GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1253
Display Settings
ਦੁਤਿਯਦਿਵਸਤਾਕੇਘਰਜਾਵੈ
ਅਤੇ ਦੂਜੇ ਦਿਨ ਉਸ (ਸੰਨਿਆਸਣ ਬਣੀ) ਇਸਤਰੀ ਦੇ ਘਰ ਜਾਂਦਾ।
ਰਾਨੀਭੇਸਸੰਨ੍ਯਾਸਿਨਿਧਰੈ
ਰਾਣੀ ਸੰਨਿਆਸਣ ਦਾ ਭੇਸ ਧਾਰ ਕੇ
ਕਾਮਭੋਗਰਾਜਾਤਨਕਰੈ॥੧੯॥
ਰਾਜੇ ਨਾਲ ਕਾਮ ਭੋਗ ਕਰਦੀ ॥੧੯॥
ਤਿਹਨ੍ਰਿਪਦੁਤਿਯਨਾਰਿਕਰਿਜਾਨੈ
ਉਸ ਨੂੰ ਰਾਜਾ ਦੂਜੀ ਇਸਤਰੀ ਕਰ ਕੇ ਸਮਝਦਾ ਸੀ।
ਭੇਦਅਭੇਦਮੂੜ੍ਰਹਪਛਾਨੈ
(ਉਹ) ਮੂਰਖ ਭੇਦ ਅਭੇਦ ਨੂੰ ਨਹੀਂ ਸਮਝਦਾ ਸੀ।
ਇਸਤ੍ਰੀਚਰਿਤ੍ਰਨਹੀਲਖਿਪਾਵੈ
(ਉਹ) ਇਸਤਰੀ ਦੇ ਚਰਿਤ੍ਰ ਨੂੰ ਨਹੀਂ ਸਮਝ ਰਿਹਾ ਸੀ
ਨਿਤਪ੍ਰਤਿਅਪਨੋਮੂੰਡਮੁੰਡਾਵੈ॥੨੦॥
ਅਤੇ (ਰਾਜਾ) ਨਿੱਤ ਆਪਣਾ ਸਿਰ ਮੁੰਨਵਾਉਂਦਾ ਸੀ (ਭਾਵ-ਠਗਿਆ ਜਾਂਦਾ ਸੀ) ॥੨੦॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਤੀਨਚਰਿਤ੍ਰਸਮਾਪਤਮਸਤੁਸੁਭਮਸਤੁ॥੩੦੩॥੫੮੪੦॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੦੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੦੩॥੫੮੪੦॥ ਚਲਦਾ॥
ਚੌਪਈ
ਚੌਪਈ:
ਬਿਧੀਸੈਨਰਾਜਾਇਕਸੂਰੋ
ਬਿਧੀ ਸੈਨ ਨਾਂ ਦਾ ਇਕ ਸੂਰਮਾ ਰਾਜਾ ਸੀ
ਤੇਗਦੇਗਦੁਹੂੰਅਨਿਕਰਿਪੂਰੋ
ਜੋ ਦੇਗ ਅਤੇ ਤੇਗ ਦੋਹਾਂ ਵਿਚ ਨਿਪੁਣ ਸੀ।
ਤੇਜਵਾਨਦੁਤਿਵਾਨਅਤੁਲਬਲ
(ਉਹ) ਤੇਜਵਾਨ, ਸੁੰਦਰ ਅਤੇ ਅਤੁਲ ਬਲ ਵਾਲਾ ਸੀ।
ਅਰਿਅਨੇਕਜੀਤੇਜਿਨਦਲਿਮਲਿ॥੧॥
ਉਸ ਨੇ ਅਨੇਕ ਵੈਰੀ ਦਰੜ ਕੇ ਜਿਤ ਲਏ ਸਨ ॥੧॥
ਬਿਧ੍ਰਯਮਤੀਦੁਹਿਤਾਇਕਤਾਕੇ
ਬਿਧ੍ਯ ਮਤੀ ਨਾਂ ਦੀ ਉਸ ਦੀ ਇਕ ਪੁੱਤਰੀ ਸੀ
ਨਰੀਨਾਗਨੀਸਮਨਹਿਜਾਕੇ
ਜਿਸ ਦੇ ਸਮਾਨ (ਕੋਈ) ਨਰੀ ਜਾਂ ਨਾਗਨੀ ਨਹੀਂ ਸੀ।
ਅਪ੍ਰਮਾਨਤਿਹਸੇਜਸੁਹਾਵੈ
ਉਸ ਦੀ ਸੇਜ ਬਹੁਤ ਅਧਿਕ ਸੁਹਾਵਣੀ ਸੀ
ਰਵਿਸਸਿਰੋਜਬਿਲੋਕਨਆਵੈ॥੨॥
(ਜਿਸ ਨੂੰ) ਚੰਦ੍ਰਮਾ ਅਤੇ ਸੂਰਜ ਰੋਜ਼ ਵੇਖਣ ਆਉਂਦੇ ਸਨ ॥੨॥
ਤਾਕੋਲਗਿਯੋਏਕਸੰਗਨੇਹਾ
ਉਸ ਦਾ ਇਕ ਨਾਲ ਪਿਆਰ ਹੋ ਗਿਆ,
ਜ੍ਯੋਂਸਾਵਨਕੋਬਰਿਸਤਮੇਹਾ
ਜਿਵੇਂ ਸਾਵਣ ਦੇ ਮਹੀਨੇ ਵਿਚ ਮੀਂਹ ਵਰ੍ਹਦਾ ਹੈ।
ਚਤੁਰਕੁਅਰਤਿਹਨਾਮਭਨਿਜੈ
ਉਸ ਦਾ ਨਾਂ ਚਤੁਰ ਕੁਮਾਰ ਕਿਹਾ ਜਾਂਦਾ ਸੀ।
ਕਵਨਪੁਰਖਪਟਤਰਤਿਹਦਿਜੈ॥੩॥
ਉਸ ਦੀ ਕਿਸ ਪੁਰਸ਼ ਨਾਲ ਤੁਲਨਾ ਦਿੱਤੀ ਜਾ ਸਕਦੀ ਹੈ? (ਭਾਵ ਨਹੀਂ ਦਿੱਤੀ ਜਾ ਸਕਦੀ ॥੩॥
ਬਿਧ੍ਯਾਦੇਈਇਕਦਿਨਰਸਿਕੈ
ਬਿਧ੍ਯਾ ਦੇਈ ਨੇ ਇਕ ਦਿਨ ਪ੍ਰਸੰਨਤਾ ਪੂਰਵਕ
ਬੋਲਿਲਿਯਾਪ੍ਰੀਤਮਕਹਕਸਿਕੈ
ਪ੍ਰੀਤਮ ਨੂੰ ਜ਼ਬਰਦਸਤੀ ਬੁਲਾ ਲਿਆ।
ਕਾਮਭੋਗਤਿਹਸਾਥਕਮਾਯੋ
ਉਸ ਨਾਲ ਕਾਮ ਭੋਗ ਕੀਤਾ।
ਤਰੁਨੀਤਰੁਨਅਧਿਕਸੁਖਪਾਯੋ॥੪॥
ਇਸਤਰੀ ਅਤੇ ਪੁਰਸ਼ ਦੋਹਾਂ ਨੇ ਬਹੁਤ ਸੁਖ ਪ੍ਰਾਪਤ ਕੀਤਾ ॥੪॥
ਬਿਧੀਸੈਨਸੌਕਿਨਹਿਜਤਾਈ
ਕਿਸੇ ਨੇ ਬਿਧੀ ਸੈਨ ਨੂੰ ਦਸ ਦਿੱਤਾ
ਤੋਰਿਸੁਤਾਗ੍ਰਿਹਜਾਰਬੁਲਾਈ
ਕਿ ਤੇਰੀ ਪੁੱਤਰੀ ਨੇ ਘਰ ਵਿਚ ਯਾਰ ਨੂੰ ਬੁਲਾਇਆ ਹੋਇਆ ਹੈ।
ਕਾਮਭੋਗਤਿਹਸਾਥਕਰਤਹੈ
ਉਸ ਨਾਲ ਕਾਮ ਭੋਗ ਕਰਦੀ ਹੈ
ਤੋਤੇਨ੍ਰਿਪਨਹਿਨੈਕੁਡਰਤਹੈ॥੫॥
ਅਤੇ ਹੇ ਰਾਜਨ! ਤੇਰੇ ਤੋਂ ਬਿਲਕੁਲ ਨਹੀਂ ਡਰਦੀ ਹੈ ॥੫॥
ਤਬਨ੍ਰਿਪਸਾਥਤਿਸੀਕੋਲੈਕੈ
ਤਦ ਰਾਜਾ ਉਸੇ ਨੂੰ ਨਾਲ ਲੈ ਕੇ
ਜਾਤਭਯੋਤਹਅਧਿਕਰਿਸੈਕੈ
ਅਤੇ ਰੋਹ ਵਿਚ ਆ ਕੇ ਉਧਰ ਵਲ ਤੁਰ ਪਿਆ।
ਬਿਧ੍ਯਾਮਤੀਜਬੈਸੁਨਿਪਾਈ
ਜਦ ਬਿਧ੍ਯਾ ਮਤੀ ਨੇ ਸੁਣਿਆ,
ਮੀਤਸਹਿਤਜਿਯਮੈਡਰਪਾਈ॥੬॥
(ਤਦ) ਮਿਤਰ ਸਹਿਤ ਮਨ ਵਿਚ ਬਹੁਤ ਡਰ ਗਈ ॥੬॥
ਖੋਦਿਛਾਤਦ੍ਵੈਛੇਦਸਵਾਰੇ
(ਉਸ ਨੇ) ਛਤ ਨੂੰ ਪੁਟ ਕੇ ਦੋ ਮਘੋਰੇ ਕੀਤੇ,
ਜਿਹਆਵਤਵੈਰਾਹਬਿਚਾਰੇ
ਜਿਸ ਪਾਸੇ ਤੋਂ ਉਨ੍ਹਾਂ ਨੂੰ ਆਉਂਦਿਆਂ ਵਿਚਾਰਿਆ ਸੀ (ਭਾਵ ਆਉਂਦੇ ਵੇਖੇ ਸਨ)।
ਤਿਹਮਗਹ੍ਵੈਬਿਸਟਾਦੁਹੂੰਕਰਾ
ਉਨ੍ਹਾਂ (ਮਘੋਰਿਆਂ ਰਾਹੀਂ) ਦੋਹਾਂ ਨੇ ਵਿਸ਼ਟਾ ਕੀਤਾ।
ਦੂਤਸਹਿਤਨ੍ਰਿਪਕੇਸਿਰਪਰਾ॥੭॥
(ਜੋ) ਦੂਤ ਸਮੇਤ ਰਾਜੇ ਦੇ ਸਿਰ ਉਤੇ ਪਿਆ ॥੭॥
ਅੰਧਗਏਹ੍ਵੈਸੂਝਆਯੋ
(ਉਹ ਦੋਵੇਂ) ਅੰਨ੍ਹੇ ਹੋ ਗਏ ਅਤੇ ਕੁਝ ਵੀ ਵੇਖ ਨਾ ਸਕੇ।
ਤਿਸੀਪੈਡਗ੍ਰਿਹਿਜਾਰਪਠਾਯੋ
ਉਸੇ ਰਸਤੇ ਦੁਆਰਾ ਯਾਰ ਨੂੰ ਘਰ ਪਹੁੰਚਾ ਦਿੱਤਾ।
ਰਾਜਾਭੇਦਅਭੇਦਲਹਾ
ਰਾਜਾ ਭੇਦ ਅਭੇਦ ਕੁਝ ਨਾ ਸਮਝ ਸਕਿਆ।
ਦੁਹਿਤਾਕਾਮਕੈਗਈਕਹਾ॥੮॥
(ਸੋਚਣ ਲਗਿਆ) ਪੁੱਤਰੀ ਕਿਸੇ ਕੰਮ ਲਈ ਕਿਤੇ ਗਈ ਹੈ। (ਅਰਥਾਂਤਰ-ਪੁੱਤਰੀ ਕਾਮ-ਕ੍ਰੀੜਾ ਕਰ ਕੇ ਕਿਥੇ ਗਈ ਹੈ) ॥੮॥
ਬਿਸਟਾਰਹੀਦੁਹੂੰਕੇਲਗਿਕੈ
ਵਿਸ਼ਟਾ ਦੋਹਾਂ (ਦੇ ਸਿਰ ਉਤੇ) ਲਗ ਗਿਆ।
ਸੁਘਰਗਯੋਤਿਹਕੇਸਿਰਹਗਿਕੈ
ਉਹ ਵਿਅਕਤੀ ਦੋਹਾਂ ਦੇ ਸਿਰ ਉਤੇ ਹਗ ਕੇ ਚਲਾ ਗਿਆ।
ਘਰੀਕਲਗੀਧੋਵਤੇਬਦਨਨ
(ਉਨ੍ਹਾਂ ਨੂੰ) ਮੂੰਹ ਸਿਰ ਧੋਣ ਤੇ ਇਕ ਘੜੀ ਲਗ ਗਈ।
ਬਹੁਰਿਗਏਦੁਹਿਤਾਕੈਸਦਨਨ॥੯॥
ਇਸ ਤੋਂ ਬਾਦ (ਉਹ) ਪੁੱਤਰੀ ਦੇ ਘਰ ਨੂੰ ਗਏ ॥੯॥
ਤਹਾਜਾਇਜੌਨ੍ਰਿਪਤਿਨਿਹਰਾ
ਉਥੇ ਜਾ ਕੇ ਜੋ ਰਾਜੇ ਨੇ ਵੇਖਿਆ
ਜਾਰਵਾਰਕਛੁਦਿਸਟਿਪਰਾ
ਤਾਂ ਕੋਈ ਯਾਰ ਵਾਰ ਨਜ਼ਰ ਨਾ ਪਿਆ।
ਤਬਨ੍ਰਿਪਉਲਟਿਤਿਸੀਕੋਮਰਿਯੋ
ਤਦ ਰਾਜੇ ਨੇ ਉਲਟਾ ਉਸੇ (ਵਿਅਕਤੀ) ਨੂੰ ਮਾਰ ਦਿੱਤਾ