ਤਿਹਦੇਵੈਚੰਡਾਰਹਿਕਰਮੈ॥
ਉਸ ਨੂੰ ਚੰਡਾਲ ਦੇ ਹੱਥ ਵਿਚ ਦੇ ਦਿਓ।
ਤ੍ਰਿਪੁਰਮਤੀਕਹਗ੍ਰਿਹਨਬੁਲਾਵੈ॥
ਤ੍ਰਿਪੁਰ ਮਤੀ ਨੂੰ (ਫਿਰ) ਘਰ ਨਾ ਬੁਲਾਇਆ ਜਾਏ
ਤਾਕੌਫੇਰਿਨਬਦਨਦਿਖਾਵੈ॥੧੧॥
ਅਤੇ ਨਾ ਹੀ ਉਹ ਫਿਰ ਮੂੰਹ ਵਿਖਾਏ ॥੧੧॥
ਦੋਹਰਾ॥
ਦੋਹਰਾ:
ਪ੍ਰਾਤਆਇਅਪਨੇਸਦਨਵਹੈਕ੍ਰਿਯਾਨ੍ਰਿਪਕੀਨ॥
ਸਵੇਰ ਵੇਲੇ ਰਾਜਾ ਆਪਣੇ ਮਹੱਲ ਵਿਚ ਆਇਆ ਅਤੇ ਉਹੀ ਕ੍ਰਿਆ ਕੀਤੀ।
ਇਕਰਾਨੀਦਿਜਬਰਦਈਦੁਤਿਯਚੰਡਾਰਹਿਦੀਨ॥੧੨॥
ਇਕ ਰਾਣੀ ਬ੍ਰਾਹਮਣ ਨੂੰ ਦੇ ਦਿੱਤੀ ਅਤੇ ਦੂਜੀ ਚੰਡਾਲ ਦੇ ਹਵਾਲੇ ਕਰ ਦਿੱਤੀ ॥੧੨॥
ਭੇਦਅਭੇਦਤ੍ਰਿਯਾਨਕੇਮੂਢਨਸਕਿਯੋਬਿਚਾਰਿ॥
ਮੂਰਖ (ਰਾਜਾ) ਇਸਤਰੀ ਦੇ ਭੇਦ ਅਭੇਦ ਨੂੰ ਨਾ ਪਛਾਣ ਸਕਿਆ।
ਦਈਦੋਊਤ੍ਰਿਯਪੁੰਨ੍ਯਕਰਿਜਿਯਕੋਤ੍ਰਾਸਨਿਵਾਰ॥੧੩॥
ਮਨ ਦਾ ਡਰ ਦੂਰ ਕਰ ਕੇ (ਉਸ ਨੇ) ਦੋਵੇਂ ਇਸਤਰੀਆਂ ਪੁੰਨ-ਦਾਨ ਕਰ ਦਿੱਤੀਆਂ ॥੧੩॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਪਾਚਚਰਿਤ੍ਰਸਮਾਪਤਮਸਤੁਸੁਭਮਸਤੁ॥੩੦੫॥੫੮੬੪॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੦੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੦੫॥੫੮੬੪॥ ਚਲਦਾ॥
ਚੌਪਈ॥
ਚੌਪਈ:
ਬਹੜਾਇਚਿਕੋਦੇਸਬਸਤਜਹ॥
ਜਿਥੇ ਬਹੜਾਇਚ ਦੇਸ ਵਸਦਾ ਸੀ।
ਧੁੰਧਪਾਲਨ੍ਰਿਪਬਸਤਹੋਤਤਹ॥
ਉਥੇ ਧੁੰਧ ਪਾਲ ਨਾਂ ਦਾ ਰਾਜਾ ਰਹਿੰਦਾ ਹੁੰਦਾ ਸੀ।
ਦੁੰਦਭਦੇਤਾਕੇਘਰਰਾਨੀ॥
ਉਸ ਦੇ ਘਰ ਦੁੰਦਭ ਦੇ (ਦੇਈ) ਨਾਂ ਦੀ ਰਾਣੀ ਸੀ
ਜਾਕੀਸਮਸੁੰਦਰਨਸਕ੍ਰਾਨੀ॥੧॥
ਜਿਸ ਵਰਗੀ ਸੁੰਦਰ ਇੰਦਰ ਦੀ ਪਤਨੀ ਵੀ ਨਹੀਂ ਸੀ ॥੧॥
ਤਹਿਕਸੁਲਛਨਰਾਇਬਖਨਿਯਤ॥
ਉਥੇ ਇਕ ਸੁਲਛਨ ਰਾਇ ਨਾਂ ਦਾ
ਛਤ੍ਰੀਕੋਤਿਹਪੂਤਪ੍ਰਮਨਿਯਤ॥
(ਕਿਸੇ) ਛਤ੍ਰੀ ਦਾ ਪੁੱਤਰ ਦਸਿਆ ਜਾਂਦਾ ਸੀ।
ਤਾਕੇਤਨਸੁੰਦਰਤਾਘਨੀ॥
ਉਸ ਦਾ ਸ਼ਰੀਰ ਬਹੁਤ ਸੁੰਦਰ ਸੀ,
ਮੋਰਬਦਨਤੇਜਾਤਿਨਭਨੀ॥੨॥
ਜਿਸ ਦਾ ਵਰਣਨ ਮੇਰੇ ਮੂੰਹ ਤੋਂ ਨਹੀਂ ਹੋ ਸਕਦਾ ॥੨॥
ਤਾਸੌਬਧੀਕੁਅਰਿਕੀਪ੍ਰੀਤਾ॥
ਉਸ ਨਾਲ ਕੁਮਾਰੀ (ਰਾਣੀ) ਦੀ ਪ੍ਰੀਤ ਵੱਧ ਗਈ।
ਜੈਸੀਭਾਤਿਰਾਮਸੋਸੀਤਾ॥
ਜਿਸ ਤਰ੍ਹਾਂ ਰਾਮ ਨਾਲ ਸੀਤਾ ਦੀ (ਪ੍ਰੀਤ) ਸੀ।
ਰੈਨਿਦਿਵਸਤਿਹਬੋਲਿਪਠਾਵੈ॥
ਰਾਤ ਦਿਨ ਉਸ ਨੂੰ ਬੁਲਵਾ ਲੈਂਦੀ
ਸੰਕਤ੍ਯਾਗਤ੍ਰਿਯਭੋਗਮਚਾਵੈ॥੩॥
ਅਤੇ ਨਿਸੰਗ ਹੋ ਕੇ ਉਸ ਨਾਲ ਕਾਮ-ਕੇਲ ਕਰਦੀ ॥੩॥
ਇਕਦਿਨਖਬਰਿਨ੍ਰਿਪਤਿਕਹਭਈ॥
ਇਕ ਦਿਨ ਰਾਜੇ ਨੂੰ ਖ਼ਬਰ ਹੋ ਗਈ।
ਭੇਦੀਕਿਨਹਿਬ੍ਰਿਥਾਕਹਿਦਈ॥
ਕਿਸੇ ਭੇਦੀ ਨੇ ਸਾਰੀ ਬਿਰਥਾ ਦਸ ਦਿੱਤੀ।
ਅਧਿਕਕੋਪਕਰਿਗਯੋਨ੍ਰਿਪਤਿਤਹ॥
ਬਹੁਤ ਕ੍ਰੋਧ ਕਰ ਕੇ ਰਾਜਾ ਉਥੇ ਚਲਾ ਗਿਆ
ਭੋਗਤਹੁਤੀਜਾਰਕਹਤ੍ਰਿਯਜਹ॥੪॥
ਜਿਥੇ ਯਾਰ ਨਾਲ ਰਾਣੀ ਭੋਗ ਕਰ ਰਹੀ ਸੀ ॥੪॥
ਰਾਨੀਭੇਦਪਾਇਅਸਕੀਯਾ॥
ਰਾਣੀ ਨੇ ਪਤਾ ਲਗਣ ਤੇ ਇਸ ਤਰ੍ਹਾਂ ਕੀਤਾ।
ਬਾਧਿਔਧਸਿਹਜਾਤਰਲੀਯਾ॥
(ਉਸ ਨੇ ਯਾਰ ਨੂੰ) ਪਲੰਘ ('ਸਿਹਜਾ') ਹੇਠਾਂ ਪੁਠਾ ਬੰਨ੍ਹ ਲਿਆ।
ਰਾਵਸਹਿਤਊਪਰਹਿਬਹਿਠੀ॥
ਰਾਜੇ ਸਹਿਤ (ਉਹ ਪਲੰਘ) ਉਪਰ ਬੈਠ ਗਈ
ਭਾਤਿਭਾਤਿਤਨਹੋਇਇਕਠੀ॥੫॥
ਅਤੇ ਭਾਂਤ ਭਾਂਤ ਦੀਆਂ ਗਲਵਕੜੀਆਂ ਪਾਣ ਲਗੀ ॥੫॥
ਰਤਿਮਾਨੀਨ੍ਰਿਪਸਾਥਬਨਾਈ॥
ਉਸ ਨੇ ਰਾਜੇ ਨਾਲ ਚੰਗੀ ਤਰ੍ਹਾਂ ਰਤੀ-ਕ੍ਰੀੜਾ ਕੀਤੀ।
ਮੂਰਖਕੰਤਬਾਤਨਹਿਪਾਈ॥
ਮੂਰਖ ਪਤੀ ਗੱਲ ਨੂੰ ਸਮਝ ਨਾ ਸਕਿਆ।
ਰੀਝਿਰਹਾਅਬਲਾਕਹਭਜਿਕੈ॥
(ਉਹ) ਰਾਣੀ ਨਾਲ ਭਿੰਨ ਭਿੰਨ ਪ੍ਰਕਾਰ ਦੇ ਆਸਣ ਸਜਾ ਕੇ
ਭਾਤਿਭਾਤਿਕੇਆਸਨਸਜਿਕੈ॥੬॥
ਅਤੇ ਸੰਭੋਗ ਕਰ ਕੇ ਪ੍ਰਸੰਨ ਹੋ ਗਿਆ ॥੬॥
ਭੋਗਕਮਾਤਅਧਿਕਥਕਿਗਯੋ॥
ਭੋਗ ਕਰ ਕੇ (ਜਦ) ਬਹੁਤ ਥਕ ਗਿਆ
ਸੋਵਤਸੇਜਤਿਸੀਪਰਭਯੋ॥
ਤਾਂ ਉਸੇ ਸੇਜ ਉਤੇ ਸੌਂ ਗਿਆ।
ਜੌਨ੍ਰਿਚੇਸਟਤ੍ਰਿਯਪਿਯਲਖਿਪਾਯੋ॥
ਜਦ ਰਾਣੀ ਨੇ ਰਾਜੇ ਨੂੰ ਬੇਸੁਧ (ਜਾਂ ਅਹਿਲ) ਵੇਖ ਲਿਆ
ਜਾਰਿਕਾਢਿਕਰਿਧਾਮਪਠਾਯੋ॥੭॥
ਤਾਂ ਯਾਰ ਨੂੰ ਕਢ ਕੇ ਘਰ ਭੇਜ ਦਿੱਤਾ ॥੭॥
ਦੋਹਰਾ॥
ਦੋਹਰਾ:
ਜਾਗਿਖੋਜਿਨ੍ਰਿਪਘਰਥਕਾਜਾਰਨਲਹਿਯੋਨਿਕਾਰਿ॥
ਜਾਗ ਕੇ ਰਾਜਾ ਘਰ ਵਿਚ ਲਭ ਲਭ ਕੇ ਥਕ ਗਿਆ, ਪਰ ਯਾਰ ਨੂੰ (ਕਿਤੋਂ) ਕਢ ਨਾ ਸਕਿਆ।
ਭੇਦਦਿਯੋਜਿਹਜਾਨਤਿਹਝੂਠੋਹਨ੍ਯੋਗਵਾਰ॥੮॥
ਜਿਸ ਨੇ ਭੇਦ ਦਿੱਤਾ ਸੀ, ਉਸ ਨੂੰ ਝੂਠਾ ਜਾਣ ਕੇ ਮੂਰਖ ਰਾਜੇ ਨੇ ਮਾਰ ਦਿੱਤਾ ॥੮॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਛੇਚਰਿਤ੍ਰਸਮਾਪਤਮਸਤੁਸੁਭਮਸਤੁ॥੩੦੬॥੫੮੭੨॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੦੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੦੬॥੫੮੭੨॥ ਚਲਦਾ॥
ਚੌਪਈ॥
ਚੌਪਈ:
ਭੈਰੋਪਾਲਸੁਨਾਇਕਰਾਜਾ॥
ਭੈਰੋ ਪਾਲ ਨਾਂ ਦਾ ਇਕ ਰਾਜਾ ਸੁਣੀਂਦਾ ਸੀ।
ਰਾਜਪਾਟਤਾਹੀਕਹਛਾਜਾ॥
ਉਸੇ ਨੂੰ ਹੀ ਰਾਜ-ਪਾਟ ਸਜਦਾ ਸੀ।
ਚਪਲਾਵਤੀਸੁਨੀਤਿਹਤ੍ਰਿਯਬਰ॥
ਚਪਲਾ ਵਤੀ ਨਾਂ ਦੀ ਉਸ ਦੀ ਇਸਤਰੀ ਸੁਣੀਂਦੀ ਸੀ
ਹੁਤੀਪੰਡਿਤਾਸਕਲਹੁਨਰਕਰਿ॥੧॥
ਜੋ ਸਾਰਿਆਂ ਹੁਨਰਾਂ ਵਿਚ ਨਿਪੁਣ ਸੀ ॥੧॥
ਅਦ੍ਰਪਾਲਇਕਨ੍ਰਿਪਤਿਪਰੋਸਾ॥
ਪੜੋਸ ਤੇ ਇਕ ਅਦ੍ਰਪਾਲ ਨਾਂ ਦਾ ਰਾਜਾ ਸੀ