ਅਬਤੁਮਹਮਰੇਸਾਥਬਿਹਾਰੋ॥
ਹੁਣ ਤੁਸੀਂ ਮੇਰੇ ਨਾਲ ਰਮਣ ਕਰੋ
ਇਸਤ੍ਰੀਕਰਿਗ੍ਰਿਹਮਹਿਮੁਹਿਬਾਰੋ॥
ਅਤੇ ਮੈਨੂੰ ਇਸਤਰੀ ਬਣਾ ਕੇ ਘਰ ਲੈ ਜਾਓ।
ਜਸਮੁਰਿਲਗਨਤੁਮੂਪਰਲਾਗੀ॥
ਜਿਸ ਤਰ੍ਹਾਂ ਮੇਰਾ ਤੁਹਾਡੇ ਨਾਲ ਪ੍ਰੇਮ ਪੈ ਗਿਆ ਹੈ,
ਤਸਤੁਮਹੋਹੁਮੋਰਅਨੁਰਾਗੀ॥੧੪॥
ਉਸੇ ਤਰ੍ਹਾਂ ਤੁਸੀਂ ਮੇਰੇ ਪ੍ਰੇਮੀ ਹੋ ਜਾਓ ॥੧੪॥
ਆਨੰਦਭਯੋਕੁਅਰਕੇਚੀਤਾ॥
ਰਾਜ ਕੁਮਾਰ ਦਾ ਮਨ ਪ੍ਰਸੰਨ ਹੋ ਗਿਆ,
ਜਨੁਕਰਿਮਿਲੀਰਾਮਕਹਸੀਤਾ॥
ਮਾਨੋ ਰਾਮ ਨੂੰ ਸੀਤਾ ਮਿਲ ਗਈ ਹੋਵੇ।
ਭੋਜਨਜਾਨੁਛੁਧਾਤਰੁਪਾਈ॥
ਮਾਨੋ ਭੁਖੇ ਨੂੰ ਭੋਜਨ ਮਿਲ ਗਿਆ ਹੋਵੇ।
ਜਨੁਨਲਮਿਲੀਦਮਾਵਤਿਆਈ॥੧੫॥
ਮਾਨੋ ਨਲ ਨੂੰ ਦਮਯੰਤੀ ਆ ਕੇ ਮਿਲ ਪਈ ਹੋਵੇ ॥੧੫॥
ਉਹੀਬ੍ਰਿਛਤਰਤਾਕੌਭਜਾ॥
ਉਸ ਬ੍ਰਿਛ ਹੇਠਾਂ ਉਸ ਨਾਲ ਸੰਯੋਗ ਕੀਤਾ
ਭਾਤਿਭਾਤਿਆਸਨਕਹਸਜਾ॥
ਅਤੇ ਭਾਂਤ ਭਾਂਤ ਦੇ ਆਸਣ ਸਜਾਏ।
ਤਾਹਿਸਿੰਘਕੋਚਰਮਨਿਕਾਰੀ॥
ਉਸੇ ਸ਼ੇਰ ਦੀ ਖਲ੍ਹ ਉਤਾਰੀ
ਭੋਗਕਰੇਤਾਪਰਨਰਨਾਰੀ॥੧੬॥
ਅਤੇ ਉਸ ਉਤੇ ਇਸਤਰੀ ਮਰਦ (ਦੋਹਾਂ) ਭੋਗ ਕੀਤਾ ॥੧੬॥
ਤਾਕੋਨਾਮਅਪਛਰਾਧਰਾ॥
(ਰਾਜ ਕੁਮਾਰ ਨੇ) ਉਸ ਦਾ ਨਾਂ ਅਪੱਛਰਾ ਰਖਿਆ
ਕਹੀਕਿਰੀਝਿਮੋਹਿਇਹਬਰਾ॥
ਅਤੇ ਧੁੰਮਾ ਦਿੱਤਾ ਕਿ ਇਸ ਨੇ ਪ੍ਰਸੰਨ ਹੋ ਕੇ ਮੈਨੂੰ ਵਰਿਆ ਹੈ।
ਇਹਛਲਤਾਹਿਨਾਰਿਕਰਿਲ੍ਯਾਯੋ॥
ਇਸ ਛਲ ਨਾਲ ਉਸ ਨੂੰ ਇਸਤਰੀ ਬਣਾ ਕੇ ਲੈ ਆਇਆ।
ਰੂਪਕੇਤੁਪਿਤੁਭੇਦਨਪਾਯੋ॥੧੭॥
ਪਿਤਾ ਰੂਪ ਕੇਤੁ ਕੁਝ ਵੀ ਭੇਦ ਨਾ ਪਾ ਸਕਿਆ ॥੧੭॥
ਦੋਹਰਾ॥
ਦੋਹਰਾ:
ਇਹਛਲਤਾਕੌਬ੍ਯਾਹਿਕੈਲੈਆਯੋਨਿਜੁਧਾਮ॥
ਇਸ ਛਲ ਨਾਲ ਉਸ ਨੂੰ ਵਿਆਹ ਕੇ ਆਪਣੇ ਘਰ ਲੈ ਆਇਆ।
ਲੋਕਅਪਛਰਾਤਿਹਲਖੈਕੋਊਨਜਾਨੈਬਾਮ॥੧੮॥
ਸਭ ਉਸ ਨੂੰ ਅਪੱਛਰਾ ਹੀ ਸਮਝਦੇ, ਕੋਈ ਵੀ ਇਸਤਰੀ ਨਾ ਮੰਨਦਾ ॥੧੮॥
ਨ੍ਰਿਪਸੁਤਬਰਾਕਰੌਲਹ੍ਵੈਭਈਅਨਾਥਸਨਾਥ॥
ਸ਼ਿਕਾਰੀ ਬਣ ਕੇ ਉਸ ਨੇ ਰਾਜ ਕੁਮਾਰ ਨਾਲ ਵਿਆਹ ਕਰ ਲਿਆ ਅਤੇ ਅਨਾਥ ਤੋਂ ਸਨਾਥ ਹੋ ਗਈ।
ਸਭਹੂੰਸਿਰਰਾਨੀਭਈਇਹਬਿਧਿਛਲਕੇਸਾਥ॥੧੯॥
ਇਸ ਤਰ੍ਹਾਂ ਦੇ ਛਲ ਨਾਲ ਉਹ ਸਭ ਦੇ ਸਿਰ ਉਤੇ ਰਾਣੀ (ਵਜੋਂ ਪ੍ਰਤਿਸ਼ਠਿਤ) ਹੋਈ ॥੧੯॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਸੌਅਠਾਨਵੋਚਰਿਤ੍ਰਸਮਾਪਤਮਸਤੁਸੁਭਮਸਤੁ॥੨੯੮॥੫੭੬੯॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੯੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੯੮॥੫੭੬੯॥ ਚਲਦਾ॥
ਚੌਪਈ॥
ਚੌਪਈ:
ਚੰਦ੍ਰਚੂੜਇਕਰਹਤਭੂਪਾਲਾ॥
ਚੰਦ੍ਰ ਚੂੜ ਨਾਂ ਦਾ ਇਕ ਰਾਜਾ ਰਹਿੰਦਾ ਸੀ
ਅਮਿਤਪ੍ਰਭਾਜਾਕੇਗ੍ਰਿਹਬਾਲਾ॥
ਜਿਸ ਦੇ ਘਰ ਅਮਿਤ ਪ੍ਰਭਾ ਨਾਂ ਦੀ ਇਸਤਰੀ ਸੀ।
ਤਾਸੀਦੂਸਰਿਜਗਮਹਿਨਾਹੀ॥
ਉਸ ਵਰਗੀ ਜਗ ਵਿਚ ਦੂਜੀ ਨਹੀਂ ਸੀ।
ਨਰੀਨਾਗਨੀਨਿਰਖਿਲਜਾਹੀ॥੧॥
(ਉਸ ਨੂੰ) ਵੇਖ ਕੇ ਨਰੀ ਅਤੇ ਨਾਗਨੀ ਲਜਾਉਂਦੀਆਂ ਸਨ ॥੧॥
ਸਾਹਿਕਹੁਤੋਅਧਿਕਧਨਵਾਨਾ॥
(ਉਥੇ) ਇਕ ਬਹੁਤ ਧਨਵਾਨ ਸ਼ਾਹ ਹੁੰਦਾ ਸੀ
ਜਾਸੌਧਨੀਨਜਗਮੈਆਨਾ॥
ਜਿਸ ਵਰਗਾ ਸੰਸਾਰ ਵਿਚ ਕੋਈ ਹੋਰ ਧਨੀ ਨਹੀਂ ਸੀ।
ਅਛਲਦੇਇਦੁਹਿਤਾਤਾਕੇਘਰ॥
ਉਨ੍ਹਾਂ ਦੇ ਘਰ ਅਛਲ ਦੇਈ ਨਾਂ ਦੀ ਪੁੱਤਰੀ ਸੀ।
ਰਹਤਪੰਡਿਤਾਸਭਮਤਿਹਰਿਕਰਿ॥੨॥
(ਉਹ) ਪੰਡਿਤਾਂ ਦੀ ਸਾਰੀ ਬੁੱਧੀ ਨੂੰ ਚੁਰਾਈ ਰਖਦੀ ਸੀ (ਅਰਥਾਤ-ਬਹੁਤ ਬੁੱਧੀਮਾਨ ਸੀ) ॥੨॥
ਚੰਦ੍ਰਚੂੜਕੋਹੁਤੋਪੁਤ੍ਰਇਕ॥
ਚੰਦ੍ਰ ਚੂੜ ਦਾ ਇਕ ਪੁੱਤਰ ਹੁੰਦਾ ਸੀ।
ਪੜਾਬ੍ਯਾਕਰਨਅਰੁਸਾਸਤ੍ਰਨਿਕ॥
(ਉਹ) ਵਿਆਕਰਨ ਅਤੇ ਅਨੇਕ ਸ਼ਾਸਤ੍ਰ ਪੜ੍ਹਿਆ ਹੋਇਆ ਸੀ।
ਤਾਕੋਨਾਮਨਕਹਬੇਆਵੈ॥
ਉਸ ਦੇ ਨਾਮ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
ਲਿਖਤਊਖਲਿਖਨੀਹ੍ਵੈਜਾਵੈ॥੩॥
ਜੇ ਲਿਖੀਏ ਤਾਂ ਗੰਨੇ ਜਿੰਨੀ ਲੰਬੀ ਕਲਮ (ਘਿਸ ਕੇ ਸਾਧਾਰਨ) ਕਲਮ ਹੋ ਜਾਵੇਗੀ ॥੩॥
ਇਕਦਿਨਕੁਅਰਅਖੇਟਕਗਯੋ॥
ਇਕ ਦਿਨ ਰਾਜ ਕੁਮਾਰ ਸ਼ਿਕਾਰ ਖੇਡਣ ਗਿਆ।
ਸਾਹੁਸੁਤਾਕੋਨਿਰਖਤਭਯੋ॥
ਉਸ ਨੇ ਸ਼ਾਹ ਦੀ ਪੁੱਤਰੀ ਨੂੰ ਵੇਖਿਆ।
ਵਾਕੀਲਗੀਲਗਨਇਹਸੰਗਾ॥
ਉਸ ਦੀ ਵੀ ਲਗਨ ਇਸ ਨਾਲ ਲਗ ਗਈ
ਮਗਨਭਈਤਰੁਨੀਸਰਬੰਗਾ॥੪॥
ਅਤੇ (ਉਹ) ਲੜਕੀ ਤਨੋ ਮਨੋ ਉਸ ਵਿਚ ਮਗਨ ਹੋ ਗਈ ॥੪॥
ਚਤੁਰਿਦੂਤਿਇਕਤਹਾਪਠਾਈ॥
ਇਕ ਚਤੁਰ ਦੂਤੀ ਨੂੰ ਉਸ ਪਾਸ ਭੇਜਿਆ
ਕਹਿਯਹੁਐਸਕੁਅਰਕਹਜਾਈ॥
ਕਿ ਕੰਵਰ ਨੂੰ ਜਾ ਕੇ ਇਸ ਤਰ੍ਹਾਂ ਕਹੇ,
ਏਕਦਿਵਸਮੋਰੇਘਰਆਵਹੁ॥
ਇਕ ਦਿਨ ਮੇਰੇ ਘਰ ਆਓ
ਸਾਥਹਮਾਰੇਭੋਗਮਚਾਵਹੁ॥੫॥
ਅਤੇ ਮੇਰੇ ਨਾਲ ਰਮਣ ਕਰੋ ॥੫॥
ਤਬਵਹੁਸਖੀਕੁਅਰਪਹਿਆਈ॥
ਤਦ ਉਹ ਦੂਤੀ ਕੰਵਰ ਕੋਲ ਆਈ
ਕਹੀਕੁਅਰਿਸੋਤਾਹਿਸੁਨਾਈ॥
ਅਤੇ (ਜੋ) ਕੁਮਾਰੀ ਨੇ ਕਿਹਾ ਸੀ, ਉਸ ਨੂੰ ਸੁਣਾ ਦਿੱਤਾ।
ਬਿਹਸਿਸਾਜਨਇਹਭਾਤਿਉਚਾਰੀ॥
ਮਿਤਰ ਨੇ ਹਸ ਕੇ ਇਸ ਤਰ੍ਹਾਂ ਕਿਹਾ
ਕਹਿਯਹੁਜਾਇਐਸਤੁਮਪ੍ਯਾਰੀ॥੬॥
ਕਿ ਤੂੰ ਪਿਆਰੀ ਨੂੰ ਇਸ ਤਰ੍ਹਾਂ ਕਹੀਂ ॥੬॥
ਇਕਅਵਧੂਤਸੁਛਤ੍ਰਨ੍ਰਿਪਾਰਾ॥
ਇਕ ਅਵਧੂਤ ਛਤ੍ਰਪਤੀ ਰਾਜਾ ਹੈ।