ਬਿਸੁਕਰਮਾਕੀਜਾਨਕੁਮਾਰੀ॥੧੪॥
ਮਾਨੋ ਵਿਸ਼ਵਕਰਮਾ ਦੀ ਪੁੱਤਰੀ ਹੋਵੇ ॥੧੪॥
ਇਕਚਤੁਰਾਅਰੁਦੁਤਿਯਚਿਤੇਰੀ॥
ਇਕ ਉਹ ਚਾਲਾਕ ਅਤੇ ਦੂਜੇ ਚਿਤੇਰੀ ਸੀ,
ਪ੍ਰਤਿਮਾਦੁਤਿਯਮਦਨਜਨਕੇਰੀ॥
ਮਾਨੋ ਕਾਮ ਦੀ ਹੀ ਦੂਜੀ ਮੂਰਤੀ ਹੋਵੇ।
ਗੋਰਬਰਨਅਰੁਖਾਏਪਾਨਾ॥
(ਉਸ ਦਾ) ਗੋਰਾ ਰੰਗ ਸੀ ਅਤੇ ਪਾਨ ਖਾਂਦੀ ਸੀ।
ਜਾਨੁਕਚੜਾਚੰਦਅਸਮਾਨਾ॥੧੫॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਆਸਮਾਨ ਵਿਚ ਚੰਦ ਚੜ੍ਹਿਆ ਹੋਵੇ ॥੧੫॥
ਤਾਕੇਧਾਮਚਿਤੇਰਨਿਗਈ॥
(ਉਹ) ਚਿਤੇਰੀ (ਦੂਤੀ) ਉਸ ਦੇ ਘਰ ਗਈ
ਲਿਖਿਲ੍ਯਾਵਤਪ੍ਰਤਿਮਾਤਿਹਭਈ॥
ਅਤੇ ਉਸ ਦਾ ਚਿਤਰ ਬਣਾ ਕੇ ਲੈ ਆਈ।
ਜਬਲੈਕਰਿਕਰਸਾਹਨਿਹਾਰੀ॥
ਜਦ ਬਾਦਸ਼ਾਹ ਨੇ ਚਿਤਰ ਨੂੰ ਹੱਥ ਵਿਚ ਲੈ ਕੇ ਵੇਖਿਆ।
ਜਾਨੁਕਤਾਨਿਕਟਾਰੀਮਾਰੀ॥੧੬॥
(ਇੰਜ ਲਗਿਆ) ਮਾਨੋ (ਕਾਮ ਦੇਵ ਨੇ) ਕਸ ਕੇ ਕਟਾਰ ਮਾਰੀ ਹੋਵੇ ॥੧੬॥
ਸਭਸੁਧਿਗਈਮਤਹ੍ਵੈਝੂੰਮਾ॥
(ਉਸ ਦੀ) ਸਭ ਸੁਧ ਬੁਧ ਚਲੀ ਗਈ ਅਤੇ ਮਸਤ ਹੋ ਕੇ ਝੂੰਮਣ ਲਗਾ।
ਘਾਇਲਗੇਘਾਯਲਜਨੁਘੂੰਮਾ॥
(ਇੰਜ ਲਗਦਾ ਸੀ) ਮਾਨੋ ਘਾਉ ਲਗਣ ਤੇ ਘਾਇਲ ਘੁੰਮਦਾ ਹੋਵੇ।
ਤਨਕੀਰਹੀਨਤਨਿਕਸੰਭਾਰਾ॥
ਉਸ ਨੂੰ ਸ਼ਰੀਰ ਦੀ ਜ਼ਰਾ ਜਿੰਨੀ ਵੀ ਸੰਭਾਲ ਨਾ ਰਹੀ।
ਜਨੁਡਸਿਗਯੋਨਾਗਕੌਡਿਯਾਰਾ॥੧੭॥
ਮਾਨੋ ਕੌਡੀਆਂ ਵਾਲਾ ਸੱਪ ਡੰਗ ਗਿਆ ਹੋਵੇ ॥੧੭॥
ਇਕਦਿਨਕਰੀਸਾਹਮਿਜਮਾਨੀ॥
ਇਕ ਦਿਨ ਬਾਦਸ਼ਾਹ ਨੇ ਮਿਜਮਾਨੀ (ਪ੍ਰੀਤੀ-ਭੋਜਨ) ਕੀਤਾ
ਸਭਪੁਰਨਾਰਿਧਾਮਮਹਿਆਨੀ॥
ਅਤੇ ਨਗਰ ਦੀਆਂ ਸਾਰੀਆਂ ਇਸਤਰੀਆਂ ਨੂੰ ਮਹੱਲ ਵਿਚ ਲਿਆਂਦਾ।
ਸਿਧਪਾਲਕੀਸੁਤਾਜਬਾਈ॥
ਸਿਧ ਪਾਲ ਦੀ ਪੁੱਤਰੀ ਜਦ ਆਈ, (ਤਾਂ ਇੰਜ ਪ੍ਰਤੀਤ ਹੋਇਆ)
ਸਕਲਦੀਪਜ੍ਯੋਂਸਭਾਸੁਹਾਈ॥੧੮॥
ਮਾਨੋ ਸਾਰੀ ਸਭਾ ਵਿਚ ਦੀਪਕ ਸ਼ੁਭਾਇਮਾਨ ਹੋ ਗਿਆ ਹੋਵੇ ॥੧੮॥
ਛਿਦ੍ਰਬੀਚਕਰਿਤਾਹਿਨਿਹਾਰਾ॥
ਇਕ ਮੋਰੀ ਵਿਚੋਂ ਉਸ ਨੂੰ (ਬਾਦਸ਼ਾਹ ਨੇ) ਵੇਖਿਆ,
ਹਜਰਤਿਭਯੋਤਬੈਮਤਵਾਰਾ॥
ਤਦ ਹੀ ਹਜ਼ਰਤ ਮਤਵਾਲਾ ਹੋ ਗਿਆ।
ਮਨਤਰੁਨੀਕੇਰੂਪਬਿਕਾਨ੍ਰਯੋ॥
(ਉਸ ਦਾ) ਮਨ ਇਸਤਰੀ ਦੇ ਰੂਪ ਉਤੇ ਹੀ ਵਿਕ ਗਿਆ
ਮ੍ਰਿਤਕਸੋਤਨੁਰਹਿਯੋਪਛਾਨ੍ਯੋ॥੧੯॥
ਅਤੇ (ਇਹ) ਸਮਝੋ ਕਿ ਉਸ ਦਾ ਸ਼ਰੀਰ ਲੋਥ ਵਾਂਗ ਹੋ ਗਿਆ ॥੧੯॥
ਹਜਰਤਿਸਕਲਪਠਾਨਬੁਲਾਏ॥
ਹਜ਼ਰਤ ਨੇ ਸਾਰੇ ਪਠਾਣ ਬੁਲਾ ਲਏ
ਸਿਧਪਾਲਕੈਧਾਮਪਠਾਏ॥
ਅਤੇ ਸਿਧ ਪਾਲ ਦੇ ਘਰ ਭੇਜ ਦਿੱਤੇ।
ਕੈਅਪਨੀਦੁਹਿਤਾਮੁਹਿਦੀਜੈ॥
(ਉਨ੍ਹਾਂ ਰਾਹੀਂ ਇਹ ਕਹਿ ਭੇਜਿਆ ਕਿ) ਜਾਂ ਤਾਂ ਆਪਣੀ ਪੁੱਤਰੀ ਮੈਨੂੰ ਦੇ ਦਿਓ,
ਨਾਤਰਮੀਚਮੂੰਡਪਰਲੀਜੈ॥੨੦॥
ਨਹੀਂ ਤਾਂ ਮੌਤ ਸਿਰ ਉਤੇ ਆਈ ਸਮਝੋ ॥੨੦॥
ਸਕਲਪਠਾਨਤਵਨਕੇਗਏ॥
ਸਾਰੇ ਪਠਾਣ ਉਸ ਦੇ (ਘਰ) ਗਏ।
ਹਜਰਤਿਕਹੀਸੁਭਾਖਤਭਏ॥
ਜੋ ਹਜ਼ਰਤ ਨੇ (ਗੱਲ) ਕਹੀ ਸੀ, ਉਹ ਕਹਿ ਦਿੱਤੀ
ਸਿਧਪਾਲਧੰਨਭਾਗਤਿਹਾਰੇ॥
ਕਿ ਹੇ ਸਿਧ ਪਾਲ! ਤੇਰੇ ਧੰਨਭਾਗ ਹਨ
ਗ੍ਰਿਹਆਵਹਿਗੇਸਾਹਸਵਾਰੇ॥੨੧॥
(ਕਿਉਂਕਿ) ਬਾਦਸ਼ਾਹ ਦੀ ਸਵਾਰੀ ਤੇਰੇ ਘਰ ਆਵੇਗੀ ॥੨੧॥
ਸਿਧਪਾਲਐਸੋਜਬਸੁਨਾ॥
ਸਿਧ ਪਾਲ ਨੇ ਜਦ ਇਸ ਤਰ੍ਹਾਂ ਸੁਣਿਆ।
ਅਧਿਕਦੁਖਿਤਹ੍ਵੈਮਸਤਕਧੁਨਾ॥
(ਤਦ) ਬਹੁਤ ਦੁਖੀ ਹੋ ਕੇ ਮੱਥੇ ਨੂੰ ਧੁਨਿਆ।
ਦੈਵਕਵਨਗਤਿਕਰੀਹਮਾਰੀ॥
(ਸੋਚਣ ਲਗਾ ਕਿ) ਪਰਮਾਤਮਾ ਨੇ ਮੇਰੀ ਕੀ ਹਾਲਤ ਕਰ ਦਿੱਤੀ ਹੈ।
ਗ੍ਰਿਹਅਸਿਉਪਜੀਸੁਤਾਦੁਖਾਰੀ॥੨੨॥
ਮੇਰੇ ਘਰ ਅਜਿਹੀ ਦੁਖਦਾਇਕ ਪੁੱਤਰੀ ਪੈਦਾ ਹੋਈ ਹੈ ॥੨੨॥
ਜੌਨਹਿਦੇਤਤੁਬਿਗਰਤਕਾਜਾ॥
ਜੇ ਨਹੀਂ ਦਿੰਦਾ ਤਾਂ ਕੰਮ ਵਿਗੜਦਾ ਹੈ (ਅਰਥਾਤ ਬਾਦਸ਼ਾਹ ਨਾਰਾਜ਼ ਹੁੰਦਾ ਹੈ)।
ਜਾਤਦਏਛਤ੍ਰਿਨਕੀਲਾਜਾ॥
ਜੇ ਦਿੰਦਾ ਹਾਂ ਤਾਂ ਛਤ੍ਰੀਆਂ ਨੂੰ ਲਾਜ ਲਗਦੀ ਹੈ।
ਮੁਗਲਪਠਾਨਤੁਰਕਘਰਮਾਹੀ॥
(ਕਿਉਂਕਿ) ਮੁਗ਼ਲ, ਪਠਾਣ ਜਾਂ ਤੁਰਕ ਦੇ ਘਰ
ਅਬਲਗਿਗੀਛਤ੍ਰਾਨੀਨਾਹੀ॥੨੩॥
ਅਜੇ ਤਕ (ਕੋਈ) ਛਤ੍ਰਾਣੀ ਨਹੀਂ ਗਈ ॥੨੩॥
ਛਤ੍ਰਿਨਕੇਅਬਲਗੇਨਭਈ॥
ਛਤ੍ਰੀਆਂ ਵਿਚ ਅਜੇ ਇਹ ਨਹੀਂ ਹੋਇਆ
ਦੁਹਿਤਾਕਾਢਿਤੁਰਕਕਹਦਈ॥
ਕਿ ਤੁਰਕਾਂ ਨੂੰ (ਘਰੋਂ) ਕਢ ਕੇ ਪੁੱਤਰੀ ਦਿੱਤੀ ਹੋਵੇ।
ਰਜਪੂਤਨਕੇਹੋਤਹਆਈ॥
ਰਾਜਪੂਤਾਂ ਵਿਚ ਹੁੰਦਾ ਆਇਆ ਹੈ
ਪੁਤ੍ਰੀਧਾਮਮਲੇਛਪਠਾਈ॥੨੪॥
ਕਿ ਪੁੱਤਰੀਆਂ ਨੂੰ ਮਲੇਛਾਂ (ਦੇ ਘਰ) ਭੇਜਿਆ ਹੈ ॥੨੪॥
ਹਾਡਨਏਕਦੂਸਰਨਖਤ੍ਰੀ॥
(ਪਰ) ਇਨ੍ਹਾਂ ਇਕ ਹਾਡੀਆਂ ਅਤੇ ਦੂਜੇ ਛਤ੍ਰੀਆਂ ਨੇ
ਤੁਰਕਨਕਹਇਨਦਈਨਪੁਤ੍ਰੀ॥
ਤੁਰਕਾਂ ਨੂੰ ਕਦੇ ਆਪਣੀ ਪੁੱਤਰੀ ਨਹੀਂ ਦਿੱਤੀ।
ਜੋਛਤ੍ਰੀਅਸਕਰਮਕਮਾਵੈ॥
ਜੋ ਛਤ੍ਰੀ ਇਸ ਤਰ੍ਹਾਂ ਦਾ ਕਰਮ ਕਰਦਾ ਹੈ,
ਕੁੰਭੀਨਰਕਦੇਹਜੁਤਜਾਵੈ॥੨੫॥
(ਤਾਂ) ਉਹ ਦੇਹ ਸਹਿਤ ਕੁੰਭੀ ਨਰਕ ਵਿਚ ਜਾਂਦਾ ਹੈ ॥੨੫॥
ਜੋਨਰਤੁਰਕਹਿਦੇਤਦੁਲਾਰੀ॥
ਜੋ ਪੁਰਸ਼ ਤੁਰਕਾਂ ਨੂੰ ਧੀ ਦਿੰਦਾ ਹੈ,
ਧ੍ਰਿਗਧ੍ਰਿਗਜਗਤਿਹਕਰਤਉਚਾਰੀ॥
ਉਸ ਨੂੰ ਜਗਤ 'ਧ੍ਰਿਗ ਧ੍ਰਿਗ' ਕਹਿੰਦਾ ਹੈ।
ਲੋਕਪ੍ਰਲੋਕਤਾਹਿਕੋਜੈਹੈ॥
ਉਸ (ਛਤ੍ਰੀ) ਦਾ ਲੋਕ ਪਰਲੋਕ (ਦੋਵੇਂ) ਜਾਣਗੇ