GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1257
Display Settings
ਹਾਇਹਾਇਗਿਰਿਭੂਮਉਚਾਰਾ
(ਰਾਣੀ ਨੇ ਸਫਲ ਨਾ ਹੁੰਦੇ ਵੇਖ ਕੇ ਇਕ ਚਰਿਤ੍ਰ ਕੀਤਾ)। ਧਰਤੀ ਉਤੇ ਡਿਗ ਕੇ 'ਹਾਇ ਹਾਇ' ਕਰਨ ਲਗੀ
ਮੁਰਕਰੇਜਡਾਇਨੀਨਿਹਾਰਾ॥੭॥
(ਅਤੇ ਕਹਿਣ ਲਗੀ ਕਿ) ਮੇਰਾ ਕਲੇਜਾ (ਇਸ) ਡਾਇਣ ਨੇ ਵੇਖਿਆ (ਅਰਥਾਤ ਕਢਿਆ) ਹੈ ॥੭॥
ਤਿਹਤ੍ਰਿਯਬਸਤ੍ਰਹੁਤੇਪਹਿਰਾਏ
ਉਸ ਨੂੰ (ਰਾਣੀ ਨੇ) ਇਸਤਰੀ ਦੇ ਬਸਤ੍ਰ ਪਵਾਏ ਹੋਏ ਸਨ।
ਡਾਇਨਸੁਨਤਲੋਗਉਠਿਧਾਏ
ਡਾਇਣ (ਦਾ ਨਾਂ) ਸੁਣ ਕੇ ਸਭ ਲੋਗ ਉਠ ਕੇ ਆ ਗਏ।
ਜਬਗਹਿਤਾਹਿਬਹੁਤਬਿਧਿਮਾਰਾ
ਜਦ ਉਸ ਨੂੰ ਪਕੜ ਕੇ ਬਹੁਤ ਤਰ੍ਹਾਂ ਨਾਲ ਮਾਰਿਆ,
ਤਬਤਿਨਮਨਾਜੁਤ੍ਰਿਯਾਉਚਾਰਾ॥੮॥
ਤਾਂ ਉਸ ਨੇ ਮੰਨਿਆ ਜੋ ਰਾਣੀ ਨੇ ਕਿਹਾ ਸੀ ॥੮॥
ਤਬਲਗਿਤਹਾਨ੍ਰਿਪਤਿਹੂੰਆਯੋ
ਤਦ ਤਕ ਰਾਜਾ ਉਥੇ ਆ ਗਿਆ।
ਸੁਨਿਕਰੇਜਤ੍ਰਿਯਹਰਿਯੋਰਿਸਾਯੋ
ਇਸਤਰੀ ਨੇ ਕਲੇਜਾ ਚੁਰਾ ਲਿਆ, ਇਹ ਸੁਣ ਕੇ ਕ੍ਰੋਧਿਤ ਹੋਇਆ ਅਤੇ ਕਿਹਾ,
ਇਹਡਾਇਨਿਕਹਕਹਾਸੰਘਾਰੋ
ਇਸ ਡਾਇਣ ਨੂੰ ਮਾਰ ਦਿਓ,
ਕੈਅਬਹੀਰਾਨੀਯਹਿਜਿਯਾਰੋ॥੯॥
ਜਾਂ ਇਹ ਹੁਣੇ ਰਾਣੀ ਨੂੰ ਜੀਵਿਤ ਕਰ ਦੇਏ (ਭਾਵ-ਕਲੇਜਾ ਵਾਪਸ ਕਰ ਦੇਏ) ॥੯॥
ਤਬਤਿਨਦੂਰਿਠਾਢਨ੍ਰਿਪਕੀਏ
ਤਦ ਉਸ (ਹਾਜੀ ਰਾਇ) ਨੇ ਰਾਜੇ ਨੂੰ ਦੂਰ ਖੜਾ ਕੀਤਾ
ਰਾਨੀਕੇਚੁੰਬਨਤਿਨਲੀਏ
ਅਤੇ ਉਸ ਨੇ ਰਾਣੀ ਦੇ ਚੁੰਬਨ ਲਏ।
ਰਾਜਾਲਖੈਕਰੇਜੋਡਾਰੈ
(ਇਸ ਕ੍ਰਿਆ ਨੂੰ) ਰਾਜਾ ਸਮਝ ਰਿਹਾ ਸੀ ਕਿ (ਰਾਣੀ ਦੇ ਅੰਦਰ) ਕਲੇਜਾ ਪਾ ਰਹੀ ਹੈ।
ਭੇਦਅਭੇਦਨਹਿਮੂੜਬਿਚਾਰੈ॥੧੦॥
ਉਹ ਮੂਰਖ ਭੇਦ ਅਭੇਦ ਨੂੰ ਨਹੀਂ ਸਮਝ ਰਿਹਾ ਸੀ ॥੧੦॥
ਸਭਤਬਹੀਲੋਗਾਨਹਟਾਯੋ
ਤਦ (ਉਸ ਨੇ) ਸਾਰਿਆਂ ਲੋਕਾਂ ਨੂੰ ਹਟਾ ਦਿੱਤਾ
ਅਧਿਕਨਾਰਿਸੌਭੋਗਮਚਾਯੋ
ਅਤੇ ਰਾਣੀ ਨਾਲ ਬਹੁਤ ਭੋਗ ਕੀਤਾ।
ਰਾਖੈਜੋਮੁਰਿਕਹਿਪ੍ਰਿਯਪ੍ਰਾਨਾ
(ਫਿਰ ਕਹਿਣ ਲਗੀ) ਹੇ ਪ੍ਰਿਯ! ਤੂੰ ਜੋ ਮੇਰੇ ਪ੍ਰਾਣਾਂ ਦੀ ਰਖਿਆ ਕੀਤੀ ਹੈ,
ਤੁਮਸੌਰਮੌਸਦਾਬਿਧਿਨਾਨਾ॥੧੧॥
(ਉਸ ਲਈ) ਮੈਂ ਸਦਾ ਤੇਰੇ ਨਾਲ ਭਿੰਨ ਭਿੰਨ ਢੰਗ ਨਾਲ ਰਮਣ (ਕਰਦੀ ਰਹਾਂਗੀ) ॥੧੧॥
ਅਧਿਕਭੋਗਤਾਸੌਤ੍ਰਿਯਕਰਿਕੈ
ਉਸ ਨਾਲ ਬਹੁਤ ਭੋਗ ਕਰ ਕੇ
ਧਾਇਭੇਸਦੈਦਯੋਨਿਕਰਿਕੈ
ਰਾਣੀ ਨੇ ਉਸ ਨੂੰ ਦਾਈ ਦਾ ਭੇਸ ਕਰਾ ਕੇ ਕਢ ਦਿੱਤਾ।
ਭਾਖਤਜਾਇਪਤਿਹਿਅਸਭਈ
(ਰਾਣੀ) ਪਤੀ ਪਾਸ ਜਾ ਕੇ ਇਸ ਤਰ੍ਹਾਂ ਕਹਿਣ ਲਗੀ
ਦੇਇਕਰਿਜਵਾਡਾਇਨਿਗਈ॥੧੨॥
ਕਿ ਮੈਨੂੰ ਡਾਇਣ ਕਲੇਜਾ ਦੇ ਗਈ ਹੈ ॥੧੨॥
ਦਿਤਮੁਹਿਪ੍ਰਥਮਕਰਿਜਵਾਭਈ
ਉਸ ਨੇ ਮੈਨੂੰ ਪਹਿਲਾਂ ਕਲੇਜਾ ਦਿੱਤਾ।
ਪੁਨਿਵਹਅੰਤ੍ਰਧ੍ਯਾਨਹ੍ਵੈਗਈ
ਫਿਰ ਉਹ ਅੰਤਰ ਧਿਆਨ ਹੋ ਗਈ।
ਨ੍ਰਿਪਬਰਦ੍ਰਿਸਟਿਹਮਰੀਆਈ
ਹੇ ਸ੍ਰੇਸ਼ਠ ਰਾਜੇ! (ਫਿਰ) ਉਹ ਮੇਰੀ ਨਜ਼ਰ ਨਹੀਂ ਪਈ।
ਕ੍ਯਾਜਨਿਯੈਕਿਹਦੇਸਸਿਧਾਈ॥੧੩॥
ਕੀ ਪਤਾ, ਕਿਹੜੇ ਦੇਸ਼ ਵਲ ਚਲੀ ਗਈ ਹੈ ॥੧੩॥
ਸਤਿਸਤਿਤਬਨ੍ਰਿਪਤਿਉਚਾਰਾ
ਰਾਜੇ ਨੇ ਤਦ 'ਸਤਿ ਸਤਿ' ਕਿਹਾ,
ਭੇਦਅਭੇਦਮੂੜਬਿਚਾਰਾ
ਪਰ ਮੂਰਖ ਨੇ ਭੇਦ ਅਭੇਦ ਨੂੰ ਨਾ ਪਛਾਣਿਆ।
ਨਿਰਖਤਥੋਤ੍ਰਿਯਜਾਰਬਜਾਈ
(ਸਭ ਦੇ) ਦੇਖਦੇ ਹੋਇਆਂ, ਯਾਰ ਨੇ ਇਸਤਰੀ ਨਾਲ ਕਾਮ-ਕ੍ਰੀੜਾ ਕੀਤੀ
ਇਹਚਰਿਤ੍ਰਗਯੋਆਂਖਿਚੁਰਾਈ॥੧੪॥
ਅਤੇ ਇਹ ਚਰਿਤ੍ਰ ਕਰ ਕੇ ਅੱਖ ਬਚਾ ਕੇ ਨਿਕਲ ਗਿਆ ॥੧੪॥
ਪ੍ਰਥਮਮਿਤ੍ਰਤ੍ਰਿਯਬੋਲਿਪਠਾਯੋ
ਪਹਿਲਾਂ ਇਸਤਰੀ ਨੇ ਮਿਤਰ ਨੂੰ ਬੁਲਵਾਇਆ।
ਕਹਿਯੋਕਿਯਤ੍ਰਿਯਤ੍ਰਾਸਦਿਖਾਯੋ
(ਜਦ) ਉਸ ਨੇ ਕਿਹਾ ਨਾ ਮੰਨਿਆ (ਤਦ) ਇਸਤਰੀ ਨੇ (ਉਸ ਨੂੰ) ਡਰਾਇਆ।
ਬਹੁਰਿਭਜਾਇਹਚਰਿਤਲਖਾਯਾ
ਇਹ ਚਰਿਤ੍ਰ ਵਿਖਾ ਕੇ ਕਾਮ-ਕੇਲ ਕੀਤੀ।
ਠਾਢਨ੍ਰਿਪਤਿਜੜਮੂੰਡਮੁੰਡਾਯਾ॥੧੫॥
ਰਾਜੇ ਨੇ ਖੜੇ ਖੜੋਤੇ ਆਪਣਾ ਸਿਰ ਮੁੰਨਵਾਇਆ (ਭਾਵ-ਖੜੇ ਖੜੋਤੇ ਠਗਿਆ ਗਿਆ) ॥੧੫॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਆਠਚਰਿਤ੍ਰਸਮਾਪਤਮਸਤੁਸੁਭਮਸਤੁ॥੩੦੮॥੫੯੦੦॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੦੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੦੮॥੫੯੦੦॥ ਚਲਦਾ॥
ਚੌਪਈ
ਚੌਪਈ:
ਕਰਨਾਟਕਕੋਦੇਸਬਸਤਜਹ
ਜਿਥੇ ਕਰਨਾਟਕ ਦਾ ਦੇਸ ਵਸਦਾ ਸੀ,
ਸ੍ਰੀਕਰਨਾਟਕਸੈਨਨ੍ਰਿਪਤਿਤਹ
ਉਥੇ ਕਰਨਾਟਕ ਸੈਨਾ ਨਾਂ ਦਾ ਰਾਜਾ (ਰਾਜ ਕਰਦਾ) ਸੀ।
ਕਰਨਾਟਕਦੇਈਗ੍ਰਿਹਨਾਰੀ
(ਉਸ ਦੇ) ਘਰ ਕਰਨਾਟਕ ਦੇਈ ਨਾਂ ਦੀ ਇਸਤਰੀ ਸੀ
ਜਾਤੇਲਿਯਰਵਿਸਸਿਉਜਿਯਾਰੀ॥੧॥
ਜਿਸ ਤੋਂ ਸੂਰਜ ਅਤੇ ਚੰਦ੍ਰਮਾ ਪ੍ਰਕਾਸ਼ ਲੈਂਦੇ ਸਨ ॥੧॥
ਤਹਇਕਸਾਹਬਸਤਥੋਨੀਕੋ
ਉਥੇ ਇਕ ਸੁੰਦਰ ਸ਼ਾਹ ਵਸਦਾ ਸੀ,
ਜਾਹਿਨਿਰਖਿਸੁਖਉਪਜਤਜੀਕੋ
ਜਿਸ ਨੂੰ ਵੇਖ ਕੇ ਮਨ ਪ੍ਰਸੰਨ ਹੁੰਦਾ ਸੀ।
ਤਾਕੇਸੁਤਾਹੁਤੀਇਕਧਾਮਾ
ਉਸ ਦੇ ਘਰ ਇਕ ਬੇਟੀ ਸੀ,
ਥਕਿਤਰਹਤਨਿਰਖਤਜਿਹਬਾਮਾ॥੨॥
ਜਿਸ ਨੂੰ ਵੇਖਦਿਆਂ ਇਸਤਰੀਆਂ ਥਕ ਜਾਂਦੀਆਂ ਸਨ ॥੨॥
ਸੁਤਾਅਪੂਰਬਦੇਤਿਹਨਾਮਾ
ਉਸ ਦੀ ਪੁੱਤਰੀ ਦਾ ਨਾਂ ਅਪੂਰਬ ਦੇ (ਦੇਈ) ਸੀ।
ਜਿਹਸੀਕਹੂੰਕੋਊਨਹਿਬਾਮਾ
ਉਸ ਵਰਗੀ ਕੋਈ ਇਸਤਰੀ ਨਹੀਂ ਸੀ।
ਏਕਸਾਹਕੇਸੁਤਕਹਬ੍ਯਾਹੀ
(ਉਹ) ਇਕ ਸ਼ਾਹ ਦੇ ਪੁੱਤਰ ਨੂੰ ਵਿਆਹੀ ਹੋਈ ਸੀ
ਬੀਰਜਕੇਤੁਨਾਮਤਿਹਆਹੀ॥੩॥
ਜਿਸ ਦਾ ਨਾਂ ਬੀਰਜ ਕੇਤੁ ਸੀ ॥੩॥