GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1260
Display Settings
ਜਾਨੁਕਮ੍ਰਿਗੀਬਿਸਿਖਤਨਮਾਰੀ॥੬॥
ਮਾਨੋ ਹਿਰਨੀ ਸ਼ਰੀਰ ਵਿਚ ਬਾਣ ਲਗਣ ਨਾਲ (ਘੁਮੇਰੀਆਂ ਖਾਂਦੀ ਹੋਵੇ) ॥੬॥
ਰੋਵਤਕੁਅਰਿਕਬੂੰਉਠਿਗਾਵੈ
(ਉਹ) ਕੁਮਾਰੀ ਕਦੇ ਰੋਂਦੀ ਅਤੇ ਕਦੇ ਉਠ ਕੇ ਗਾਣ ਲਗਦੀ
ਨਾਚਤਕਬਹੂੰਬਚਨਸੁਨਾਵੈ
ਅਤੇ ਕਦੇ ਨਚਦੀ ਹੋਈ ਬੋਲ ਸੁਣਾਉਂਦੀ।
ਮਿਤ੍ਰਮਿਲਾਇਦੇਇਮੁਹਿਕੋਈ
(ਅਤੇ ਕਹਿੰਦੀ) ਮੈਨੂੰ ਕੋਈ ਮਿਤਰ ਮਿਲਾ ਦੇਵੇ।
ਜੋਮੁਖਮਾਗੈਦਯੋਤਿਹਸੋਈ॥੭॥
(ਉਹ) ਜੋ ਮੂੰਹ ਤੋਂ ਮੰਗੇਗਾ, ਉਸ ਨੂੰ ਉਹੀ ਦਿਆਂਗੀ ॥੭॥
ਏਕਸਖੀਇਹਭਾਤਿਉਚਾਰੋ
(ਇਕ ਦਿਨ) ਇਕ ਸਖੀ ਨੇ ਇਸ ਤਰ੍ਹਾਂ ਕਿਹਾ,
ਸੁਨਹੁਮਿਤ੍ਰਨੀਥਬਚਨਹਮਾਰੋ
ਹੇ ਸਹੇਲੀ! ਮੇਰੀ ਗੱਲ ਸੁਣ!
ਜੋਤੁਹਿਕੌਤਵਮਿਤ੍ਰਮਿਲਾਊਾਂ
ਜੇ (ਮੈਂ) ਤੈਨੂੰ ਤੇਰਾ ਮਿਤਰ ਮਿਲਾ ਦਿਆਂ,
ਤਉਕਹਾਤੁਮਤੇਬਰਪਾਊਾਂ॥੮॥
ਤਾਂ ਤੇਰੇ ਤੋਂ ਕੀ ਵਰ ਪ੍ਰਾਪਤ ਕਰਾਂਗੀ ॥੮॥
ਸਾਹਸੁਤਾਜਬਯੌਸੁਨਿਪਾਵਾ
ਸ਼ਾਹ ਦੀ ਪੁੱਤਰੀ ਨੇ ਜਦ ਇਸ ਤਰ੍ਹਾਂ ਸੁਣਿਆ,
ਜਨੁਕਬਹੁਰਿਬਪੁਮੈਜਿਯਆਵਾ
(ਇੰਜ ਲਗਿਆ) ਮਾਨੋ (ਉਸ ਦੇ) ਸ਼ਰੀਰ ਵਿਚ ਪ੍ਰਾਣ ਫਿਰ ਪਰਤ ਆਏ ਹੋਣ।
ਨਿਧਨੀਅਧਿਕਮਨਹੁਧਨਪਾਯੋ
ਮਾਨੋ ਕਿਸੇ ਨਿਰਧਨ ਨੇ ਅਧਿਕ ਧਨ ਪ੍ਰਾਪਤ ਕੀਤਾ ਹੋਵੇ।
ਜਨੁਕਰਅੰਮਿਤਮ੍ਰਿਤਕੇਆਯੋ॥੯॥
ਮਾਨੋ ਮਰ ਰਹੇ ਦੇ ਹੱਥ ਅੰਮ੍ਰਿਤ ਲਗ ਗਿਆ ਹੋਵੇ ॥੯॥
ਜਾਸੌਲਗਨਕੁਅਰਕੀਹੁਤੀ
ਜਿਸ ਨਾਲ ਕੁੰਵਰ ਦੀ ਲਗਨ ਸੀ,
ਤਾਸੌਭੇਸਧਾਰਿਕੈਸੁਤੀ
ਉਸ ਦਾ ਭੇਸ ਧਾਰ ਕੇ ਸੌਂ ਗਈ।
ਰਾਜਗ੍ਰਿਹਨਮੈਕਿਯਾਪਿਯਾਨਾ
ਉਸ ਦਾਸੀ ਨੇ ਰਾਜ ਮਹੱਲ ਵਲ ਪ੍ਰਸਥਾਨ ਕੀਤਾ
ਭਾਖਤਭਈਬਚਨਬਿਧਿਨਾਨਾ॥੧੦॥
ਅਤੇ ਕਈ ਤਰ੍ਹਾਂ ਨਾਲ ਗੱਲਾਂ ਕਰਨ ਲਗੀ ॥੧੦॥
ਨ੍ਰਿਪਸੁਤਤ੍ਰਿਯਜੁਤਿਹਾਰੇਭਈ
ਹੇ ਰਾਜ ਕੁਮਾਰ! ਜੋ ਇਸਤਰੀ ਤੁਹਾਡੀ ਹੋ ਗਈ ਹੈ।
ਮੈਤਿਨਤੁਮਰੇਧਾਮਪਠਈ
ਉਸ ਨੂੰ ਮੈਂ ਤੁਹਾਡੇ ਘਰ ਭੇਜਿਆ ਹੈ।
ਤੁਮਤਿਹਤ੍ਰਿਯਕੋਚਿਤਚੁਰਾਯੋ
ਤੁਸੀਂ ਉਸ ਇਸਤਰੀ ਦਾ ਚਿਤ ਚੁਰਾ ਲਿਆ ਹੈ।
ਅਬਚਲਿਕੁਅਰਕਰੋਮਨਭਾਯੋ॥੧੧॥
ਹੇ ਰਾਜ ਕੁਮਾਰ! ਹੁਣ ਚਲ ਕੇ ਮਨ ਭਾਉਂਦਾ (ਪ੍ਰੇਮ) ਕਰੋ ॥੧੧॥
ਜਬਨ੍ਰਿਪਸੁਤਐਸੇਸੁਨਿਪਾਈ
ਜਦ ਰਾਜ ਕੁਮਾਰ ਨੇ ਇਸ ਤਰ੍ਹਾਂ ਸੁਣਿਆ,
ਚਲਿਯੋਪਨਹੀਪਾਇਚੜਾਈ
ਤਾਂ ਬਿਨਾ ਪੈਰਾਂ ਵਿਚ ਜੁਤੀ ਪਾਇਆਂ ਭਜ ਪਿਆ।
ਭੇਦਅਭੇਦਜੜਕਛੁਬਿਚਾਰਾ
ਮੂਰਖ ਨੇ ਭੇਦ ਅਭੇਦ ਕੁਝ ਨਾ ਸਮਝਿਆ
ਆਯੋਸਾਹਸੁਤਾਕੈਦ੍ਵਾਰਾ॥੧੨॥
ਅਤੇ ਸ਼ਾਹ ਦੀ ਪੁੱਤਰੀ ਦੇ ਦੁਆਰ ਉਤੇ ਆ ਗਿਆ ॥੧੨॥
ਦਿਯਾਬੁਝਾਇਦਯੋਆਗੇਤ੍ਰਿਯ
(ਉਸ) ਇਸਤਰੀ ਨੇ ਅਗੋਂ ਦੀਵਾ ਬੁਝਾ ਦਿੱਤਾ
ਆਵਤਭਯੋਅੰਧੇਰੇਘਰਪਿਯ
ਅਤੇ ਪ੍ਰੀਤਮ ਹਨੇਰੇ ਘਰ ਵਿਚ ਦਾਖਲ ਹੋਇਆ।
ਚਿਤਅਟਕਾਜਾਸੌਸੋਜਾਨੀ
ਜਿਸ ਮਿਤਰ ('ਜਾਨੀ') ਨਾਲ ਉਸ ਦਾ ਮਨ ਅਟਕਿਆ ਹੋਇਆ ਸੀ।
ਕਾਮਕ੍ਰਿਯਾਤਾਸੌਕਸਿਠਾਨੀ॥੧੩॥
ਉਸ ਨਾਲ ਖ਼ੂਬ ਪ੍ਰੇਮ-ਕ੍ਰੀੜਾ ਕੀਤੀ ॥੧੩॥
ਕਾਮਭੋਗਕਰਿਧਾਮਸਿਧਾਰਿਯੋ
(ਉਹ) ਕਾਮ ਭੋਗ ਕਰ ਕੇ ਘਰ ਨੂੰ ਚਲਾ ਗਿਆ
ਮੂਰਖਕਛੁਬਿਚਾਰਬਿਚਾਰਿਯੋ
ਅਤੇ ਮੂਰਖ ਨੇ ਕੁਝ ਵੀ ਵਿਚਾਰ ਨਾ ਕੀਤਾ।
ਦਿਯਾਬੁਝਾਇਤ੍ਰਿਯਰੋਜਬੁਲਾਵੈ
ਦੀਵਾ ਬੁਝਾ ਕੇ (ਉਹ) ਇਸਤਰੀ (ਉਸ ਨੂੰ) ਰੋਜ਼ ਬੁਲਾਉਂਦੀ
ਕਾਮਕੇਲਕਰਿਕੁਵਤਿਕਮਾਵੈ॥੧੪॥
ਅਤੇ ਪੂਰੇ ਜ਼ੋਰ ਨਾਲ ('ਕੁਵਤਿ') ਕਾਮ-ਕ੍ਰੀੜਾ ਕਰਦੀ ॥੧੪॥
ਦੇਨਕਹਾਸੂਦੂਤਿਯਹਿਦੀਨਾ
(ਜੋ) ਦੇਣ ਲਈ ਕਿਹਾ ਸੀ, ਉਹ ਦੂਤੀ ਨੂੰ ਦੇ ਦਿੱਤਾ
ਕਾਮਭੋਗਨ੍ਰਿਪਸੁਤਤਨਕੀਨਾ
ਅਤੇ ਰਾਜ ਕੁਮਾਰ ਨਾਲ ਕਾਮ ਭੋਗ ਕੀਤਾ।
ਤਿਨਜੜਭੇਦਅਭੇਦਪਾਯੋ
ਉਸ ਮੂਰਖ ਨੇ ਭੇਦ ਅਭੇਦ ਨੂੰ ਨਾ ਸਮਝਿਆ
ਇਹਛਲਅਪਨੋਮੂੰਡਮੁੰਡਾਯੋ॥੧੫॥
ਅਤੇ ਇਸ ਛਲ ਨਾਲ ਆਪਣੇ ਆਪ ਨੂੰ ਛਲਵਾ ਲਿਆ ॥੧੫॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਗ੍ਯਾਰਹਚਰਿਤ੍ਰਸਮਾਪਤਮਸਤੁਸੁਭਮਸਤੁ॥੩੧੧॥੫੯੩੬॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੧੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੧੧॥੫੯੩੬॥ ਚਲਦਾ॥
ਚੌਪਈ
ਚੌਪਈ:
ਜੋਗਸੈਨਰਾਜਾਇਕਅਤਿਬਲ
ਜੋਗ ਸੈਨ ਨਾਂ ਦਾ ਇਕ ਬਲਵਾਨ ਰਾਜਾ ਸੀ
ਅਰਿਅਨੇਕਜੀਤੇਜਿਨਦਲਮਲਿ
ਜਿਸ ਨੇ ਅਨੇਕ ਵੈਰੀਆਂ ਨੂੰ ਮਸਲ ਕੇ ਜਿਤ ਲਿਆ ਸੀ।
ਸ੍ਰੀਸੰਨ੍ਯਾਸਮਤੀਦਾਰਾਘਰ
ਉਸ ਦੇ ਘਰ ਸੰਨਿਆਸ ਮਤੀ ਨਾਂ ਦੀ ਇਸਤਰੀ ਸੀ।
ਅਧਿਕਚਤੁਰਿਤ੍ਰਿਯਹੁਤੀਗੁਨਨਕਰਿ॥੧॥
ਉਹ ਇਸਤਰੀ ਗੁਣਾਂ ਕਰ ਕੇ ਬਹੁਤ ਚਤੁਰ ਸੀ ॥੧॥
ਕੇਤਿਕਦਿਨਨਜਨਤਸੁਤਭਈ
ਕੁਝ ਸਮੇਂ ਬਾਦ ਉਸ ਨੇ ਪੁੱਤਰ ਨੂੰ ਜਨਮ ਦਿੱਤਾ
ਸਿਖ੍ਯਾਰਾਇਬਿਰਾਗੀਦਈ
ਅਤੇ ਬਿਰਾਗੀ ਰਾਇ ਨਾਂ ਰਖਿਆ।
ਬਢਤਬਢਤਸੋਭਯੋਤਰੁਨਜਬ
ਜਦੋਂ ਉਹ ਵਧਦਾ ਵਧਦਾ ਜਵਾਨ ਹੋ ਗਿਆ,
ਅਤਹੀਸੁੰਦਰਿਹੋਤਭਯੋਤਬ॥੨॥
ਤਦ (ਉਹ) ਬਹੁਤ ਹੀ ਸੁੰਦਰ ਹੋ ਗਿਆ ॥੨॥
ਤਹਇਕਹੁਤੀਜਾਟਕੀਦਾਰਾ
ਉਥੇ ਇਕ ਜਟ ਦੀ ਇਸਤਰੀ ਸੀ।