GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1244
Display Settings
ਕਿਤੇਆਨਿਗਾਜੈਕਿਤੇਭਾਜਿਜਾਵੈ॥੭੩॥
ਕਿਤੇ ਆ ਕੇ ਗਜਦੇ ਹਨ ਅਤੇ ਕਿਤੇ ਭਜੀ ਜਾ ਰਹੇ ਹਨ ॥੭੩॥
ਜਬੈਸਿਧਪਾਲੈਸਭੈਖਾਨਮਾਰੇ
ਜਦ ਸਿਧ ਪਾਲ ਨੇ ਸਾਰੇ ਪਠਾਣ ਮਾਰ ਦਿੱਤੇ
ਲਏਛੀਨਕੈਤਾਜਬਾਜੀਨਗਾਰੇ
ਅਤੇ ਉਨ੍ਹਾਂ ਦੇ ਤਾਜ, ਘੋੜੇ ਅਤੇ ਨਗਾਰੇ ਖੋਹ ਲਏ।
ਹੁਤੇਦੂਰਿਬਾਸੀਕਿਤੇਖਾਨਘਾਏ
(ਫਿਰ) ਦੂਰ ਰਹਿਣ ਵਾਲੇ ਕਿਤਨੇ ਹੀ ਪਠਾਣ ਉਥੇ ਆ ਗਏ।
ਘਿਰਿਯੋਸਿਧਪਾਲੈਕਰੀਮਤਨ੍ਯਾਏ॥੭੪॥
ਸਿਧ ਪਾਲ ਮਸਤ ਹਾਥੀ ਵਾਂਗ (ਚੌਹਾਂ ਪਾਸਿਆਂ ਤੋਂ) ਘਿਰ ਗਿਆ ॥੭੪॥
ਜਿਤੇਖਾਨਭਾਜੇਤਿਤੇਫੇਰਿਢੂਕੇ
ਜਿਤਨੇ ਪਠਾਣ ਭਜੇ ਸਨ, ਇਤਨੇ ਹੋਰ ਆ ਢੁਕੇ
ਚਹੂੰਓਰਗਾਜੈਹਠੀਸਿਧਜੂਕੇ
ਅਤੇ ਹਠੀ ਸਿਧ ਪਾਲ ਦੇ ਚੌਹੀਂ ਪਾਸੀਂ ਗਜਣ ਲਗੇ (ਅਤੇ ਕਹਿਣ ਲਗੇ)
ਕਹਾਜਾਇਗੋਛਤ੍ਰਿਜਾਨੇਦੈਹੈ
ਹੇ ਛਤ੍ਰੀ! ਕਿਥੇ ਜਾਓਗੇ, (ਤੁਹਾਨੂੰ) ਜਾਣ ਨਹੀਂ ਦਿਆਂਗੇ।
ਇਹੀਛੇਤ੍ਰਮੈਛਿਪ੍ਰਤੁਹਿਆਜੁਛੈਹੈ॥੭੫॥
ਇਸੇ ਰਣ-ਖੇਤਰ ਵਿਚ ਜਲਦੀ ('ਛਿਪ੍ਰ') ਹੀ ਤੈਨੂੰ ਖ਼ਤਮ ਕਰਾਂਗੇ ॥੭੫॥
ਸੁਨੇਬੈਨਐਸੇਭਰਿਯੋਕੋਪਸੂਰੋ
ਇਸ ਪ੍ਰਕਾਰ ਦੇ ਬੋਲ ਸੁਣ ਕੇ ਸੂਰਮਾ ਕ੍ਰੋਧ ਨਾਲ ਭਰ ਗਿਆ।
ਸਭੇਸਸਤ੍ਰਸੌਡੀਮਹਾਲੋਹਪੂਰੋ
ਉਹ ਸਾਰਿਆਂ ਸ਼ਸਤ੍ਰਾਂ ਨਾਲ ਸੁਸਜਿਤ ਸੀ ਅਤੇ ਹਥਿਆਰ ਚਲਾਉਣ ਵਿਚ ਨਿਪੁਨ ਸੀ।
ਦਯੋਸੈਨਕੌਆਇਸੈਆਪੁਹੀਯੋ
ਉਸ ਨੇ ਆਪ ਸਾਰੀ ਸੈਨਾ ਨੂੰ ਇਸ ਤਰ੍ਹਾਂ ਆਗਿਆ ਦਿੱਤੀ,
ਕਪੀਬਾਹਨੀਕੌਕਹਿਯੋਰਾਮਜੀਯੋ॥੭੬॥
ਜਿਸ ਤਰ੍ਹਾਂ ਬਾਂਦਰਾਂ ਦੀ ਸੈਨਾ ਨੂੰ ਰਾਮ ਜੀ ਨੇ ਦਿੱਤੀ ਸੀ ॥੭੬॥
ਸੁਨੇਬੈਨਸੈਨਾਚਲੀਕੋਪਕੈਕੈ
(ਸਿਧ ਪਾਲ ਦੇ) ਬੋਲ ਸੁਣ ਕੇ ਸਾਰੀ ਸੈਨਾ ਕ੍ਰੋਧਿਤ ਹੋ ਕੇ
ਸਭੇਸਸਤ੍ਰਅਸਤ੍ਰਾਨਕੌਹਾਥਲੈਕੈ
ਅਤੇ ਸਾਰੇ ਸ਼ਸਤ੍ਰ ਅਸਤ੍ਰਾਂ ਨੂੰ ਹੱਥ ਵਿਚ ਲੈ ਕੇ ਚਲ ਪਈ।
ਜਿਤੇਖਾਨਆਏਤਿਤੇਖੇਤਮਾਰੇ
ਜੋ ਵੀ ਪਠਾਣ ਆਏ, ਉਨ੍ਹਾਂ ਨੂੰ ਰਣ-ਖੇਤਰ ਵਿਚ ਮਾਰ ਦਿੱਤਾ।
ਕਿਤੇਖੇਦਿਕੈਕੋਟਿਕੀਓਟਡਾਰੇ॥੭੭॥
ਕਿਤਨਿਆਂ ਨੂੰ ਖਦੇੜ ਕੇ ਕਿਲ੍ਹੇ ਦੀ ਓਟ ਵਿਚ ਸੁਟ ਦਿੱਤਾ ॥੭੭॥
ਕਿਤੇਬੀਰਬਾਨੈਤਬਾਜੀਪਲਟੈ
ਕਿਤੇ ਬਾਣ ਚਲਾਉਣ ਵਾਲੇ ਸੂਰਮੇ ਘੋੜਿਆਂ ਸਮੇਤ ਉਲਟੇ ਪਏ ਸਨ।
ਕਿਤੇਬੀਰਬਾਨੀਨਸੋਆਨਿਜੁਟੈ
ਕਿਤੇ ਸੂਰਮੇ ਬਾਣਾਂ ਨਾਲ ਆ ਕੇ ਜੁਟ ਗਏ ਸਨ।
ਕਿਤੇਖਗਲੈਖਿੰਗਖਤ੍ਰੀਉਮੰਗੈ
ਕਿਤੇ ਤਲਵਾਰਾਂ ਲੈ ਕੇ ਛਤ੍ਰੀ ਘੋੜਿਆਂ ਨੂੰ ਨਚਾਂਦੇ ਹੋਏ (ਉਥੇ ਆ ਜਾਂਦੇ ਸਨ)
ਜਹਾਜੰਗਜੋਧਾਜਗੇਜੋਰਜੰਗੈ॥੭੮॥
ਜਿੱਥੇ ਵੱਡੇ ਯੋਧੇ ਯੁੱਧ ਕਰ ਰਹੇ ਸਨ ॥੭੮॥
ਘੁਰੈਘੋਰਬਾਦਿਤ੍ਰਮਾਰੂਨਗਾਰੇ
(ਕਿਤੇ) ਵੱਡੇ ਮਾਰੂ ਨਗਾਰੇ ਘੋਰ ਧੁਨੀ ਨਾਲ ਵਜ ਰਹੇ ਸਨ
ਮਚੇਆਨਿਕੈਕੈਮਹਾਭੂਪਭਾਰੇ
(ਅਤੇ ਕਿਤੇ) ਵੱਡੇ ਰਾਜੇ ਆ ਕੇ ਯੁੱਧ ਕਰ ਰਹੇ ਸਨ।
ਖੁਲੇਖਗਖਤ੍ਰੀਉਠੇਭਾਤਿਐਸੀ
ਛਤ੍ਰੀਆਂ ਦੀਆਂ ਨੰਗੀਆਂ ਤਲਵਾਰਾਂ ਇਸ ਤਰ੍ਹਾਂ ਉਲ੍ਹਰ ਰਹੀਆਂ ਸਨ,
ਮਨੋਬਹਨਿਜ੍ਵਾਲਾਪ੍ਰਲੈਕਾਲਜੈਸੀ॥੭੯॥
ਮਾਨੋ ਪਰਲੋ ਸਮੇਂ ਦੀ ਜਵਾਲਾ ਵਗ ਰਹੀ ਹੋਵੇ ॥੭੯॥
ਕਹੂੰਟੀਕਕਾਟੇਗਿਰੇਟੋਪਟੂਟੇ
ਕਿਤੇ (ਮੱਥੇ ਉਤੇ ਧਾਰਨ ਕੀਤੇ ਜਾਣ ਵਾਲੇ ਲੋਹੇ ਦੇ) ਟਿਕੇ ਕਟੇ ਪਏ ਸਨ ਅਤੇ ਕਿਤੇ ਟੁਟੇ ਹੋਏ ਟੋਪ ਡਿਗੇ ਪਏ ਸਨ।
ਕਹੂੰਤਾਜਧਾਰੀਪਰੇਬਰਮਛੂਟੇ
ਕਿਤੇ ਤਾਜਧਾਰੀਆਂ ਦੇ ਕਵਚ ਖੁਲ੍ਹੇ ਪਏ ਸਨ।
ਕਹੂੰਚਰਮਕਾਟੇਪਰੇਖੇਤਐਸੇ
ਕਿਤੇ ਕਟੀਆਂ ਹੋਈਆਂ ਢਾਲਾਂ ਰਣ-ਭੂਮੀ ਵਿਚ ਇਸ ਤਰ੍ਹਾਂ ਪਈਆਂ ਸਨ
ਕਹੂੰਚੌਰਸੋਹੈਮਨੋਹੰਸਜੈਸੇ॥੮੦॥
ਅਤੇ ਕਿਤੇ ਚੌਰਾਂ (ਡਿਗੀਆਂ ਪਈਆਂ ਸਨ) ਮਾਨੋ ਹੰਸ ਸ਼ੋਭ ਰਹੇ ਹੋਣ ॥੮੦॥
ਕਹੂੰਕੇਤੁਕਾਟੇਲਸੇਭੂਮਐਸੇ
ਕਿਤੇ ਕਟੇ ਹੋਏ ਝੰਡੇ ਇਸ ਤਰ੍ਹਾਂ ਧਰਤੀ ਉਤੇ ਚਮਕ ਰਹੇ ਸਨ,
ਮਨੋਬਾਯਤੋਰੇਮਹਾਬ੍ਰਿਛਜੈਸੇ
ਮਾਨੋ ਹਨੇਰੀ ਨੇ ਵੱਡੇ ਵੱਡੇ ਬ੍ਰਿਛ ਤੋੜ ਕੇ ਧਰਤੀ ਉਤੇ ਸੁਟ ਦਿੱਤੇ ਹੋਣ।
ਕਹੂੰਅਰਧਕਾਟੇਤੁਰੰਗੈਝਰੇਹੈ
ਕਿਤੇ ਅੱਧੇ ਕਟੇ ਹੋਏ ਘੋੜੇ ਪਏ ਸਨ
ਕਹੂੰਟੂਕਟੂਕਹ੍ਵੈਮਤੰਗੇਪਰੇਹੈ॥੮੧॥
ਅਤੇ ਕਿਤੇ ਟੋਟੇ ਟੋਟੇ ਹੋਏ ਹਾਥੀ ਪਏ ਸਨ ॥੮੧॥
ਕਿਤੇਡੋਬਡੂਬੇਗਿਰੇਘੂੰਮਘੂੰਮੈ
ਕਿਤਨੇ ਹੀ (ਲਹੂ ਦੇ) ਛਪੜਾਂ ਵਿਚ ਡੁਬੇ ਪਏ ਸਨ ਅਤੇ ਕਿਤਨੇ ਹੀ ਘੁੰਮੇਰੀਆਂ ਖਾ ਖਾ ਕੇ ਡਿਗੇ ਪਏ ਸਨ।
ਗਜੈਰਾਜਬਾਜੀਹਨੇਭੂਮਿਝੂੰਮੈ
(ਕਿਤੇ) ਹਾਥੀ ਅਤੇ ਰਾਜ-ਘੋੜੇ ਭੁਆਟਣੀਆਂ ਖਾ ਕੇ ਧਰਤੀ ਉਤੇ ਮਰੇ ਪਏ ਸਨ।
ਕਿਤੇਊਠਿਭਾਜੇਦੁਰੇਬੂਟਮਾਹੀ
ਕਿਤਨੇ ਉਠ ਕੇ ਭਜ ਗਏ ਸਨ ਅਤੇ ਬੂਟਿਆਂ ਵਿਚ ਜਾ ਲੁਕੇ ਸਨ।
ਲਗੈਘਾਵਪੀਠੈਕਢੇਮੂੰਡਨਾਹੀ॥੮੨॥
(ਉਨ੍ਹਾਂ ਦੀਆਂ) ਪਿਠਾਂ ਉਤੇ ਜ਼ਖ਼ਮ ਲਗੇ ਸਨ ਅਤੇ ਸਿਰ ਬਾਹਰ ਨਹੀਂ ਕਢਦੇ ਸਨ ॥੮੨॥
ਕਿਤ੍ਰਯੋਕੇਸੁਫਾਸੇਦ੍ਰੁਮੋਜਾਤਜੋਰੈ
ਕਈਆਂ ਦੇ ਵਾਲ ਜ਼ੋਰ ਨਾਲ ਭਜਦੇ ਹੋਇਆਂ ਬ੍ਰਿਛਾਂ ਨਾਲ ਉਲਝ ਗਏ ਸਨ
ਹਹਾਮੋਹਿਛਾਡੈਕਹੈਸਤ੍ਰੁਭੋਰੈ
ਅਤੇ ਵੈਰੀ (ਦੁਆਰਾ ਪਕੜੇ ਜਾਣ ਦੇ) ਭੁਲੇਖੇ ਵਿਚ ਛਡ ਦਿੱਤੇ ਜਾਣ ਲਈ ਤਰਲੇ ਕਢਦੇ ਸਨ।
ਨਿਕਾਰੈਕ੍ਰਿਪਾਨੈਪਾਛੈਨਿਹਾਰੈ
ਕ੍ਰਿਪਾਨਾਂ ਕਢ ਕੇ ਵੀ ਪਿਛੇ ਵਲ ਨਹੀਂ ਵੇਖਦੇ ਸਨ
ਭਜੇਜਾਹਿਕਾਜੀਬਾਜੀਸੰਭਾਰੈ॥੮੩॥
ਅਤੇ ਕਾਜ਼ੀ ਲੋਗ ਭਜੀ ਜਾ ਰਹੇ ਸਨ ਅਤੇ ਆਪਣੇ ਘੋੜਿਆਂ ਨੂੰ ਸੰਭਾਲਦੇ ਤਕ ਨਹੀਂ ਸਨ ॥੮੩॥
ਕਿਤੇਖਾਨਤੋਰੇਘੋਰੇਸੰਭਾਰੈ
ਕਿਤੇ ਪਠਾਣਾਂ ਨੂੰ ਤੋੜ ਮਰੋੜ ਸੁਟਿਆ ਸੀ ਅਤੇ (ਉਹ) ਘੋੜੇ ਵੀ ਸੰਭਾਲ ਨਹੀਂ ਰਹੇ ਸਨ।
ਕਿਤੇਛੋਰਿਜੋਰੇਤ੍ਰਿਯਾਭੇਸਧਾਰੈ
ਕਿਤਨੇ ਆਪਣੇ ਬਸਤ੍ਰਾਂ ('ਜੋਰੇ') ਨੂੰ ਛਡ ਕੇ ਇਸਤਰੀ ਦਾ ਭੇਸ ਧਾਰ ਰਹੇ ਸਨ।
ਕਿਤੈਦੈਅਕੋਰੈਨਿਹੋਰੈਤਿਸੀਕੌ
ਕਈ ਉਸ ਨੂੰ ਭੇਟਾ ('ਅਕੋਰੈ') ਦੇ ਕੇ ਤਰਲੇ ਕਰਦੇ ਸਨ,
ਲਏਹਾਥਮੈਤੇਗਦੇਖੈਜਿਸੀਕੌ॥੮੪॥
ਜਿਸ ਕਿਸੇ ਦੇ ਹੱਥ ਵਿਚ ਤਲਵਾਰ ਵੇਖ ਲੈਂਦੇ ਸਨ ॥੮੪॥
ਕਿਤੇਜੀਵਲੈਕੇਸਿਪਾਹੀਸਿਧਾਏ
ਕਿਤਨੇ ਸਿਪਾਹੀ ਜਾਨ ਬਚਾ ਕੇ ਭਜ ਰਹੇ ਸਨ
ਕਿਤੇਚੁੰਗਬਾਧੈਚਲੈਖੇਤਆਏ
ਅਤੇ ਕਿਤਨੇ ਟੋਲੇ ਬੰਨ੍ਹ ਕੇ ਰਣ-ਭੂਮੀ ਵਿਚ ਆ ਗਏ ਸਨ।
ਕਿਤ੍ਰਯੋਪ੍ਰਾਨਹੋਮੇਰਨਹਿਜ੍ਵਾਲਮਾਹੀ
ਕਿਤਨਿਆਂ ਨੇ ਰਣ-ਭੂਮੀ ਦੀ ਅਗਨੀ ਵਿਚ (ਆਪਣੇ) ਪ੍ਰਾਣ ਹੋਮ ਦਿੱਤੇ ਸਨ
ਮਰੈਟੂਕਟੂਕਹ੍ਵੈਭਜੈਪੈਗੁਨਾਹੀ॥੮੫॥
(ਅਤੇ ਕਿਤਨੇ ਹੀ) ਭਜਣ ਨੂੰ ਗੁਨਾਹ ਸਮਝਦੇ ਹੋਏ ਟੋਟੇ ਟੋਟੇ ਹੋ ਕੇ ਜੂਝ ਮਰੇ ਸਨ ॥੮੫॥
ਤਹਾਲੈਅਪਛ੍ਰਾਨਕੇਤੇਬਰੇਹੈ
ਜਿਹੜੇ ਯੁੱਧ ਵਿਚ ਸਾਹਮਣੇ ਹੋ ਕੇ ਮਰੇ ਸਨ,
ਜਿਤੇਸਾਮੁਹੇਜੁਧਕੈਕੈਮਰੇਹੈ
ਉਨ੍ਹਾਂ ਨੂੰ ਉਥੇ ਅਪੱਛਰਾਵਾਂ ਨੇ ਵਰ ਲਿਆ।
ਕਿਤੇਨਰਕਬਾਸੀਤਿਸੀਕਾਲਹੂਏ
ਕਿਤਨੇ ਹੀ ਉਸੇ ਵੇਲੇ ਨਰਕਾਂ ਦੇ ਵਾਸੀ ਬਣੇ
ਜਿਤੇਸੂਮਸੋਫੀਭਜੇਜਾਤਮੂਏ॥੮੬॥
ਅਤੇ ਜਿਤਨੇ ਸ਼ੂਮ ਸੋਫ਼ੀ (ਨਸ਼ਾ ਨਾ ਕਰਨ ਵਾਲੇ) ਸਨ, (ਉਹ) ਭਜਦੇ ਹੋਏ ਹੀ ਮਾਰੇ ਗਏ ॥੮੬॥
ਕਿਤੇਭੀਰਜੋਧਾਮਰੇਬਾਜਮਾਰੇ
ਕਈ ਡਰਪੋਕ ਯੋਧੇ ਬਿਨਾ ਮਾਰਿਆਂ ਹੀ ਮਾਰੇ ਗਏ
ਗਿਰੇਤ੍ਰਾਸਕੈਕੈਬਿਨਾਬਾਨਡਾਰੇ
ਅਤੇ ਬਿਨਾ ਤੀਰ ਚਲਾਇਆਂ ਡਰ ਦੇ ਮਾਰੇ ਡਿਗ ਪਏ।
ਕਿਤ੍ਰਯੋਅਗਮਨੈਆਨਿਕੈਪ੍ਰਾਨਦੀਨੇ
ਕਿਤਨਿਆਂ ਨੇ ਅਗੇ ਵਧ ਕੇ ਪ੍ਰਾਣ ਦਿੱਤੇ
ਕਿਤ੍ਰਯੋਦੇਵਕੇਲੋਕਕੋਪੰਥਲੀਨੇ॥੮੭॥
ਅਤੇ ਕਿਤਨਿਆਂ ਨੇ ਦੇਵ ਲੋਕ ਦਾ ਰਾਹ ਪਕੜਿਆ ॥੮੭॥
ਜਿਤੇਸੂਮਸੋਫੀਭਜੇਜਾਤਮਾਰੇ
ਜਿਤਨੇ ਸ਼ੂਮ ਸੋਫ਼ੀ ਭਜੇ ਜਾਂਦੇ ਸਨ, (ਉਹ) ਮਾਰੇ ਗਏ।
ਤਿਤੇਭੂਮਿਭੋਗੈਨਹੀਬੰਨਿਜਾਰੇ
ਉਨ੍ਹਾਂ ਨੂੰ ਭੂਮੀ ਨੇ ਹੀ ਖਾਇਆ (ਭਾਵ ਕਾਵਾਂ-ਗਿੱਧਾਂ ਨੇ ਖਾ ਲਿਆ) (ਉਨ੍ਹਾਂ ਨੂੰ) ਬੰਨ੍ਹ ਕੇ ਜਲਾਇਆ ਨਹੀਂ ਗਿਆ।
ਭਈਭੀਰਗਾਢੀਮਚਿਯੋਜੁਧਭਾਰੀ
ਬਹੁਤ ਵੱਡੀ ਭੀੜ ਬਣ ਗਈ ਸੀ ਅਤੇ ਭਾਰੀ ਯੁੱਧ ਮਚਿਆ ਸੀ
ਲਖੇਬੀਰਠਾਢੇਕਪੈਦੇਹਸਾਰੀ॥੮੮॥
ਅਤੇ ਸੂਰਮਿਆਂ ਨੂੰ ਖੜੋਤਿਆਂ ਵੇਖ ਕੇ (ਡਰਪੋਕਾਂ ਦੀ) ਸਾਰੀ ਦੇਹ ਕੰਬਦੀ ਸੀ ॥੮੮॥
ਜਹਾਸਿਧਪਾਲੈਘਨੇਸਤ੍ਰਕੂਟੇ
ਜਿਥੇ ਸਿਧ ਪਾਲ ਨੇ ਬਹੁਤ ਸਾਰੇ ਵੈਰੀ ਵੱਢੇ ਸਨ,
ਤਹਾਦੇਖਿਜੋਧਾਨਤੈਕੋਟਿਛੂਟੇ
ਉਥੇ ਯੋਧਿਆਂ ਨੂੰ ਕਿਲ੍ਹਾ ਛਡਦੇ ਹੋਇਆਂ ਵੇਖਿਆ ਗਿਆ।
ਚਲੇਭਾਜਿਕੈਹਥ੍ਯਾਰੈਸੰਭਾਰਿਯੋ
(ਉਹ) ਭਜਦੇ ਜਾ ਰਹੇ ਸਨ ਅਤੇ ਹਥਿਆਰ ਸੰਭਾਲ ਨਹੀਂ ਰਹੇ ਸਨ,
ਲਖੈਸਮਸਦੀਨੈਪਰਿਯੋਭੂੰਮਿਮਾਰਿਯੋ॥੮੯॥
(ਜਦ ਉਨ੍ਹਾਂ ਨੇ) ਧਰਤੀ ਉਤੇ ਸ਼ਮਸਦੀਨ ਨੂੰ ਮਰਿਆ ਹੋਇਆ ਡਿਗਿਆ ਵੇਖਿਆ ॥੮੯॥
ਤਹਾਭਾਟਢਾਢੀਖਰੇਗੀਤਗਾਵੈਂ
ਉਥੇ ਭਾਟ ਅਤੇ ਢਾਢੀ ਖੜੋ ਕੇ ਗੀਤ ਗਾ ਰਹੇ ਸਨ।
ਸੁਨਾਵੈਪ੍ਰਭੈਬੈਰਬ੍ਰਿੰਦੈਤ੍ਰਸਾਵੈਂ
ਉਹ ਆਪਣੇ ਸੁਆਮੀ ਨੂੰ ਸੁਣਾਉਂਦੇ ਸਨ ਅਤੇ ਵੈਰੀ ਦੇ ਝੁੰਡਾਂ ਨੂੰ ਡਰਾਉਂਦੇ ਸਨ।
ਕਹੂੰਨਾਦਬਾਜੈਨਫੀਰੀਨਗਾਰੇ
ਕਿਤੇ ਰਣਸਿੰਘੇ, ਨਫ਼ੀਰੀਆਂ ਅਤੇ ਨਗਾਰੇ ਵਜਦੇ ਸਨ
ਹਸੈਗਰਜਿਠੋਕੈਭੁਜਾਭੂਪਭਾਰੇ॥੯੦॥
ਅਤੇ ਵੱਡੇ ਵੱਡੇ ਰਾਜੇ ਭੁਜਾਵਾਂ ਠੋਕ ਕੇ ਗਜਦੇ ਅਤੇ ਹਸਦੇ ਸਨ ॥੯੦॥
ਜਬੈਖਾਨਜੂਝੈਸਭੈਖੇਤਮਾਹੀ
ਜਦੋਂ ਸਾਰੇ ਪਠਾਣ ਯੁੱਧ ਵਿਚ ਮਾਰੇ ਗਏ
ਬਡੇਐਂਠਿਯਾਰੇਬਚਿਯੋਏਕਨਾਹੀ
ਅਤੇ ਵੱਡੇ ਹੈਂਕੜਬਾਜ਼ਾਂ ਵਿਚੋਂ ਇਕ ਵੀ ਨਾ ਬਚਿਆ।
ਲਈਛੀਨਿਦਿਲੀਦਿਲੀਸੈਸੰਘਾਰਿਯੋ
ਦਿੱਲੀ ਦੇ ਬਾਦਸ਼ਾਹ ਨੂੰ ਮਾਰ ਕੇ (ਉਸ ਤੋਂ) ਦਿੱਲੀ (ਦੀ ਹਕੂਮਤ) ਖੋਹ ਲਈ।