GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1252
Display Settings
ਉਹਿਰਾਜਾਤਨਭੇਟਹੁਈ
ਅਤੇ ਉਸ ਦੀ ਰਾਜੇ ਨਾਲ ਭੇਂਟ ਹੋਈ।
ਨਿਰਖਤਰੂਪਉਰਝਿਨ੍ਰਿਪਰਹਿਯੋ
ਉਸ ਦਾ ਰੂਪ ਵੇਖ ਕੇ ਰਾਜਾ ਮੋਹਿਤ ਹੋ ਗਿਆ।
ਨਰੀਨਾਗਨੀਕੋਇਹਕਹਿਯੋ॥੮॥
ਕਹਿਣ ਲਗਿਆ ਕਿ ਇਹ ਨਰੀ ਜਾਂ ਨਾਗਨੀ ਵਿਚੋਂ ਕੌਣ ਹੈ? ॥੮॥
ਕਵਨਰੂਪਰਾਨੀਤੁਮਹੋਜੂ
(ਪੁਛਣ ਲਗਿਆ) ਹੇ ਰਾਣੀ! ਤੂੰ ਕਿਸ ਦਾ ਰੂਪ ਹੈਂ।
ਕਿਧੋਅਪਛਰਾਸਾਚਕਹੋਜੂ
ਕੀ ਤੂੰ ਅਪੱਛਰਾਂ ਹੈਂ, ਸਚ ਦਸ।
ਕੈਤੁਮਹੋਰਤਿਪਤਿਕੀਨਾਰੀ
ਜਾਂ ਤੂੰ ਕਾਮ ਦੀ ਇਸਤਰੀ ਹੈਂ।
ਕੈਨਿਸਿਪਤਿਕੀਅਹਹੁਕੁਮਾਰੀ॥੯॥
ਜਾਂ ਚੰਦ੍ਰਮਾ ਦੀ ਕੁਮਾਰੀ ਹੈਂ ॥੯॥
ਭਾਤਿਭਾਤਿਤਨਚਰਚਾਕਰੀ
ਉਸ ਨਾਲ ਭਾਂਤ ਭਾਂਤ ਦੀ ਚਰਚਾ ਕੀਤੀ
ਬੇਦਬ੍ਯਾਕਰਨਕੋਕਉਚਰੀ
ਅਤੇ ਵੇਦ, ਵਿਆਕਰਨ ਅਤੇ ਕੋਕ ਸ਼ਾਸਤ੍ਰ ਦਾ ਉਚਾਰਨ ਕੀਤਾ।
ਜ੍ਯੋਂਤ੍ਯੋਂਚਿਤਤਾਕੋਹਰਿਲੀਨਾ
ਜਿਵੇਂ ਕਿਵੇਂ (ਰਾਣੀ ਨੇ) ਰਾਜੇ ਦਾ ਦਿਲ ਜਿਤ ਲਿਆ
ਬਿਨਾਘਾਇਘਾਯਲਪਤਿਕੀਨਾ॥੧੦॥
ਅਤੇ ਬਿਨਾ ਘਾਓ ਦੇ (ਪ੍ਰੇਮ ਦੇ ਤੀਰਾਂ ਨਾਲ) ਆਪਣੇ ਪਤੀ ਨੂੰ ਘਾਇਲ ਕਰ ਦਿੱਤਾ ॥੧੦॥
ਮਗਨਭਯੋਚਿਤਭੀਤਰਭੂਪਾ
(ਉਸ) ਨਾਰੀ ਦਾ ਅਨੂਪਮ ਰੂਪ ਵੇਖ ਕੇ
ਨਿਰਖਿਨਾਰਿਕੋਰੂਪਅਨੂਪਾ
ਰਾਜਾ ਮਨ ਵਿਚ ਮਗਨ ਹੋ ਗਿਆ।
ਏਕਬਾਰਕਹਜੌਇਹਪਾਊਾਂ
(ਵਿਚਾਰਨ ਲਗਿਆ ਕਿ) ਜੇ ਇਕ ਵਾਰ ਇਸ ਨੂੰ ਪ੍ਰਾਪਤ ਕਰ ਲਵਾਂ
ਜਨਮਅਨੇਕਲਗੇਬਲਿਜਾਊਾਂ॥੧੧॥
ਤਾਂ ਅਨੇਕ ਜਨਮਾਂ ਤਕ ਇਸ ਤੋਂ ਬਲਿਹਾਰ ਜਾਵਾਂ ॥੧੧॥
ਨ੍ਰਿਪਹੁਨਾਰਿਕਹਅਧਿਕਰਿਝਾਯੋ
ਰਾਜੇ ਨੇ ਇਸਤਰੀ ਨੂੰ ਬਹੁਤ ਪ੍ਰਸੰਨ ਕੀਤਾ
ਭਾਤਿਅਨਿਕਸੇਤੀਉਰਝਾਯੋ
ਅਤੇ ਅਨੇਕ ਤਰ੍ਹਾਂ ਨਾਲ ਉਸ ਨੂੰ ਉਲਝਾ ਲਿਆ।
ਭਜੌਯਾਹਿਮਨਮਾਹਿਬਿਚਾਰਿਯੋ
(ਉਸ ਨੇ) ਮਨ ਵਿਚ ਵਿਚਾਰ ਕੀਤਾ ਕਿ ਇਸ ਨਾਲ ਰਮਣ ਕਰਾਂ।
ਇਹਬਿਧਿਤਾਸੌਬਚਨਉਚਾਰਿਯੋ॥੧੨॥
(ਇਸ ਲਈ ਉਸ ਨੇ) ਰਾਣੀ ਨੂੰ ਇਸ ਤਰ੍ਹਾਂ ਕਿਹਾ ॥੧੨॥
ਹਮਤੁਮਆਉਰਮੈਮਿਲਿਦੋਊ
ਆਓ! ਮੈਂ ਅਤੇ ਤੂੰ ਦੋਵੇਂ ਮਿਲ ਕੇ ਰਮਣ ਕਰੀਏ।
ਔਰਲਖਤਹਮੈਹ੍ਯਾਂਕੋਊ
ਇਥੇ ਸਾਨੂੰ ਹੋਰ ਕੋਈ ਵੇਖ ਨਹੀਂ ਰਿਹਾ।
ਕ੍ਯੋਤਰੁਨਾਪਨਬ੍ਰਿਥਾਗਵਾਵਤ
(ਤੂੰ ਆਪਣੀ) ਜਵਾਨੀ ਨੂੰ ਕਿਉਂ ਵਿਅਰਥ ਗਵਾ ਰਹੀ ਹੈਂ।
ਰਾਨੀਹ੍ਵੈਕ੍ਯੋਸੇਜਸੁਹਾਵਤ॥੧੩॥
ਰਾਣੀ ਬਣ ਕੇ ਕਿਉਂ ਨਹੀਂ (ਮੇਰੀ) ਸੇਜ ਨੂੰ ਸੁਸ਼ੋਭਿਤ ਕਰਦੀ ॥੧੩॥
ਅਸਤਨਸੁੰਦਰਿਧੂਰਿਲਾਵਹੁ
ਅਜਿਹੇ ਸੁੰਦਰ ਸ਼ਰੀਰ ਨੂੰ ਮਿਟੀ ਵਿਚ ਨਾ ਰੋਲੋ
ਜੋਬਨਜਾਲਬ੍ਰਿਥਾਗਵਾਵਹੁ
ਅਤੇ ਆਪਣੇ ਜੋਬਨ ਜਾਲ ਨੂੰ ਵਿਅਰਥ ਨਾ ਗਵਾਵੋ।
ਬਿਰਧਾਪਨੋਆਇਜਬਜੈਹੈ
ਜਦ ਬੁਢਾਪਾ ਆ ਜਾਏਗਾ,
ਇਹਜ੍ਵਾਨੀਕਹਤਬਪਛਤੈਹੈ॥੧੪॥
ਤਾਂ ਇਸ ਜਵਾਨੀ ਲਈ ਤਦ ਪਛਤਾਓਗੀ ॥੧੪॥
ਇਹਜੋਬਨਕੇਕਹਾਗੁਮਾਨਾ
ਇਸ ਜੋਬਨ ਦਾ ਕੀ ਗੁਮਾਨ ਹੈ
ਜੋਕਾਹੂਪਰਥਿਰਰਹਾਨਾ
ਜੋ ਕਿਸੇ ਉਤੇ ਵੀ ਸਥਾਈ ਤੌਰ ਤੇ ਨਹੀਂ ਰਿਹਾ।
ਆਉਕਰੈਦੋਊਭੋਗਬਿਲਾਸਾ
ਆਓ, ਦੋਵੇਂ ਭੋਗ ਵਿਲਾਸ ਕਰੀਏ।
ਕਹਾਕਰਤਯਾਕੋਭਰਵਾਸਾ॥੧੫॥
ਇਸ (ਜਵਾਨੀ) ਦਾ ਕੀ ਭਰੋਸਾ ਕਰਨਾ ਹੈ ॥੧੫॥
ਅੜਿਲ
ਅੜਿਲ:
ਧਨਜੋਬਨਕੋਕਹਾਗੁਮਾਨਕੀਜਿਯੈ
ਧਨ ਅਤੇ ਜੋਬਨ ਦਾ ਕਦੇ ਗੁਮਾਨ ਨਹੀਂ ਕਰਨਾ ਚਾਹੀਦਾ।
ਸੁਖਹਮਕੌਦੈਤਰੁਨਿਆਪਿਸੁਖੁਲੀਜਿਯੈ
ਹੇ ਜਵਾਨ ਇਸਤਰੀ! ਮੈਨੂੰ ਸੁਖ ਦੇ ਅਤੇ ਆਪ ਵੀ ਸੁਖ ਲੈ।
ਬਿਰਧਾਪਨੁਹੈਤਰਨਾਪਨਜਾਇਹੈ
ਜਵਾਨੀ ਚਲੀ ਜਾਏਗੀ ਅਤੇ ਬੁਢਾਪਾ ਆ ਜਾਵੇਗਾ।
ਹੋਤਬਇਹਸਮੈਸੰਭਾਰਿਅਧਿਕਪਛੁਤਾਇਹੈ॥੧੬॥
(ਤੂੰ) ਇਸ ਸਮੇਂ ਨੂੰ ਯਾਦ ਕਰ ਕੇ, (ਸਮਾਂ ਬੀਤ ਜਾਣ ਤੇ) ਬਹੁਤ ਪਛਤਾਏਂਗੀ ॥੧੬॥
ਚੌਪਈ
ਚੌਪਈ:
ਪ੍ਰਥਮਕਹੀਮੇਰੀਜੋਕਰੈ
(ਰਾਣੀ ਨੇ ਕਿਹਾ) ਜੇ (ਤੁਸੀਂ) ਪਹਿਲਾਂ ਮੇਰੀ ਕਹੀ ਗੱਲ ਨੂੰ ਮੰਨੋ,
ਤਿਹਪਾਛੈਮੁਹਿਸਾਥਬਿਹਰੈ
ਉਸ ਪਿਛੋਂ ਮੇਰੇ ਨਾਲ ਰਮਣ ਕਰੋ।
ਬਚਨਦੀਜਿਐਮੇਰੋਹਾਥਾ
ਪਹਿਲਾਂ ਮੈਨੂੰ ਹੱਥ ਨਾਲ ਬਚਨ ਦਿਓ।
ਤੌਮੈਮਾਨੌਬਚਤੌਨਾਥਾ॥੧੭॥
ਹੇ ਨਾਥ! ਤਦ ਮੈਂ ਤੁਹਾਡਾ ਬਚਨ ਮੰਨਾਂਗੀ ॥੧੭॥
ਅੜਿਲ
ਅੜਿਲ:
ਪ੍ਰਿਥਮਤ੍ਰਿਯਾਕੋਦੋਖਛਿਮਾਪਨਕੀਜਿਯੈ
ਪਹਿਲਾਂ (ਆਪਣੀ) ਇਸਤਰੀ ਦਾ ਦੋਸ਼ ਖਿਮਾ ਕਰ ਦਿਓ।
ਤਿਹਪਾਛੇਮੋਰਾਮਨਨ੍ਰਿਪਬਰਲੀਜਿਯੈ
ਹੇ ਸ੍ਰੇਸ਼ਠ ਰਾਜੇ! ਉਸ ਪਿਛੋਂ ਮੇਰਾ ਮਨ ਲੈ ਲੈਣਾ।
ਦੋਖਛਿਮਾਪਨਕੀਨਬਚਨਤ੍ਰਿਯਕੋਤਬੈ
(ਰਾਜੇ ਨੇ) ਤਦ ਇਸਤਰੀ ਦੇ ਦੋਸ਼ ਨੂੰ ਖਿਮਾ ਕਰਨ ਦਾ ਬਚਨ ਦਿੱਤਾ।
ਹੋਸੁਨੇਸੰਨ੍ਯਾਸਿਨਿਬੈਨਸ੍ਰਵਨਭੀਤਰਜਬੈ॥੧੮॥
ਜਦ ਸੰਨਿਆਸਣ ਨੇ ਆਪਣੇ ਕੰਨਾਂ ਨਾਲ ਸੁਣਿਆ ॥੧੮॥
ਚੌਪਈ
ਚੌਪਈ:
ਏਕਦਿਵਸਤ੍ਰਿਯਕੇਗ੍ਰਿਹਆਵੈ
(ਹੁਣ ਰਾਜਾ) ਇਕ ਦਿਨ (ਪਹਿਲੀ) ਰਾਣੀ ਦੇ ਘਰ ਆਂਦਾ