GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1240
Display Settings
ਛਤ੍ਰੀਸੁਤਾਤੁਰਕਕਹਦੈਹੈ॥੨੬॥
ਜੋ ਛਤ੍ਰੀ ਤੁਰਕ ਨੂੰ (ਆਪਣੀ) ਪੁੱਤਰੀ ਦੇਵੇਗਾ ॥੨੬॥
ਹਾਡਿਯਨਸੁਤਾਤੁਰਕਿਨਹਿਦਈ
ਹਾਡੀਆਂ ਨੇ (ਅਜੇ ਤਕ) ਤੁਰਕਾਂ ਨੂੰ ਪੁੱਤਰੀ ਨਹੀਂ ਦਿੱਤੀ
ਛਤ੍ਰਾਨੀਤੁਰਕਨੀਭਈ
ਅਤੇ (ਕੋਈ) ਛਤ੍ਰਾਣੀ ਤੁਰਕਣੀ ਨਹੀਂ ਹੋਈ।
ਕਛਰਜਪੂਤਨਲਾਜਗਵਾਈ
ਕੁਝ ਰਾਜਪੂਤਾਂ ਨੇ ਲਾਜ ਗਵਾਈ ਹੈ
ਰਾਨੀਤੇਬੇਗਮਾਕਹਾਈ॥੨੭॥
ਅਤੇ (ਉਨ੍ਹਾਂ ਦੀਆਂ ਇਸਤਰੀਆਂ) ਰਾਣੀਆਂ ਤੋਂ ਬੇਗਮਾਂ ਅਖਵਾਈਆਂ ਹਨ ॥੨੭॥
ਅਬਮੈਧਰੈਇਹੌਨਿਜੁਬੁਧਾ
ਹੁਣ ਮੇਰੀ ਬੁੱਧੀ ਵਿਚ ਇਹ ਗੱਲ ਆਈ ਹੈ
ਮੰਡੌਬੀਰਖੇਤਮਹਿਕ੍ਰੁਧਾ
ਕਿ ਕ੍ਰੋਧਿਤ ਹੋ ਕੇ ਸੂਰਮੇ ਵਾਂਗ ਰਣਖੇਤਰ ਵਿਚ ਯੁੱਧ ਮਚਾਵਾਂ।
ਪਹਿਰਿਕੌਚਕਰਿਖੜਗਸੰਭਾਰੌਂ
ਕਵਚ ਪਾ ਕੇ ਖੜਗ ਸੰਭਾਲਾਂ
ਚੁਨਿਚੁਨਿਆਜੁਪਖਰਿਯਾਮਾਰੌਂ॥੨੮॥
ਅਤੇ ਚੁਣ ਚੁਣ ਕੇ ਘੋੜ ਸਵਾਰਾਂ ਨੂੰ ਮਾਰਾਂ ॥੨੮॥
ਤਬਕੰਨ੍ਯਾਨਿਜੁਪਿਤਾਹਕਾਰਾ
ਤਦ ਆਪਣੀ ਪੁੱਤਰੀ ਨੂੰ ਪਿਤਾ ਨੇ ਬੁਲਾਇਆ
ਇਹਬਿਧਿਤਾਸੌਮੰਤ੍ਰਉਚਾਰਾ
ਅਤੇ ਇਸ ਤਰ੍ਹਾਂ ਉਸ ਨਾਲ ਵਿਚਾਰ ਕੀਤਾ।
ਤਾਤਤਨਿਕਚਿੰਤਾਨਹਿਕਰੀਯੈ
(ਪੁੱਤਰੀ ਨੇ ਉੱਤਰ ਦਿੱਤਾ) ਹੇ ਪਿਤਾ ਜੀ! ਜ਼ਰਾ ਜਿੰਨੀ ਵੀ ਚਿੰਤਾ ਨਾ ਕਰੋ
ਸਨਮੁਖਪਾਤਿਸਾਹਸੌਲਰੀਯੈ॥੨੯॥
ਅਤੇ ਸਨਮੁਖ ਹੋ ਕੇ ਬਾਦਸ਼ਾਹ ਨਾਲ ਲੜੋ ॥੨੯॥
ਅੜਿਲ
ਅੜਿਲ:
ਬੋਲਸਦਾਥਿਰਰਹੈਦਿਵਸਰੇਜਾਇਹੈ
ਦਿਨ ਬੀਤ ਜਾਂਦੇ ਹਨ, ਪਰ ਬੋਲ ਸਦਾ ਕਾਇਮ ਰਹਿੰਦੇ ਹਨ।
ਕਰੇਕਰਮਛਤ੍ਰਿਨਕੇਚਾਰਣਗਾਇਹੈ
ਛਤ੍ਰੀਆਂ ਵਾਲੇ ਕੀਤੇ ਕਰਮਾਂ ਨੂੰ ਚਾਰਣ (ਭਾਟ) ਲੋਕ ਗਾਉਂਦੇ ਰਹਿੰਦੇ ਹਨ।
ਤਾਤਮੋਕੋਦੀਜੈਆਹਵਕੀਜਿਯੈ
ਹੇ ਪਿਤਾ ਜੀ! ਮੈਨੂੰ (ਤੁਰਕਾਂ ਨੂੰ) ਨਾ ਦਿਓ ਅਤੇ ਯੁੱਧ ਕਰੋ।
ਹੋਦਾਨਕ੍ਰਿਪਾਨਦੁਹੂੰਜਗਮੈਜਸਲੀਜਿਯੈ॥੩੦॥
ਦਾਨ ਕਰਨਾ ਅਤੇ ਕ੍ਰਿਪਾਨ ਚਲਾਉਣਾ ਦੋਵੇਂ ਕਾਰਜ ਕਰ ਕੇ ਜਗ ਵਿਚ ਜਸ ਖਟੋ (ਅਰਥਾਂਤਰ- ਕ੍ਰਿਪਾਨ ਦਾ ਦਾਨ ਕਰ ਕੇ ਦੋਹਾਂ ਲੋਕਾਂ ਵਿਚ ਜਸ ਲਵੋ।)॥੩੦॥
ਖੜਗਹਾਥਜਿਨਿਤਜਹੁਖੜਗਧਾਰਾਸਹੋ
ਤਲਵਾਰ ਨੂੰ ਹੱਥ ਵਿਚੋਂ ਨਾ ਛਡੋ ਅਤੇ ਖੜਗ ਦੀ ਧਾਰ ਨੂੰ ਸਹਿਣ (ਦੀ ਹਿੰਮਤ ਰਖੋ)।
ਭਾਜਿਚਲਿਯਹੁਤਾਤਮੰਡਿਰਨਕੌਰਹੋ
ਹੇ ਪਿਤਾ ਜੀ! ਯੁੱਧ ਨੂੰ ਆਰੰਭ ਕਰ ਕੇ ਡਟੇ ਰਹੋ ਅਤੇ ਭਜ ਕੇ ਨਾ ਜਾਓ।
ਪਠੇਪਖਰਿਯਾਹਨਿਯਹੁਬਿਸਿਖਪ੍ਰਹਾਰਕਰਿ
ਤੀਰਾਂ ਦੇ ਵਾਰ ਕਰ ਕੇ ਜਵਾਨ ਘੋੜ ਸਵਾਰਾਂ ਨੂੰ ਮਾਰ ਦਿਓ।
ਹੋਮਾਰਿਅਰਿਨਕੌਮਰਿਯਹੁਹਮਹਿਸੰਘਾਰਿਕਰਿ॥੩੧॥
ਵੈਰੀਆਂ ਨੂੰ ਮਾਰ ਕੇ ਅਤੇ (ਫਿਰ) ਮੈਨੂੰ ਸੰਘਾਰ ਕੇ ਆਪ ਵੀ ਮਰ ਜਾਓ ॥੩੧॥
ਚੌਪਈ
ਚੌਪਈ:
ਸੁਨਹੁਪਿਤਾਇਕਕਰਹੁਉਪਾਈ
ਹੇ ਪਿਤਾ ਜੀ! ਸੁਣੋ, (ਮੈਂ) ਇਕ ਉਪਾ ਕਰਦੀ ਹਾਂ
ਸਮਸਦੀਨਕਹਲੇਹੁਬੁਲਾਈ
ਅਤੇ ਸ਼ਮਸਦੀਨ ਨੂੰ ਬੁਲਾ ਲੈਂਦੀ ਹਾਂ।
ਜਬਆਵੇਤਬਪਕਰਿਸੰਘਰਿਯਹੁ
ਜਦ (ਉਹ) ਆਵੇ ਤਦ ਪਕੜ ਕੇ ਮਾਰ ਦੇਣਾ।
ਬਹੁਰੌਨਿਕਸਿਜੁਧਕੌਕਰਿਯਹੁ॥੩੨॥
ਫਿਰ ਨਿਕਲ ਕੇ (ਵੈਰੀ ਨਾਲ) ਯੁੱਧ ਕਰਨਾ ॥੩੨॥
ਸਿਧਪਾਲਤਬਐਸਬਿਚਾਰੀ
ਤਦ ਸਿਧ ਪਾਲ ਨੇ ਇਸ ਤਰ੍ਹਾਂ ਵਿਚਾਰ ਕੀਤਾ
ਭਲੀਬਾਤਇਨਸੁਤਾਉਚਾਰੀ
ਕਿ ਬੇਟੀ ਨੇ ਚੰਗੀ ਗੱਲ ਦਸੀ ਹੈ।
ਅੰਤਹਪੁਰਤੇਬਾਹਿਰਆਯੋ
ਉਹ ਰਣਵਾਸ ਤੋਂ ਬਾਹਰ ਆਇਆ
ਬੋਲਿਪਠਾਨਨਐਸਜਤਾਯੋ॥੩੩॥
ਅਤੇ ਪਠਾਣਾਂ ਨੂੰ ਬੁਲਾ ਕੇ ਇਸ ਤਰ੍ਹਾਂ ਸਮਝਾਇਆ ॥੩੩॥
ਹੈਪ੍ਰਭੁਕੇਬਡੇਬਨਾਏ
ਇਹ (ਬਾਦਸ਼ਾਹ ਲੋਗ) ਪ੍ਰਭੂ ਦੇ ਬਣਾਏ ਹੋਏ ਹਨ।
ਹਮਤੁਮਸੇਇਨਕੇਪਗਲਾਏ
ਸਾਡੇ ਤੁਹਾਡੇ ਵਰਗੇ ਇਨ੍ਹਾਂ ਦੇ ਪੈਰੀਂ ਲਗਾਏ ਹੋਏ ਹਾਂ।
ਜੋਇਨਕਹਾਵਹੈਮਨਮਾਨਾ
ਜੋ ਇਨ੍ਹਾਂ ਨੇ ਕਿਹਾ ਹੈ, ਉਹੀ ਮਨ ਵਿਚ ਮੰਨਦਾ ਹਾਂ
ਸਿਰਪਰਹੁਕਮਸਾਹਕੋਆਨਾ॥੩੪॥
ਅਤੇ ਬਾਦਸ਼ਾਹ ਦੇ ਹੁਕਮ ਨੂੰ ਸਿਰ ਮੱਥੇ ਉਤੇ ਲੈਂਦਾ ਹਾਂ ॥੩੪॥
ਤਬਮਿਲਿਖਾਨਸਾਹਕੇਗਏ
ਤਦ ਪਠਾਣ ਮਿਲ ਕੇ ਬਾਦਸ਼ਾਹ ਕੋਲ ਗਏ
ਅਤਿਹੀਹ੍ਰਿਦੈਅਨੰਦਿਤਭਏ
ਅਤੇ ਹਿਰਦੇ ਵਿਚ ਬਹੁਤ ਪ੍ਰਸੰਨ ਹੋਏ।
ਤੁਰਕਹਿਛਤ੍ਰਿਨਸੁਤਾਦਈ
ਤੁਰਕਾਂ ਨੂੰ ਛਤ੍ਰੀਆਂ ਨੇ ਕਦੇ ਪੁੱਤਰੀ ਨਹੀਂ ਦਿੱਤੀ।
ਹਸਿਹੈਇਨੈਭਲੀਇਹਭਈ॥੩੫॥
ਇਨ੍ਹਾਂ ਨੇ ਪ੍ਰਸੰਨਤਾ ਨਾਲ (ਗੱਲ ਮੰਨ ਲਈ, ਇਸ ਲਈ) ਇਹ ਚੰਗਾ ਹੀ ਹੋਇਆ। (ਅਰਥਾਂਤਰ-ਇਹ ਚੰਗੀ ਗੱਲ ਹੋਈ, ਹੁਣ ਅਸੀਂ ਇਨ੍ਹਾਂ ਦੀ ਹਾਸੀ ਕਰਾਂਗੇ) ॥੩੫॥
ਦੁਹਿਤਾਇਤੈਪਿਤਹਿਸਮੁਝਾਵੈ
ਇਧਰ ਪੁੱਤਰੀ ਪਿਤਾ ਨੂੰ ਸਮਝਾਣ ਲਗੀ
ਛਤ੍ਰੀਜਨਮੁਫੇਰਿਨਹਿਆਵੈ
ਕਿ ਛਤ੍ਰੀ ਜਨਮ ਫਿਰ ਨਹੀਂ ਮਿਲਣਾ।
ਅਬਲੌਐਸੀਬਾਤਪਈ
ਹੁਣ ਤਕ ਅਜਿਹੀ ਗੱਲ ਨਹੀਂ ਹੋਈ
ਤੁਰਕਨਕੇਛਤ੍ਰਾਨੀਗਈ॥੩੬॥
ਕਿ ਤੁਰਕਾਂ ਦੇ (ਘਰ) ਛਤ੍ਰਾਣੀ ਗਈ ਹੋਵੇ ॥੩੬॥
ਤਾਤੇਮੋਹਿਦੀਜੈਤਾਤਾ
ਇਸ ਲਈ ਹੇ ਪਿਤਾ ਜੀ! ਮੈਨੂੰ (ਬਾਦਸ਼ਾਹ ਦੇ ਹਵਾਲੇ) ਨਾ ਕਰੋ
ਮੰਡਹੁਜੁਧਹੋਤਹੀਪ੍ਰਾਤਾ
ਅਤੇ ਸਵੇਰ ਹੁੰਦਿਆਂ ਹੀ ਯੁੱਧ ਰਚਾ ਦਿਓ।
ਚਲਿਹੈਕਥਾਸਦਾਜਗਮਾਹੀ
ਇਹ ਕਥਾ ਸਦਾ ਜਗ ਵਿਚ ਚਲੇਗੀ।
ਪ੍ਰਾਤਪਠਾਨਕਿਛਤ੍ਰੀਨਾਹੀ॥੩੭॥
ਸਵੇਰ ਹੋਣ ਤੇ ਜਾਂ ਪਠਾਣ ਨਹੀਂ ਹੋਣਗੇ ਜਾਂ ਛਤ੍ਰੀ ਨਹੀਂ ਹੋਣਗੇ ॥੩੭॥
ਪਹਿਰਹੁਕੌਚਬਜਾਇਨਗਾਰੇ
ਕਵਚ ਪਾ ਕੇ ਨਗਾਰੇ ਵਜਾਓ