GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1242
Display Settings
ਜਹਮੂਰਖਨਹਿਸੂਝਤਚਾਲਾ॥੪੯॥
ਜਿਸ ਮੂਰਖ ਨੂੰ ਸਥਿਤੀ ਦਾ ਹੀ ਪਤਾ ਨਹੀਂ ॥੪੯॥
ਇਹਬਿਧਿਭਾਖਿਖਾਨਸਭਧਾਏ
ਇਸ ਤਰ੍ਹਾਂ ਕਹਿ ਕੇ ਸਾਰੇ ਪਠਾਣ ਭਜਦੇ ਆਏ
ਬਾਧੇਚੁੰਗਚੌਪਤਨਆਏ
ਅਤੇ ਟੋਲੇ ਬੰਨ੍ਹ ਕੇ ਚਾਓ ਨਾਲ (ਭਰੇ ਹੋਏ) ਸ਼ਰੀਰਾਂ ਨਾਲ ਆਏ।
ਸਮਸਦੀਨਲਛਿਮਨਜਹਘਾਯੋ
ਸ਼ਮਸਦੀਨ ਨੂੰ ਜਿਥੇ ਲੱਛਮਣ ਨੇ ਮਾਰਿਆ ਸੀ,
ਤਿਹਠਾਸਕਲਸੈਨਮਿਲਿਆਯੋ॥੫੦॥
ਉਸ ਥਾਂ ਤੇ ਸਾਰੀ ਸੈਨਾ ਮਿਲ ਕੇ ਆ ਗਈ ॥੫੦॥
ਲੋਦੀਸੂਰਨਯਾਜੀਚਲੇ
ਲੋਦੀ, ਸੂਰ (ਪਠਾਣਾਂ ਦੀ ਇਕ ਜਾਤਿ) ਨਿਆਜ਼ੀ
ਲੀਨੇਸੰਗਸੂਰਮਾਭਲੇ
ਆਪਣੇ ਨਾਲ ਚੰਗੇ ਚੰਗੇ ਸੂਰਮੇ ਲੈ ਕੇ ਚਲ ਪਏ।
ਦਾਓਜਈਰੁਹੇਲੇਆਏ
(ਇਨ੍ਹਾਂ ਤੋਂ ਇਲਾਵਾ) ਦਾਓਜ਼ਈ ('ਦਾਊਦਜ਼ਈ' ਪਠਾਣਾਂ ਦੀ ਇਕ ਸ਼ਾਖ਼) ਰੁਹੇਲੇ,
ਆਫਰੀਦਿਯਨਤੁਰੈਨਚਾਏ॥੫੧॥
ਅਫ਼ੀਰਦੀ (ਪਠਾਣਾਂ) ਨੇ ਵੀ (ਆਪਣੇ) ਘੋੜੇ ਨਚਾਏ ॥੫੧॥
ਦੋਹਰਾ
ਦੋਹਰਾ:
ਬਾਵਨਖੇਲਪਠਾਨਤਹਸਭੈਪਰੇਅਰਿਰਾਇ
ਬਾਵਨ ਖੇਲ ਪਠਾਣ (ਬਵੰਜਾ ਖ਼ਾਨਦਾਨਾਂ ਵਾਲੇ ਪਠਾਣ) ਸਾਰੇ ਉਥੇ ਅਰੜਾ ਕੇ ਪੈ ਗਏ।
ਭਾਤਿਭਾਤਿਬਾਨਾਬਧੇਗਨਨਾਗਨੀਜਾਇ॥੫੨॥
(ਉਨ੍ਹਾਂ ਨੇ) ਭਾਂਤ ਭਾਂਤ ਦੇ ਬਾਣੇ ਸਜਾਏ ਹੋਏ ਸਨ, ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ॥੫੨॥
ਚੌਪਈ
ਚੌਪਈ:
ਪਖਰਿਯਾਰੇਦ੍ਵਾਰਨਨਹਿਮਾਵੈ
ਘੋੜ ਸਵਾਰ ਦਰਵਾਜ਼ੇ ਵਿਚ ਸਮਾ ਨਹੀਂ ਰਹੇ ਸਨ।
ਜਹਾਤਹਾਭਟਤੁਰੰਗਨਚਾਵੈ
ਸੂਰਮੇ ਜਿਥੇ ਕਿਥੇ ਘੋੜੇ ਨਚਾ ਰਹੇ ਸਨ।
ਬਾਨਨਕੀਆਂਧੀਤਹਆਈ
ਉਥੇ ਬਾਣਾਂ ਦੀ ਹਨੇਰੀ ਜਿਹੀ ਆ ਗਈ,
ਹਾਥਪਸਾਰਾਲਖਾਜਾਈ॥੫੩॥
(ਜਿਸ ਕਰ ਕੇ) ਹੱਥ ਪਸਾਰਿਆਂ ਵੀ ਨਜ਼ਰ ਨਹੀਂ ਸੀ ਆਉਂਦਾ ॥੫੩॥
ਇਹਬਿਧਿਸੋਰਨਗਰਮੈਪਯੋ
ਇਸ ਤਰ੍ਹਾਂ ਨਗਰ ਵਿਚ ਸ਼ੋਰ ਪੈ ਗਿਆ। (ਇੰਜ ਪ੍ਰਤੀਤ ਹੋਣ ਲਗਾ)
ਜਨੁਰਵਿਉਲਟਿਪਲਟਹ੍ਵੈਗਯੋ
ਮਾਨੋ ਸੂਰਜ ਉਲਟ ਪੁਲਟ ਗਿਆ ਹੋਵੇ,
ਜੈਸੇਜਲਧਿਬਾਰਿਪਰਹਰੈ
ਜਾਂ ਜਿਵੇਂ ਸਮੁੰਦਰ ਪਾਣੀ ਨੂੰ ਉਲਦਦਾ ਹੋਵੇ (ਭਾਵ ਜਵਾਰਭਾਟਾ ਆ ਗਿਆ ਹੋਵੇ)
ਉਛਰਿਉਛਰਿਮਛਰੀਜ੍ਯੋਂਮਰੈ॥੫੪॥
ਜਾਂ ਜਿਵੇਂ ਮੱਛਲੀਆਂ ਉਛਲ ਉਛਲ ਕੇ ਮਰ ਰਹੀਆਂ ਹੋਣ ॥੫੪॥
ਜਿਹਬਿਧਿਨਾਵਨਦੀਕੀਧਾਰਾ
ਜਿਵੇਂ ਨਦੀ ਦੀ ਧਾਰਾ ਵਿਚ ਨੌਕਾ
ਬਹੀਜਾਤਕੋਊਨਹਿਰਖਵਾਰਾ
ਰੁੜਦੀ ਜਾ ਰਹੀ ਹੋਵੇ ਅਤੇ ਕੋਈ ਰਖਵਾਲਾ ਨਾ ਹੋਵੇ।
ਤੈਸੀਦਸਾਨਗਰਕੀਭਈ
ਉਸ ਤਰ੍ਹਾਂ ਹੀ ਨਗਰ ਦੀ ਹਾਲਤ ਹੋ ਗਈ।
ਜਨੁਬਿਨੁਸਕ੍ਰਸਚੀਹ੍ਵੈਗਈ॥੫੫॥
(ਇੰਜ ਲਗਦਾ ਸੀ) ਮਾਨੋ ਸਚੀ ਇੰਦਰ ਤੋਂ ਬਿਨਾ ਹੋ ਗਈ ਹੋਵੇ ॥੫੫॥
ਦੋਹਰਾ
ਦੋਹਰਾ:
ਇਹਿਦਿਸਿਸਭਛਤ੍ਰੀਚੜੇਉਹਿਦਿਸਿਚੜੇਪਠਾਨ
ਇਸ ਪਾਸੇ ਤੋਂ ਸਭ ਛਤ੍ਰੀ ਚੜ੍ਹੇ ਸਨ ਅਤੇ ਉਸ ਪਾਸੇ ਤੋਂ ਪਠਾਣ ਚੜ੍ਹੇ ਸਨ।
ਸੁਨਹੁਸੰਤਚਿਤਦੈਸਭੈਜਿਹਬਿਧਿਭਯੋਨਿਦਾਨ॥੫੬॥
ਹੇ ਸੰਤੋ! ਸਾਰੇ ਚਿਤ ਲਾ ਕੇ ਸੁਣੋ, ਜਿਸ ਤਰ੍ਹਾਂ (ਸਾਰੇ ਸ਼ੋਰ ਸ਼ਰਾਬੇ ਦਾ) ਅੰਤ ਹੋਇਆ ॥੫੬॥
ਭੁਜੰਗਪ੍ਰਯਾਤਛੰਦ
ਭੁਜੰਗ ਪ੍ਰਯਾਤ ਛੰਦ:
ਜਬੈਜੋਰਿਬਾਨਾਅਨੀਖਾਨਆਏ
ਜਦ ਬਾਣਾਂ ਨੂੰ (ਕਮਾਨਾਂ ਨਾਲ) ਜੋੜ ਕੇ ਪਠਾਣਾਂ ਦੀ ਸੈਨਾ ਆਈ
ਇਤੈਛੋਭਿਛਤ੍ਰੀਸਭੈਬੀਰਧਾਏ
ਤਾਂ ਇਧਰੋਂ ਸਾਰੇ ਛਤ੍ਰੀ ਸੂਰਮੇ ਰੋਹ ਵਿਚ ਆ ਕੇ ਚੜ੍ਹ ਆਏ।
ਚਲੇਬਾਨਐਸੇਦੁਹੂੰਓਰਭਾਰੇ
ਦੋਹਾਂ ਪਾਸਿਆਂ ਤੋਂ ਅਜਿਹੇ ਭਾਰੇ ਤੀਰ ਚਲੇ
ਲਗੈਅੰਗਜਾਕੇਜਾਹੀਨਿਕਾਰੇ॥੫੭॥
ਕਿ ਜਿਸ ਦੇ ਸ਼ਰੀਰ ਵਿਚ ਲਗੇ, (ਫਿਰ) ਕੱਢੇ ਨਹੀਂ ਜਾ ਸਕੇ ॥੫੭॥
ਤਬੈਲਛਿਮਨਕੁਮਾਰਜੂਕੋਪਕੈਕੈ
ਤਦ ਲੱਛਮਣ ਕੁਮਾਰ ਨੇ ਕ੍ਰੋਧਿਤ ਹੋ ਕੇ
ਹਨੇਖਾਨਬਾਨੀਸਭੈਸਸਤ੍ਰਲੈਕੈ
ਮੁਖੀ ('ਬਾਨੀ') ਪਠਾਣਾਂ ਨੂੰ ਸ਼ਸਤ੍ਰ ਲੈ ਕੇ ਮਾਰ ਦਿੱਤਾ।
ਕਿਤੇਖੇਤਮਾਰੇਪਰੇਬੀਰਐਸੇ
ਕਿਤੇ ਸੂਰਮੇ ਯੁੱਧ-ਭੂਮੀ ਵਿਚ ਇਸ ਤਰ੍ਹਾਂ ਮਾਰੇ ਹੋਏ ਪਏ ਸਨ
ਬਿਰਾਜੈਕਟੇਇੰਦ੍ਰਕੇਕੇਤੁਜੈਸੇ॥੫੮॥
ਜਿਸ ਤਰ੍ਹਾਂ ਇੰਦਰ ਦੇ ਝੰਡੇ ਕਟੇ ਹੋਏ ਪਏ ਹੋਣ ॥੫੮॥
ਪੀਏਜਾਨੁਭੰਗੈਮਲੰਗੈਪਰੇਹੈ
(ਯੁੱਧ-ਭੂਮੀ ਵਿਚ ਪਏ ਹੋਏ ਇਸ ਤਰ੍ਹਾਂ ਲਗ ਰਹੇ ਸਨ) ਮਾਨੋ ਮਲੰਗ ਭੰਗ ਪੀ ਕੇ ਪਏ ਹੋਣ।
ਕਹੂੰਕੋਟਿਸੌਡੀਨਸੀਸੈਝਰੇਹੈ
ਕਿਤੇ ਅਨੇਕਾਂ ਹਾਥੀਆਂ ਦੇ ਸਿਰ ਡਿਗੇ ਪਏ ਸਨ।
ਕਹੂੰਉਸਟਮਾਰੇਸੁਲੈਭੂਮਿਤੋਪੈ
ਕਿਤੇ ਮਾਰੇ ਹੋਏ ਊਠ ਰਣਭੂਮੀ ਵਿਚ ਪਰੁਚੇ ਹੋਏ ਦਿਖਦੇ ਸਨ।
ਕਹੂੰਖੇਤਖਾਡੇਲਸੈਨਗਨਧੋਪੈ॥੫੯॥
ਕਿਤੇ ਰਣ-ਖੇਤਰ ਵਿਚ ਨੰਗੀਆਂ ਤਲਵਾਰਾਂ ਅਤੇ ਖੰਡੇ ਲਿਸ਼ਕਦੇ ਸਨ ॥੫੯॥
ਕਹੂੰਬਾਨਕਾਟੇਪਰੇਭੂਮਿਐਸੇ
ਕਿਤੇ ਬਾਣਾਂ ਦੇ ਕਟੇ ਹੋਏ (ਸੂਰਮੇ) ਧਰਤੀ ਉਤੇ ਇੰਜ ਪਏ ਸਨ
ਬੁਯੋਕੋਕ੍ਰਿਸਾਨੈਕਢੇਈਖਜੈਸੇ
ਜਿਵੇਂ ਕਿਸਾਨ ਨੇ ਬੀਜਣ ਲਈ ਗੰਨੇ (ਦੇ ਟੋਟੇ) ਕਢੇ ਹਨ।
ਕਹੂੰਲਹਿਲਹੈਪੇਟਮੈਯੌਕਟਾਰੀ
ਕਿਤੇ ਪੇਟ ਵਿਚ ਕਟਾਰ ਇਸ ਤਰ੍ਹਾਂ ਚਮਕ ਰਹੀ ਸੀ,
ਮਨੋਮਛਸੋਹੈਬਧੇਬੀਚਜਾਰੀ॥੬੦॥
ਮਾਨੋ ਜਾਲ ਵਿਚ ਫਸੀ ਹੋਈ ਮੱਛਲੀ ਸ਼ੋਭ ਰਹੀ ਹੋਵੇ ॥੬੦॥
ਕਿਤੈਪੇਟਪਾਟੇਪਰੇਖੇਤਬਾਜੀ
ਕਿਤੇ ਯੁੱਧ-ਭੂਮੀ ਵਿਚ ਪਾਟੇ ਹੋਏ ਪੇਟਾਂ ਵਾਲੇ ਘੋੜੇ ਪਏ ਸਨ।
ਕਹੂੰਮਤਦੰਤੀਫਿਰੈਛੂਛਤਾਜੀ
ਕਿਤੇ ਮਸਤ ਹਾਥੀ ਅਤੇ ਸਵਾਰਾਂ ਤੋਂ ਸਖਣੇ ਘੋੜੇ ਫਿਰ ਰਹੇ ਸਨ।
ਕਹੂੰਮੂੰਡਮਾਲੀਪੁਐਮੁੰਡਮਾਲਾ
ਕਿਤੇ ਸ਼ਿਵ ('ਮੂੰਡ ਮਾਲੀ') ਸਿਰਾਂ ਦੀ ਮਾਲਾ ਪਰੋ ਰਿਹਾ ਸੀ।