ਦੇਗਤੇਗਕੋਜਾਹਿਭਰੋਸਾ॥
ਜਿਸ ਨੂੰ ਦੇਗ ਅਤੇ ਤੇਗ ਦਾ (ਬਹੁਤ) ਭਰੋਸਾ ਸੀ।
ਸੁਘਨਾਵਤੀਸੁਤਾਇਕਤਾਕੀ॥
ਸੁਘਨਾ ਵਤੀ ਨਾਂ ਦੀ ਉਸ ਦੀ ਇਕ ਪੁੱਤਰੀ ਸੀ।
ਰੋਸਨਭਯੋਜੋਤਿਸਸਿਵਾਕੀ॥੨॥
ਉਸ ਦੀ ਜੋਤਿ ਨਾਲ ਹੀ ਚੰਦ੍ਰਮਾ ਰੋਸ਼ਨ ਹੁੰਦਾ ਸੀ ॥੨॥
ਇਕਦਿਨਨਿਕਸਾਨ੍ਰਿਪਤਿਸਿਕਾਰਾ॥
ਇਕ ਦਿਨ ਰਾਜਾ ਸ਼ਿਕਾਰ ਖੇਡਣ ਨੂੰ ਨਿਕਲਿਆ।
ਲਏਸ੍ਵਾਨਸੀਚਾਨਹਜਾਰਾ॥
(ਉਸ ਨੇ ਆਪਣੇ ਨਾਲ) ਹਜ਼ਾਰਾਂ ਕੁੱਤੇ, ਬਾਜ਼,
ਚੀਤਾਔਰਜਾਰਿਯਨਲੀਨੇ॥
ਚਿਤਰੇ, ਜਾਰਿਯ (ਮਸ਼ਾਲਚੀ) ਲੈ ਲਏ,
ਸ੍ਰਯਾਹਗੋਸਨਹਿਜਾਹਿਸੁਚੀਨੇ॥੩॥
ਅਤੇ ਸਿਆਹ ਗੋਸ਼ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ॥੩॥
ਲਗਰਝਗਰਜੁਰਰਾਅਰੁਬਾਜਾ॥
ਲਗਰ, ਝਗਰ, ਜੁਰਰਾ, ਬਾਜ਼,
ਬਹਰੀਕੁਹੀਸਿਚਾਨਸਮਾਜਾ॥
ਬਹਿਰੀ, ਕੂਹੀ ਆਦਿ ਸ਼ਿਕਾਰੀ ਪੰਛੀ (ਨਾਲ ਲੈ ਲਏ)।
ਬਾਸੇਔਰਬਸੀਨੈਘਨੀ॥
(ਇਨ੍ਹਾਂ ਤੋਂ ਇਲਾਵਾ) ਬਹੁਤ ਸਾਰੇ ਬਾਸ਼ੇ, ਬਸੀਨ,
ਚਿਪਕਧੂਤਿਯੈਜਾਹਿਨਗਨੀ॥੪॥
ਚਿਪਕ, ਧੂਤੀਏ ਆਦਿ ਵੀ ਲੈ ਲਏ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ॥੪॥
ਭਾਤਿਭਾਤਿਤਨਖੇਲਸਿਕਾਰਾ॥
ਉਸ ਨੇ ਭਾਂਤ ਭਾਂਤ ਦਾ ਸ਼ਿਕਾਰ ਖੇਡਿਆ
ਅਧਿਕਮ੍ਰਿਗਨਕਹਖੇਦਿਪਛਾਰਾ॥
ਅਤੇ ਬਹੁਤ ਸਾਰੇ ਹਿਰਨਾਂ ਨੂੰ ਖਦੇੜ ਕੇ ਪਛਾੜ ਦਿੱਤਾ।
ਤਬਲਗਿਦ੍ਰਿਸਟਿਬਰਾਹਿਕਆਯੋ॥
ਤਦ ਉਸ ਦੀ ਨਜ਼ਰ ਵਿਚ ਇਕ ਸੂਰ ਆਇਆ।
ਤਿਹਪਾਛੇਤਿਹਤੁਰੰਗਧਵਾਯੋ॥੫॥
ਉਸ ਪਿਛੇ ਉਸ ਨੇ ਘੋੜਾ ਭਜਾ ਦਿੱਤਾ ॥੫॥
ਜਾਤਭਯੋਤਾਹੀਕੇਦੇਸਾ॥
ਉਹ ਹਵਾ ਦੀ ਤੇਜ਼ੀ ਨਾਲ ਘੋੜੇ ਨੂੰ ਭਜਾ ਕੇ
ਹਾਕਿਤੁਰੰਗਪਵਨਕੇਭੇਸਾ॥
ਉਸੇ (ਸੁਘਨਾ ਵਤੀ) ਦੇ ਦੇਸ਼ ਜਾ ਪਹੁੰਚਿਆ।
ਸੁਘਨਾਵਤੀਲਖਾਜਬਤਾਕੌ॥
ਉਸ ਨੂੰ ਜਦ ਸੁਘਨਾ ਵਤੀ ਨੇ ਵੇਖਿਆ
ਲਯੋਬੁਲਾਇਤਹੀਤੇਵਾਕੌ॥੬॥
ਤਾਂ ਉਥੋਂ ਹੀ (ਉਸ ਨੇ) ਉਸ ਰਾਜੇ ਨੂੰ ਬੁਲਾ ਲਿਆ ॥੬॥
ਧੌਲਰਤਰਕਮੰਦਲਰਕਾਈ॥
ਮਹੱਲ ਦੇ ਹੇਠਾਂ ਕਮੰਦ ਲਟਕਾਈ
ਲਯੋਤਿਸੌਤਿਹਪੈਡਚੜਾਈ॥
ਅਤੇ ਉਸ ਰਸਤੇ ਰਾਹੀਂ ਉਸ ਨੂੰ (ਉਪਰ) ਚੜ੍ਹਾ ਲਿਆ।
ਕਾਮਭੋਗਅਤਿਰੁਚਕਰਿਮਾਨਾ॥
ਉਸ ਨਾਲ ਰੁਚੀ ਪੂਰਵਕ ਕਾਮ ਭੋਗ ਕੀਤਾ,
ਭੇਦਦੂਸਰੇਮਨੁਖਨਜਾਨਾ॥੭॥
(ਜਿਸ ਦਾ) ਭੇਦ ਕਿਸੇ ਦੂਜੇ ਮਨੁੱਖ ਨੇ ਨਾ ਜਾਣਿਆ ॥੭॥
ਤਬਤਿਹਪਿਤਯੌਹ੍ਰਿਦੈਬਿਚਾਰਾ॥
ਤਦ ਉਸ ਦੇ ਪਿਤਾ ਨੇ ਹਿਰਦੇ ਵਿਚ ਇਸ ਤਰ੍ਹਾਂ ਵਿਚਾਰਿਆ
ਨਿਜੁਰਾਨੀਕੇਸਾਥਉਚਾਰਾ॥
ਅਤੇ ਆਪਣੀ ਰਾਣੀ ਨੂੰ ਕਿਹਾ
ਹਮਤੁਮਆਉਸੁਤਾਕੇਜਾਹੀ॥
ਕਿ ਤੂੰ ਤੇ ਮੈਂ (ਦੋਵੇਂ) ਪੁੱਤਰੀ ਦੇ ਘਰ ਜਾਈਏ।
ਦੁਹਿਤਾਹੋਇਖੁਸੀਮਨਮਾਹੀ॥੮॥
ਪੁੱਤਰੀ (ਸਾਨੂੰ ਆਇਆ ਵੇਖ ਕੇ) ਮਨ ਵਿਚ ਬਹੁਤ ਖ਼ੁਸ਼ ਹੋਏਗੀ ॥੮॥
ਤਬਵੈਦੋਊਸੁਤਾਕੇਗਏ॥
ਤਦ ਉਹ ਦੋਵੇਂ ਪੁੱਤਰੀ ਦੇ (ਘਰ) ਗਏ
ਤਾਕੇਪ੍ਰਾਪਤਿਦ੍ਵਾਰਪਰਭਏ॥
ਅਤੇ ਉਸ ਦੇ ਦਰਵਾਜ਼ੇ ਉਤੇ ਜਾ ਪਹੁੰਚੇ।
ਸੁਘਨਾਵਤੀਤਿਹਲਖਿਦੁਖਪਾਯੋ॥
ਉਨ੍ਹਾਂ ਨੂੰ ਵੇਖ ਕੇ ਸੁਘਨਾ ਵਤੀ ਬਹੁਤ ਦੁਖੀ ਹੋਈ।
ਅਧਿਕਅਸਰਫੀਕਾਢਿਮੰਗਾਯੋ॥੯॥
(ਤਦ ਉਸ ਨੇ) ਬਹੁਤ ਸਾਰੀਆਂ ਅਸ਼ਰਫ਼ੀਆਂ ਕਢ ਕੇ ਮੰਗਵਾਈਆਂ ॥੯॥
ਔਰਅਧਿਕਤਿਨਅਤਿਥਬੁਲਾਏ॥
ਉਸ ਨੇ ਬਹੁਤ ਸਾਰੇ ਸਾਧ ਬੁਲਵਾਏ
ਏਕਏਕਦੈਮੁਹਰਪਠਾਏ॥
ਅਤੇ ਇਕ ਇਕ ਮੋਹਰ ਦੇ ਕੇ ਤੋਰ ਦਿੱਤਾ।
ਤਿਨਕੇਮਾਹਿਨ੍ਰਿਪਤਿਕਰਮੰਗਨਾ॥
ਉਨ੍ਹਾਂ ਵਿਚ ਹੀ ਰਾਜੇ ਨੂੰ ਵੀ ਮੰਗਤਾ ਬਣਾ ਕੇ
ਦੈਸਤਮੁਹਰਨਿਕਾਰਿਯੋਅੰਗਨਾ॥੧੦॥
(ਉਸ ਨੇ) ਸੱਤ (ਅਰਥਾਂਤਰ-ਸੌ) ਮੁਹਰਾਂ ਦੇ ਕੇ ਵੇਹੜੇ ਵਿਚੋਂ ਕਢ ਦਿੱਤਾ ॥੧੦॥
ਮੁਰਪਰਵਾਰਲਖ੍ਯੋਇਨਰਾਜਾ॥
(ਉਸ ਦੇ ਪਿਤਾ) ਰਾਜੇ ਨੇ ਸਮਝਿਆ ਕਿ ਇਹ ਮੇਰੇ ਪਰਿਵਾਰ ਦੀ ਹੀ ਹੈ।
ਏਤੋਦਯੋਦਰਬਬਿਨੁਕਾਜਾ॥
ਬਿਨਾ ਕਿਸੇ ਕੰਮ ਦੇ ਹੀ (ਇਸ ਨੇ) ਇਤਨਾ ਧਨ ਦਾਨ ਕਰ ਦਿੱਤਾ ਹੈ (ਭਾਵ-ਮੇਰੇ ਸਿਰ ਤੋਂ ਆਉਣ ਦੀ ਖ਼ੁਸ਼ੀ ਵਿਚ ਵਾਰ ਦਿੱਤਾ ਹੈ)।
ਤਾਤੇਦੁਗੁਨਤਵਨਕਹਦਯੋ॥
ਇਸ ਲਈ ਉਸ ਨੂੰ ਦੁਗਣਾ (ਧਨ) ਦੇ ਦਿੱਤਾ
ਭੇਦਅਭੇਦਨਜਾਨਤਭਯੋ॥੧੧॥
ਅਤੇ ਭੇਦ ਅਭੇਦ ਨੂੰ ਕੁਝ ਨਾ ਸਮਝ ਸਕਿਆ ॥੧੧॥
ਦੋਹਰਾ॥
ਦੋਹਰਾ:
ਰਾਜਸੁਤਾਪਿਯਮਿਤ੍ਰਕੌਇਹਛਲਅਤਿਥਬਨਾਇ॥
ਰਾਜ ਕੁਮਾਰੀ ਨੇ (ਆਪਣੇ) ਪਿਆਰੇ ਮਿਤਰ ਨੂੰ ਛਲ ਨਾਲ ਸਾਧ ਬਣਾ ਦਿੱਤਾ
ਦੈਅਸਰਫੀਨਿਕਾਰਿਯੋਭੇਦਨਜਾਨਾਰਾਇ॥੧੨॥
ਅਤੇ ਉਸ ਨੂੰ ਅਸ਼ਰਫ਼ੀ ਦੇ ਕੇ ਕਢ ਦਿੱਤਾ। ਰਾਜਾ ਇਹ ਭੇਦ ਨਾ ਸਮਝ ਸਕਿਆ ॥੧੨॥
ਮਨਮਾਨਤਕੋਭੋਗਕਰਿਪਿਤਅਰੁਮਾਤਦਿਖਾਇ॥
ਮਨ ਭਾਉਂਦਾ ਭੋਗ ਕਰ ਕੇ ਮਾਤਾ ਪਿਤਾ ਨੂੰ (ਯਾਰ) ਵਿਖਾ ਦਿੱਤਾ।
ਇਹਛਲਸੌਕਾਢਾਤਿਸੈਕਿਨਹੂੰਨਗਹਿਯੋਬਨਾਇ॥੧੩॥
ਉਸ ਨੂੰ ਇਹ ਛਲ ਕਰ ਕੇ ਕਢ ਦਿੱਤਾ (ਪਰ ਉਸ ਨੂੰ) ਕੋਈ ਵੀ ਫੜ ਨਾ ਸਕਿਆ ॥੧੩॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਸਾਤਚਰਿਤ੍ਰਸਮਾਪਤਮਸਤੁਸੁਭਮਸਤੁ॥੩੦੭॥੫੮੮੫॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੦੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੦੭॥੫੮੮੫॥ ਚਲਦਾ॥
ਚੌਪਈ॥
ਚੌਪਈ:
ਕੋਚਬਿਹਾਰਸਹਿਰਜਹਬਸੈ॥
ਜਿਥੇ ਕੋਚ (ਕੂਚ) ਬਿਹਾਰ ਸ਼ਹਿਰ ਵਸਦਾ ਸੀ,
ਅਮਰਾਵਤੀਪੁਰੀਕਹਹਸੈ॥
ਜੋ ਅਮਰਾਵਤੀ (ਇੰਦਰ) ਪੁਰੀ ਨੂੰ (ਵੇਖ ਕੇ) ਹਸਦਾ ਸੀ।
ਬ੍ਰਿਧਕੇਤੁਤਿਹਭੂਪਭਨਿਜੈ॥
ਬ੍ਰਿਧ ਕੇਤੁ ਉਥੋਂ ਦਾ ਰਾਜਾ ਦਸਿਆ ਜਾਂਦਾ ਸੀ।
ਕੋਰਾਜਾਪਟਤਰਤਿਹਦਿਜੈ॥੧॥
ਕਿਸ ਰਾਜੇ ਨਾਲ ਉਸ ਦੀ ਤੁਲਨਾ ਕਰੀਏ (ਅਰਥਾਤ-ਉਸ ਦੇ ਸਮਾਨ ਹੋਰ ਕੋਈ ਰਾਜਾ ਨਹੀਂ ਸੀ) ॥੧॥
ਸ੍ਰੀਫੁਟਬੇਸਰਿਦੇਤਹਦਾਰਾ॥
ਉਸ ਦੀ ਪਤਨੀ ਦਾ ਨਾਂ ਸ੍ਰੀ ਫੁਟ ਬੇਸਰਿ ਦੇ (ਦੇਈ) ਸੀ
ਜਿਹਸਮਦੇਵਨਦੇਵਕੁਮਾਰਾ॥
ਜਿਸ ਵਰਗੀ ਦੇਵਇਸ ਤਰੀ ਜਾਂ ਦੇਵ ਕੁਮਾਰੀ (ਕੋਈ ਵੀ) ਨਹੀਂ ਸੀ।
ਤਾਕੋਜਾਤਨਰੂਪਉਚਾਰਾ॥
ਉਸ ਦੇ ਰੂਪ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
ਦਿਵਸਭਯੋਤਾਤੇਉਜਿਯਾਰਾ॥੨॥
ਉਸ ਤੋਂ ਦਿਨ ਵੀ ਪ੍ਰਕਾਸ਼ ਪ੍ਰਾਪਤ ਕਰਦਾ ਸੀ ॥੨॥
ਹਾਜੀਰਾਇਤਹਾਖਤਿਰੇਟਾ॥
ਉਥੇ ਇਕ ਹਾਜੀ ਰਾਇ ਨਾਂ ਦਾ ਖਤਰੇਟਾ ਸੀ।
ਇਸਕਮੁਸਕਕੇਸਾਥਲਪੇਟਾ॥
(ਉਹ) ਇਸ਼ਕ ਮੁਸ਼ਕ ਵਿਚ ਪੂਰੀ ਤਰ੍ਹਾਂ ਲਿਪਤ ਸੀ।
ਤਾਕੀਜਾਤਨਪ੍ਰਭਾਉਚਾਰੀ॥
ਉਸ ਦੀ ਪ੍ਰਭਾ ਦਾ ਬਖਾਨ ਨਹੀਂ ਕੀਤਾ ਜਾ ਸਕਦਾ।
ਫੂਲਿਰਹੀਜਾਨੁਕਫੁਲਵਾਰੀ॥੩॥
(ਇੰਜ ਲਗਦਾ ਸੀ) ਮਾਨੋ ਫੁਲਵਾੜੀ ਖਿੜੀ ਹੋਵੇ ॥੩॥
ਸ੍ਰੀਫੁਟਬੇਸਰਿਦੇਤਿਹਲਹਾ॥
ਸ੍ਰੀ ਫੁਟ ਬੇਸਰਿ ਦੇਈ ਨੇ ਉਸ ਨੂੰ ਵੇਖਿਆ
ਇਹਬਿਧਿਚਿਤਅਪਨੇਮਹਿਕਹਾ॥
ਅਤੇ ਆਪਣੇ ਚਿਤ ਵਿਚ ਇਸ ਤਰ੍ਹਾਂ ਕਿਹਾ,
ਕੈਅਬਮਰੌਕਟਾਰੀਹਨਿਕੈ॥
ਜਾਂ ਤਾਂ ਮੈਂ ਹੁਣ ਕਟਾਰ ਮਾਰ ਕੇ ਮਰ ਜਾਵਾਂਗੀ,
ਕੈਇਹਭਜੌਆਜੁਬਨਿਠਨਿਕੈ॥੪॥
ਜਾਂ ਅਜ ਬਣ ਠਣ ਕੇ ਇਸ ਨਾਲ ਕਾਮ-ਕ੍ਰੀੜਾ ਕਰਾਂਗੀ ॥੪॥
ਦੋਹਰਾ॥
ਦੋਹਰਾ:
ਮਸਿਭੀਜਤਤਿਹਬਦਨਪਰਅਤਿਸੁੰਦਰਸਰਬੰਗ॥
ਉਸ ਦੇ ਮੂੰਹ ('ਬਦਨ') ਤੇ ਮੁੱਛਾਂ ਫੁਟ ਰਹੀਆਂ ਸਨ ਅਤੇ ਉਸ ਦਾ ਸਾਰਾ ਸ਼ਰੀਰ ਸੁੰਦਰ ਸੀ।
ਕਨਕਅਵਟਿਸਾਚੇਢਰਿਯੋਲੂਟੀਪ੍ਰਭਾਅਨੰਗ॥੫॥
(ਇੰਜ ਪ੍ਰਤੀਤ ਹੁੰਦਾ ਹੈ ਮਾਨੋ) ਸੋਨਾ ਪੰਘਾਰ ਕੇ (ਉਸ ਨੂੰ) ਸੰਚੇ ਵਿਚ ਢਾਲਿਆ ਗਿਆ ਹੋਵੇ ਅਤੇ ਕਾਮ ਦੇਵ ਦੀ ਸੁੰਦਰਤਾ ਲੁਟੀ ਹੋਈ ਹੋਵੇ ॥੫॥
ਚੌਪਈ॥
ਚੌਪਈ:
ਸੁਘਰਿਸਹਚਰੀਤਹਾਪਠਾਈ॥
(ਰਾਣੀ ਨੇ) ਇਕ ਸਿਆਣੀ ਸਖੀ ਉਥੇ (ਉਸ ਪਾਸ) ਭੇਜੀ।
ਛਲਸੌਤਾਹਿਤਹਾਲੈਆਈ॥
(ਉਹ) ਛਲ ਨਾਲ ਉਸ ਨੂੰ ਉਥੇ ਲੈ ਆਈ।
ਜਬਤਿਹਹਾਥਚਲਾਯੋਰਾਨੀ॥
ਜਦ ਰਾਣੀ ਨੇ ਉਸ ਵਲ ਹੱਥ ਵਧਾਇਆ,
ਹਾਜੀਰਾਇਬਾਤਨਹਿਮਾਨੀ॥੬॥
ਤਾਂ ਹਾਜੀ ਰਾਇ ਨੇ (ਉਸ ਦੀ) ਗੱਲ ਨਹੀਂ ਮੰਨੀ ॥੬॥
ਅਬਲਾਕੋਟਿਜਤਨਕਰਿਹਾਰੀ॥
ਅਬਲਾ ਬੇਸ਼ੁਮਾਰ ਯਤਨ ਕਰ ਕੇ ਹਾਰ ਗਈ,
ਕ੍ਯੋਹੂੰਨਭਜੀਤਾਹਿਨ੍ਰਿਪਨਾਰੀ॥
ਪਰ ਕਿਵੇਂ ਵੀ ਉਸ ਨੇ ਰਾਣੀ ਨਾਲ ਰਮਣ ਨਾ ਕੀਤਾ।