GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1245
Display Settings
ਤਬੈਆਪਨੇਸੀਸਪੈਛਤ੍ਰਢਾਰਿਯੋ॥੯੧॥
ਤਦ (ਉਸ ਨੇ) ਆਪਣੇ ਸਿਰ ਉਤੇ ਛਤ੍ਰ ਝੁਲਾ ਦਿੱਤਾ ॥੯੧॥
ਜਬੈਸਿਧਪਾਲੈਘਨੀਸੈਨਕੂਟੀ
ਜਦੋਂ ਸਿਧ ਪਾਲ ਨੇ ਬਹੁਤ ਸਾਰੀ ਸੈਨਾ ਕੁਚਲ ਦਿੱਤੀ,
ਬਚੈਪ੍ਰਾਨਲੈਕੈਚਹੂੰਓਰਫੂਟੀ
ਤਾਂ ਬਾਕੀ ਬਚੀ (ਸੈਨਾ) ਪ੍ਰਾਣ ਬਚਾ ਕੇ ਇਧਰ ਉਧਰ ਖਿੰਡ ਗਈ।
ਲਈਪਾਤਿਸਾਹੀਸਿਰੈਛਤ੍ਰਢਾਰਿਯੋ
(ਦੀਵਾਨ ਸਿਧ ਪਾਲ ਨੇ) ਬਾਦਸ਼ਾਹੀ ਲੈ ਲਈ (ਅਤੇ ਆਪਣੇ) ਸਿਰ ਉਤੇ ਛਤ੍ਰ ਝੁਲਵਾ ਲਿਆ।
ਪਰਿਯੋਪਾਸੁਬਾਚ੍ਰਯੋਅਰਿਯੋਸੋਸੰਘਾਰਿਯੋ॥੯੨॥
ਜੋ ਸ਼ਰਨ ਵਿਚ ਆ ਗਿਆ, ਉਹ ਬਚ ਗਿਆ। ਜੋ ਅੜਿਆ, ਉਹ ਮਾਰਿਆ ਗਿਆ ॥੯੨॥
ਲਈਪਾਤਸਾਹੀਹ੍ਰਿਦੈਯੌਬਿਚਾਰਾ
ਉਸ ਨੇ ਬਾਦਸ਼ਾਹੀ ਹਾਸਲ ਕਰ ਕੇ ਦਿਲ ਵਿਚ ਇਸ ਤਰ੍ਹਾਂ ਵਿਚਾਰ ਕੀਤਾ
ਕਰਿਯੋਕਾਜਨੀਕੋਸਾਹੈਸੰਘਾਰਾ
ਕਿ ਬਾਦਸ਼ਾਹ ਨੂੰ ਮਾਰ ਕੇ ਚੰਗਾ ਕੰਮ ਨਹੀਂ ਕੀਤਾ।
ਜਗ੍ਯੋਰੈਨਿਸਾਰੀਧਰਿਯੋਧ੍ਯਾਨਤਾਕੋ
ਸਾਰੀ ਰਾਤ ਜਾਗਦਾ ਰਿਹਾ ਅਤੇ ਉਸੇ ਦਾ ਧਿਆਨ ਕਰਦਾ ਰਿਹਾ।
ਦਿਯੋਪਾਤਿਸਾਹੀਮਿਲੈਪ੍ਰਾਤਵਾਕੋ॥੯੩॥
(ਕਿ) ਜੋ ਵੀ ਸਵੇਰੇ ਮਿਲ ਪਏ, ਉਸੇ ਨੂੰ ਬਾਦਸ਼ਾਹੀ ਦੇ ਦਿੱਤੀ ਜਾਵੇ ॥੯੩॥
ਕਸਾਈਨਕੌਦਾਸਤਹਏਕਆਯੋ
ਉਥੇ ਸਵੇਰੇ ਇਕ ਕਸਾਈ ਦਾ ਨੌਕਰ ਆ ਗਿਆ।
ਨਦੀਡਾਰਬੇਓਝਰੀਲੈਸਿਧਾਯੋ
(ਜੋ) ਨਦੀ ਵਿਚ ਓਝਰੀ ਲੈ ਕੇ ਸੁਟਣ ਜਾ ਰਿਹਾ ਸੀ।
ਗਹਿਯੋਜਾਹਿਤਾਕੋਦਈਪਾਤਿਸਾਹੀ
ਉਸ ਨੂੰ ਜਾ ਪਕੜਿਆ ਅਤੇ ਬਾਦਸ਼ਾਹੀ ਦੇ ਦਿੱਤੀ।
ਧਰਿਯੋਜੈਨਆਲਾਵਦੀਨਾਮਤਾਹੀ॥੯੪॥
ਉਸ ਦਾ ਨਾਂ ਜੈਨ-ਆਲਾਵਦੀ ਰਖ ਦਿੱਤਾ ॥੯੪॥
ਚੌਪਈ
ਚੌਪਈ:
ਜਬਹੀਰਾਜਤਵਨਕਹਦਯੋ
ਜਦ ਹੀ ਉਸ ਨੂੰ ਰਾਜ ਦੇ ਦਿੱਤਾ,
ਸੁਤਾਸਹਿਤਬਨਮਾਰਗਲਯੋ
ਤਦ ਪੁੱਤਰੀ ਸਮੇਤ ਜੰਗਲ ਦਾ ਰਸਤਾ ਪਕੜਿਆ।
ਬਦ੍ਰਕਾਸਿਮਹਿਕਿਯਾਪ੍ਰਵੇਸਾ
'ਬਦ੍ਰਕਾਸਿ' (ਬਦਰੀ ਨਾਥ) ਵਿਚ ਪੁੱਤਰੀ ਸਮੇਤ
ਦੁਹਿਤਾਸਹਿਤਅਤਿਥਕੇਭੇਸਾ॥੯੫॥
ਸਾਧ ਦਾ ਭੇਸ ਧਾਰਨ ਕਰ ਕੇ ਪ੍ਰਵੇਸ਼ ਕੀਤਾ ॥੯੫॥
ਦੋਹਰਾ
ਦੋਹਰਾ:
ਜਬਬਹੁਤਹਤਪਸਾਕਰੀਪ੍ਰਗਟਭਈਜਗਮਾਇ
ਜਦ (ਉਸ ਨੇ) ਉਥੇ ਬਹੁਤ ਤਪਸਿਆ ਕੀਤੀ (ਤਾਂ) ਜਗਤ ਮਾਤਾ (ਦੇਵੀ) ਪ੍ਰਗਟ ਹੋਈ।
ਬਰੰਬ੍ਰੂਹਤਾਸੌਕਹਿਯੋਜੋਤੁਹਿਸੁਤਾਸੁਹਾਇ॥੯੬॥
ਉਸ ਨੂੰ ਕਿਹਾ, ਹੇ ਪੁੱਤਰੀ! ਜੋ ਤੈਨੂੰ ਚੰਗਾ ਲਗਦਾ ਹੈ, ਉਹ ਵਰ ਮੰਗ ਲੈ ('ਬਰੰਬ੍ਰੂਹ') ॥੯੬॥
ਚੌਪਈ
ਚੌਪਈ:
ਮੈਯਾਇਹੈਦਾਨੁਮੁਹਿਦੀਜੈ
ਹੇ ਮਾਤਾ! ਮੈਨੂੰ ਇਹੋ ਵਰ ਦਿਓ
ਰਛਾਆਪੁਹਮਾਰੀਕੀਜੈ
ਅਤੇ ਆਪ ਮੇਰੀ ਰਛਿਆ ਕਰੋ।
ਛਤ੍ਰਾਨੀਗ੍ਰਿਹਿਤੁਰਕਜਾਇ
ਕਦੇ ਛਤ੍ਰਾਣੀ ਤੁਰਕ ਦੇ ਘਰ ਨਾ ਜਾਵੇ,
ਮੁਹਿਬਰਦੇਹੁਇਹੇਜਗਮਾਇ॥੯੭॥
ਹੇ ਜਗਮਾਤਾ! ਮੈਨੂੰ ਇਹੋ ਵਰ ਦਿਓ ॥੯੭॥
ਚਰਨਨਰਹੈਤਿਹਾਰੈਚਿਤਾ
(ਮੇਰਾ) ਚਿਤ (ਹਰ ਵੇਲੇ) ਤੁਹਾਡੇ ਚਰਨਾਂ ਵਿਚ ਰਹੇ
ਗ੍ਰਿਹਮਹਿਹੋਇਅਨਗਨਤਬਿਤਾ
ਅਤੇ ਘਰ ਵਿਚ ਅਣਗਿਣਤ ਧਨ-ਦੌਲਤ ਹੋਵੇ।
ਸਤ੍ਰੁਜੀਤਿਹਮੈਕੋਈਜਾਇ
ਸਾਨੂੰ ਕੋਈ ਵੈਰੀ ਜਿਤ ਕੇ ਨਾ ਜਾਏ
ਤੁਮਮਹਿਰਹੈਮੋਰਮਨਮਾਇ॥੯੮॥
ਅਤੇ ਹੇ ਮਾਤਾ! ਮੇਰਾ ਮਨ ਸਦਾ ਤੁਹਾਡੇ ਵਿਚ ਲਗਾ ਰਹੇ ॥੯੮॥
ਜਗਮਾਤੈਐਸੇਬਰੁਦੀਯੋ
ਜਗਤ ਮਾਤਾ ਨੇ ਅਜਿਹਾ ਹੀ ਵਰ ਦਿੱਤਾ
ਤਿਨਕਹਰਾਜਅਸਾਮਕੋਕੀਯੋ
ਅਤੇ ਉਸ ਨੂੰ ਆਸਾਮ ਦਾ ਰਾਜਾ ਬਣਾ ਦਿੱਤਾ।
ਅਬਲਗਿਰਾਜਤਹਾਤੈਕਰੈ
(ਉਹ) ਹੁਣ ਤਕ ਉਥੇ ਰਾਜ ਕਰਦਾ ਹੈ
ਦਿਲੀਪਤਿਕੀਕਾਨਿਧਰੈ॥੯੯॥
ਅਤੇ ਦਿੱਲੀ ਦੇ ਬਾਦਸ਼ਾਹ ਦੀ ਪਰਵਾਹ ਨਹੀਂ ਕਰਦਾ ॥੯੯॥
ਜਿਨਕਹਰਾਜਭਵਾਨੀਦੀਯੋ
ਜਿਸ ਕਿਸੇ ਨੂੰ ਭਵਾਨੀ ਨੇ (ਖ਼ੁਦ) ਰਾਜ ਦਿੱਤਾ ਹੋਵੇ,
ਤਿਨਤੇਛੀਨਿਕਿਨਹੂੰਲੀਯੋ
ਉਸ ਪਾਸੋਂ ਕੋਈ ਖੋਹ ਨਹੀਂ ਸਕਦਾ।
ਅਬਲੌਕਰਤਤਹਾਕੋਰਾਜਾ
(ਉਹ) ਹੁਣ ਤਕ ਉਥੇ ਰਾਜ ਕਰਦਾ ਹੈ
ਰਿਧਿਸਿਧਿਸਭਹੀਘਰਸਾਜਾ॥੧੦੦॥
ਅਤੇ ਘਰ ਵਿਚ ਸਭ ਹੀ ਰਿਧੀਆਂ ਸਿਧੀਆਂ ਮੌਜੂਦ ਹਨ ॥੧੦੦॥
ਪ੍ਰਥਮਦਿਲਿਸਸੌਪਿਤਾਜੁਝਾਯੋ
ਪਹਿਲਾਂ ਦਿੱਲੀ ਦੇ ਬਾਦਸ਼ਾਹ ਨਾਲ ਪਿਤਾ ਨੂੰ ਲੜਾਇਆ।
ਪੁਨਿਦੇਬੀਤੇਅਸਬਰਪਾਯੋ
ਫਿਰ ਦੇਵੀ ਤੋਂ ਇਹ ਵਰ ਪ੍ਰਾਪਤ ਕੀਤਾ।
ਅੰਗਦੇਸਕੇਭਏਨ੍ਰਿਪਾਰਾ
(ਉਸ ਦਾ ਪਿਤਾ) 'ਅੰਗ ਦੇਸ' (ਆਸਾਮ) ਦਾ ਰਾਜਾ ਬਣਿਆ।
ਇਹਛਲਅਬਲਾਧਰਮਉਬਾਰਾ॥੧੦੧॥
ਇਸ ਛਲ ਨਾਲ (ਉਸ) ਅਬਲਾ ਨੇ ਆਪਣਾ ਧਰਮ ਬਚਾ ਲਿਆ ॥੧੦੧॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਸੌਸਤਾਨਵੋਚਰਿਤ੍ਰਸਮਾਪਤਮਸਤੁਸੁਭਮਸਤੁ॥੨੯੭॥੫੭੫੦॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੯੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੯੭॥੫੭੫੦॥ ਚਲਦਾ॥
ਚੌਪਈ
ਚੌਪਈ:
ਸੁਨਿਯਤਏਕਸਾਹਕੀਦਾਰਾ
ਇਕ ਸ਼ਾਹ ਦੀ ਇਸਤਰੀ ਸੁਣੀਂਦੀ ਸੀ
ਰੂਪਵਾਨਗੁਨਵਾਨਅਪਾਰਾ
(ਜੋ) ਬਹੁਤ ਰੂਪਵਾਨ ਅਤੇ ਗੁਣਵਾਨ ਸੀ।
ਝਿਲਮਿਲਦੇਤਿਹਨਾਮਭਨਿਜੈ
ਉਸ ਦਾ ਨਾਂ ਝਿਲਮਿਲ ਦੇ (ਦੇਈ) ਕਿਹਾ ਜਾਂਦਾ ਸੀ।
ਕੋਦੂਸਰਪਟਤਰਤਿਹਦਿਜੈ॥੧॥
ਹੋਰ ਕਿਸ ਨਾਲ ਉਸ ਦੀ ਤੁਲਨਾ ਕੀਤੀ ਜਾਏ। (ਅਰਥਾਤ ਉਹ ਬਹੁਤ ਸੁੰਦਰ ਸੀ) ॥੧॥