GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1248
Display Settings
ਸੁਨਿਯਤਬਸਤਸਮੁਦਕੇਪਾਰਾ
ਸੁਣਿਆ ਹੈ, ਸਮੁੰਦਰ ਦੇ ਪਾਰ ਰਹਿੰਦਾ ਹੈ।
ਹੈਅਵਧੂਤਮਤੀਦੁਹਿਤਾਤਿਹ
ਉਸ ਦੀ ਅਵਧੂਤ ਮਤੀ ਨਾਂ ਦੀ (ਇਕ) ਪੁੱਤਰੀ ਹੈ,
ਅਵਰਘੜੀਬਿਧਾਤਾਸਮਜਿਹ॥੭॥
ਜਿਸ ਵਰਗੀ ਵਿਧਾਤਾ ਨੇ ਹੋਰ ਕੋਈ ਘੜੀ ਨਹੀਂ ਹੈ ॥੭॥
ਪ੍ਰਥਮਤੂਤਿਸੈਮੋਹਿਮਿਲਾਵੈ
ਪਹਿਲਾਂ ਤੂੰ ਉਸ ਨੂੰ ਮੈਨੂੰ ਮਿਲਾ ਦੇ।
ਤਾਪਾਛੇਮੋਸੌਪਤਿਪਾਵੈ
ਉਸ ਪਿਛੋਂ ਮੇਰੇ ਵਰਗਾ ਪਤੀ ਪ੍ਰਾਪਤ ਕਰ।
ਯੌਜੋਕੋਟਿਉਪਾਵਬਨੈਹੈ
ਉਂਜ ਜੇ ਤੂੰ ਕਰੋੜਾਂ ਉਪਾ ਕਰ ਲਏਂ,
ਤੌਮੋਸੋਨਹਿਭੋਗਨਪੈਹੈ॥੮॥
ਤਾਂ ਵੀ ਤੂੰ ਮੇਰੇ ਨਾਲ ਰਮਣ ਨਹੀਂ ਕਰ ਸਕੇਂਗੀ ॥੮॥
ਯੌਹੀਸਖੀਜਾਇਤਿਹਕਹੀ
ਉਸੇ ਤਰ੍ਹਾਂ ਸਖੀ ਨੇ ਜਾ ਕੇ ਉਸ ਨੂੰ ਕਿਹਾ,
ਮਨਬਚਕੁਅਰਿਚਕ੍ਰਿਤਹ੍ਵੈਰਹੀ
(ਜਿਸ ਨੂੰ ਸੁਣ ਕੇ) ਕੁਮਾਰੀ ਮਨ ਅਤੇ ਬਚਨ ਤੋਂ ਹੈਰਾਨ ਹੋ ਗਈ।
ਚਿਤਮੌਅਨਿਕਚਟਪਟੀਲਾਗੀ
ਉਸ ਦੇ ਮਨ ਵਿਚ ਬਹੁਤ ਬੇਚੈਨੀ ਹੋਣ ਲਗੀ,
ਤਾਤੇਨੀਂਦਭੂਖਸਭਭਾਗੀ॥੯॥
ਜਿਸ ਕਰ ਕੇ ਨੀਂਦਰ ਭੁਖ ਸਭ ਚਲੀ ਗਈ ॥੯॥
ਸਮੁੰਦਰਪਾਰਜਾਯੋਨਹਿਜਾਵੈ
(ਜਦ ਤਕ) ਸਮੁੰਦਰ ਪਾਰ ਜਾਇਆ ਨਹੀਂ ਜਾਂਦਾ,
ਤਊਕੁਅਰਿਕੋਸਾਤਿਆਵੈ
ਤਦ ਤਕ ਕੁਮਾਰੀ ਨੂੰ ਸ਼ਾਂਤੀ ਨਹੀਂ ਮਿਲਦੀ।
ਸਾਜਤਹਾਚਲਿਬੇਕੋਕਰਾ
(ਕੁਮਾਰੀ ਨੇ) ਉਥੇ ਜਾਣ ਲਈ ਤਿਆਰੀ ਕਰ ਲਈ
ਤੀਰਥਜਾਤਹੌਪਿਤਹਿਉਚਰਾ॥੧੦॥
ਅਤੇ ਪਿਤਾ ਨੂੰ ਤੀਰਥਾਂ ਉਤੇ ਜਾਣਾ ਦਸਿਆ ॥੧੦॥
ਸਾਜਬਾਜਸਭਕੀਆਤ੍ਯਾਰਾ
ਸਾਜ਼ ਬਾਜ਼ ਦੀ ਸਾਰੀ ਤਿਆਰੀ ਮੁਕੰਮਲ ਕਰ ਲਈ
ਤਹਹ੍ਵੈਚਲੀਬਾਜਅਸਵਾਰਾ
ਅਤੇ ਘੋੜੇ ਉਤੇ ਸਵਾਰ ਹੋ ਕੇ ਚਲ ਪਈ।
ਸੇਤਬੰਧਰਾਮੇਸ੍ਵਰਗਈ
(ਉਹ) ਸੇਤਬੰਧ ਰਾਮੇਸ਼੍ਵਰ ਪਹੁੰਚ ਗਈ
ਇਹਬਿਧਿਹ੍ਰਿਦੈਬਿਚਾਰਤਭਈ॥੧੧॥
ਅਤੇ ਮਨ ਵਿਚ ਇਸ ਤਰ੍ਹਾਂ ਵਿਚਾਰ ਕਰਨ ਲਗੀ ॥੧੧॥
ਤਾਤੇਹ੍ਵੈਜਹਾਜਅਸਵਾਰਾ
ਉਥੋਂ ਜਹਾਜ਼ ਵਿਚ ਸਵਾਰ ਹੋਈ
ਗਈਸਿੰਗਲਾਦੀਪਮਝਾਰਾ
ਅਤੇ ਸਿੰਗਲਾਦੀਪ ਵਿਚ ਜਾ ਪਹੁੰਚੀ।
ਜਹਤਿਹਸੁਨਾਰਾਜਕੋਧਾਮਾ
ਜਿਧਰ ਨੂੰ ਰਾਜੇ ਦਾ ਮਹੱਲ ਸੁਣਿਆ,
ਜਾਤਭਈਤਹਹੀਕੌਬਾਮਾ॥੧੨॥
ਉਧਰ ਨੂੰ ਹੀ ਉਹ ਇਸਤਰੀ ਚਲੀ ਗਈ ॥੧੨॥
ਤਹਗੀਪੁਰਖਭੇਸਕੋਕਰਿਕੈ
ਉਥੇ ਉਹ ਭਾਂਤ ਭਾਂਤ ਦੇ ਗਹਿਣੇ ਪਾ ਕੇ
ਭਾਤਿਭਾਤਿਕੇਭੂਖਨਧਰਿਕੈ
ਅਤੇ ਪੁਰਸ਼ ਭੇਸ ਧਾਰਨ ਕਰ ਕੇ ਗਈ।
ਜਬਅਵਧੂਤਮਤੀਤਿਹਹੇਰਾ
ਜਦ ਅਵਧੂਤ ਮਤੀ ਨੇ ਉਸ ਨੂੰ ਵੇਖਿਆ
ਰਾਜਕੁਅਰਜਾਨ੍ਯੋਕਹੂੰਕੇਰਾ॥੧੩॥
ਤਾਂ ਕਿਸੇ (ਦੇਸ਼) ਦਾ ਰਾਜ ਕੁਮਾਰ ਸਮਝਿਆ ॥੧੩॥
ਨਿਰਖਤਕੁਅਰਿਮਦਨਬਸਿਭਈ
ਉਸ ਨੂੰ ਵੇਖ ਕੇ ਰਾਜ ਕੁਮਾਰੀ ਕਾਮ ਵਸ ਹੋ ਗਈ।
ਅੰਗਅੰਗਬਿਹਬਲਹ੍ਵੈਗਈ
ਉਸ ਦਾ ਅੰਗ ਅੰਗ ਬਿਹਬਲ ਹੋ ਗਿਆ।
ਚਿਤਮਹਿਕਹਾਇਸੀਕਹਬਰਿਹੌ
ਚਿਤ ਵਿਚ ਕਹਿਣ ਲਗੀ ਕਿ ਇਸੇ ਨੂੰ ਵਰਾਂਗੀ,
ਨਾਤਰਘਾਇਕਟਾਰੀਮਰਿਹੌ॥੧੪॥
ਨਹੀਂ ਤਾਂ ਕਟਾਰ ਮਾਰ ਕੇ ਮਰ ਜਾਵਾਂਗੀ ॥੧੪॥
ਦੇਖੈਲਗੀਸੀਸਨਿਹੁਰਾਈ
ਉਹ ਸਿਰ ਨੀਵਾਂ ਕਰ ਕੇ ਵੇਖਣ ਲਗੀ,
ਤਿਹਤ੍ਰਿਯਘਾਤਇਹੈਕਰਆਈ
ਤਾਂ ਉਹ ਇਸਤਰੀ ਮੌਕਾ ਤਾੜ ਕੇ ਇਥੇ ਆ ਗਈ।
ਤੁਰੰਗਧਵਾਇਜਾਤਤਹਭਈ
ਘੋੜੇ ਨੂੰ ਦੌੜਾ ਕੇ ਉਥੇ ਜਾ ਪਹੁੰਚੀ
ਸਿੰਘਨਿਜਾਨੁਮ੍ਰਿਗੀਗਹਿਲਈ॥੧੫॥
ਜਿਵੇਂ ਸ਼ੇਰਨੀ ਨੇ ਹਿਰਨੀ ਪਕੜ ਲਈ ਹੋਵੇ ॥੧੫॥
ਝਟਕਿਝਰੋਖਾਤੇਗਹਿਲਈ
(ਉਸ ਨੂੰ) ਝਰੋਖੇ ਤੋਂ ਝਟਕਾ ਦੇ ਕੇ ਪਕੜ ਲਿਆ
ਬਾਧਤਸਾਥਪ੍ਰਿਸਟਕੇਭਈ
ਅਤੇ ਪਿਠ ਨਾਲ ਬੰਨ੍ਹ ਲਿਆ।
ਹਾਹਾਭਾਖਿਲੋਗਪਚਿਹਾਰੇ
ਸਾਰੇ ਲੋਗ ਹਾਹਾਕਾਰ ਕਰ ਕੇ ਥਕ ਗਏ,
ਰਾਖਿਸਕੇਤਾਹਿਰਖਵਾਰੇ॥੧੬॥
ਪਰ ਉਸ ਨੂੰ ਕੋਈ ਵੀ ਰਖਵਾਲਾ ਬਚਾ ਨਾ ਸਕਿਆ ॥੧੬॥
ਬਾਧਿਪ੍ਰਿਸਟਿਤਿਹਤੁਰੰਗਧਵਾਯੋ
ਉਸ ਨੂੰ ਪਿਠ ਨਾਲ ਬੰਨ੍ਹ ਕੇ (ਇਸਤਰੀ ਨੇ) ਘੋੜਾ ਭਜਾ ਦਿੱਤਾ।
ਏਕੈਬਾਨਮਿਲਾਸੋਘਾਯੋ
(ਜੋ) ਟਕਰਿਆ, ਉਸ ਨੂੰ ਇਕੋ ਬਾਣ ਨਾਲ ਮਾਰ ਦਿੱਤਾ।
ਤਾਕਹਜੀਤਿਧਾਮਲੈਆਈ
ਉਸ ਨੂੰ ਜਿਤ ਕੇ ਘਰ ਲੈ ਆਈ।
ਸਖੀਕੁਅਰਕੇਧਾਮਪਠਾਈ॥੧੭॥
ਫਿਰ ਸਖੀ ਨੂੰ ਰਾਜ ਕੁਮਾਰ ਦੇ ਘਰ ਭੇਜ ਦਿੱਤਾ ॥੧੭॥
ਜੋਤੁਮਕਹਾਕਾਜਮੈਕਿਯਾ
(ਅਤੇ ਕਹਿ ਭੇਜਿਆ) ਜੋ ਤੂੰ ਕਿਹਾ ਸੀ,
ਅਪਨੋਬੋਲਨਿਬਾਹਹੁਪਿਯਾ
ਉਹ ਕੰਮ ਮੈਂ ਕਰ ਦਿੱਤਾ ਹੈ। ਹੇ ਪ੍ਰਿਯ!
ਪ੍ਰਥਮਬ੍ਯਾਹਿਮੋਕੌਲੈਜਾਵੌ
ਹੁਣ ਤੁਸੀਂ ਆਪਣਾ ਬਚਨ ਪੂਰਾ ਕਰੋ। ਪਹਿਲਾਂ ਮੈਨੂੰ ਵਿਆਹ ਕੇ ਲੈ ਜਾਓ,
ਤਾਪਾਛੇਯਾਕਹਤੁਮਪਾਵੌ॥੧੮॥
ਉਸ ਪਿਛੋਂ ਤੁਸੀਂ ਇਸ ਨੂੰ ਪ੍ਰਾਪਤ ਕਰੋ ॥੧੮॥
ਰਾਜਕੁਅਰਤਬਹੀਤਹਆਯੋ
ਰਾਜ ਕੁਮਾਰ ਤਦ ਹੀ ਉਥੇ ਆਇਆ