ਅਧਿਕਤਰੁਨਕੋਤੇਜਬਿਰਾਜੈ॥
ਉਸ ਯੁਵਕ ਦਾ ਬਹੁਤ ਅਧਿਕ ਤੇਜ ਸੀ
ਨਰੀਨਾਗਨੀਕੋਮਨਲਾਜੈ॥੩॥
(ਜਿਸ ਨੂੰ ਵੇਖ ਕੇ) ਨਰੀ ਅਤੇ ਨਾਗਨੀ ਦਾ ਮਨ ਲਜਿਤ ਹੁੰਦਾ ਸੀ ॥੩॥
ਜਬਰਾਨੀਤਿਹਪ੍ਰਭਾਨਿਹਾਰੀ॥
ਜਦ ਰਾਣੀ ਨੇ ਉਸ ਦੀ ਸੁੰਦਰਤਾ ਵੇਖੀ,
ਤਬਤੇਭਈਅਧਿਕਮਤਵਾਰੀ॥
ਤਦ ਤੋਂ (ਉਹ ਉਸ ਦੀ) ਬਹੁਤ ਮਤਵਾਲੀ ਹੋ ਗਈ।
ਨਿਰਖਿਮਿਤ੍ਰਕੇਨੈਨਬਿਕਾਨੀ॥
ਮਿਤਰ ਦੀਆਂ ਅੱਖਾਂ ਵੇਖ ਕੇ ਵਿਕ ਗਈ।
ਤਬਹੀਤੇਹ੍ਵੈਗਈਦਿਵਾਨੀ॥੪॥
ਤਦ ਤੋਂ ਹੀ (ਉਸ ਦੀ) ਦੀਵਾਨੀ ਹੋ ਗਈ ॥੪॥
ਤਬਤਿਹਬੋਲਿਲੀਯੋਅਪਨੇਘਰ॥
ਤਦ ਉਸ ਨੂੰ ਆਪਣੇ ਘਰ ਬੁਲਾ ਲਿਆ
ਕਾਮਕੇਲਕੀਨਾਅਤਿਰੁਚਿਕਰਿ॥
ਅਤੇ ਉਸ ਨਾਲ ਰੁਚੀ ਪੂਰਵਕ ਕਾਮ-ਕ੍ਰੀੜਾ ਕੀਤੀ।
ਭਾਤਿਭਾਤਿਤਿਹਗਰੇਲਗਾਯੋ॥
ਭਾਂਤ ਭਾਂਤ ਨਾਲ ਉਸ ਨੂੰ ਗਲੇ ਲਗਾਇਆ
ਅਬਲਾਅਧਿਕਹ੍ਰਿਦੈਸੁਖੁਪਾਯੋ॥੫॥
ਅਤੇ ਇਸਤਰੀ ਨੇ ਹਿਰਦੇ ਵਿਚ ਬਹੁਤ ਸੁਖ ਪ੍ਰਾਪਤ ਕੀਤਾ ॥੫॥
ਤਬਲਗਆਇਨ੍ਰਿਪਤਿਤਹਗਯੋ॥
ਤਦ ਤਕ ਰਾਜਾ ਉਥੇ ਆ ਗਿਆ।
ਤਤਛਿਨਡਾਰਿਮਹਲਤੇਦਯੋ॥
(ਰਾਣੀ ਨੇ) ਉਸੇ ਛਿਣ (ਰਾਜੇ ਨੂੰ) ਮਹੱਲ ਤੋਂ ਹੇਠਾਂ ਸੁਟ ਦਿੱਤਾ।
ਮਰਿਗਯੋਨ੍ਰਿਪਤਿਨਭੇਦਬਿਚਾਰਾ॥
ਰਾਜਾ ਮਰ ਗਿਆ ਅਤੇ (ਕਿਸੇ ਨੇ ਵੀ) ਭੇਦ ਨਾ ਸਮਝਿਆ।
ਜੋਜਨਅਰਧਉਰਧਤੇਪਾਰਾ॥੬॥
ਜੋ ਵਿਅਕਤੀ ਉਪਰੋਂ ਹੇਠਾਂ ਸੁਟਿਆ ਸੀ (ਉਹ ਸਚਮੁਚ ਮਰ ਗਿਆ) ॥੬॥
ਆਪਰੋਤਇਹਭਾਤਿਉਚਾਰਾ॥
ਉਹ ਇਸਤਰੀ ਆਪ ਰੋ ਕੇ ਇਸ ਤਰ੍ਹਾਂ ਕਹਿਣ ਲਗੀ
ਦੇਵਪਕਰਿਕਰਿਨ੍ਰਿਪਤਿਪਛਾਰਾ॥
ਕਿ ਦੈਵ (ਅਥਵਾ ਦੈਂਤ) ਨੇ ਰਾਜੇ ਨੂੰ ਪਕੜ ਕੇ ਸੁਟਿਆ ਹੈ।
ਮੋਰੇਸਾਥਕਿਯੋਥੋਸੰਗਾ॥
ਰਾਜੇ ਨੇ ਮੇਰੇ ਨਾਲ ਸੰਯੋਗ ਕੀਤਾ ਸੀ,
ਤਾਤੇਭਯੋਅਪਵਿਤ੍ਰਸ੍ਰਬੰਗਾ॥੭॥
ਇਸ ਲਈ (ਉਸ ਦਾ) ਸਾਰਾ ਸ਼ਰੀਰ ਅਪਵਿਤ੍ਰ ਹੋ ਗਿਆ ਸੀ ॥੭॥
ਦੋਹਰਾ॥
ਦੋਹਰਾ:
ਇਹਛਲਜਾਰਨਿਕਾਰਿਯੋਨਿਜੁਨਾਇਕਹਿਸੰਘਾਰਿ॥
ਇਸ ਛਲ ਨਾਲ ਯਾਰ ਨੂੰ ਕਢ ਦਿੱਤਾ ਅਤੇ ਆਪਣੇ ਪਤੀ ਨੂੰ ਮਾਰ ਦਿੱਤਾ।
ਭੇਦਅਭੇਦਮੂਰਖਕਿਛੂਸਕਾਨਨੈਕਬਿਚਾਰਿ॥੮॥
ਉਹ ਮੂਰਖ ਭੇਦ ਅਭੇਦ ਕੁਝ ਵੀ ਵਿਚਾਰ ਨਾ ਸਕਿਆ ॥੮॥
ਨਿਜੁਨਾਇਕਕੌਮਹਲਤੇਤਿਹਹਿਤਦਿਯੋਗਿਰਾਇ॥
ਉਸ (ਪ੍ਰੇਮੀ) ਲਈ ਆਪਣੇ ਪਤੀ ਨੂੰ ਮਹੱਲ ਤੋਂ ਹੇਠਾਂ ਡਿਗਾ ਦਿੱਤਾ।
ਯਾਰਬਚਾਯੋਆਪਨੋਨੈਕਨਰਹੀਲਜਾਇ॥੯॥
ਆਪਣੇ ਯਾਰ ਨੂੰ ਬਚਾ ਲਿਆ ਅਤੇ ਜ਼ਰਾ ਜਿੰਨੀ ਵੀ ਸ਼ਰਮਿੰਦੀ ਨਾ ਹੋਈ ॥੯॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਦਸਚਰਿਤ੍ਰਸਮਾਪਤਮਸਤੁਸੁਭਮਸਤੁ॥੩੧੦॥੫੯੨੧॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੧੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੧੦॥੫੯੨੧॥ ਚਲਦਾ॥
ਚੌਪਈ॥
ਚੌਪਈ:
ਬਿਰਹਸੈਨਇਕਨ੍ਰਿਪਤਿਸੁਜਾਨਾ॥
ਬਿਰਹ ਸੈਨ ਨਾਂ ਦਾ ਇਕ ਸੁਜਾਨ ਰਾਜਾ ਸੀ,
ਮਾਨਤਆਨਿਦੇਸਜਿਹਨਾਨਾ॥
ਜਿਸ ਦੇ ਬਹੁਤ ਸਾਰੇ ਦੇਸ ਈਨ ਮੰਨਦੇ ਸਨ।
ਬਿਰਹਮੰਜਰੀਤਾਕੀਰਾਨੀ॥
ਬਿਰਹ ਮੰਜਰੀ ਉਸ ਦੀ ਰਾਣੀ ਸੀ,
ਸੁੰਦਰਿਭਵਨਚਤ੍ਰਦਸਜਾਨੀ॥੧॥
(ਜੋ) ਚੌਦਾਂ ਲੋਕਾਂ ਵਿਚ ਸੁੰਦਰੀ ਸਮਝੀ ਜਾਂਦੀ ਸੀ ॥੧॥
ਤਾਕੈਧਾਮਏਕਸੁਤਭਯੋ॥
ਉਨ੍ਹਾਂ ਦੇ ਘਰ ਇਕ ਪੁੱਤਰ ਹੋਇਆ,
ਜਾਨਕਰਵਿਦੁਤਿਯੋਪ੍ਰਗਟਯੋ॥
ਮਾਨੋ ਦੂਜਾ ਸੂਰਜ ਪ੍ਰਗਟ ਹੋਇਆ ਹੋਵੇ।
ਸੁੰਦਰਿਤਾਤਿਹਕਹੀਨਆਵੈ॥
ਉਸ ਦੀ ਸੁੰਦਰਤਾ ਦਾ ਬਖਾਨ ਨਹੀਂ ਕੀਤਾ ਜਾ ਸਕਦਾ।
ਨਿਰਖਤਪਲਕਨਜੋਰੀਜਾਵੈ॥੨॥
ਉਸ ਨੂੰ ਵੇਖਦਿਆਂ ਪਲਕਾਂ ਜੋੜੀਆਂ ਨਹੀਂ ਜਾ ਸਕਦੀਆਂ ਸਨ ॥੨॥
ਤਹਇਕਤਰਨਿਸਾਹਕੀਜਾਈ॥
ਉਥੇ ਇਕ ਸ਼ਾਹ ਦੀ ਪੁੱਤਰੀ ਸੀ
ਜਾਕੀਛਬਿਨਹਿਜਾਤਬਤਾਈ॥
ਜਿਸ ਦੀ ਛਬੀ ਦਾ ਵਰਣਨ ਨਹੀਂ ਕੀਤਾ ਜਾ ਸਕਦਾ। (ਇਸ ਤਰ੍ਹਾਂ ਲਗਦੀ ਸੀ)
ਕੈਸਸਿਤੇਰੋਹਨਿਇਹਜਈ॥
ਕਿ ਚੰਦ੍ਰਮਾ ਅਤੇ ਰੋਹਿਣੀ ਨੇ ਇਸ ਨੂੰ ਜਨਮ ਦਿੱਤਾ ਹੋਵੇ।
ਆਗੇਹ੍ਵੈਹੈਨਪਾਛੇਭਈ॥੩॥
(ਇਸ ਵਰਗੀ) ਨਾ ਪਹਿਲਾਂ ਹੋਈ ਹੈ ਅਤੇ ਨਾ ਹੀ ਅਗੋਂ ਹੋਵੇਗੀ ॥੩॥
ਰਾਜਕੁਅਰਜਬਤਵਨਨਿਹਾਰਿਯੋ॥
ਰਾਜ ਕੁਮਾਰ ਨੂੰ ਜਦੋਂ ਉਸ ਨੇ ਵੇਖਿਆ
ਮਦਨਬਾਨਤਨਤਾਹਿਪ੍ਰਹਾਰਿਯੋ॥
ਤਾਂ ਕਾਮ ਦੇਵ ਨੇ ਉਸ ਦੇ ਸ਼ਰੀਰ ਵਿਚ ਬਾਣ ਮਾਰਿਆ।
ਲਗੀਅਟਕਿਸੁਧਿਬੁਧਿਛੁਟਗਈ॥
ਉਸ ਨਾਲ ਪ੍ਰੇਮ ਹੋ ਜਾਣ ਕਰ ਕੇ ਸੁੱਧ ਬੁੱਧ ਭੁਲਾ ਬੈਠੀ।
ਤਬਹਿਤਰੁਨਿਮਤਵਾਰੀਭਈ॥੪॥
ਤਦ ਹੀ (ਉਹ) ਇਸਤਰੀ ਮਤਵਾਲੀ ਹੋ ਗਈ ॥੪॥
ਭਾਤਿਭਾਤਿਤਨਦਰਬੁਲੁਟਾਈ॥
ਉਸ ਨੇ ਅਨੇਕ ਤਰ੍ਹਾਂ ਨਾਲ ਧਨ ਲੁਟਾਇਆ
ਅਧਿਕਸਖਿਨਕਹਰਹੀਪਠਾਈ॥
ਅਤੇ ਬਹੁਤ ਸਖੀਆਂ ਨੂੰ ਭੇਜਦੀ ਰਹੀ।
ਰਾਜਕੁਅਰਕ੍ਯੋਹੂੰਨਹਿਆਏ॥
ਪਰ ਰਾਜ ਕੁਮਾਰ ਕਿਸੇ ਤਰ੍ਹਾਂ ਵੀ ਨਾ ਆਇਆ।
ਤਾਸੌਕਰੇਨਮਨਕੇਭਾਏ॥੫॥
ਉਸ ਨਾਲ ਮਨ ਦੀ ਭਾਵਨਾ (ਵਾਲਾ ਪ੍ਰੇਮ) ਨਾ ਕਰਦਾ ॥੫॥
ਕਰਿਕਰਿਜਤਨਕੁਅਰਿਬਹੁਹਾਰੀ॥
ਬਹੁਤ ਯਤਨ ਕਰ ਕਰ ਕੇ ਕੁਮਾਰੀ ਹਾਰ ਗਈ
ਕੈਸਹੂੰਭਜੀਮਿਤ੍ਰਨਹਿਪ੍ਯਾਰੀ॥
ਪਰ ਕਿਸੇ ਤਰ੍ਹਾਂ ਵੀ ਮਿਤਰ ਨੇ ਪਿਆਰੀ ਨਾਲ ਰਮਣ ਨਾ ਕੀਤਾ।
ਘਾਯਲਫਿਰੈਕੁਅਰਿਮਤਵਾਰੀ॥
(ਉਹ) ਕੁਮਾਰੀ (ਕਾਮ ਬਾਣ ਨਾਲ ਇਸ ਤਰ੍ਹਾਂ) ਘਾਇਲ ਹੋਈ ਮਤਵਾਲੀ ਫਿਰ ਰਹੀ ਸੀ,