ਅਟਕਿਰਹੀਲਖਿਰਾਜਕੁਮਾਰਾ॥
(ਉਹ) ਰਾਜ ਕੁਮਾਰ ਨੂੰ ਵੇਖ ਮੋਹਿਤ ਹੋ ਗਈ।
ਨਿਸੁਦਿਨਸਦਨਤਵਨਕੇਜਾਵੈ॥
ਰਾਤ ਦਿਨ ਉਸ ਦੇ ਮਹੱਲ ਵਿਚ ਜਾਂਦੀ,
ਨ੍ਰਿਪਸੁਤਤਾਹਿਚਿਤਨਹਿਲ੍ਯਾਵੈ॥੩॥
ਪਰ ਰਾਜ ਕੁਮਾਰ ਉਸ ਨੂੰ ਚਿਤ ਵਿਚ ਨਾ ਲਿਆਂਦਾ ॥੩॥
ਤਾਤੇਤਰੁਨਿਦੁਖਿਤਅਤਿਭਈ॥
ਇਸ ਕਰ ਕੇ (ਉਹ) ਇਸਤਰੀ ਬਹੁਤ ਦੁਖੀ ਹੋਈ।
ਚਿਤਮੈਚਰਿਤਬਿਚਾਰੇਕਈ॥
(ਉਸ ਨੇ) ਮਨ ਵਿਚ ਅਨੇਕਾਂ ਚਰਿਤ੍ਰ ਵਿਚਾਰੇ।
ਤਬਤਨਇਹੈਬਿਚਾਰਬਿਚਾਰਾ॥
ਤਦ ਉਸ ਨੇ (ਮਨ ਵਿਚ) ਇਹ ਵਿਚਾਰ ਕੀਤਾ
ਨਿਜੁਤਨਭੇਸਜੋਗਕੋਧਾਰਾ॥੪॥
ਅਤੇ ਆਪਣੇ ਸ਼ਰੀਰ ਉਤੇ ਜੋਗ ਦਾ ਭੇਸ ਧਾਰਨ ਕੀਤਾ ॥੪॥
ਜੋਗਭੇਸਧਰਿਤਿਹਗ੍ਰਿਹਗਈ॥
ਜੋਗ-ਭੇਸ ਧਾਰ ਕੇ ਉਸ ਦੇ ਘਰ ਗਈ।
ਜੰਤ੍ਰਮੰਤ੍ਰਸਿਖਵਤਬਹੁਭਈ॥
ਬਹੁਤ ਜੰਤ੍ਰ ਮੰਤ੍ਰ ਸਿਖਾਉਣ ਲਗੀ।
ਤਾਕੋਲਯੋਚੋਰਕਰਿਚਿਤਾ॥
(ਉਸ ਜੋਗੀ ਨੇ) ਰਾਜ ਕੁਮਾਰ ਦਾ ਚਿਤ ਚੁਰਾ ਲਿਆ
ਔਰਹਰਾਗ੍ਰਿਹਿਕੋਸਭਬਿਤਾ॥੫॥
ਅਤੇ ਹੋਰ ਘਰ ਦਾ ਸਾਰਾ ਧਨ ਹਥਿਆ ਲਿਆ ॥੫॥
ਇਕਦਿਨਯੌਤਿਹਸਾਥਉਚਾਰੋ॥
ਇਕ ਦਿਨ ਉਸ (ਰਾਜ ਕੁਮਾਰ) ਨੂੰ ਕਹਿਣ ਲਗੀ
ਜਾਨਤਜੋਗੀਸਵਹਿਉਠਾਰੋ॥
ਕਿ ਜੋਗੀ ਮੁਰਦੇ ('ਸਵਹਿ') ਉਠਾਣਾ ਵੀ ਜਾਣਦੇ ਹਨ।
ਇਕਦਿਨਇਕਲਜੁਮੋਸੌਚਲੈ॥
ਇਕ ਦਿਨ (ਤੁਸੀਂ) ਇਕਲਿਆਂ ਮੇਰੇ ਨਾਲ ਚਲੋ
ਕੌਤਕਲਖਹੁਸਕਲਤੁਮਭਲੈ॥੬॥
ਅਤੇ ਚੰਗੀ ਤਰ੍ਹਾਂ ਕੌਤਕ ਵੇਖੋ ॥੬॥
ਦੋਹਰਾ॥
ਦੋਹਰਾ:
ਅਬਲਗਿਜਗਤਮਸਾਨਕੋਨਾਹਿਨਿਹਾਰਾਨੈਨ॥
(ਰਾਜ ਕੁਮਾਰ ਸੋਚਣ ਲਗਾ ਕਿ) ਅਜੇ ਤਕ ਮੈਂ 'ਮਸਾਨ' (ਮੁਰਦਾ) ਜਾਗਦਾ (ਅਰਥਾਤ-ਉਠਦਾ) ਹੋਇਆ ਅੱਖਾਂ ਨਾਲ ਨਹੀਂ ਵੇਖਿਆ।
ਅਬਜੁਗਿਯਾਕੇਹੇਤਤੇਦਿਖਿਹੈਂਭਾਖੇਬੈਨ॥੭॥
ਹੁਣ ਜੋਗੀ ਦੇ ਪ੍ਰੇਮ ਕਰ ਕੇ ਉਹ ਵੀ ਵੇਖਾਂਗਾ, (ਇਸ ਤਰ੍ਹਾਂ) ਕਹਿਣ ਲਗਾ ॥੭॥
ਚੌਪਈ॥
ਚੌਪਈ:
ਜਬਨਿਸੁਭਈਅਰਧਅੰਧ੍ਯਾਰੀ॥
ਜਦ ਘੁਪ ਹਨੇਰੀ ਅੱਧੀ ਰਾਤ ਹੋਈ,
ਤਬਨ੍ਰਿਪਸੁਤਇਹਭਾਤਿਬਿਚਾਰੀ॥
ਤਾਂ ਰਾਜ ਕੁਮਾਰ ਨੇ ਇਸ ਤਰ੍ਹਾਂ ਸੋਚਿਆ,
ਇਕਲੋਜੋਗੀਸਾਥਸਿਧੈਹੈ॥
ਮੈਂ ਇਕੱਲਾ ਹੀ ਜੋਗੀ ਨਾਲ ਜਾਵਾਂਗਾ
ਉਠਤਮਸਾਨਨਿਰਖਿਘਰਐਹੈ॥੮॥
ਅਤੇ ਉਠਦਾ ਹੋਇਆ 'ਮਸਾਨ' ਵੇਖ ਕੇ ਘਰ ਆ ਜਾਵਾਂਗਾ ॥੮॥
ਚਲਤਭਯੋਜੋਗੀਕੇਸੰਗਾ॥
ਉਹ ਜੋਗੀ ਦੇ ਨਾਲ ਚਲਾ ਗਿਆ
ਤ੍ਰਿਯਚਰਿਤ੍ਰਕੋਲਖ੍ਯੋਨਢੰਗਾ॥
ਅਤੇ ਇਸਤਰੀ ਦੇ ਚਰਿਤ੍ਰ ਬਾਰੇ ਸਮਝ ਨਾ ਸਕਿਆ।
ਹ੍ਵੈਏਕਲੋਗਯੋਤਿਹਸਾਥਾ॥
ਉਸ ਨਾਲ ਇਕੱਲਾ ਹੀ ਚਲਾ ਗਿਆ
ਸਸਤ੍ਰਅਸਤ੍ਰਗਹਿਲਯੋਨਹਾਥਾ॥੯॥
ਅਤੇ ਹੱਥ ਵਿਚ ਕੋਈ ਸ਼ਸਤ੍ਰ ਅਸਤ੍ਰ ਨਾ ਲਿਆ ॥੯॥
ਜਬਦੋਊਗਏਗਹਰਬਨਮਾਹੀ॥
ਜਦ ਦੋਵੇਂ ਘਣੇ ਬਨ ਵਿਚ ਪਹੁੰਚ ਗਏ,
ਜਹਕੋਊਮਨੁਖਤੀਸਰੋਨਾਹੀ॥
ਜਿਥੇ ਕੋਈ ਤੀਜਾ ਮਨੁੱਖ ਨਹੀਂ ਸੀ।
ਤਬਅਬਲਾਇਹਭਾਤਿਉਚਾਰਾ॥
ਤਦ ਅਬਲਾ ਨੇ ਇਸ ਤਰ੍ਹਾਂ ਕਿਹਾ,
ਸੁਨਹੁਕੁਅਰਜੂਬਚਨਹਮਾਰਾ॥੧੦॥
ਹੇ ਕੁੰਵਰ ਜੀ! ਮੇਰੀ ਗੱਲ ਸੁਣੋ ॥੧੦॥
ਤ੍ਰਿਯਬਾਚ॥
ਇਸਤਰੀ ਨੇ ਕਿਹਾ:
ਕੈਜੜਪ੍ਰਾਨਨਕੀਆਸਾਤਜੁ॥
ਹੇ ਮੂਰਖ! ਜਾਂ ਤਾਂ ਪ੍ਰਾਣਾਂ ਦੀ ਆਸ ਛਡ ਦੇ
ਕੈਰੁਚਿਮਾਨਿਆਉਮੁਹਿਕੌਭਜੁ॥
ਜਾਂ ਰੁਚੀ ਪੂਰਵਕ ਮੇਰੇ ਨਾਲ ਆ ਕੇ ਸੰਯੋਗ ਕਰ।
ਕੈਤੁਹਿਕਾਟਿਕਰੈਸਤਖੰਡਾ॥
ਜਾਂ ਤਾਂ ਮੈਂ ਤੇਰੇ ਸੱਤ ਟੁਕੜੇ ਕਰ ਦਿਆਂਗੀ,
ਕੈਦੈਮੋਰਿਭਗਬਿਖੈਲੰਡਾ॥੧੧॥
ਜਾਂ ਮੇਰੇ ਨਾਲ ਪੁਰਸ਼ ਵਾਲਾ ਆਚਾਰ ਕਰ ॥੧੧॥
ਰਾਜਕੁਅਰਅਤਹੀਤਬਡਰਾ॥
ਰਾਜ ਕੁਮਾਰ ਤਦ ਬਹੁਤ ਡਰ ਗਿਆ
ਕਾਮਭੋਗਤਿਹਤ੍ਰਿਯਸੰਗਕਰਾ॥
ਅਤੇ ਉਸ ਇਸਤਰੀ ਨਾਲ ਕਾਮ ਭੋਗ ਕੀਤਾ।
ਇਹਛਲਸੈਵਾਕੋਛਲਿਗਈ॥
ਇਸ ਛਲ ਨਾਲ ਉਸ ਨੂੰ ਛਲ ਗਈ
ਰਾਇਬਿਰਾਗਿਯਹਿਭੋਗਤਭਈ॥੧੨॥
ਅਤੇ ਬਿਰਾਗੀ ਰਾਇ ਨਾਲ ਕਾਮ-ਕ੍ਰੀੜਾ ਕੀਤੀ ॥੧੨॥
ਅੰਤਤ੍ਰਿਯਨਕੇਕਿਨੂੰਨਪਾਯੋ॥
ਇਸਤਰੀਆਂ ਦਾ ਅੰਤ ਕਿਸੇ ਨੇ ਨਹੀਂ ਪਾਇਆ।
ਬਿਧਨਾਸਿਰਜਿਬਹੁਰਿਪਛੁਤਾਯੋ॥
ਵਿਧਾਤਾ ਵੀ (ਇਨ੍ਹਾਂ ਨੂੰ) ਬਣਾ ਕੇ ਬਹੁਤ ਪਛਤਾਇਆ।
ਜਿਨਇਹਕਿਯੌਸਕਲਸੰਸਾਰੋ॥
ਜਿਸ ਨੇ ਇਹ ਸਾਰਾ ਸੰਸਾਰ ਸਿਰਜਿਆ ਹੈ,
ਵਹੈਪਛਾਨਿਭੇਦਤ੍ਰਿਯਹਾਰੋ॥੧੩॥
ਉਹ ਵੀ ਇਸਤਰੀ ਦਾ ਭੇਦ ਪਛਾਣਨੋ ਹਾਰ ਗਿਆ ਹੈ ॥੧੩॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਬਾਰਹਚਰਿਤ੍ਰਸਮਾਪਤਮਸਤੁਸੁਭਮਸਤੁ॥੩੧੨॥੫੯੪੯॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੧੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੧੨॥੫੯੪੯॥ ਚਲਦਾ॥
ਚੌਪਈ॥
ਚੌਪਈ:
ਸ੍ਵਰਨਸੈਨਇਕਸੁਨਾਨ੍ਰਿਪਾਲਾ॥
ਸ੍ਵਰਨ ਸੈਨ ਨਾਂ ਦਾ ਇਕ ਰਾਜਾ ਸੁਣਿਆ ਹੈ,
ਜਾਕੇਸਦਨਆਠਸੈਬਾਲਾ॥
ਜਿਸ ਦੇ ਘਰ ਅੱਠ ਸੌ ਇਸਤਰੀਆਂ ਸਨ।