ਜਬਵਹੁਬ੍ਯਾਹਿਤਾਹਿਲੈਗਯੋ॥
ਜਦ ਉਹ ਉਸ ਨੂੰ ਵਿਆਹ ਕੇ ਲੈ ਗਿਆ
ਨਿਜੁਸਦਨਨਲੈਪ੍ਰਾਪਤਿਭਯੋ॥
ਅਤੇ ਲੈ ਕੇ ਆਪਣੇ ਘਰ ਪਹੁੰਚ ਗਿਆ।
ਏਕਪੁਰਖਤਿਨਨਾਰਿਨਿਹਾਰਾ॥
(ਤਾਂ) ਉਸ ਇਸਤਰੀ ਨੇ ਇਕ ਪੁਰਸ਼ ਵੇਖਿਆ
ਜਾਕੀਸਮਨਹਿਰਾਜਕੁਮਾਰਾ॥੪॥
ਜਿਸ ਵਰਗਾ ਕੋਈ ਰਾਜ ਕੁਮਾਰ ਵੀ ਨਹੀਂ ਸੀ ॥੪॥
ਨਿਰਖਤਤਾਹਿਲਗਨਤਿਹਲਗੀ॥
ਉਸ ਨੂੰ ਵੇਖ ਕੇ ਉਸ ਦੀ ਲਗਨ ਲਗ ਗਈ।
ਨੀਦਭੂਖਿਤਬਹੀਤੇਭਗੀ॥
ਨੀਂਦਰ ਭੁਖ ਉਸੇ ਵੇਲੇ ਚਲੀ ਗਈ।
ਪਠੈਸਹਚਰੀਤਾਹਿਬੁਲਾਵੈ॥
ਸਖੀ ਭੇਜ ਕੇ ਉਸ ਨੂੰ ਬੁਲਵਾਉਂਦੀ ਸੀ
ਕਾਮਭੋਗਰੁਚਿਮਾਨਕਮਾਵੈ॥੫॥
ਅਤੇ ਉਸ ਨਾਲ ਰੁਚੀ ਪੂਰਵਕ ਰਤੀ-ਕ੍ਰੀੜਾ ਕਰਦੀ ਸੀ ॥੫॥
ਸੰਗਤਾਕੇਬਹੁਬਧਾਸਨੇਹਾ॥
ਉਸ ਨਾਲ ਉਸ ਦਾ ਸਨੇਹ ਬਹੁਤ ਵੱਧ ਗਿਆ
ਰਾਝਨਔਰਹੀਰਕੋਜੇਹਾ॥
ਜਿਸ ਪ੍ਰਕਾਰ ਹੀਰ ਅਤੇ ਰਾਂਝੇ ਦਾ ਸੀ।
ਬੀਰਜਕੇਤਕਹਯਾਦਿਨਲ੍ਯਾਵੈ॥
(ਆਪਣੇ ਪਤੀ) ਧੀਰਜ ਕੇਤੁ ਨੂੰ ਯਾਦ ਵੀ ਨਹੀਂ ਕਰਦੀ ਸੀ
ਧਰਮਭ੍ਰਾਤਕਹਿਤਾਹਿਬੁਲਾਵੈ॥੬॥
ਅਤੇ ਉਸ (ਦੂਜੇ ਪੁਰਸ਼) ਨੂੰ ਧਰਮ ਦਾ ਭਰਾ ਕਹਿ ਕੇ ਬੁਲਾਉਂਦੀ ਸੀ ॥੬॥
ਭੇਦਸਸੁਰਕੇਲੋਗਨਜਾਨੈ॥
ਸੌਹਰੇ ਘਰ ਦੇ ਲੋਗ ਭੇਦ ਨੂੰ ਨਹੀਂ ਸਮਝਦੇ ਸਨ
ਧਰਮਭ੍ਰਾਤਤਿਹਤ੍ਰਿਯਪਹਿਚਾਨੈ॥
ਅਤੇ (ਉਸ ਨੂੰ) ਉਸ ਇਸਤਰੀ ਦਾ ਧਰਮ-ਭਰਾ ਸਮਝਦੇ ਸਨ।
ਭੇਦਅਭੇਦਨਮੂਰਖਲਹਹੀ॥
(ਉਹ) ਮੂਰਖ ਭੇਦ ਅਭੇਦ ਨੂੰ ਨਹੀਂ ਸਮਝਦੇ ਸਨ।
ਭ੍ਰਾਤਾਜਾਨਕਛੂਨਹਿਕਹਹੀ॥੭॥
(ਉਸ ਨੂੰ) ਭਰਾ ਸਮਝ ਕੇ ਕੁਝ ਨਹੀਂ ਕਹਿੰਦੇ ਸਨ ॥੭॥
ਇਕਦਿਨਤ੍ਰਿਯਇਹਭਾਤਿਉਚਾਰਾ॥
ਇਕ ਦਿਨ ਇਸਤਰੀ ਨੇ ਇਸ ਤਰ੍ਹਾਂ ਕਿਹਾ।
ਨਿਜੁਪਤਿਕੌਦੈਕੈਬਿਖੁਮਾਰਾ॥
ਆਪਣੇ ਪਤੀ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ।
ਭਾਤਿਭਾਤਿਸੌਰੋਦਨਕਰੈ॥
ਭਾਂਤ ਭਾਂਤ ਦਾ ਰੋਣਾ ਪਿਟਣਾ ਕੀਤਾ
ਲੋਗਲਖਤਸਿਰਕੇਸਉਪਰੈ॥੮॥
ਅਤੇ ਲੋਕਾਂ ਦੇ ਵੇਖਦਿਆਂ ਸਿਰ ਦੇ ਵਾਲਾਂ ਨੂੰ ਪੁਟਿਆ ॥੮॥
ਅਬਮੈਧਾਮਕਵਨਕੇਰਹੋ॥
(ਕਹਿਣ ਲਗੀ) ਹੁਣ ਮੈਂ ਕਿਸ ਦੇ ਘਰ ਰਹਾਂ
ਮੈਪਿਯਸਬਦਕਵਨਸੌਕਹੋ॥
ਅਤੇ 'ਪ੍ਰਿਯ' ਸ਼ਬਦ ਕਿਸ ਨੂੰ ਸੰਬੋਧਨ ਕਰਾਂ।
ਨ੍ਯਾਇਨਹੀਹਰਿਕੇਘਰਿਭੀਤਰਿ॥
ਪਰਮਾਤਮਾ ਦੇ ਘਰ ਨਿਆਂ ਨਹੀਂ ਹੈ।
ਇਹਗਤਿਕਰੀਮੋਰਿਅਵਨੀਤਰ॥੯॥
(ਉਸ ਨੇ) ਧਰਤੀ ਉਤੇ ਮੇਰੀ ਇਹ ਹਾਲਤ ਕਰ ਦਿੱਤੀ ਹੈ ॥੯॥
ਗ੍ਰਿਹਕੋਦਰਬਸੰਗਕਰਿਲੀਨਾ॥
ਉਸ ਨੇ ਘਰ ਦਾ ਸਾਰਾ ਧਨ ਨਾਲ ਲੈ ਲਿਆ
ਮਿਤ੍ਰਹਿਸੰਗਪਯਾਨਾਕੀਨਾ॥
ਅਤੇ ਮਿਤਰ ਨਾਲ ਪ੍ਰਸਥਾਨ ਕੀਤਾ।
ਧਰਮਭਾਇਜਾਕੌਕਰਿਭਾਖਾ॥
ਜਿਸ ਨੂੰ ਧਰਮ-ਭਰਾ ਕਿਹਾ ਸੀ,
ਇਹਛਲਨਾਥਧਾਮਕਰਿਰਾਖਾ॥੧੦॥
(ਉਸ ਨੂੰ) ਇਸ ਛਲ ਨਾਲ ਘਰ ਵਿਚ ਸੁਆਮੀ ਬਣਾ ਕੇ ਰਖ ਲਿਆ ॥੧੦॥
ਲੋਗਸਭੈਇਹਭਾਤਿਉਚਾਰਾ॥
ਸਭ ਲੋਗ ਇਸ ਤਰ੍ਹਾਂ ਕਹਿੰਦੇ
ਆਪੁਬਿਖੈਮਿਲਿਕਰਤਬਿਚਾਰਾ॥
ਅਤੇ ਆਪਸ ਵਿਚ ਮਿਲ ਕੇ ਵਿਚਾਰ ਕਰਦੇ।
ਕਹਾਕਰੈਇਹਨਾਰਿਬਿਚਾਰੀ॥
ਇਹ ਇਸਤਰੀ ਵਿਚਾਰੀ ਕੀ ਕਰੇ
ਜਾਕੀਦੈਵਐਸਗਤਿਧਾਰੀ॥੧੧॥
ਜਿਸ ਦੀ ਪਰਮਾਤਮਾ ਨੇ ਅਜਿਹੀ ਹਾਲਤ ਕਰ ਦਿੱਤੀ ਹੈ ॥੧੧॥
ਤਾਤੇਲੈਸਭਹੀਧਨਧਾਮਾ॥
ਇਸ ਲਈ ਘਰ ਦਾ ਸਾਰਾ ਧਨ ਲੈ ਕੇ
ਅਪੁਨੇਗਈਭਾਇਕੇਬਾਮਾ॥
ਆਪਣੇ ਭਰਾ ਦੀ ਇਸਤਰੀ ਕੋਲ ਗਈ ਹੈ।
ਭੇਦਅਭੇਦਨਸਕਤਬਿਚਰਿਕੈ॥
(ਕੋਈ ਵੀ) ਭੇਦ ਅਭੇਦ ਨੂੰ ਨਾ ਸਮਝ ਸਕਿਆ।
ਗਈਜਾਰਕੇਨਾਥਸੰਘਰਿਕੈ॥੧੨॥
(ਉਹ ਇਸਤਰੀ) ਸੁਆਮੀ ਨੂੰ ਮਾਰ ਕੇ ਯਾਰ ਨਾਲ ਚਲੀ ਗਈ ॥੧੨॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਨੌਚਰਿਤ੍ਰਸਮਾਪਤਮਸਤੁਸੁਭਮਸਤੁ॥੩੦੯॥੫੯੧੨॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੦੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੦੯॥੫੯੧੨॥ ਚਲਦਾ॥
ਚੌਪਈ॥
ਚੌਪਈ:
ਪੁਨਿਮੰਤ੍ਰੀਇਹਭਾਤਿਉਚਾਰਾ॥
ਮੰਤ੍ਰੀ ਨੇ ਫਿਰ ਇਸ ਤਰ੍ਹਾਂ ਕਿਹਾ,
ਸੁਨਹੁਨ੍ਰਿਪਤਿਜੂਬਚਨਹਮਾਰਾ॥
ਹੇ ਰਾਜਨ! ਤੁਸੀਂ ਮੇਰਾ (ਅਗਲਾ) ਬਚਨ ਸੁਣੋ।
ਗਾਰਵਦੇਸਬਸਤਹੈਜਹਾ॥
ਜਿਥੇ ਗਾਰਵ ਦੇਸ਼ ਵਸਦਾ ਹੈ।
ਗੌਰਸੈਨਰਾਜਾਥੋਤਹਾ॥੧॥
ਉਥੇ ਗੌਰਸੈਨ ਨਾਂ ਦਾ ਰਾਜਾ (ਰਾਜ ਕਰਦਾ) ਸੀ ॥੧॥
ਸ੍ਰੀਰਸਤਿਲਕਦੇਇਤਿਹਦਾਰਾ॥
ਉਸ ਦੀ ਪਤਨੀ ਦਾ ਨਾਂ ਰਸ ਤਿਲਕ ਦੇਈ ਸੀ।
ਚੰਦ੍ਰਲਿਯੋਜਾਤੇਉਜਿਯਾਰਾ॥
ਉਸ ਤੋਂ ਚੰਦ੍ਰਮਾ ਨੇ ਰੌਸ਼ਨੀ ਲਈ ਸੀ।
ਸਾਮੁੰਦ੍ਰਕਲਛਨਤਾਮੈਸਬਿ॥
ਸਾਮੁੰਦ੍ਰਕ (ਜੋਤਿਸ਼ ਸ਼ਾਸਤ੍ਰ ਗ੍ਰੰਥ ਵਿਚ ਇਸਤਰੀ ਦੇ ਜੋ ਲੱਛਣ ਲਿਖੇ ਹਨ ਉਹ) ਸਾਰੇ ਲੱਛਣ ਉਸ ਵਿਚ ਸਨ।
ਛਬਿਉਚਾਰਤਿਹਸਕੈਕਵਨਕਬਿ॥੨॥
ਉਸ ਦੀ ਛਬੀ ਬਾਰੇ ਕਿਹੜਾ ਕਵੀ ਬਖਾਨ ਕਰ ਸਕਦਾ ਹੈ ॥੨॥
ਤਹਇਕਹੁਤੋਸਾਹਕੋਪੂਤਾ॥
ਉਥੇ ਇਕ ਸ਼ਾਹ ਦਾ ਪੁੱਤਰ ਸੀ,
ਭੂਤਲਕੋਜਾਨੁਕਪੁਰਹੂਤਾ॥
ਮਾਨੋ ਧਰਤੀ ਉਤੇ ਇੰਦਰ ਹੋਵੇ।