GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1262
Display Settings
ਬਿਸ੍ਵਮਤੀਤਾਕੇਇਕਨਾਰੀ
ਉਸ ਪਾਸ ਇਕ ਬਿਸ੍ਵਮਤੀ ਇਸਤਰੀ ਸੀ,
ਜਾਤਜਿਹਕੀਪ੍ਰਭਾਉਚਾਰੀ॥੧॥
ਜਿਸ ਦੀ ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ ॥੧॥
ਨਾਇਨੇਕਤਿਨਨ੍ਰਿਪਤਿਨਿਹਾਰੀ
ਉਸ ਰਾਜੇ ਨੇ ਇਕ ਨੈਣ ਵੇਖੀ।
ਰੂਪਮਾਨਗੁਨਮਾਨਬਿਚਾਰੀ
ਉਸ ਨੂੰ ਬਹੁਤ ਰੂਪਮਾਨ ਅਤੇ ਗੁਣਵਾਨ ਸਮਝਿਆ।
ਤਾਕਹਪਕਰਿਸਦਨਲੈਆਯੋ
ਉਸ ਨੂੰ ਪਕੜ ਕੇ ਮਹੱਲ ਵਿਚ ਲੈ ਆਇਆ।
ਕਾਮਭੋਗਤਿਹਸਾਥਕਮਾਯੋ॥੨॥
ਉਸ ਨਾਲ ਕਾਮ ਭੋਗ ਕੀਤਾ ॥੨॥
ਤਾਕੋਲੈਇਸਤ੍ਰੀਨ੍ਰਿਪਕਰੋ
ਉਸ ਨੂੰ ਰਾਜੇ ਨੇ ਆਪਣੀ ਇਸਤਰੀ ਬਣਾ ਲਿਆ
ਭਾਤਿਭਾਤਿਤਿਹਸਾਥਬਿਹਰੋ
ਅਤੇ ਭਾਂਤ ਭਾਂਤ ਦਾ ਉਸ ਨਾਲ ਰਮਣ ਕੀਤਾ।
ਤਾਤ੍ਰਿਯਕੀਕੁਟੇਵਨਹਿਜਾਈ
ਉਸ ਇਸਤਰੀ ਦੀ 'ਕੁਵੇਟ' ('ਕੁਵਾਟ'-ਕੁਮਾਰਗ ਉਤੇ ਜਾਣ ਦੀ ਰੁਚੀ) ਨਹੀਂ ਗਈ
ਅਵਰਨਸਾਥਰਮੈਲਪਟਾਈ॥੩॥
ਅਤੇ ਹੋਰਨਾਂ (ਬੰਦਿਆਂ) ਨਾਲ ਰਮਣ ਕਰਦੀ ਰਹੀ ॥੩॥
ਇਕਦਿਨਅਰਧਨਿਸਾਜਬਭਈ
ਇਕ ਦਿਨ ਜਦ ਅੱਧੀ ਰਾਤ ਹੋ ਗਈ,
ਜਾਰਧਾਮਨਾਇਨਵਹਗਈ
ਤਾਂ ਉਹ ਨੈਣ ਯਾਰ ਦੇ ਘਰ ਚਲੀ ਗਈ।
ਚੌਕੀਦਾਰਨਗਹਿਤਾਕੌਲਿਯ
ਚੌਕੀਦਾਰਾਂ ਨੇ ਉਸ ਨੂੰ ਪਕੜ ਲਿਆ
ਨਾਕਕਾਟਿਕਰਬਹੁਰਿਛਾਡਿਦਿਯ॥੪॥
ਅਤੇ ਨੱਕ ਕਟ ਕੇ ਫਿਰ ਛਡ ਦਿੱਤਾ ॥੪॥
ਨਾਇਨਿਕਟੀਨਾਕਲੈਕੈਕਰ
ਨੈਣ ਕਟੀ ਹੋਈ ਨੱਕ ਹੱਥ ਵਿਚ ਲੈ ਕੇ
ਫਿਰਿਆਈਨ੍ਰਿਪਕੇਭੀਤਰਘਰ
ਫਿਰ ਰਾਜੇ ਦੇ ਘਰ ਅੰਦਰ ਆ ਗਈ।
ਤਬਨ੍ਰਿਪਰੋਮਮੂੰਡਬੇਕਾਜਾ
ਤਦ ਰਾਜੇ ਨੇ ਵਾਲ ਮੁੰਨਣ ਲਈ
ਮਾਗ੍ਯੋਤੁਰਤੁਉਸਤਰਾਰਾਜਾ॥੫॥
ਉਸ ਤੋਂ ਉਸਤਰਾ ਮੰਗਿਆ ॥੫॥
ਤਬਤਿਨਵਹੈਉਸਤਰਾਦੀਯੋ
ਤਦ ਉਸ ਨੇ ਉਹ ਉਸਤਰਾ ਦਿੱਤਾ,
ਜਾਪਰਬਾਢਿਕਬਹੂੰਕੀਯੋ
ਜਿਸ ਨਾਲ ਪਹਿਲਾਂ ਕਦੇ ਵਾਲ ਨਹੀਂ ਮੁੰਨੇ ਸਨ।
ਨਿਰਖਿਨ੍ਰਿਪਤਿਤਿਹਅਧਿਕਰਿਸਾਯੋ
ਰਾਜਾ ਉਸ ਨੂੰ ਵੇਖ ਕੇ ਬਹੁਤ ਕ੍ਰੋਧਿਤ ਹੋਇਆ
ਗਹਿਤਾਤ੍ਰਿਯਕੀਓਰਚਲਾਯੋ॥੬॥
ਅਤੇ ਪਕੜ ਕੇ ਉਸ ਇਸਤਰੀ ਵਲ ਸੁਟਿਆ ॥੬॥
ਤਬਤ੍ਰਿਯਹਾਇਹਾਇਕਹਿਉਠੀ
ਤਦ ਉਹ ਇਸਤਰੀ 'ਹਾਇ ਹਾਇ' ਕਰਨ ਲਗੀ,
ਕਾਟਿਨਾਕਰਾਜਾਜੂਸੁਟੀ
ਹੇ ਰਾਜਾ ਜੀ! (ਤੁਸੀਂ ਮੇਰੀ) ਨੱਕ ਹੀ ਵਢ ਸੁਟੀ ਹੈ।
ਤਬਰਾਜਾਹੇਰਨਤਿਹਧਾਯੋ
ਤਦ ਰਾਜਾ ਉਸ ਨੂੰ ਵੇਖਣ ਲਈ ਵਧਿਆ
ਸ੍ਰੋਨਪੁਲਤਲਖਿਮੁਖਬਿਸਮਾਯੋ॥੭॥
ਅਤੇ ਲਹੂ ਲਿਬੜਿਆ ਮੂੰਹ ਵੇਖ ਕੇ ਹੈਰਾਨ ਰਹਿ ਗਿਆ ॥੭॥
ਹਾਹਾਪਦਤਬਨ੍ਰਿਪਤਿਉਚਾਰਾ
ਤਦ ਰਾਜੇ ਨੇ 'ਹਾਇ ਹਾਇ' ਸ਼ਬਦ ਉਚਾਰੇ
ਮੈਨਹਿਐਸੇਭੇਦਬਿਚਾਰਾ
(ਅਤੇ ਕਿਹਾ) ਕਿ ਮੈਂ ਇਹ ਸੋਚਿਆ ਤਕ ਨਹੀਂ ਸੀ।
ਨਿਰਖਹੁਤਾਤ੍ਰਿਯਕੀਚਤੁਰਈ
ਉਸ ਇਸਤਰੀ ਦੀ ਚਾਲਾਕੀ ਵੇਖੋ
ਰਾਜਾਮੂੰਡਬੁਰਾਈਦਈ॥੮॥
ਕਿ (ਸਾਰੀ) ਬੁਰਿਆਈ ਰਾਜੇ ਦੇ ਸਿਰ ਮੜ੍ਹ ਦਿੱਤੀ ॥੮॥
ਦੋਹਰਾ
ਦੋਹਰਾ:
ਭੇਦਅਭੇਦਕੌਤਿਨਨ੍ਰਿਪਤਿਕਿਯਾਹ੍ਰਿਦੈਬਿਚਾਰ
ਉਸ ਰਾਜੇ ਨੇ ਭੇਦ ਅਭੇਦ ਦਾ ਮਨ ਵਿਚ ਵਿਚਾਰ ਨਾ ਕੀਤਾ।
ਤਾਹਿਬੁਰਾਈਸਿਰਦਈਨਾਕਕਟਾਈਨਾਰਿ॥੯॥
(ਉਸ) ਇਸਤਰੀ ਨੇ ਨੱਕ (ਕਿਤੇ ਹੋਰ ਕਟਾਈ ਸੀ) ਪਰ ਬੁਰਿਆਈ ਉਸ (ਰਾਜੇ) ਦੇ ਸਿਰ ਮੜ੍ਹ ਦਿੱਤੀ ॥੯॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਤੇਰਹਚਰਿਤ੍ਰਸਮਾਪਤਮਸਤੁਸੁਭਮਸਤੁ॥੩੧੩॥੫੯੫੮॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੧੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੧੩॥੫੯੫੮॥ ਚਲਦਾ॥
ਚੌਪਈ
ਚੌਪਈ:
ਦਛਿਨਸੈਨਸੁਦਛਿਨਨ੍ਰਿਪਇਕ
ਦੱਛਣ (ਦਿਸ਼ਾ) ਵਿਚ ਇਕ ਦਛਿਨ ਸੈਨ ਨਾਂ ਦਾ ਰਾਜਾ ਸੀ।
ਸਾਸਤ੍ਰਸਿਮ੍ਰਿਤਜਾਨਤਥੋਨਿਕ
ਉਹ ਅਨੇਕ ਸ਼ਾਸਤ੍ਰ ਸਮ੍ਰਿਤੀਆਂ ਜਾਣਦਾ ਸੀ।
ਸਦਨਸੁਦਛਿਨਦੇਤਿਹਦਾਰਾ
ਉਸ (ਰਾਜੇ) ਦੇ ਘਰ ਦਛਿਨ ਦੇ (ਦੇਈ) ਨਾਂ ਦੀ ਇਸਤਰੀ ਸੀ।
ਜਨੁਸਸਿਚੜਿਯੋਗਗਨਮੰਝਾਰਾ॥੧॥
(ਇੰਜ ਲਗਦੀ ਸੀ) ਮਾਨੋ ਆਕਾਸ਼ ਵਿਚ ਚੰਦ੍ਰਮਾ ਚੜ੍ਹਿਆ ਹੋਵੇ ॥੧॥
ਅਪ੍ਰਮਾਨਰਾਨੀਕੀਥੀਛਬਿ
ਰਾਣੀ ਦੀ ਅਸੀਮ ਸੁੰਦਰਤਾ ਸੀ,
ਨਿਰਖਿਪ੍ਰਭਾਜਿਹਰਹਤਭਾਨਦਬਿ
ਜਿਸ ਦੀ ਪ੍ਰਭਾ ਨੂੰ ਵੇਖ ਕੇ ਸੂਰਜ ਦਬਿਆ ਦਬਿਆ ਰਹਿੰਦਾ ਸੀ।
ਰਾਜਾਅਧਿਕਆਸਕਤਤਾਪਰਿ
ਰਾਜਾ ਉਸ ਉਤੇ ਬਹੁਤ ਮੋਹਿਤ ਸੀ
ਜਿਹਬਿਧਿਅਲਿਪੰਖੁਰੀਕਮਲਕਰਿ॥੨॥
ਜਿਵੇਂ ਭੌਰਾ ਕਮਲ ਦੀ ਪੰਖੜੀ ਉਤੇ ਹੁੰਦਾ ਹੈ ॥੨॥
ਤਹਾਸਾਹਕੀਹੁਤੀਦੁਲਾਰੀ
ਉਥੇ (ਇਕ) ਸ਼ਾਹ ਦੀ ਪੁੱਤਰੀ ਹੁੰਦੀ ਸੀ।
ਤਿਨਰਾਜਾਕੀਪ੍ਰਭਾਨਿਹਾਰੀ
ਉਸ ਨੇ (ਇਕ ਦਿਨ) ਰਾਜੇ ਦੀ ਸੁੰਦਰਤਾ ਵੇਖੀ।
ਸ੍ਰੀਸੁਕੁਮਾਰਦੇਇਤਿਹਨਾਮਾ
ਉਸ ਦਾ ਨਾਮ ਸੁਕੁਮਾਰ ਦੇਈ ਸੀ,
ਜਿਹਸੀਭਈਮਹਿਮਹਿਬਾਮਾ॥੩॥
ਜਿਸ ਵਰਗੀ ਧਰਤੀ ਉਤੇ ਕੋਈ ਇਸਤਰੀ ਨਹੀਂ ਹੋਈ ਸੀ ॥੩॥
ਚਿਤਮਹਿਸਾਹਸੁਤਾਯੌਕਹਿਯੋ
ਸ਼ਾਹ ਦੀ ਪੁੱਤਰੀ ਨੇ ਮਨ ਵਿਚ ਕਿਹਾ
ਜਬਤਿਹਹੇਰਿਅਟਕਮਨਰਹਿਯੋ
ਕਿ ਜਦ ਦਾ ਉਸ ਨੂੰ ਵੇਖਿਆ ਹੈ, ਮਨ (ਉਸ ਵਿਚ) ਅਟਕ ਗਿਆ ਹੈ।
ਕੌਨਜਤਨਜਾਤੇਨ੍ਰਿਪਪਾਊ
ਕਿਹੜੇ ਯਤਨ ਨਾਲ ਰਾਜੇ ਨੂੰ ਪ੍ਰਾਪਤ ਕਰਾਂ
ਚਿਤਤੇਤ੍ਰਿਯਪਹਿਲੀਬਿਸਰਾਊ॥੪॥
ਅਤੇ (ਉਸ ਦੇ) ਮਨ ਤੋਂ ਪਹਿਲੀ ਇਸਤਰੀ ਨੂੰ ਭੁਲਵਾ ਦਿਆਂ ॥੪॥
ਬਸਤ੍ਰਤਿਉਤਮਸਕਲਉਤਾਰੇ
ਉਸ ਨੇ ਸਾਰੇ ਅਤਿ ਉਤਮ ਬਸਤ੍ਰ ਉਤਾਰ ਦਿੱਤੇ
ਮੇਖਲਾਦਿਤਨਮੋਪਟਧਾਰੇ
ਅਤੇ ਮੇਖਲਾ ਆਦਿ ਬਸਤ੍ਰ ਸ਼ਰੀਰ ਉਤੇ ਧਾਰਨ ਕਰ ਲਏ।
ਤਾਕੇਧੂਮਦ੍ਵਾਰਪਰਡਾਰਿਯੋ
ਉਸ (ਰਾਜੇ) ਦੇ ਦੁਆਰ ਉਤੇ ਧੂਣੀ ਧੁੰਮਾ ਦਿੱਤੀ।
ਇਸਤ੍ਰੀਪੁਰਖਕਿਨੂੰਬਿਚਾਰਿਯੋ॥੫॥
ਕਿਸੇ ਇਸਤਰੀ ਪੁਰਸ਼ ਨੇ (ਇਸ ਨੂੰ) ਨਾ ਵਿਚਾਰਿਆ ॥੫॥
ਕੇਤਿਕਦਿਵਸਬੀਤਜਬਗਏ
ਜਦ ਕੁਝ ਦਿਨ ਬੀਤ ਗਏ,
ਲਖਨਨਗਰਨਿਕਸਤਪ੍ਰਭਭਏ
ਤਾਂ ਰਾਜਾ ਨਗਰ ਵੇਖਣ ਲਈ ਨਿਕਲਿਆ।
ਭਾਖਾਸੁਨਨਸਭਨਕੀਕਾਜਾ
ਸਾਰਿਆਂ ਦੀਆਂ ਗੱਲਾਂ ਸੁਣਨ ਲਈ
ਅਤਿਥਭੇਸਧਰਿਨਿਕਸਿਯੋਰਾਜਾ॥੬॥
ਰਾਜਾ ਸਾਧ ਦਾ ਭੇਖ ਧਾਰ ਕੇ ਨਿਕਲਿਆ ॥੬॥
ਤਿਨਤ੍ਰਿਯਭੇਸਅਤਿਥਕੋਧਰਿਕੈ
ਉਸ ਇਸਤਰੀ ਨੇ ਵੀ ਸਾਧ ਦਾ ਰੂਪ ਧਾਰ ਕੇ
ਬਚਨਉਚਾਰਿਯੋਨ੍ਰਿਪਹਿਨਿਹਰਿਕੈ
ਰਾਜੇ ਨੂੰ ਵੇਖ ਕੇ ਬਚਨ ਉਚਾਰੇ।
ਕਹਭਯੋਰਾਜਾਮੂਰਖਮਤਿਕੌ
ਮੂਰਖ ਮਤਿ ਵਾਲੇ ਰਾਜੇ ਨੂੰ ਕੀ ਹੋ ਗਿਆ ਹੈ
ਭਲੀਬੁਰੀਜਾਨਤਨਹਿਗਤਿਕੌ॥੭॥
ਜੋ ਚੰਗੇ ਮਾੜੇ ਦੀ ਸਥਿਤੀ ਨੂੰ ਸਮਝਦਾ ਹੀ ਨਹੀਂ ॥੭॥
ਦੁਰਾਚਾਰਰਾਨੀਜੁਕਮਾਵੈ
ਜੋ ਰਾਣੀ ਬਹੁਤ ਦੁਰਾਚਾਰ ਕਰਦੀ ਹੈ,
ਤਾਕੇਧਾਮਨਿਤ੍ਯਨ੍ਰਿਪਜਾਵੈ
ਉਸ ਦੇ ਘਰ ਰਾਜਾ ਨਿੱਤ ਜਾਂਦਾ ਹੈ।
ਜੜਇਹਲਖਤਮੋਰਿਹਿਤਕਾਰਨਿ
ਮੂਰਖ (ਰਾਜਾ) ਇਹ ਸਮਝਦਾ ਹੈ (ਕਿ ਇਹ) ਮੇਰੇ ਨਾਲ ਹਿਤ ਕਰਦੀ ਹੈ।
ਸੋਨਿਤਸੋਤਸੰਗਲੈਯਾਰਨਿ॥੮॥
ਪਰ ਉਹ ਨਿੱਤ ਯਾਰਾਂ ਨੂੰ ਨਾਲ ਲੈ ਕੇ ਸੌਂਦੀ ਹੈ ॥੮॥
ਨ੍ਰਿਪਯਹਧੁਨਿਸ੍ਰਵਨਨਸੁਨਿਪਾਈ
(ਜਦ) ਰਾਜੇ ਨੇ ਇਹ ਗੱਲ ਕੰਨਾਂ ਨਾਲ ਸੁਣੀ
ਪੂਛਤਭਯੋਤਿਸੀਕਹਜਾਈ
ਤਾਂ ਉਸ ਨੂੰ ਜਾ ਕੇ ਪੁਛਣ ਲਗਾ,।
ਅਥਿਤਨ੍ਰਿਪਤਿਹ੍ਯਾਂਦੋਕ੍ਯਾਕਰੈ
ਹੇ ਸਾਧ ਜੀ! ਇਥੋਂ ਦਾ ਰਾਜਾ ਕੀ ਕਰੇ।
ਜੋਤੁਮਕਹਹੁਸੋਬਿਧਿਪਰਹਰੈ॥੯॥
ਜੋ ਤੁਸੀਂ ਕਹਿ ਰਹੇ ਹੋ, (ਉਸ ਨੂੰ) ਕਿਹੜੀ ਵਿਧੀ ਨਾਲ ਦੂਰ ਕਰੇ ॥੯॥
ਇਹਨ੍ਰਿਪਜੋਗਐਸੀਨਾਰੀ
(ਸਾਧ ਨੇ ਉੱਤਰ ਦਿੱਤਾ) ਇਸ ਰਾਜੇ ਜੋਗ ਅਜਿਹੀ ਨਾਰੀ ਨਹੀਂ ਹੈ।