GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1246
Display Settings
ਰੂਪਕੇਤੁਰਾਜਾਇਕਤਹਾ
ਉਥੇ ਰੂਪ ਕੇਤੁ ਨਾਂ ਦਾ ਇਕ ਰਾਜਾ ਸੀ,
ਰੂਪਮਾਨਅਰੁਸੂਰਾਮਹਾ
ਜੋ ਬਹੁਤ ਰੂਪਵਾਨ ਅਤੇ ਸੂਰਮਾ ਸੀ।
ਥਰਹਰਕੰਪੈਸਤ੍ਰੁਜਾਕੇਡਰ
ਜਿਸ ਦੇ ਡਰ ਦੇ ਮਾਰੇ ਵੈਰੀ ਥਰ ਥਰ ਕੰਬਦੇ ਸਨ।
ਪ੍ਰਗਟਭਯੋਜਨੁਦੁਤਿਯਨਿਸਾਕਰ॥੨॥
(ਇੰਜ ਲਗਦਾ ਸੀ) ਮਾਨੋ ਦੂਜਾ ਚੰਦ੍ਰਮਾ ਪੈਦਾ ਹੋ ਗਿਆ ਹੋਵੇ ॥੨॥
ਏਕਸਪੂਤਪੂਤਤਿਨਜਯੋ
ਉਸ ਦੇ (ਘਰ) ਇਕ ਸੁਪੁੱਤਰ ਪੁੱਤਰ ਪੈਦਾ ਹੋਇਆ
ਜਾਸੌਔਰਜਗਮਹਿਭਯੋ
ਜਿਸ ਵਰਗਾ ਜਗਤ ਵਿਚ ਹੋਰ ਕੋਈ ਨਹੀਂ ਸੀ।
ਝਿਲਮਿਲਦੇਤਾਕੌਲਖਿਗਈ
ਝਿਲਮਿਲ ਦੇਈ ਨੇ ਉਸ ਨੂੰ ਵੇਖ ਲਿਆ।
ਤਬਹੀਤੇਬਵਰੀਸੀਭਈ॥੩॥
ਤਦ ਤੋਂ ਹੀ ਦੀਵਾਨੀ ਜਿਹੀ ਹੋ ਗਈ ॥੩॥
ਵਾਸੌਬਾਧਾਅਧਿਕਸਨੇਹਾ
ਉਸ ਨਾਲ (ਉਸ ਨੇ) ਬਹੁਤ ਸਨੇਹ ਵਧਾ ਲਿਆ,
ਦ੍ਵੈਤੇਕਰੀਏਕਜਨੁਦੇਹਾ
ਮਾਨੋ ਦੋ ਤੋਂ ਇਕ ਸ਼ਰੀਰ ਕਰ ਦਿੱਤਾ ਹੋਵੇ।
ਔਰਉਪਾਉਚਲਿਯੋਚਲਾਯੋ
ਜਦੋਂ (ਉਸ ਨੂੰ ਮਿਲ ਸਕਣ ਦਾ) ਕੋਈ ਹੋਰ ਉਪਾ ਨਾ ਚਲਿਆ,
ਤਬਅਬਲਾਨਰਭੇਸਬਨਾਯੋ॥੪॥
ਤਦ ਅਬਲਾ ਨੇ ਮਰਦ ਦਾ ਭੇਸ ਬਣਾਇਆ ॥੪॥
ਦੋਹਰਾ
ਦੋਹਰਾ:
ਧਰਿਕਰਿਭੇਸਕਰੌਲਕੌਗਈਤਵਨਕੇਧਾਮ
(ਉਹ) ਸ਼ਿਕਾਰੀ ਦਾ ਭੇਸ ਧਾਰ ਕੇ ਉਸ ਦੇ ਘਰ ਗਈ।
ਸਭਕੋਨਰਜਾਨੇਤਿਸੈਕੋਈਜਾਨੈਬਾਮ॥੫॥
ਉਸ ਨੂੰ ਸਭ ਮਰਦ ਹੀ ਸਮਝਦੇ ਸਨ, ਕੋਈ ਵੀ ਇਸਤਰੀ ਨਹੀਂ ਸਮਝਦਾ ਸੀ ॥੫॥
ਚੌਪਈ
ਚੌਪਈ:
ਕੁਅਰਹਿਰੋਜਸਿਕਾਰਖਿਲਾਵੈ
ਉਹ ਕੁਮਾਰ ਨੂੰ ਰੋਜ਼ ਸ਼ਿਕਾਰ ਖਿਡਾਉਂਦੀ ਸੀ
ਭਾਤਿਭਾਤਿਤਨਮ੍ਰਿਗਹਿਹਨਾਵੈ
ਅਤੇ (ਉਸ ਤੋਂ) ਤਰ੍ਹਾਂ ਤਰ੍ਹਾਂ ਦੇ ਮ੍ਰਿਗ (ਜੰਗਲੀ ਪਸ਼ੂ) ਮਰਵਾਉਂਦੀ ਸੀ।
ਇਕਲੀਫਿਰੈਸਜਨਕੇਸੰਗਾ
ਸ਼ਰੀਰ ਉਤੇ ਮਰਦਾਵਾਂ ਭੇਸ ਪਾ ਕੇ
ਪਹਿਰੇਪੁਰਖਭੇਸਕਹਅੰਗਾ॥੬॥
ਇਕੱਲੀ ਹੀ ਮਿਤਰ ਨਾਲ ਫਿਰਦੀ ਸੀ ॥੬॥
ਇਕਦਿਨਸਦਨਜਾਤਸੁਭਈ
ਇਕ ਦਿਨ ਉਹ ਘਰ ਨੂੰ ਨਾ ਪਰਤੀ
ਪਿਤਤਨਕਹੀਸੁਤਾਮਰਿਗਈ
ਅਤੇ ਪਿਤਾ ਨੂੰ ਅਖਵਾ ਭੇਜਿਆ ਕਿ (ਤੁਹਾਡੀ) ਪੁੱਤਰੀ ਮਰ ਗਈ ਹੈ।
ਅਪਨੀਠਵਰਬਕਰਿਯਹਿਜਾਰਾ
ਆਪਣੀ ਥਾਂ ਤੇ ਇਕ ਬਕਰੀ ਨੂੰ ਸਾੜ ਦਿੱਤਾ
ਦੂਸਰਪੁਰਖਭੇਦਬਿਚਾਰਾ॥੭॥
ਅਤੇ ਕਿਸੇ ਹੋਰ ਪੁਰਸ਼ ਨੂੰ ਭੇਦ ਨਾ ਸਮਝਿਆ ॥੭॥
ਸਾਹਲਹਿਯੋਦੁਹਿਤਾਮਰਗਈ
ਸ਼ਾਹ ਨੇ ਸਮਝ ਲਿਆ ਕਿ ਪੁੱਤਰੀ ਮਰ ਗਈ ਹੈ।
ਯੌਨਹੀਲਖਿਯੋਕਰੌਲਨਭਈ
(ਪਰ ਉਸ ਨੇ) ਇਹ ਨਾ ਸਮਝਿਆ (ਕਿ ਪੁੱਤਰੀ) ਸ਼ਿਕਾਰਨ ਹੋ ਗਈ ਹੈ।
ਸੰਗਨਿਤਲੈਨ੍ਰਿਪਸੁਤਕੌਜਾਵੈ
(ਉਹ) ਰੋਜ਼ ਰਾਜੇ ਦੇ ਪੁੱਤਰ ਨੂੰ ਨਾਲ ਲੈ ਕੇ ਜਾਂਦੀ
ਬਨਉਪਬਨਭੀਤਰਭ੍ਰਮਿਆਵੈ॥੮॥
ਅਤੇ ਬਨ, ਉਪਬਨ ਵਿਚ ਘੁੰਮ ਫਿਰ ਕੇ ਆ ਜਾਂਦੀ ॥੮॥
ਬਹੁਤਕਾਲਇਹਭਾਤਿਬਿਤਾਯੋ
ਇਸ ਤਰ੍ਹਾਂ ਉਸ ਨੇ ਬਹੁਤ ਸਮਾਂ ਬਿਤਾ ਦਿੱਤਾ
ਰਾਜਕੁਅਰਕਹਬਹੁਬਿਰਮਾਯੋ
ਅਤੇ ਰਾਜ ਕੁਮਾਰ ਨੂੰ ਬਹੁਤ ਪ੍ਰਸੰਨ ਕੀਤਾ।
ਸੋਤਾਕਹਨਹਿਨਾਰਿਪਛਾਨੈ
ਉਹ ਉਸ ਨੂੰ ਇਸਤਰੀ ਵਜੋਂ ਨਹੀਂ ਪਛਾਣਦਾ ਸੀ।
ਭਲੋਕਰੌਲਤਾਹਿਕਰਿਮਾਨੈ॥੯॥
ਉਸ ਨੂੰ ਚੰਗਾ ਸ਼ਿਕਾਰੀ ਹੀ ਮੰਨਦਾ ਸੀ ॥੯॥
ਇਕਦਿਨਗਏਗਹਿਰਬਨਦੋਊ
ਇਕ ਦਿਨ ਦੋਵੇਂ ਸੰਘਣੇ ਬਨ ਵਿਚ ਚਲੇ ਗਏ।
ਸਾਥੀਦੁਤਿਯਪਹੁਚਾਕੋਊ
(ਉਥੇ ਉਨ੍ਹਾਂ ਕੋਲ) ਕੋਈ ਹੋਰ ਸਾਥੀ ਨਾ ਪਹੁੰਚ ਸਕਿਆ।
ਅਥ੍ਰਯੋਦਿਵਸਰਜਨੀਹ੍ਵੈਆਈ
ਦਿਨ ਗੁਜ਼ਰ ਗਿਆ ਅਤੇ ਰਾਤ ਹੋ ਗਈ।
ਏਕਬ੍ਰਿਛਤਰਬਸੇਬਨਾਈ॥੧੦॥
ਇਕ ਬ੍ਰਿਛ ਹੇਠਾਂ (ਥਾਂ) ਬਣਾ ਕੇ ਠਹਿਰ ਗਏ ॥੧੦॥
ਤਹਇਕਆਯੋਸਿੰਘਅਪਾਰਾ
ਉਥੇ ਇਕ ਵੱਡਾ ਸ਼ੇਰ ਆ ਗਿਆ।
ਕਾਢੇਦਾਤਬਡੇਬਿਕਰਾਰਾ
ਉਸ ਨੇ ਭਿਆਨਕ ਦੰਦ ਕਢੇ ਹੋਏ ਸਨ।
ਤਾਹਿਨਿਰਖਿਨ੍ਰਿਪਸੁਤਡਰਪਾਯੋ
ਉਸ ਨੂੰ ਵੇਖ ਕੇ ਰਾਜੇ ਦਾ ਪੁੱਤਰ ਡਰ ਗਿਆ।
ਸਾਹਸੁਤਾਤਿਹਧੀਰਬੰਧਾਯੋ॥੧੧॥
ਸ਼ਾਹ ਦੀ ਪੁੱਤਰੀ ਨੇ ਉਸ ਨੂੰ ਧੀਰਜ ਬੰਨ੍ਹਾਇਆ ॥੧੧॥
ਤਬਤਿਹਤਾਕਿਤੁਪਕਸੌਮਾਰਿਯੋ
ਤਦ ਉਸ ਨੂੰ ਵੇਖ ਕੇ (ਸ਼ਿਕਾਰਨ ਨੇ) ਬੰਦੂਕ ਨਾਲ ਮਾਰ ਦਿੱਤਾ
ਨ੍ਰਿਪਸੁਤਦੇਖਤਸਿੰਘਪ੍ਰਹਾਰਿਯੋ
ਅਤੇ ਰਾਜ ਕੁਮਾਰ ਦੇ ਦੇਖਦੇ ਹੋਇਆਂ ਸ਼ੇਰ ਨੂੰ ਸੰਘਾਰ ਦਿੱਤਾ।
ਰਾਜਕੁਅਰਅਸਬਚਨਉਚਾਰੇ
(ਤਦ) ਰਾਜ ਕੁਮਾਰ ਨੇ ਇਹ ਕਿਹਾ, (ਹੇ ਸ਼ਿਕਾਰੀ!)
ਮਾਗਹੁਜੋਜਿਯਰੁਚਤਤਿਹਾਰੇ॥੧੨॥
ਜੋ ਤੇਰੇ ਜੀ ਆਏ, ਮੰਗ ਲਵੋ ॥੧੨॥
ਤਬਤਿਨਤਾਸੌਬ੍ਰਿਥਾਉਚਾਰੀ
ਤਦ ਉਸ (ਸ਼ਿਕਾਰੀ ਬਣੀ ਲੜਕੀ) ਨੇ ਉਸ ਨੂੰ ਸਾਰੀ ਬਿਰਥਾ ਸੁਣਾਈ
ਰਾਜਕੁਅਰਮੈਸਾਹਦੁਲਾਰੀ
ਕਿ ਹੇ ਰਾਜ ਕੁਮਾਰ! ਮੈਂ ਸ਼ਾਹ ਦੀ ਬੇਟੀ ਹਾਂ।
ਤੋਸੌਮੋਰਿਲਗਨਿਲਗਗਈ
ਮੇਰਾ ਤੇਰੇ ਨਾਲ ਪ੍ਰੇਮ ਹੋ ਗਿਆ ਹੈ।
ਤਾਤੇਭੇਸਧਰਤਇਹਭਈ॥੧੩॥
ਇਸ ਲਈ ਇਹ ਭੇਸ ਧਾਰਨ ਕੀਤਾ ਹੈ ॥੧੩॥