GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1249
Display Settings
ਤਾਸੌਪ੍ਰਥਮੈਬ੍ਯਾਹਕਰਾਯੋ
ਅਤੇ ਪਹਿਲਾਂ ਉਸ ਨਾਲ ਵਿਆਹ ਕਰਾਇਆ।
ਬਹੁਰੌਬ੍ਯਾਹਿਤਾਹਿਲੈਗਯੋ
ਫਿਰ ਉਸ (ਅਵਧੂਤ ਕੰਨਿਆ) ਨੂੰ ਵਿਆਹ ਕੇ ਲੈ ਗਿਆ।
ਅਸਿਚਰਿਤ੍ਰਚੰਚਲਾਦਿਖਯੋ॥੧੯॥
ਇਸ ਤਰ੍ਹਾਂ ਦਾ ਚਰਿਤ੍ਰ ਉਸ ਇਸਤਰੀ ਨੇ ਵਿਖਾਇਆ ॥੧੯॥
ਪ੍ਰਥਮਹਿਪਾਰਸਮੁੰਦਕੈਗਈ
ਪਹਿਲਾਂ ਸਮੁੰਦਰ ਦੇ ਪਾਰ ਗਈ
ਰਾਜਸੁਤਹਿਹਰਿਲ੍ਯਾਵਤਭਈ
ਅਤੇ (ਉਥੋਂ) ਰਾਜ ਕੁਮਾਰੀ ਨੂੰ ਭਜਾ ਲਿਆਈ।
ਬਹੁਰੌਮਨਭਾਵਤਪਤਿਕਰਿਯੋ
ਫਿਰ ਮਨ ਭਾਉਂਦੇ ਪਤੀ ਨੂੰ ਪ੍ਰਾਪਤ ਕੀਤਾ।
ਤ੍ਰਿਯਾਚਰਿਤ੍ਰਜਾਤਬਿਚਰਿਯੋ॥੨੦॥
ਤ੍ਰੀਆ ਚਰਿਤ੍ਰ ਨੂੰ ਵਿਚਾਰਿਆ ਨਹੀਂ ਜਾ ਸਕਦਾ ॥੨੦॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਸੌਨੰਨ੍ਰਯਾਨਵੋਚਰਿਤ੍ਰਸਮਾਪਤਮਸਤੁਸੁਭਮਸਤੁ॥੨੯੯॥੫੭੮੯॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੯੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੯੯॥੫੭੮੯॥ ਚਲਦਾ॥
ਚੌਪਈ
ਚੌਪਈ:
ਸੀਸਸਾਰਕੇਤੁਇਕਰਾਜਾ
ਸੀਸਸਾਰ ਕੇਤੁ ਨਾਂ ਦਾ ਇਕ ਰਾਜਾ ਸੀ
ਜਾਸੋਬਿਧਿਦੂਸਰਸਾਜਾ
ਜਿਸ ਵਰਗਾ ਵਿਧਾਤਾ ਨੇ ਦੂਜਾ ਨਹੀਂ ਸਾਜਿਆ ਸੀ।
ਸੀਸੈਸਾਰਦੇਇਤਿਹਰਾਨੀ
ਸੀਸੈ ਸਾਰ ਦੇਈ ਨਾਂ ਦੀ ਉਸ ਦੀ ਰਾਣੀ ਸੀ।
ਜਾਸਮਦੂਸਰਹ੍ਵੈਬਖਾਨੀ॥੧॥
ਜਿਸ ਵਰਗੀ ਸੁੰਦਰ ਹੋਰ ਕੋਈ ਨਹੀਂ ਕਹੀ ਜਾ ਸਕਦੀ ॥੧॥
ਤਾਸੌਅਧਿਕਨ੍ਰਿਪਤਿਕੀਪ੍ਰੀਤਾ
ਉਸ ਨਾਲ ਰਾਜੇ ਦਾ ਬਹੁਤ ਪਿਆਰ ਸੀ।
ਨਿਸਦਿਨਰਹੈਤਰੁਨਿਮੈਚੀਤਾ
ਰਾਤ ਦਿਨ (ਉਹ) ਇਸਤਰੀ (ਉਸ ਦੇ) ਚਿਤ ਵਿਚ ਰਹਿੰਦੀ ਸੀ।
ਕਿਤਕਦਿਨਨਰਾਨੀਮਰਿਗਈ
ਕੁਝ ਸਮੇਂ ਬਾਦ ਰਾਣੀ ਮਰ ਗਈ
ਰਾਜਾਕੀਉਦਾਸਮਤਿਭਈ॥੨॥
ਅਤੇ ਰਾਜੇ ਦੀ ਬੁੱਧੀ ਉਦਾਸ ਹੋ ਗਈ ॥੨॥
ਅਵਰਨਾਰਿਕੀਓਰਹੇਰੈ
ਹੋਰ ਕਿਸੇ ਇਸਤਰੀ ਵਲ ਨਹੀਂ ਵੇਖਦਾ ਸੀ।
ਭੂਲਜਾਤਕਿਸੀਕੇਡੇਰੈ
ਭੁਲ ਕੇ ਵੀ ਕਿਸੇ ਦੇ ਡੇਰੇ ਨਹੀਂ ਜਾਂਦਾ ਸੀ।
ਨਾਰੀਔਰਅਧਿਕਦੁਖਪਾਵੈ
ਹੋਰ ਇਸਤਰੀਆਂ ਬਹੁਤ ਦੁਖੀ ਸਨ
ਨਾਥਮਿਲੇਬਿਨੁਮੈਨਸੰਤਾਵੈ॥੩॥
ਕਿਉਂਕਿ ਨਾਥ ਨੂੰ ਮਿਲੇ ਬਿਨਾ (ਉਨ੍ਹਾਂ ਨੂੰ) ਕਾਮ ਸਤਾਉਂਦਾ ਸੀ ॥੩॥
ਮਿਲਿਬੈਠੀਇਕਦਿਨਸਭਰਾਨੀ
ਇਕ ਦਿਨ ਸਾਰੀਆਂ ਰਾਣੀਆਂ ਇਕੱਠੀਆਂ ਹੋਈਆਂ
ਆਪੁਬਿਖੈਮਿਲਿਕਰਤਕਹਾਨੀ
ਅਤੇ ਆਪਸ ਵਿਚ ਗੱਲਾਂ ਕਰਨ ਲਗੀਆਂ।
ਇਹਜੜਪਤਿਮਤਿਕਿਨਹਰਿਲਈ
ਇਸ ਮੂਰਖ ਪਤੀ ਦੀ ਅਕਲ (ਪਤਾ ਨਹੀਂ) ਕਿਸ ਨੇ ਹਰ ਲਈ ਹੈ।
ਕਹਾਭਯੋਰਾਨੀਮਰਿਗਈ॥੪॥
ਕੀ ਹੋਇਆ ਜੇ ਰਾਣੀ ਮਰ ਗਈ ਹੈ ॥੪॥
ਏਤੋਸੋਕਕਿਯੋਜਾਕੋਇਹ
ਉਸ ਦਾ ਇਸ (ਰਾਜੇ) ਨੇ ਇਤਨਾ ਦੁਖ ਮੰਨਾਇਆ ਹੈ
ਮਤਿਹਰਿਲਈਕਹਾਯਾਕੀਤਿਹ
ਕਿ ਉਸ ਨੇ ਕਿਤੇ ਇਸ ਦੀ ਅਕਲ ਹੀ ਖੋਹ ਲਈ ਹੈ।
ਹ੍ਵੈਹੈਤ੍ਰਿਯਾਨ੍ਰਿਪਨਕੇਘਨੀ
ਰਾਜਿਆਂ ਦੇ ਘਰ ਬਹੁਤ ਇਸਤਰੀਆਂ ਹੁੰਦੀਆਂ ਹਨ।
ਸਦਾਸਲਾਮਤਿਚਹਿਯਤਧਨੀ॥੫॥
(ਬਸ) ਪਤੀ ਸਦਾ ਸਲਾਮਤ ਰਹਿਣਾ ਚਾਹੀਦਾ ਹੈ ॥੫॥
ਸਖੀਏਕਸ੍ਯਾਨੀਤਹਅਹੀ
ਉਥੇ ਇਕ ਸਿਆਣੀ ਸਖੀ ਸੀ।
ਤਿਹਇਹਭਾਤਿਬਿਹਸਿਕਰਿਕਹੀ
ਉਹ ਹਸ ਕੇ ਇਸ ਤਰ੍ਹਾਂ ਕਹਿਣ ਲਗੀ,
ਮੈਨ੍ਰਿਪਤੇਤ੍ਰਿਯਸੋਕਮਿਟੈਹੌ
ਮੈਂ ਰਾਜੇ ਦਾ ਇਸਤਰੀ ਵਾਲਾ ਦੁਖ ਦੂਰ ਕਰਾਂਗੀ
ਬਹੁਰਿਤਿਹਾਰੇਸਾਥਮਿਲੈਹੌ॥੬॥
ਅਤੇ ਤੁਹਾਡੇ ਨਾਲ ਫਿਰ ਮਿਲਾ ਦੇਵਾਂਗੀ ॥੬॥
ਜਾਰਿਕਪਕਰਿਕੋਠਰੀਰਾਖਾ
(ਉਸ ਨੇ) ਇਕ ਯਾਰ ਫੜ ਕੇ ਕੋਠੜੀ ਵਿਚ ਬੰਦ ਕਰ ਦਿੱਤਾ
ਨ੍ਰਿਪਕੇਸੁਨਤਐਸਬਿਧਿਭਾਖਾ
ਅਤੇ ਰਾਜੇ ਨੂੰ ਸੁਣਾ ਕੇ ਇਸ ਤਰ੍ਹਾਂ ਕਿਹਾ,
ਧ੍ਰਿਗਇਹਮੂੜਨ੍ਰਿਪਕੋਜੀਆ
ਇਸ ਰਾਜੇ ਦੇ ਜੀਣ ਨੂੰ ਧਿੱਕਾਰ ਹੈ
ਜਿਹਅਬਿਬੇਕਬਿਬੇਕਕੀਆ॥੭॥
ਜੋ ਵਿਵੇਕ ਅਤੇ ਅਵਿਵੇਕ ਵਿਚ (ਅੰਤਰ) ਨਹੀਂ ਕਰਦਾ ॥੭॥
ਜੁਤ੍ਰਿਯਾਔਰਸੌਭੋਗਕਮਾਵੈ
ਜੋ ਇਸਤਰੀ ਕਿਸੇ ਹੋਰ ਨਾਲ ਭੋਗ ਕਰੇ
ਬਾਤਨਸਾਥਪਤਿਹਿਉਰਝਾਵੈ
ਅਤੇ ਗੱਲਾਂ ਨਾਲ ਹੀ ਪਤੀ ਨੂੰ ਰਿਝਾਵੇ।
ਨ੍ਰਿਪਜੁਕੋਠਰੀਛੋਰਿਨਿਹਾਰੈ
(ਜੇ) ਰਾਜਾ (ਆਪ ਉਸ ਦੀ) ਕੋਠੜੀ ਖੋਲ੍ਹ ਕੇ ਵੇਖੇ
ਸਾਚਝੂਠਤਬਆਪੁਬਿਚਾਰੈ॥੮॥
ਤਾਂ ਸਚ ਝੂਠ ਦਾ ਆਪ ਵਿਚਾਰ ਕਰ ਲਵੇ ॥੮॥
ਨ੍ਰਿਪਕੇਸ੍ਰਵਨਨਧੁਨਿਇਹਪਰੀ
(ਜਦ) ਰਾਜੇ ਦੇ ਕੰਨਾਂ ਵਿਚ ਇਹ ਆਵਾਜ਼ ਪਈ
ਤੁਰਤੁਕੁਠਰੀਯਾਜਾਇਉਘਰੀ
ਤਾਂ ਤੁਰਤ ਜਾ ਕੇ ਕੋਠੜੀ ਖੋਲ੍ਹ ਦਿੱਤੀ।
ਹੇਰਾਜਬਵਹੁਮਨੁਛਬਨਾਈ
ਜਦ ਉਸ ਬੰਦੇ ਨੂੰ (ਰਾਜੇ ਨੇ) ਚੰਗੀ ਤਰ੍ਹਾਂ ਨਾਲ ਵੇਖਿਆ
ਤਬਐਸੇਤਿਹਕਹਾਰਿਸਾਈ॥੯॥
ਤਾਂ ਗੁੱਸੇ ਨਾਲ ਉਸ ਨੂੰ ਇਸ ਤਰ੍ਹਾਂ ਕਿਹਾ ॥੯॥
ਇਤੋਸੋਕਹਮਕੀਯੋਨਿਕਾਜਾ
ਮੈਂ ਇਤਨਾ ਦੁਖ ਵਿਅਰਥ ਦਾ ਮੰਨਾਇਆ ਹੈ।
ਇਹਲਹਤਥੋਐਸਨਿਲਾਜਾ
ਇਹ ਨਹੀਂ ਜਾਣਦਾ ਸਾਂ (ਕਿ ਉਹ) ਇਤਨੀ ਨਿਰਲਜ ਸੀ।
ਅਬਮੈਰਨਿਯਨਅਵਰਬਿਹਾਰੌ
ਹੁਣ ਮੈਂ ਹੋਰਨਾਂ ਰਾਣੀਆਂ ਨਾਲ ਰਮਣ ਕਰਾਂਗਾ