GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1241
Display Settings
ਪੀਪੀਅਮਲਹੋਹੁਮਤਵਾਰੇ
ਅਤੇ ਅਮਲ ਪੀ ਪੀ ਕੇ ਮਤਵਾਲੇ ਹੋ ਜਾਓ।
ਪ੍ਰਾਤਮਚਤਹੈਜੁਧਅਪਾਰਾ
ਸਵੇਰ ਵੇਲੇ ਅਪਾਰ ਯੁੱਧ ਮਚੇਗਾ
ਹ੍ਵੈਹੈਅੰਧਧੁੰਧਬਿਕਰਾਰਾ॥੩੮॥
ਜੋ ਅੰਨ੍ਹੇ ਵਾਹ ਭਿਆਨਕ ਰੂਪ ਵਿਚ ਹੋਵੇਗਾ ॥੩੮॥
ਪਾਤਿਸਾਹਸੰਗਹੈਸੰਗ੍ਰਾਮਾ
ਬਾਦਸ਼ਾਹ ਨਾਲ ਯੁੱਧ ਹੋਵੇਗਾ,
ਸਭਹੀਕਰਹੁਕੇਸਰੀਜਾਮਾ
ਇਸ ਲਈ ਸਾਰੇ ਕੇਸਰੀ ਬਾਣੇ ਧਾਰ ਲਵੋ।
ਟਾਕਿਆਫੂਐਤੁਰੈਨਚਾਵੌ
ਅਫ਼ੀਮ ਨੂੰ ਖਾ ਕੇ ਘੋੜਿਆਂ ਨੂੰ ਨਚਾਓ
ਸਾਗਝਲਕਤੀਹਾਥਫਿਰਾਵੌ॥੩੯॥
ਅਤੇ ਝਲਕਦੀਆਂ ਹੋਈਆਂ ਬਰਛੀਆਂ ਹੱਥ ਵਿਚ ਘੁਮਾਓ ॥੩੯॥
ਪ੍ਰਥਮਤ੍ਯਾਗਿਪ੍ਰਾਨਨਕੀਆਸਾ
ਪਹਿਲਾਂ ਪ੍ਰਾਣਾਂ ਦੀ ਆਸ ਛਡ ਦਿਓ
ਬਾਹਹੁਖੜਗਸਕਲਤਜਿਤ੍ਰਾਸਾ
ਅਤੇ ਸਾਰਾ ਡਰ ਛਡ ਕੇ ਤਲਵਾਰ ਚਲਾਓ।
ਪੋਸਤਭਾਗਅਫੀਮਚੜਾਵੋ
ਪੋਸਤ, ਭੰਗ ਅਤੇ ਅਫ਼ੀਮ ਚੜ੍ਹਾਓ
ਰੇਤੀਮਾਝਚਰਿਤ੍ਰਦਿਖਾਵੋ॥੪੦॥
ਅਤੇ ਰੇਤਲੀ ਧਰਤੀ ਵਿਚ (ਆਪਣੇ) ਚਰਿਤ੍ਰ ਵਿਖਾਓ ॥੪੦॥
ਹਜਰਤਿਜੋਰਿਤਹਾਦਲਆਯੋ
ਬਾਦਸ਼ਾਹ ਫ਼ੌਜ ਜੋੜ ਕੇ ਉਥੇ ਆ ਗਿਆ
ਸਕਲਬ੍ਯਾਹਕੋਸਾਜਬਨਾਯੋ
ਅਤੇ ਵਿਆਹ ਦਾ ਸਾਰਾ ਸਾਜ ਬਣਾ ਲਿਆ।
ਸਿਧਪਾਲਕੇਜਬਘਰਿਆਏ
ਜਿਸ ਵੇਲੇ (ਉਹ ਸਾਰੇ) ਸਿਧ ਪਾਲ ਦੇ ਘਰ ਆਏ
ਪੁਨਿਕੰਨ੍ਯਾਅਸਬਚਨਸੁਨਾਏ॥੪੧॥
ਤਾਂ ਕੰਨਿਆਂ ਨੇ ਫਿਰ ਇਸ ਤਰ੍ਹਾਂ ਬੋਲ ਸੁਣਾਏ ॥੪੧॥
ਅੜਿਲ
ਅੜਿਲ:
ਗ੍ਰਿਹਆਵੈਜੋਸਤ੍ਰੁਤਾਹਿਸੰਘਾਰਿਯੈ
ਘਰ ਵਿਚ ਜੇ ਵੈਰੀ ਵੀ ਆਵੇ, ਤਾਂ ਉਸ ਨੂੰ ਵੀ ਨਹੀਂ ਮਾਰਨਾ ਚਾਹੀਦਾ।
ਧਾਮਗਏਇਹੁਮਾਰਹੁਮੰਤ੍ਰਬਿਚਾਰਿਯੈ
(ਫਿਰ) ਇਹ ਸਲਾਹ ਕੀਤੀ ਕਿ ਘਰ ਜਾਣ 'ਤੇ ਇਸ ਨੂੰ ਮਾਰਨਾ ਚਾਹੀਦਾ ਹੈ।
ਲਛਿਮਨਪੁਤ੍ਰਹਿਡਾਰਿਡੋਰਿਦਿਯਤ੍ਰਿਯਉਚਰਿ
ਲੱਛਮਣ ਨਾਂ ਦੇ ਪੁੱਤਰ ਨੂੰ ਇਸਤਰੀ ਕਹਿ ਕੇ ਡੋਲੀ ਵਿਚ ਬਿਠਾ ਦਿੱਤਾ
ਹੋਸੰਗਸਤਸੈਖਤਿਰੇਟਾਗਯੋਤ੍ਰਿਯਭੇਸਧਰਿ॥੪੨॥
ਅਤੇ ਉਸ ਨਾਲ ਸੱਤ ਸੌ ਛਤ੍ਰੀ ਸੂਰਮੇ ਇਸਤਰੀਆਂ ਦੇ ਭੇਸ ਵਿਚ ਗਏ ॥੪੨॥
ਚੌਪਈ
ਚੌਪਈ:
ਜਬਤੇਜਾਤਧਾਮਤੇਭਏ
ਜਦ ਉਹ ਘਰ ਤੋਂ ਚਲੇ ਗਏ,
ਤਬਤਾਕੇਮੰਦਰਮੋਅਏ
ਤਦ ਉਸ ਦੇ ਮਹਲ ਵਿਚ ਆ ਪਹੁੰਚੇ।
ਲੁਬਧਮਾਨਹ੍ਵੈਹਾਥਚਲਾਯੋ
ਤਦ ਬਾਦਸ਼ਾਹ ਨੇ ਪਿਆਰ ਦੇ ਲੋਰ ਵਿਚ ਆ ਕੇ ਹੱਥ ਵਧਾਇਆ
ਲਛਿਮਨਕਾਢਿਕਟਾਰੀਘਾਯੋ॥੪੩॥
ਅਤੇ ਲੱਛਮਣ ਨੇ ਕਟਾਰ ਕਢ ਕੇ ਮਾਰ ਦਿੱਤਾ ॥੪੩॥
ਤਾਕਹਐਸਕਟਾਰੀਮਾਰਾ
ਉਸ ਨੂੰ ਅਜਿਹੀ ਕਟਾਰ ਮਾਰੀ
ਬਹੁਰਿਹਜਰਤਿਬੈਨਉਚਾਰਾ
ਕਿ ਫਿਰ ਬਾਦਸ਼ਾਹ (ਮੂੰਹੋਂ) ਬੋਲ ਹੀ ਨਾ ਸਕਿਆ।
ਤਾਕਹਮਾਰਿਭੇਸਨਰਧਾਰੋ
ਉਸ ਨੂੰ ਮਾਰ ਕੇ ਪੁਰਸ਼ ਦਾ ਭੇਸ ਧਾਰ ਲਿਆ
ਲੋਗਨਮਹਿਇਹਭਾਤਿਉਚਾਰੋ॥੪੪॥
ਅਤੇ ਲੋਕਾਂ ਵਿਚ ਇਸ ਤਰ੍ਹਾਂ ਕਿਹਾ ॥੪੪॥
ਮੋਹਿਅਮਲਕੇਕਾਜਪਠਾਵਾ
(ਬਾਦਸ਼ਾਹ ਨੇ) ਮੈਨੂੰ ਅਮਲ (ਲਿਆਉਣ ਦੇ) ਕੰਮ ਲਈ ਭੇਜਿਆ ਹੈ
ਤੁਮਤਨਇਹਬਿਧਿਆਪੁਕਹਾਵਾ
ਅਤੇ ਤੁਹਾਡੇ ਪ੍ਰਤਿ (ਉਨ੍ਹਾਂ ਨੇ) ਆਪ ਆਖਿਆ ਹੈ
ਧਾਮਆਵਨੇਕੋਈਪਾਵੈ
ਕਿ ਮਹੱਲ ਦੇ ਅੰਦਰ ਕੋਈ ਨਾ ਆਵੇ।
ਜੋਆਵੈਸੋਜਾਨਗਵਾਵੈ॥੪੫॥
ਜੋ ਆਏਗਾ, ਉਹ ਜਾਨ ਗਵਾਏਗਾ ॥੪੫॥
ਇਹਛਲਲਾਘਿਡਿਵਢੀਯਨਆਯੋ
ਇਸ ਛਲ ਨਾਲ ਉਹ ਡੇਉਢੀ ਤੋਂ ਲੰਘ ਆਇਆ।
ਚੋਬਦਾਰਨਹਿਕਿਨੀਹਟਾਯੋ
(ਉਸ ਨੂੰ) ਕਿਸੇ ਚੋਬਦਾਰ ਨੇ ਨਹੀਂ ਹਟਾਇਆ।
ਜਬਹੀਕੁਮਕਆਪਨੀਗਯੋ
ਜਦੋਂ ਹੀ (ਉਹ) ਆਪਣੀ ਸਹਾਇਕ ਸੈਨਾ ਵਿਚ ਪਹੁੰਚ ਗਿਆ,
ਤਬਹੀਅਮਿਤਕੁਲਾਹਲਭਯੋ॥੪੬॥
ਤਦੋਂ ਹੀ ਬਹੁਤ ਰੌਲਾ ਪੈ ਗਿਆ ॥੪੬॥
ਬਾਜੈਲਗੇਤਹਾਸਦਿਯਾਨੇ
ਉਥੇ ਖ਼ੁਸ਼ੀ ਦੇ ਵਾਜੇ ਵਜਣ ਲਗੇ
ਬਾਜਤਤਿਹੂੰਭਵਨਮਹਿਜਾਨੇ
ਜਿਨ੍ਹਾਂ ਦੀ ਆਵਾਜ਼ ਤਿੰਨਾਂ ਲੋਕਾਂ ਵਿਚ ਜਾਣੀ ਜਾਣ ਲਗੀ।
ਢੋਲਮ੍ਰਿਦੰਗਮੁਚੰਗਨਗਾਰੇ
ਢੋਲ, ਮ੍ਰਿਦੰਗ, ਮੁਚੰਗ, ਨਗਾਰੇ,
ਮੰਦਲਤੂਰਉਪੰਗਅਪਾਰੇ॥੪੭॥
ਮੰਦਲ, ਤੁਰੀਆਂ ਅਤੇ ਬਹੁਤ ਸਾਰੇ ਉਪੰਗ ਵਜਣ ਲਗੇ ॥੪੭॥
ਦੋਹਰਾ
ਦੋਹਰਾ:
ਬਜੈਦਮਾਮਾਜਬਲਗੇਸੁਨਿਮਾਰੂਧੁਨਿਕਾਨ
ਜਦੋਂ ਦਮਾਮੇ ਵਜਣ ਲਗੇ ਅਤੇ (ਉਨ੍ਹਾਂ ਦੀ) ਮਾਰੂ ਧੁਨੀ ਨੂੰ ਕੰਨਾਂ ਨਾਲ ਸੁਣਿਆ ਗਿਆ,
ਖਾਨਖਵੀਨਜਿਤੇਹੁਤੇਟੂਟਿਪਰੇਤਹਆਨਿ॥੪੮॥
ਤਾਂ ਜਿਤਨੇ ਵੀ ਖ਼ਾਨ ਅਤੇ ਖਵੀਨ ਸਨ, ਉਥੇ ਟੁੱਟ ਕੇ ਆ ਪਏ ॥੪੮॥
ਚੌਪਈ
ਚੌਪਈ:
ਐਸੋਕਵਨਦ੍ਵੈਖਨੀਜਾਯੋ
ਅਜਿਹਾ ਕਿਹੜਾ ਦ੍ਵੈਸ਼ਣ ਇਸਤਰੀ ਦਾ ਜਾਇਆ ਹੋਇਆ ਹੈ
ਜਿਨੈਜੁਝਊਆਇਹਾਬਜਾਯੋ
ਜਿਸ ਨੇ ਇਥੇ ਜੁਝਾਰੂ ਦਮਾਮਾ ਵਜਾਇਆ ਹੈ।
ਐਸਾਭਯੋਕਵਨਮਤਵਾਲਾ
ਅਜਿਹਾ ਕਿਹੜਾ ਪਾਗਲ ਹੋਇਆ ਹੈ