GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1243
Display Settings
ਕਹੂੰਭੂਤਪ੍ਰੇਤਨਾਚੈਬਿਤਾਲਾ॥੬੧॥
ਕਿਤੇ ਭੂਤ, ਪ੍ਰੇਤ ਅਤੇ ਬੈਤਾਲ ਨਚ ਰਹੇ ਸਨ ॥੬੧॥
ਕਹੂੰਦੈਤਕਾਢੋਫਿਰੈਦਾਤਭਾਰੇ
ਕਿਤੇ ਦੈਂਤ ਵੱਡੇ ਵੱਡੇ ਦੰਦ ਕਢੀ ਫਿਰਦੇ ਸਨ।
ਬਮੈਸ੍ਰੌਨਕੇਤੇਪਰੇਖੇਤਮਾਰੇ
ਕਿਤਨੇ ਹੀ ਯੁੱਧ-ਖੇਤਰ ਵਿਚ ਮਾਰੇ ਹੋਏ ਪਏ ਸਨ (ਅਤੇ ਉਨ੍ਹਾਂ ਦੇ ਜ਼ਖਮਾਂ ਵਿਚੋਂ) ਲਹੂ ਵਗ ਰਿਹਾ ਸੀ।
ਕਹੂੰਤਾਜਿਡਾਰੇਜਿਰਹਖੋਲਐਸੇ
ਕਿਤੇ ਤਾਜ ਪਏ ਸਨ ਅਤੇ ਕਿਤੇ ਕਵਚ ਅਤੇ ਖੋਲ ਇਸ ਤਰ੍ਹਾਂ ਡਿਗੇ ਪਏ ਸਨ,
ਬਗੇਬ੍ਯੋਤਭਾਰੇਸਮੈਸੀਤਜੈਸੇ॥੬੨॥
ਜਿਵੇਂ ਸਰਦੀ ਦੇ ਮੌਸਮ ਵਿਚ (ਦਰਜ਼ੀ ਨੇ) ਬਹੁਤ ਸਾਰੇ ਕਪੜੇ ਵਿਉਂਤ ਕੇ ਸੁਟੇ ਹਨ ॥੬੨॥
ਤਹਾਬਾਜਹਾਥੀਨਕੀਸ੍ਰੋਨਧਾਰੈ
ਉਥੇ ਘੋੜਿਆਂ ਅਤੇ ਹਾਥੀਆਂ ਦੇ ਲਹੂ ਦੀਆਂ ਧਾਰਾਂ (ਇਸ ਤਰ੍ਹਾਂ ਵਗ ਰਹੀਆਂ ਸਨ)
ਪਰੈਜ੍ਯੋਂਫੁਹਾਰਾਨਹੂੰਕੀਫੁਹਾਰੈ
ਜਿਵੇਂ ਫੁਹਾਰਿਆਂ ਵਿਚੋਂ ਫੁਹਾਰ ਪੈਂਦੀ ਹੈ।
ਪ੍ਰਲੈਕਾਲਸੋਜਾਨਦੂਜੋਭਯੋਹੈ
(ਇੰਜ ਲਗਦਾ ਸੀ) ਮਾਨੋ ਦੂਜੀ ਪਰਲੋ ਆ ਗਈ ਹੋਵੇ
ਜਹਾਕੋਟਿਸੂਰਾਨਸੂਰਾਖਯੋਹੈ॥੬੩॥
ਅਤੇ ਜਿਸ ਵਿਚ ਕਰੋੜਾਂ ਸੂਰਮਿਆਂ ਦੇ ਸੂਰਮੇ ਮਾਰੇ ਗਏ ਹੋਣ ॥੬੩॥
ਤਹਾਕੋਟਿਸੌਡੀਨਕੇਸੁੰਡਕਾਟੇ
ਉਥੇ ਕਰੋੜਾਂ ਹਾਥੀਆਂ ਦੀਆਂ ਸੁੰਢਾਂ ਕਟੀਆਂ ਪਈਆਂ ਸਨ।
ਕਹੂੰਬੀਰਮਾਰੇਗਿਰੇਕੇਤੁਫਾਟੇ
ਕਿਤੇ ਮਾਰੇ ਹੋਏ ਸੂਰਮੇ ਪਏ ਸਨ (ਅਤੇ ਕਿਤੇ) ਫਟੇ ਹੋਏ ਝੰਡੇ ਡਿਗੇ ਪਏ ਸਨ।
ਕਹੂੰਖੇਤਨਾਚੈਪਠੇਪਖਰਿਯਾਰੇ
ਕਿਤੇ ਜਵਾਨ ਘੋੜ ਸਵਾਰ ਯੁੱਧ ਵਿਚ (ਘੋੜੇ) ਨਚਾ ਰਹੇ ਸਨ।
ਕਹੂੰਮਾਰੂਬਾਜੈਉਠੈਨਾਦਭਾਰੇ॥੬੪॥
ਕਿਤੇ ਮਾਰੂ ਨਗਾਰੇ ਵਜ ਰਹੇ ਸਨ ਅਤੇ ਭਾਰੀ ਨਾਦ ਉਠ ਰਿਹਾ ਸੀ ॥੬੪॥
ਕਹੂੰਸੰਖਭੇਰੀਤਹਾਨਾਦਬਾਜੈ
ਉਥੇ ਕਿਤੇ ਸੰਖਾਂ ਅਤੇ ਭੇਰੀਆਂ ਦਾ ਨਾਦ ਹੋ ਰਿਹਾ ਸੀ
ਹਸੈਗਰਜਿਠੋਕੈਭੁਜਾਭੂਪਗਾਜੈ
ਅਤੇ ਕਿਤੇ ਰਾਜੇ (ਸੂਰਮੇ) ਭੁਜਾਵਾਂ ਠੋਕ ਕੇ ਗਜ ਅਤੇ ਹਸ ਰਹੇ ਸਨ।
ਨਗਾਰੇਨਫੀਰੀਬਜੈਝਾਝਭਾਰੀ
(ਕਿਤੇ) ਵੱਡੇ ਨਗਾਰੇ, ਨਫ਼ੀਰੀਆਂ, ਝਾਂਝਾਂ ਵਜ ਰਹੀਆਂ ਸਨ।
ਹਠੇਰੋਸਕੈਕੈਤਹਾਛਤ੍ਰਧਾਰੀ॥੬੫॥
ਕਿਤੇ ਛਤ੍ਰਧਾਰੀ ਰੋਹ ਵਿਚ ਭਰੇ ਹੋਏ ਡਟੇ ਪਏ ਸਨ ॥੬੫॥
ਕਹੂੰਭੀਮਭੇਰੀਬਜੈਰਾਗਮਾਰੂ
ਕਿਤੇ ਵੱਡੀਆਂ ਭੇਰੀਆਂ ਤੋਂ ਮਾਰੂ ਰਾਗ ਵਜ ਰਿਹਾ ਸੀ।
ਨਫੀਰੀਕਹੂੰਨਾਇਨਾਦੈਨਗਾਰੂ
ਕਿਤੇ ਨਫ਼ੀਰੀਆਂ, ਸ਼ਹਿਨਾਈਆਂ ਅਤੇ ਨਗਾਰੇ ਵਜ ਰਹੇ ਸਨ।
ਕਹੂੰਬੇਨੁਬੀਨਬਾਜੈਸੁਰੰਗਾ
ਕਿਤੇ ਬੇਨਾਂ ਅਤੇ ਬੀਨਾਂ ਸੁੰਦਰ ਢੰਗ ਨਾਲ ਵਜ ਰਹੀਆਂ ਸਨ।
ਰੁਚੰਗਾਮ੍ਰਿਦੰਗਾਉਪੰਗਾਮੁਚੰਗਾ॥੬੬॥
ਕਿਤੇ ਰੁਚੰਗ, ਮ੍ਰਿਦੰਗ, ਉਪੰਗ, ਅਤੇ ਮੁਚੰਗ ਵਜ ਰਹੇ ਸਨ ॥੬੬॥
ਝਰੋਖਾਤਰੇਜੋਮਚੀਮਾਰਿਐਸੀ
ਝਰੋਖੇ ਹੇਠਾਂ ਤਾਂ ਅਜਿਹੀ ਲੜਾਈ ਹੋਈ ਸੀ,
ਭਈਦੇਵਦਾਨਵਾਨਕੀਹੈਤੈਸੀ
ਜਿਸ ਵਰਗੀ ਦੇਵਤਿਆਂ ਅਤੇ ਦੈਂਤਾਂ ਵਿਚ ਵੀ ਨਹੀਂ ਹੋਈ ਸੀ।
ਸ੍ਰੀਰਾਮਰਾਵਨੈਜੁਧਐਸੋ
ਨਾ ਇਹੋ ਜਿਹਾ ਯੁੱਧ ਰਾਮ ਅਤੇ ਰਾਵਣ ਵਿਚ ਹੋਇਆ ਸੀ
ਕਿਯੋਭੀਮਹਾਭਾਰਥੈਮੈਸੁਤੈਸੋ॥੬੭॥
ਅਤੇ ਨਾ ਹੀ ਇਹੋ ਜਿਹਾ ਮਹਾਭਾਰਤ ਵਿਚ ਕੀਤਾ ਗਿਆ ਸੀ (ਅਰਥਾਂਤਰ- ਨਾ ਇਹੋ ਜਿਹਾ ਭੀਮ ਨੇ ਮਹਾਭਾਰਤ ਵਿਚ ਕੀਤਾ ਸੀ) ॥੬੭॥
ਤਹਾਬੀਰਕੇਤੇਖਰੇਗਾਲ੍ਰਹਮਾਰੈ
ਉਥੇ ਕਈ ਸੂਰਮੇ ਖੜੋਤੇ ਹੋਏ ਬੜਕਾਂ ਮਾਰ ਰਹੇ ਸਨ।
ਕਿਤੇਬਾਨਛੋਡੈਕਿਤੈਸਸਤ੍ਰਧਾਰੈ
ਕਿਤੇ ਬਾਣ ਛਡ ਰਹੇ ਸਨ ਅਤੇ ਕਿਤੇ ਸਸਤ੍ਰ ਧਾਰਨ ਕਰ ਰਹੇ ਸਨ।
ਕਿਤੇਨਾਰਕੇਭੇਸਕੌਸਾਜਲੈਕੈ
ਕਿਤੇ ਇਸਤਰੀਆਂ ਦਾ ਭੇਸ ਧਾਰ ਕੇ
ਚਲੈਛੋਰਿਬਾਜੀਹਠੀਭਾਜਕੈਕੈ॥੬੮॥
ਹਠੀ ਸੂਰਮੇ ਘੋੜੇ ਛਡ ਕੇ ਭਜੀ ਜਾ ਰਹੇ ਸਨ ॥੬੮॥
ਕਿਤੇਖਾਨਖੇਦੇਕਿਤੇਖੇਤਮਾਰੇ
ਕਿਤਨੇ ਹੀ ਪਠਾਣ ਖਦੇੜ ਦਿੱਤੇ ਗਏ ਅਤੇ ਕਿਤਨੇ ਹੀ ਯੁੱਧ-ਖੇਤਰ ਵਿਚ ਮਾਰ ਦਿੱਤੇ ਗਏ।
ਕਿਤੇਖੇਤਮੈਖਿੰਗਖਤ੍ਰੀਲਤਾਰੇ
ਕਿਤਨੇ ਹੀ ਛਤ੍ਰੀਆਂ ਨੂੰ ਰਣ-ਭੂਮੀ ਵਿਚ ਘੋੜਿਆਂ ਨੇ ਲਿਤਾੜ ਦਿੱਤਾ।
ਜਹਾਬੀਰਬਾਕੇਹਠੀਪੂਤਘਾਏ
ਜਿਥੇ ਬਾਂਕੇ ਹਠੀ ਸੂਰਮੇ ਮਾਰੇ ਗਏ,
ਤਹੀਗੋਲਬਾਧੇਚਲੇਸਿਧਆਏ॥੬੯॥
ਉਥੇ ਗੋਲ ਘੇਰੇ ਬਣਾ ਕੇ ਸਿਧ ਪਾਲ (ਆਪ) ਆ ਗਏ ॥੬੯॥
ਜਬੈਸਿਧਪਾਲੈਪਠਾਨੌਨਿਹਾਰਾ
ਜਦੋਂ ਸਿਧ ਪਾਲ ਨੂੰ ਪਠਾਣਾਂ ਨੇ ਵੇਖਿਆ,
ਕਿਨੀਹਾਥਲੈਹਥ੍ਯਾਰੈਸੰਭਾਰਾ
ਤਾਂ ਕੋਈ ਵੀ ਹੱਥ ਵਿਚ ਹਥਿਆਰ ਨਾ ਸੰਭਾਲ ਸਕਿਆ।
ਕਿਤੇਭਾਜਿਚਾਲੇਕਿਤੇਖੇਤਮਾਰੇ
ਕਿਤਨੇ ਭਜ ਗਏ ਅਤੇ ਕਿਤਨੇ ਹੀ ਰਣ-ਭੂਮੀ ਵਿਚ ਮਾਰ ਦਿੱਤੇ ਗਏ।
ਪੁਰਾਨੇਪਲਾਸੀਮਨੋਬਾਇਡਾਰੇ॥੭੦॥
(ਇੰਜ ਲਗਦਾ ਸੀ) ਮਾਨੋ ਹਵਾ ਨੇ ਪਲਾਸ ਦੇ ਪੁਰਾਣੇ ਬ੍ਰਿਛ ਡਿਗਾ ਦਿੱਤੇ ਹੋਣ ॥੭੦॥
ਹਠੇਜੇਜੁਝੇਸੇਸਭੈਖੇਤਮਾਰੇ
ਜਿਤਨੇ ਵੀ ਹਠੀ ਸੂਰਮੇ ਯੁੱਧ ਵਿਚ ਜੁਟੇ ਸਨ, ਸਾਰੇ ਰਣ-ਖੇਤਰ ਵਿਚ ਮਾਰ ਦਿੱਤੇ ਗਏ
ਕਿਤੇਖੇਦਿਕੈਕੋਟਕੇਮਧਿਡਾਰੇ
ਅਤੇ ਕਿਤਨੇ ਹੀ ਖਦੇੜ ਕੇ ਕਿਲ੍ਹੇ ਵਿਚ ਸੁਟ ਦਿੱਤੇ ਗਏ।
ਕਿਤੇਬਾਧਿਲੈਕੈਕਿਤੇਛੋਰਿਦੀਨੇ
ਕਿਤਨਿਆਂ ਨੂੰ ਬੰਨ੍ਹ ਲਿਆ ਗਿਆ ਅਤੇ ਕਿਤਨਿਆਂ ਨੂੰ ਛਡ ਦਿੱਤਾ ਗਿਆ।
ਕਿਤੇਜਾਨਮਾਰੇਕਿਤੇਰਾਖਿਲੀਨੇ॥੭੧॥
ਕਿਤਨੇ ਜਾਨੋ ਮਾਰ ਦਿੱਤੇ ਗਏ ਅਤੇ ਕਿਤਨਿਆਂ ਨੂੰ ਬਚਾ ਲਿਆ ਗਿਆ ॥੭੧॥
ਤਿਸੀਕੌਹਨਾਖਗਜੌਨੇਉਚਾਯੋ
ਜਿਸ ਨੇ ਤਲਵਾਰ ਚੁਕੀ, ਉਸੇ ਨੂੰ ਮਾਰ ਦਿੱਤਾ ਗਿਆ।
ਸੋਈਜੀਵਬਾਚਾਜੁਈਭਾਜਿਆਯੋ
ਉਹੀ ਜੀਉਂਦਾ ਬਚਿਆ ਜੋ ਭਜ ਕੇ ਆ ਗਿਆ।
ਕਹਾਲੌਗਨਾਊਭਯੋਜੁਧਭਾਰੀ
ਕਿਥੋਂ ਤਕ ਬਖਾਨ ਕਰਾਂ, ਬਹੁਤ ਭਾਰੀ ਯੁੱਧ ਹੋਇਆ।
ਲਖੇਲੋਹਮਾਚਾਕੁਪੇਛਤ੍ਰਧਾਰੀ॥੭੨॥
ਲੋਹਾ ਖੜਕਦਿਆਂ ਵੇਖ ਕੇ ਛਤ੍ਰਧਾਰੀ ਕ੍ਰੋਧਿਤ ਹੋ ਗਏ ॥੭੨॥
ਕਿਤੇਨਾਦਨਾਦੈਕਿਤੇਨਾਦਪੂਰੈ
ਕਿਤੇ ਨਾਦ (ਨਰਸਿੰਘੇ) ਵਜ ਰਹੇ ਹਨ ਅਤੇ ਕਿਤੇ ਨਾਦ (ਸੰਖ) ਪੂਰੇ ਜਾ ਰਹੇ ਹਨ।
ਕਿਤੇਜ੍ਵਾਨਜੂਝੈਬਰੈਹੇਰਿਸੂਰੈ
ਕਿਤੇ ਜਵਾਨ ਲੜ ਕੇ ਮਰ ਗਏ ਸਨ ਅਤੇ (ਹੂਰਾਂ) ਸੂਰਮਿਆਂ ਨੂੰ ਵੇਖ ਵੇਖ ਕੇ ਵਰ ਰਹੀਆਂ ਸਨ।
ਕਿਤੇਆਨਿਕੈਕੈਕ੍ਰਿਪਾਨੈਚਲਾਵੈ
ਕਿਤੇ (ਸੂਰਮੇ) ਆ ਆ ਕੇ ਕ੍ਰਿਪਾਨਾਂ ਚਲਾਉਂਦੇ ਹਨ।