਚਾ ਪੁਰਸ਼ ('ਸਾਪੁਰਸ') ਅਤੇ ਪਦਮਿਨੀ ਇਨ੍ਹਾਂ ਦਾ ਇਹੀ ਸੁਭਾ ਹੈ।
ਜ੍ਯੋਂਜ੍ਯੋਂਦੁਖਗਾੜੋਪਰੈਤ੍ਯੋਂਤ੍ਯੋਂਆਗੇਪਾਉ॥੭॥
(ਇਨ੍ਹਾਂ ਉਤੇ) ਜਿਉਂ ਜਿਉਂ ਬਹੁਤ ਦੁਖ ਪੈਂਦਾ ਹੈ, ਤਿਉਂ ਤਿਉਂ ਇਨ੍ਹਾਂ ਦਾ ਕਦਮ ਅਗੇ ਵਧਦਾ ਹੈ ॥੭॥
ਚੌਪਈ
ਚੌਪਈ:
ਭਾਟਜਬੈਇਹਭਾਤਿਉਚਾਰਾ
ਜਦ ਭਾਟ ਨੇ ਇਸ ਤਰ੍ਹਾਂ ਉਚਾਰਿਆ
ਹਜਰਤਿਬਚਨਸ੍ਰਵਨਇਹਧਾਰਾ
ਅਤੇ (ਤਦ) ਇਸ ਬਚਨ ਨੂੰ ਹਜ਼ਰਤ ਨੇ ਸੁਣਿਆ।
ਜਬਅਪਨੇਮਹਲਨਮਹਿਆਯੋ
ਜਦ ਉਹ ਆਪਣੇ ਮੱਹਲਾਂ ਵਿਚ ਆਇਆ
ਸਿਧਪਾਲਕਹਬੋਲਪਠਾਯੋ॥੮॥
ਤਾਂ ਸਿਧ ਪਾਲ ਨੂੰ ਬੁਲਵਾ ਲਿਆ ॥੮॥
ਤਾਸੋਇਹਬਿਧਿਨਾਥਬਖਾਨਾ
ਬਾਦਸ਼ਾਹ ਨੇ ਉਸ ਨੂੰ ਇਸ ਤਰ੍ਹਾਂ ਕਿਹਾ,
ਤੈਹੈਂਮੋਰਵਜੀਰਸ੍ਯਾਨਾ
ਤੂੰ ਮੇਰਾ ਸਿਆਣਾ ਵਜ਼ੀਰ ਹੈਂ।
ਅਬਕਛੁਅਸਤੁਮਕਰਹੁਉਪਾਈ
ਹੁਣ ਤੂੰ ਕੁਝ ਅਜਿਹਾ ਉਪਾ ਕਰ,
ਜਾਤੇਮਿਲੈਪਦੁਮਿਨਿਆਈ॥੯॥
ਜਿਸ ਕਰ ਕੇ ਮੈਨੂੰ ਪਦਮਿਨੀ (ਇਸਤਰੀ) ਆ ਮਿਲੇ ॥੯॥
ਸਿਧਪਾਲਇਹਭਾਤਿਉਚਾਰਾ
ਸਿਧ ਪਾਲ ਨੇ ਇਸ ਤਰ੍ਹਾਂ ਕਿਹਾ,
ਸੁਨਹਜਰਤਿਜੂਬਚਨਹਮਾਰਾ
ਹੇ ਬਾਦਸ਼ਾਹ! ਮੇਰੀ ਗੱਲ ਸੁਣੋ।
ਸਭਅਪਨੀਤੁਮਸੈਨਬੁਲਾਵੋ
ਤੁਸੀਂ ਆਪਣੀ ਸਾਰੀ ਸੈਨਾ ਬੁਲਾਓ
ਮੋਹਿਸਿੰਗਲਾਦੀਪਪਠਾਵੋ॥੧੦॥
ਅਤੇ ਮੈਨੂੰ ਸਿੰਗਲਾਦੀਪ ਭੇਜੋ ॥੧੦॥
ਜੌਤੁਮਰੀਆਗ੍ਯਾਕਹਪਾਊ
ਜੇ ਤੁਹਾਡੀ ਆਗਿਆ ਹੋ ਜਾਵੇ,
ਅਮਿਤਸੈਨਲੈਤਹਾਸਿਧਾਊ
ਤਾਂ ਬੇਸ਼ੁਮਾਰ ਸੈਨਾ ਲੈ ਕੇ ਉਥੇ ਜਾਵਾਂ।
ਖੜਗਸਿੰਗਲਾਦੀਪਮਚੈਹੋ
ਸਿੰਗਲਾਦੀਪ ਵਿਚ (ਜਾ ਕੇ) ਤਲਵਾਰ ਚਲਾਵਾਂ (ਭਾਵ ਯੁੱਧ ਕਰਾਂ)
ਜ੍ਯੋਂਤ੍ਯੋਂਕੈਪਦੁਮਿਨਿਲੈਐਹੋ॥੧੧॥
ਅਤੇ ਜਿਵੇਂ ਕਿਵੇਂ ਪਦਮਿਨੀ ਨੂੰ ਲੈ ਆਵਾਂ ॥੧੧॥
ਯੌਕਹਿਗਯੋਧਾਮਜਬਰਾਜਾ
ਜਦ ਰਾਜਾ ਇਸ ਤਰ੍ਹਾਂ ਕਹਿ ਕੇ ਘਰ ਗਿਆ
ਬਾਜਤਭਾਤਅਨੇਕਨਬਾਜਾ
ਤਾਂ ਕਈ ਤਰ੍ਹਾਂ ਦੇ ਵਾਜੇ ਵਜਣ ਲਗੇ।
ਬੈਰੀਹੁਤੋਤਹਾਇਕਤਾਕੋ
ਉਥੇ ਉਸ (ਸਿਧ ਪਾਲ) ਦਾ ਇਕ ਵੈਰੀ ਹੁੰਦਾ ਸੀ।
ਭੇਦਕਹਾਹਜਰਤਿਪੈਵਾਕੋ॥੧੨॥
ਉਸ ਨੇ ਬਾਦਸ਼ਾਹ ਨੂੰ ਉਸ (ਸਿਧ ਪਾਲ) ਦਾ ਭੇਦ ਦਸ ਦਿੱਤਾ ॥੧੨॥
ਏਕਧਾਮਦੁਹਿਤਾਹੈਯਾਕੇ
ਇਸ (ਸਿਧ ਪਾਲ) ਦੇ ਘਰ ਇਕ ਪੁੱਤਰੀ ਹੈ।
ਪਰੀਪਦਮਿਨਿਤੁਲਿਤਾਕੇ
ਉਸ ਦੇ ਬਰਾਬਰ ਪਰੀ ਅਤੇ ਪਦਮਿਨੀ ਵੀ ਨਹੀਂ ਹੈ।
ਪਠੈਮਨੁਛਤਿਹਹੇਰਿਮੰਗਾਵਹੁ
ਬੰਦਾ ਭੇਜ ਕੇ ਉਸ ਨੂੰ ਮੰਗਵਾ ਕੇ ਵੇਖੋ।
ਤਿਹਪਾਛੇਪਦੁਮਿਨਿਖੁਜਾਵਹੁ॥੧੩॥
ਉਸ ਤੋਂ ਬਾਦ ਪਦਮਿਨੀ (ਦੀ ਸਿੰਗਲਾਦੀਪ ਤੋਂ) ਖੋਜ ਕਰਵਾਓ ॥੧੩॥
ਹਜਰਤਿਸੁਨਤਜਬੈਸੇਭਯੋ
ਜਦ ਹਜ਼ਰਤ ਨੇ ਇਹ ਸੁਣ ਲਿਆ,
ਤਤਛਿਨਦੂਤੀਤਹਾਪਠਯੋ
(ਤਦ) ਤੁਰਤ ਦੂਤੀ ਉਥੇ ਭੇਜ ਦਿੱਤੀ।
ਚਤੁਰਿਚਿਤੇਰੀਰੂਪਉਜਿਯਾਰੀ
(ਉਹ ਦੂਤੀ) ਚਤੁਰ, ਚਿਤੇਰੀ (ਚਿਤ੍ਰਕਾਰ) ਅਤੇ ਉਜਲੇ ਰੂਪ ਵਾਲੀ ਸੀ,