ਮੁਹਿਕਸਚਹਤਭਲਾਈਕਰਿਯੋ॥੭॥
ਉਹ (ਭਲਾ) ਮੇਰੀ ਕੀ ਭਲਿਆਈ ਕਰਨੀ ਚਾਹੇਗੀ ॥੭॥
ਪਤਿਮਾਰਿਯੋਜਾਕੇਹਿਤਗਯੋ॥
ਜਿਸ ਲਈ ਪਤੀ ਮਾਰਿਆ ਸੀ, (ਉਹ ਵੀ) ਗਿਆ।
ਸੋਭੀਅੰਤਨਤਾਕੋਭਯੋ॥
ਉਹ ਵੀ ਅੰਤ ਨੂੰ ਉਸ ਦਾ ਨਾ ਹੋਇਆ।
ਐਸੋਮਿਤ੍ਰਕਛੂਨਹੀਕਰਿਯੋ॥
(ਮਨ ਵਿਚ ਸੋਚਣ ਲਗੀ) ਅਜਿਹੇ ਮਿਤਰ ਤੋਂ ਕੁਝ ਨਹੀਂ ਕਰਾਉਣਾ।
ਇਹਰਾਖੇਤੇਭਲੋਸੰਘਰਿਯੋ॥੮॥
ਇਸ ਨੂੰ ਰਖਣ ਨਾਲੋਂ ਚੰਗਾ ਹੈ, ਮਾਰ ਦੇਈਏ ॥੮॥
ਕਰਮਹਿਕਾਢਿਭਗੌਤੀਲਈ॥
ਉਸ ਨੇ ਹੱਥ ਵਿਚ ਤਲਵਾਰ ਕਢ ਲਈ
ਦੁਹੂੰਹਾਥਤਾਕੋਸਿਰਦਈ॥
ਅਤੇ ਦੋਹਾਂ ਹੱਥਾਂ ਨਾਲ ਉਸ ਦੇ ਸਿਰ ਉਪਰ ਮਾਰੀ।
ਹਾਇਹਾਇਜਿਮਿਭੂਪਪੁਕਾਰੈ॥
ਰਾਜਾ ਜਿਵੇਂ ਜਿਵੇਂ 'ਹਾਇ ਹਾਇ' ਪੁਕਾਰਦਾ ਗਿਆ,
ਤ੍ਰਯੋਤ੍ਰਯੋਨਾਰਿਕ੍ਰਿਪਾਨਨਮਾਰੈ॥੯॥
ਤਿਉਂ ਤਿਉਂ ਇਸਤਰੀ ਤਲਵਾਰ ਦਾ ਵਾਰ ਕਰਦੀ ਗਈ ॥੯॥
ਦ੍ਵੈਦਿਨਭਏਨਪਤਿਕੇਮਰੈ॥
(ਲੋਕਾਂ ਨੂੰ ਕਹਿਣ ਲਗੀ ਕਿ ਅਜੇ ਮੇਰੇ) ਪਤੀ ਨੂੰ ਮਰਿਆਂ ਦੋ ਦਿਨ ਵੀ ਨਹੀਂ ਹੋਏ
ਐਸੀਲਗੇਅਬੈਏਕਰੈ॥
ਅਤੇ ਹੁਣੇ ਹੀ ਇਹ ਅਜਿਹਾ ਕਰਨ ਲਗ ਗਏ ਹਨ।
ਧ੍ਰਿਗਜਿਯਬੋਪਿਯਬਿਨੁਜਗਮਾਹੀ॥
ਪਤੀ ਤੋਂ ਬਿਨਾ ਸੰਸਾਰ ਵਿਚ ਜੀਉਣ ਨੂੰ ਧਿੱਕਾਰ ਹੈ,
ਜਾਰਚੋਰਜਿਹਹਾਥਚਲਾਹੀ॥੧੦॥
ਜਿਥੇ ਚੋਰ ਯਾਰ ਹੱਥ ਚਲਾਉਂਦੇ ਹੋਣ ॥੧੦॥
ਮਰਿਯੋਨਿਰਖਿਤਿਹਸਭਨਉਚਾਰਾ॥
(ਉਸ ਨੂੰ) ਮਰਿਆ ਵੇਖ ਕੇ ਸਭ ਨੇ ਕਿਹਾ,
ਭਲਾਕਰਾਤੈਜਾਰਸੰਘਾਰਾ॥
ਤੂੰ ਚੰਗਾ ਕੀਤਾ ਹੈ ਜੋ ਯਾਰ ਨੂੰ ਮਾਰ ਦਿੱਤਾ ਹੈ।
ਚਾਦਰਕੀਲਜਾਤੈਰਾਖੀ॥
ਤੂੰ ਤਾਂ ਪਰਦੇ (ਮਰਯਾਦਾ) ਦੀ ਲਾਜ ਬਚਾ ਲਈ ਹੈ।
ਧੰਨ੍ਯਧੰਨ੍ਯਪੁਤ੍ਰੀਤੂਭਾਖੀ॥੧੧॥
(ਸਭ) ਕਹਿਣ ਲਗੇ, ਹੇ ਪੁੱਤਰੀ! ਤੂੰ ਧੰਨ ਹੈ ॥੧੧॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਦੋਚਰਿਤ੍ਰਸਮਾਪਤਮਸਤੁਸੁਭਮਸਤੁ॥੩੦੨॥੫੮੨੦॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੦੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੦੨॥੫੮੨੦॥ ਚਲਦਾ॥
ਚੌਪਈ॥
ਚੌਪਈ:
ਅਭਰਨਸਿੰਘਸੁਨਾਇਕਨ੍ਰਿਪਬਰ॥
ਅਭਰਨ ਸਿੰਘ ਨਾਂ ਦਾ ਇਕ ਸ੍ਰੇਸ਼ਠ ਰਾਜਾ ਸੁਣਿਆ ਹੈ,
ਲਜਤਹੋਤਜਿਹਨਿਰਖਿਦਿਵਾਕਰ॥
ਜਿਸ ਨੂੰ ਵੇਖ ਕੇ ਸੂਰਜ ਵੀ ਲਜਿਤ ਹੁੰਦਾ ਸੀ।
ਅਭਰਨਦੇਇਸਦਨਮਹਿਨਾਰੀ॥
ਅਭਰਨ ਦੇਈ ਉਸ ਦੇ ਘਰ ਇਸਤਰੀ ਸੀ
ਮਥਿਅਭਰਨਜਣੁਸਕਲਨਿਕਾਰੀ॥੧॥
ਜਿਸ ਨੂੰ ਮਾਨੋ ਅਭਰਨ (ਗਹਿਣਿਆਂ) ਨੂੰ ਰਿੜਕ ਕੇ ਕਢਿਆ ਹੋਵੇ ॥੧॥
ਰਾਨੀਹੁਤੀਮਿਤ੍ਰਸੇਤੀਰਤਿ॥
ਰਾਣੀ (ਇਕ) ਮਿਤਰ ਨਾਲ ਲਗੀ ਹੋਈ ਸੀ
ਭੋਗਤਹੁਤੀਤਵਨਕਹਨਿਤਿਪ੍ਰਤਿ॥
ਅਤੇ ਉਸ ਨਾਲ ਨਿੱਤ ਕਾਮ-ਕ੍ਰੀੜਾ ਕਰਦੀ ਸੀ।
ਇਕਦਿਨਭੇਦਰਾਵਲਖਿਪਾਯੋ॥
ਇਕ ਦਿਨ ਰਾਜੇ ਨੂੰ ਭੇਦ ਦਾ ਪਤਾ ਲਗ ਗਿਆ।
ਤ੍ਰਿਯਕੇਧਾਮਬਿਲੋਕਨਆਯੋ॥੨॥
(ਉਹ) ਇਸਤਰੀ ਦੇ ਘਰ ਵੇਖਣ ਲਈ ਆਇਆ ॥੨॥
ਤਹਤੇਲਯੋਪਕਰਿਇਕਜਾਰਾ॥
ਉਥੇ ਹੀ (ਰਾਣੀ ਦੇ) ਇਕ ਯਾਰ ਨੂੰ ਪਕੜ ਲਿਆ
ਤੌਨੇਠੌਰਿਮਾਰਿਕਰਿਡਾਰਾ॥
ਅਤੇ ਉਸੇ ਥਾਂ ਤੇ ਮਾਰ ਦਿੱਤਾ।
ਇਸਤ੍ਰੀਜਾਨਿਨਇਸਤ੍ਰੀਮਾਰੀ॥
ਇਸਤਰੀ ਨੂੰ ਇਸਤਰੀ ਸਮਝ ਕੇ ਨਾ ਮਾਰਿਆ
ਚਿਤਅਪਨੇਤੇਦਈਬਿਸਾਰੀ॥੩॥
ਅਤੇ ਆਪਣੇ ਚਿਤ ਤੋਂ ਭੁਲਾ ਦਿੱਤੀ ॥੩॥
ਬੀਤਤਬਰਖਅਧਿਕਜਬਭਏ॥
ਜਦ ਬਹੁਤ ਸਾਲ ਬੀਤ ਗਏ
ਰਾਨੀਬਹੁਉਪਚਾਰਬਨਏ॥
ਅਤੇ ਰਾਣੀ ਨੇ ਵੀ ਕਈ ਉਪਾ ਕਰ ਲਏ।
ਰਾਜਾਤਾਕੇਧਾਮਨਆਯੋ॥
ਪਰ ਰਾਜਾ ਉਸ ਦੇ ਘਰ ਨਹੀਂ ਆਇਆ।
ਤਬਇਕਔਰੁਪਚਾਰਬਨਾਯੋ॥੪॥
ਤਦ (ਉਸ ਨੇ) ਇਕ ਹੋਰ ਉਪਚਾਰ ਕੀਤਾ ॥੪॥
ਰਾਨੀਭੇਸਸੰਨ੍ਯਾਸਿਨਿਕੋਧਰਿ॥
ਰਾਣੀ ਨੇ ਸੰਨਿਆਸਣ ਦਾ ਭੇਸ ਧਾਰ ਲਿਆ।
ਜਾਤਭਈਤਜਿਧਾਮਨਿਕਰਿਕਰਿ॥
ਘਰ ਨੂੰ ਤਿਆਗ ਕੇ ਨਿਕਲ ਗਈ।
ਖੇਲਤਨ੍ਰਿਪਤਿਅਖਿਟਜਬਆਯੋ॥
ਜਦ ਰਾਜਾ ਸ਼ਿਕਾਰ ਖੇਡਣ ਲਈ ਆਇਆ,
ਏਕਹਰਿਨਲਖਿਤੁਰੰਗਧਵਾਯੋ॥੫॥
(ਤਦ) ਇਕ ਹਿਰਨ ਨੂੰ ਵੇਖ ਕੇ (ਉਸ ਪਿਛੇ) ਘੋੜਾ ਭਜਾਇਆ ॥੫॥
ਜੋਜਨਕਿਤਕਨਗਰਤੇਗਯੋ॥
ਨਗਰ ਤੋਂ ਕਿਤਨੇ ਕੁ ਯੋਜਨ (ਦੂਰ) ਚਲਾ ਗਿਆ।
ਪਹੁਚਤਜਹਨਮਨੁਛਇਕਭਯੋ॥
(ਉਥੇ) ਜਾ ਪਹੁੰਚਿਆ ਜਿਥੇ ਇਕ ਵੀ ਮਨੁੱਖ ਨਹੀਂ ਸੀ।
ਉਤਰਿਯੋਬਿਕਲਬਾਗਮੈਜਾਈ॥
ਵਿਆਕੁਲ ਹੋ ਕੇ ਇਕ ਬਾਗ਼ ਵਿਚ ਉਤਰਿਆ।
ਰਾਨੀਇਕਲਪਹੂਚੀਆਈ॥੬॥
(ਉਥੇ) ਇਕਲੀ (ਸੰਨਿਆਸਣ ਬਣੀ) ਰਾਣੀ ਆ ਪਹੁੰਚੀ ॥੬॥
ਸੰਨ੍ਯਾਸਿਨਿਕੋਭੇਸਬਨਾਏ॥
ਉਸ ਨੇ ਸੰਨਿਆਸਣ ਦਾ ਭੇਸ ਬਣਾਇਆ ਹੋਇਆ ਸੀ
ਸੀਸਜਟਨਕੋਜੂਟਛਕਾਏ॥
ਅਤੇ ਸਿਰ ਉਤੇ ਜਟਾਵਾਂ ਦਾ ਜੂੜਾ ਕੀਤਾ ਹੋਇਆ ਸੀ।
ਜੋਨਰੁਤਾਕੋਰੂਪਨਿਹਾਰੈ॥
ਜੋ ਵਿਅਕਤੀ ਉਸ ਦੇ ਰੂਪ ਨੂੰ ਵੇਖਦਾ,
ਉਰਝਿਰਹੈਨਹਿਸੰਕਬਿਚਾਰੈ॥੭॥
ਉਲਝ ਕੇ ਰਹਿ ਜਾਂਦਾ ਅਤੇ ਕੋਈ ਸ਼ੰਕਾ ਨਾ ਕਰਦਾ ॥੭॥
ਉਤਰਤਬਾਗਤਿਹੀਤ੍ਰਿਯਭਈ॥
ਉਥੇ ਹੀ ਬਾਗ਼ ਵਿਚ ਉਹ ਇਸਤਰੀ ਵੀ ਉਤਰੀ