GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1250
Display Settings
ਰਾਨੀਮਰੀਫੇਰਿਚਿਤਾਰੌ॥੧੦॥
ਅਤੇ ਮਰ ਗਈ ਰਾਣੀ ਨੂੰ ਫਿਰ ਯਾਦ ਨਹੀਂ ਕਰਾਂਗਾ ॥੧੦॥
ਔਰਤ੍ਰਿਯਨਕੇਸਾਥਬਿਹਾਰਾ
ਰਾਜਾ ਹੋਰਨਾਂ ਰਾਣੀਆਂ ਨਾਲ ਰਮਣ ਕਰਨ ਲਗਾ
ਵਾਰਾਨੀਕਹਨ੍ਰਿਪਤਿਬਿਸਾਰਾ
ਅਤੇ ਉਸ ਰਾਣੀ ਨੂੰ ਰਾਜੇ ਨੇ ਭੁਲਾ ਦਿੱਤਾ।
ਇਹਛਲਤ੍ਰਿਯਨਨਰਿੰਦ੍ਰਹਿਛਰਾ
ਇਸ ਛਲ ਨਾਲ ਇਸਤਰੀਆਂ ਨੇ ਰਾਜੇ ਨੂੰ ਛਲ ਲਿਆ।
ਤ੍ਰਿਯਚਰਿਤ੍ਰਅਤਿਭੁਤਇਹਕਰਾ॥੧੧॥
ਇਸਤਰੀ ਨੇ ਇਹ ਅਨੋਖਾ ਚਰਿਤ੍ਰ ਕੀਤਾ ॥੧੧॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਚਰਿਤ੍ਰਸਮਾਪਤਮਸਤੁਸੁਭਮਸਤੁ॥੩੦੦॥੫੮੦੦॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੦੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੦੦॥੫੮੦੦॥ ਚਲਦਾ॥
ਚੌਪਈ
ਚੌਪਈ:
ਇਛਾਵਤੀਨਗਰਇਕਸੁਨਾ
ਇਛਾਵਤੀ ਨਾਂ ਦਾ ਇਕ ਨਗਰ ਸੁਣਿਆ ਸੀ।
ਇਛਸੈਨਰਾਜਾਬਹੁਗੁਨਾ
(ਉਸ ਦਾ) ਰਾਜਾ ਇਛ ਸੈਨ ਬਹੁਤ ਗੁਣਵਾਨ ਸੀ।
ਇਸਟਮਤੀਤਾਕੇਘਰਨਾਰੀ
ਇਸ਼ਟ ਮਤੀ ਉਸ ਦੇ ਘਰ ਰਾਣੀ ਸੀ।
ਇਸਟਦੇਵਕਾਰਹਤਦੁਲਾਰੀ॥੧॥
ਇਸ਼ਟ ਦੇਵਕਾ (ਉਨ੍ਹਾਂ ਦੀ) ਪੁੱਤਰੀ ਹੁੰਦੀ ਸੀ ॥੧॥
ਅਜੈਸੈਨਖਤਰੇਟਾਤਹਾ
ਉਥੇ ਅਜੈ ਸੈਨ ਨਾਂ ਦਾ ਇਕ ਖਤਰੇਟਾ ਸੀ।
ਆਵਤਭਯੋਧਾਮਤ੍ਰਿਯਜਹਾ
(ਉਹ) ਉਥੇ ਆਇਆ ਜਿਥੇ ਇਸਤਰੀ (ਰਾਣੀ) ਦਾ ਘਰ ਸੀ।
ਰਾਣੀਤਾਕੋਰੂਪਨਿਹਾਰਾ
ਰਾਣੀ ਨੇ ਉਸ ਦੇ ਰੂਪ ਨੂੰ ਵੇਖਿਆ
ਗਿਰੀਧਰਨਿਜਨੁਲਗਿਯੋਕਟਾਰਾ॥੨॥
ਤਾਂ ਧਰਤੀ ਉਤੇ ਡਿਗ ਪਈ, ਮਾਨੋ ਕਟਾਰ ਲਗੀ ਹੋਵੇ ॥੨॥
ਉੜਦਾਬੇਗਨਿਪੁੰਸਕਬਨੇ
ਰਾਣੀ ਨੇ ਉੜਦਾ ਬੇਗ
ਪਠੈਦਏਰਾਨੀਤਹਘਨੇ
ਅਤੇ ਹੋਰ ਬਹੁਤ ਸਾਰੇ ਖੁਸਰਿਆਂ ਨੂੰ ਉਸ ਕੋਲ ਭੇਜ ਦਿੱਤਾ।
ਗਹਿਕਰਿਤਾਹਿਲੈਗਏਤਹਾ
(ਉਹ ਖੁਸਰੇ) ਉਸ ਨੂੰ ਪਕੜ ਕੇ ਉਥੇ ਲੈ ਗਏ
ਤਰਨੀਪੰਥਬਿਲੋਕਤਜਹਾ॥੩॥
ਜਿਥੇ ਰਾਣੀ (ਉਸ ਦਾ) ਰਸਤਾ ਵੇਖ ਰਹੀ ਸੀ ॥੩॥
ਕਾਮਭੋਗਤਾਸੌਰਾਨੀਕਰਿ
ਉਸ ਨਾਲ ਰਾਣੀ ਨੇ ਕਾਮ-ਭੋਗ ਕੀਤਾ
ਪੌਢੇਦੋਊਜਾਇਪਲਘਾਪਰ
ਅਤੇ ਦੋਵੇਂ ਪਲੰਘ ਉਤੇ ਸੌਂ ਗਏ।
ਤਬਲਗਿਆਇਨ੍ਰਿਪਤਿਤਹਗਏ
ਤਦ ਤਕ ਰਾਜਾ ਉਥੇ ਆ ਗਿਆ।
ਸੋਵਤਦੁਹੂੰਬਿਲੋਕਤਭਏ॥੪॥
ਦੋਹਾਂ ਨੂੰ (ਇਕੱਠਾ) ਸੁਤਿਆਂ ਵੇਖ ਲਿਆ ॥੪॥
ਭਰਭਰਾਇਤ੍ਰਿਯਜਗੀਦੁਖਾਤੁਰ
ਇਸਤਰੀ ਦੁਖੀ ਹੋਈ ਘਬਰਾ ਕੇ ਜਾਗ ਪਈ
ਡਾਰਿਦਯੋਦੁਪਟਾਪਤਿਮੁਖਪਰ
ਅਤੇ ਪਤੀ ਦੇ ਮੂੰਹ ਉਤੇ ਦੁਪੱਟਾ ਸੁਟ ਦਿੱਤਾ।
ਜਬਲੌਕਰਤਦੂਰਿਨ੍ਰਿਪਭਯੋ
ਜਦੋਂ ਤਕ ਰਾਜੇ ਨੇ (ਦੁਪੱਟੇ ਨੂੰ ਮੂੰਹ ਤੋਂ) ਹਟਾਇਆ,
ਤਬਲੌਜਾਰਿਭਾਜਿਕਰਿਗਯੋ॥੫॥
ਤਦ ਤਕ ਯਾਰ ਭਜ ਗਿਆ ॥੫॥
ਦੁਪਟਾਦੂਰਿਕਰਾਨ੍ਰਿਪਜਬੈ
ਰਾਜੇ ਨੇ ਜਦ ਦੁਪੱਟਾ ਦੂਰ ਕੀਤਾ,
ਪਕਰਲਿਯੋਰਾਨੀਕਹਤਬੈ
ਤਾਂ ਉਸ ਨੇ ਰਾਣੀ ਨੂੰ ਪਕੜ ਲਿਆ।
ਕਹਾਗਯੋਵਹੁਜੁਮੈਨਿਹਾਰਾ
(ਅਤੇ ਪੁੱਛਣ ਲਗਾ) ਉਹ ਕਿਥੇ ਗਿਆ ਹੈ, ਜਿਸ ਨੂੰ ਮੈਂ ਵੇਖਿਆ ਸੀ।
ਬਿਨੁਕਹੈਭ੍ਰਮਮਿਟੈਹਮਾਰਾ॥੬॥
ਬਿਨਾ (ਸਚ) ਦਸੇ, ਮੇਰਾ ਭਰਮ ਨਹੀਂ ਮਿਟਣਾ ॥੬॥
ਪ੍ਰਥਮੈਜਾਨਮਾਫਮੁਰਕੀਜੈ
ਪਹਿਲਾਂ ਮੇਰੀ ਜਾਨ ਮਾਫ਼ ਕਰ ਦਿਓ,
ਬਹੁਰੌਬਾਤਸਾਚਸੁਨਿਲੀਜੈ
ਫਿਰ (ਮੇਰੇ ਪਾਸੋਂ) ਸੱਚੀ ਗੱਲ ਸੁਣ ਲਵੋ।
ਬਚਨੁਦੇਹੁਮੇਰੇਜੌਹਾਥਾ
(ਪਹਿਲਾਂ) ਮੈਨੂੰ ਹੱਥ ਨਾਲ ਬਚਨ ਦਿਓ,
ਬਹੁਰਿਲੇਹੁਬਿਨਤੀਸੁਨਿਨਾਥਾ॥੭॥
ਫਿਰ ਹੇ ਨਾਥ! ਮੇਰੀ ਬੇਨਤੀ ਸੁਣ ਲਵੋ ॥੭॥
ਭੈਂਗੇਨੇਤ੍ਰਤੋਰਿਬਿਧਿਕਰੇ
ਵਿਧਾਤਾ ਨੇ ਤੁਹਾਡੀਆਂ ਅੱਖਾਂ ਭੈਂਗੀਆਂ ਕਰ ਦਿੱਤੀਆਂ ਹਨ
ਇਕਤੈਜਾਤਦੋਇਲਖਪਰੇ
(ਜਿਸ ਕਰ ਕੇ ਤੁਹਾਨੂੰ) ਇਕ ਦੀ ਥਾਂ ਦੋ ਦਿਸ ਪੈਂਦੇ ਹਨ।
ਤੁਮਕਹਕਛੂਝਾਵਰੋਆਯੋ
ਤੁਹਾਨੂੰ ਕੁਝ ਝੌਲਾ ਜਿਹਾ ਪਿਆ ਹੈ।
ਮੁਹਿਕੋਦਿਖਿਲਖਿਕਰਿਦ੍ਵੈਪਾਯੋ॥੮॥
ਮੈਨੂੰ ਵੇਖ ਕੇ (ਤੁਹਾਨੂੰ) ਦੋ ਵੇਖਣ ਦਾ (ਭੁਲੇਖਾ) ਪਿਆ ਹੈ ॥੮॥
ਨ੍ਰਿਪਸੁਨਿਬਚਨਚਕ੍ਰਿਤਹ੍ਵੈਰਹਾ
ਰਾਜਾ (ਰਾਣੀ ਦੇ) ਬਚਨ ਸੁਣ ਕੇ ਹੈਰਾਨ ਹੋ ਗਿਆ।
ਤ੍ਰਿਯਸੌਬਹੁਰਿਬਚਨਨਹਿਕਹਾ
ਫਿਰ ਇਸਤਰੀ ਨੂੰ ਕੁਝ ਨਾ ਕਿਹਾ।
ਮੁਖਮੂੰਦੇਘਰਕੌਫਿਰਿਆਯੋ
ਮੂੰਹ ਬੰਦ ਕਰ ਕੇ ਘਰ ਨੂੰ ਪਰਤ ਆਇਆ
ਕਰਮਰੇਖਕਹਦੋਸਲਗਾਯੋ॥੯॥
ਅਤੇ ਕਰਮ-ਰੇਖਾ ਨੂੰ ਦੋਸ਼ ਲਗਾਉਣ ਲਗਾ (ਜਿਸ ਕਰ ਕੇ ਉਸ ਦੇ ਨੇਤਰਾਂ ਵਿਚ ਨੁਕਸ ਪੈ ਗਿਆ ਸੀ) ॥੯॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਇਕਚਰਿਤ੍ਰਸਮਾਪਤਮਸਤੁਸੁਭਮਸਤੁ॥੩੦੧॥੫੮੦੯॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੦੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੦੧॥੫੮੦੯॥ ਚਲਦਾ॥
ਚੌਪਈ
ਚੌਪਈ:
ਸੋਰਠਸੈਨਏਕਭੂਪਾਲਾ
ਸੋਰਠ ਸੈਨ ਨਾਂ ਦਾ ਇਕ ਰਾਜਾ ਸੀ।
ਤੇਜਵਾਨਬਲਵਾਨਛਿਤਾਲਾ
(ਉਹ ਬਹੁਤ) ਤੇਜਵਾਨ, ਬਲਵਾਨ ਅਤੇ ਚਾਲਾਕ ('ਛਿਤਾਲਾ') ਸੀ।
ਸੋਰਠਦੇਤਾਕੈਘਰਰਾਨੀ
ਉਸ ਦੇ ਘਰ ਸੋਰਠ ਦੇ (ਦੇਈ) ਨਾਂ ਦੀ ਰਾਣੀ ਸੀ।
ਸੁੰਦਰਸਕਲਭਵਨਮਹਿਜਾਨੀ॥੧॥
(ਉਹ) ਚੌਦਾਂ ਲੋਕਾਂ ਵਿਚ ਸੁੰਦਰ ਸਮਝੀ ਜਾਂਦੀ ਸੀ ॥੧॥
ਛਤ੍ਰਿਸੈਨਤਹਸਾਹਭਨਿਜੈ
ਛਤ੍ਰਿ ਸੈਨ ਨਾਂ ਦਾ ਉਥੇ ਇਕ ਸ਼ਾਹ ਦਸਿਆ ਜਾਂਦਾ ਸੀ।
ਛਤ੍ਰਦੇਇਇਕਸੁਤਾਕਹਿਜੈ
(ਉਸ ਦੀ) ਛਤ੍ਰ ਦੇਈ ਨਾਂ ਦੀ ਇਕ ਪੁੱਤਰੀ ਕਹੀ ਜਾਂਦੀ ਸੀ।
ਭੂਤਭਵਾਨਭਵਿਖ੍ਯਮਝਾਰੀ
ਉਸ ਵਰਗੀ (ਸੁੰਦਰ) ਕੁਮਾਰੀ ਭੂਤ, ਭਵਿਖ ਅਤੇ ਵਰਤਮਾਨ ਵਿਚ ਨਾ ਸੀ,
ਭਈਹੈਹ੍ਵੈਹੈਕੁਮਾਰੀ॥੨॥
ਨਾ ਹੈ ਅਤੇ ਨਾ ਹੀ ਹੋਵੇਗੀ ॥੨॥
ਜਬਵਹੁਤਰੁਨਿਚੰਚਲਾਭਈ
ਜਦ ਉਹ ਕੁੜੀ ਮੁਟਿਆਰ ('ਚੰਚਲ') ਹੋ ਗਈ
ਲਰਿਕਾਪਨਕੀਸੁਧਿਬੁਧਿਗਈ
ਅਤੇ ਬਚਪਨ ਦੀ ਸੁੱਧ ਬੁੱਧ ਖ਼ਤਮ ਹੋ ਗਈ।
ਛਤਿਯਾਕੁਚਨਤਬੈਉਠਿਆਏ
ਤਦ ਉਸ ਦੀ ਛਾਤੀ ਉਤੇ ਕੁਚ ਉਭਰ ਆਏ।
ਮਦਨਭਰਤਿਯਾਭਰਤਭਰਾਏ॥੩॥
(ਇੰਜ ਪ੍ਰਤੀਤ ਹੋਣ ਲਗਾ ਮਾਨੋ) ਸੰਚੇ ਭਰਨ ਵਾਲੇ ਕਾਰੀਗਰ ('ਭਰਤਿਯਾ') ਕਾਮ ਦੇਵ ਨੇ ਸੰਚੇ ਭਰ ਦਿੱਤੇ ਹੋਣ ॥੩॥
ਅਭਰਨਸੈਨਕੁਅਰਤਿਨਲਹਾ
ਉਸ ਨੇ ਅਭਰਨ ਸੈਨ ਨਾਂ ਦਾ ਕੁਮਾਰ ਵੇਖਿਆ।
ਤੇਜਵਾਨਕਛੁਜਾਤਕਹਾ
(ਉਹ ਬਹੁਤ) ਤੇਜਵਾਨ ਸੀ ਕਿ ਬਖਾਨ ਨਹੀਂ ਕੀਤਾ ਜਾ ਸਕਦਾ।
ਲਾਗੀਲਗਨਛੂਟਿਨਹਿਗਈ
(ਉਸ ਨਾਲ ਉਸ ਦੀ) ਲਗਨ ਲਗ ਗਈ (ਜੋ ਛੁੜਾਇਆਂ) ਛੁਟਦੀ ਨਹੀਂ ਸੀ।
ਸੁਕਨਲਨੀਕੀਸੀਗਤਿਭਈ॥੪॥
ਉਸ ਦੀ ਹਾਲਤ ਤੋਤੇ ਅਤੇ ਨਲਨੀ (ਇਕ ਪ੍ਰਕਾਰ ਦੀ ਨਲਕੀ ਦੀ ਬਣੀ ਕੁੜਿਕੀ) ਵਰਗੀ ਹੋ ਗਈ ॥੪॥
ਤਾਸੌਲਗੀਲਗਨਬਹੁਭਾਤਾ
ਉਸ ਨਾਲ (ਉਸ ਦੀ) ਕਈ ਤਰ੍ਹਾਂ ਦੀ ਲਗਨ ਲਗ ਗਈ।
ਕਿਹਬਿਧਿਬਰਨਸੁਨਾਊਬਾਤਾ
(ਉਨ੍ਹਾਂ) ਗੱਲਾਂ ਦਾ ਭਲਾ (ਮੈਂ) ਕਿਸ ਤਰ੍ਹਾਂ ਵਰਣਨ ਕਰ ਕੇ ਸੁਣਾਵਾਂ।
ਨਿਤਿਪ੍ਰਤਿਤਾਕਹਬੋਲਿਪਠਾਵੈ
(ਉਹ ਇਸਤਰੀ) ਉਸ ਨੂੰ ਹਰ ਰੋਜ਼ ਬੁਲਾ ਲੈਂਦੀ ਸੀ
ਕਾਮਭੋਗਰੁਚਿਮਾਨਕਮਾਵੈ॥੫॥
ਅਤੇ ਰੁਚੀ ਪੂਰਵਕ (ਉਸ ਨਾਲ) ਸੰਯੋਗ ਕਰਦੀ ਸੀ ॥੫॥
ਤਾਕੇਲਏਨਾਥਕਹਮਾਰਾ
ਉਸ ਲਈ (ਉਸ ਨੇ) ਆਪਣੇ ਪਤੀ ਨੂੰ ਮਾਰ ਦਿੱਤਾ
ਤਨਮੈਰਾਡਭੇਸਕੋਧਾਰਾ
ਅਤੇ ਆਪਣੇ ਸ਼ਰੀਰ ਉਤੇ ਵਿਧਵਾ ਦਾ ਭੇਸ ਧਾਰ ਲਿਆ।
ਜਬਗ੍ਰਿਹਅਪਨੇਜਾਰਬੁਲਾਯੋ
ਜਦ (ਉਸ ਨੇ) ਆਪਣੇ ਘਰ ਯਾਰ ਨੂੰ ਬੁਲਾਇਆ
ਸਭਪ੍ਰਸੰਗਕਹਿਤਾਹਿਸੁਨਾਯੋ॥੬॥
ਤਾਂ ਸਾਰੀ ਗੱਲ ਉਸ ਨੂੰ ਦਸ ਦਿੱਤੀ ॥੬॥
ਸੁਨਿਕੈਜਾਰਬਚਨਅਸਡਰਾ
ਯਾਰ (ਉਸ ਦਾ) ਬੋਲ ਸੁਣ ਕੇ ਅਜਿਹਾ ਡਰਿਆ
ਧ੍ਰਿਗਧ੍ਰਿਗਬਚਤਿਹਤ੍ਰਿਯਹਿਉਚਰਾ
ਕਿ ਉਸ ਇਸਤਰੀ ਨੂੰ 'ਧ੍ਰਿਗ ਧ੍ਰਿਗ' ਕਹਿਣ ਲਗਾ।
ਜਿਨਅਪਨੋਪਤਿਆਪੁਸੰਘਰਿਯੋ
(ਉਹ ਮਨ ਵਿਚ ਸੋਚਣ ਲਗਾ ਕਿ) ਜਿਸ ਨੇ ਆਪਣੇ ਪਤੀ ਨੂੰ ਆਪ ਮਾਰ ਦਿੱਤਾ ਹੈ,