ਚਹਿਯਤਹਨੀਕਿਤੁਰਤਨਿਕਾਰੀ॥
ਚਾਹੀਦਾ ਇਹ ਹੈ ਕਿ ਇਸ ਨੂੰ ਮਾਰ ਦਿੱਤਾ ਜਾਵੇ ਜਾਂ ਤੁਰੰਤ ਕਢ ਦਿੱਤਾ ਜਾਵੇ।
ਭਲੋਨਗਵਨਕਰੋਤਾਕੇਛਿਨ॥
ਚੰਗਾ ਇਹ ਹੈ ਕਿ ਉਸ ਕੋਲ ਛਿਣ ਭਰ ਲਈ ਵੀ ਨਾ ਜਾਇਆ ਜਾਏ
ਦੁਰਾਚਾਰਤ੍ਰਿਯਕਰਤਜੁਨਿਸਦਿਨ॥੧੦॥
ਜੋ ਇਸਤਰੀ ਰਾਤ ਦਿਨ ਦੁਰਾਚਾਰ ਕਰਦੀ ਹੈ ॥੧੦॥
ਇਨਕੇਜੋਗਏਕਤ੍ਰਿਯਅਹੀ॥
ਇਨ੍ਹਾਂ ਦੇ ਯੋਗ ਇਕ ਇਸਤਰੀ ਹੈ
ਏਕਸਾਹਕੇਜਾਈਕਹੀ॥
ਜੋ ਇਕ ਸ਼ਾਹ ਦੇ ਘਰ ਪੈਦਾ ਹੋਈ ਦਸੀ ਜਾਂਦੀ ਹੈ।
ਜ੍ਯੋਂਇਹਨ੍ਰਿਪਪੁਰਖਨਕੋਰਾਜਾ॥
ਜਿਵੇਂ ਇਹ ਰਾਜ ਪੁਰਸ਼ਾਂ ਦਾ ਰਾਜਾ ਹੈ,
ਤ੍ਰਯੋਵਹੁਨਾਰਿਤ੍ਰਿਯਨਸਿਰਤਾਜਾ॥੧੧॥
ਉਵੇਂ ਉਹ ਇਸਤਰੀ ਨਾਰੀਆਂ ਦੀ ਸਿਰਤਾਜ ਹੈ ॥੧੧॥
ਜੌਵਾਕੌਰਾਜਾਗ੍ਰਿਹਲ੍ਯਾਵੈ॥
ਜੇ ਉਸ ਨੂੰ ਰਾਜਾ (ਆਪਣੇ) ਘਰ ਲੈ ਆਵੇ,
ਰਾਜਪਾਟਤਬਸਕਲਸੁਹਾਵੈ॥
ਤਾਂ (ਉਸ ਦਾ) ਸਾਰਾ ਰਾਜ-ਪਾਟ ਸ਼ੋਭਾਸ਼ਾਲੀ ਹੋ ਜਾਵੇਗਾ।
ਤਾਹਿਲਖੇਤ੍ਰਿਯਸਭਦੁਰਿਜਾਹੀ॥
ਉਸ ਨੂੰ ਵੇਖ ਕੇ ਸਾਰੀਆਂ ਇਸਤਰੀਆਂ ਲੁਕ ਜਾਣਗੀਆਂ (ਭਾਵ-ਹੀਣੀਆਂ ਹੋ ਜਾਣਗੀਆਂ)
ਜਿਮਿਉਡਗਨਰਵਿਕੀਪਰਛਾਹੀ॥੧੨॥
ਜਿਵੇਂ ਸੂਰਜ ਦੀ ਪਰਛਾਈ ਪੈਣ ਨਾਲ ਤਾਰੇ (ਛਿਪ ਜਾਂਦੇ ਹਨ) ॥੧੨॥
ਜਬਰਾਜੈਇਹਬਿਧਿਸੁਨਪਾਯੋ॥
ਜਦ ਰਾਜੇ ਨੇ ਇਸ ਤਰ੍ਹਾਂ ਸੁਣਿਆ
ਇਹੈਮਤੋਜਿਯਮਾਝਪਕਾਯੋ॥
ਤਾਂ ਮਨ ਵਿਚ ਇਹ ਵਿਚਾਰ ਪੱਕਾ ਕੀਤਾ
ਦੁਰਾਚਾਰਿਇਸਤ੍ਰੀਪਰਹਰੌ॥
ਕਿ ਦੁਰਾਚਾਰੀ ਇਸਤਰੀ ਨੂੰ ਤਿਆਗ ਦੇਵੇ
ਨਿਜੁਤ੍ਰਿਯਸਾਹਸੁਤਾਲੈਕਰੌ॥੧੩॥
ਅਤੇ ਆਪਣੀ ਇਸਤਰੀ ਵਜੋਂ ਸ਼ਾਹ ਦੀ ਪੁੱਤਰੀ ਨੂੰ ਲੈ ਆਵੇ ॥੧੩॥
ਪ੍ਰਾਤੈਕਾਲਧਾਮਜਬਆਯੋ॥
ਜਦ (ਰਾਜਾ) ਸਵੇਰੇ ਘਰ ਨੂੰ ਆਇਆ ਤਾਂ ਲਾਗੀਆਂ
ਨੇਗੀਮਹਤਨਬੋਲਿਪਠਾਯੋ॥
ਅਤੇ ਚੌਧਰੀਆਂ ਨੂੰ ਬੁਲਾ ਲਿਆ।
ਸਾਹਸੁਤਾਜਿਹਤਿਹਬਿਧਿਲਈ॥
ਜਿਵੇਂ ਕਿਵੇਂ ਸ਼ਾਹ ਦੀ ਧੀ ਪ੍ਰਾਪਤ ਕਰ ਲਈ
ਰਾਨੀਡਾਰਿਹ੍ਰਿਦੈਤੇਦਈ॥੧੪॥
ਅਤੇ ਰਾਣੀ ਨੂੰ ਦਿਲੋਂ ਕਢ ਦਿੱਤਾ ॥੧੪॥
ਦੋਹਰਾ॥
ਦੋਹਰਾ:
ਇਹਚਰਿਤ੍ਰਤਹਚੰਚਲਾਤਾਕੋਚਰਿਤਦਿਖਾਇ॥
ਇਹ ਚਰਿਤ ਉਸ ਇਸਤਰੀ ਨੇ ਉਸ (ਰਾਜੇ) ਨੂੰ ਵਿਖਾ ਕੇ
ਨਿਜੁਤ੍ਰਿਯਸਾਥਤੁਰਾਇਤਿਹਆਪਨਭਜ੍ਯੋਬਨਾਇ॥੧੫॥
ਉਸ ਨੂੰ ਆਪਣੀ ਇਸਤਰੀ ਨਾਲੋਂ ਤੋੜ ਦਿੱਤਾ ਅਤੇ ਆਪ ਉਸ ਨਾਲ ਸੰਯੋਗ ਸੁਖ ਮਾਣਨ ਲਗੀ ॥੧੫॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਚੌਦਹਚਰਿਤ੍ਰਸਮਾਪਤਮਸਤੁਸੁਭਮਸਤੁ॥੩੧੪॥੫੯੭੩॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੧੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੧੪॥੫੯੭੩॥ ਚਲਦਾ॥
ਚੌਪਈ॥
ਚੌਪਈ:
ਸਹਿਰਇਟਾਵਾਗੰਗਤੀਰਜਹ॥
ਜਿਥੇ ਗੰਗਾ ਨਦੀ ਦੇ ਕੰਢੇ ਇਟਾਵਾ ਨਗਰ ਸੀ,
ਪਾਲਸੁਪਛਿਮਹੁਤੇਨ੍ਰਿਪਤਿਤਹ॥
ਉਥੇ ਪਛਿਮ ਪਾਲ ਨਾਂ ਦਾ ਰਾਜਾ ਹੁੰਦਾ ਸੀ।
ਨਾਰਿਸੁਪਛਿਮਦੇਤਾਕੇਘਰ॥
ਉਸ ਦੇ ਘਰ ਪਛਿਮ ਦੇ (ਦੇਈ) ਨਾਂ ਦੀ ਇਸਤਰੀ ਸੀ।
ਸੁਰੀਨਾਗਨੀਨਰੀਨਸਰਬਰ॥੧॥
ਉਸ ਦੇ ਸਮਾਨ ਕੋਈ ਦੇਵਤਾ, ਨਾਗ ਜਾਂ ਮਨੁੱਖ (ਨਰ) ਇਸਤਰੀ ਨਹੀਂ ਸੀ ॥੧॥
ਬਾਢੀਏਕਰਾਨਿਯਹਿਹੇਰਾ॥
ਰਾਣੀ ਨੇ (ਇਕ ਵਾਰ) ਇਕ ਬਾਢੀ (ਤਰਖਾਣ) ਨੂੰ ਵੇਖਿਆ
ਮਦਨਦੇਹਤਬਹੀਤਿਹਘੇਰਾ॥
ਤਦ ਹੀ ਉਸ ਦੀ ਦੇਹ ਨੂੰ ਕਾਮ ਦੇਵ ਨੇ ਘੇਰ ਲਿਆ (ਅਰਥਾਤ ਕਾਮ ਨਾਲ ਆਤੁਰ ਹੋ ਗਈ)।
ਅਧਿਕਨੇਹਤਿਹਸਾਥਬਢਾਯੋ॥
ਉਸ ਨਾਲ (ਰਾਣੀ ਨੇ) ਬਹੁਤ ਪ੍ਰੇਮ ਵਧਾ ਲਿਆ
ਰਾਜਾਕੋਚਿਤਤੇਬਿਸਰਾਯੋ॥੨॥
ਅਤੇ ਰਾਜੇ ਨੂੰ ਚਿਤ ਤੋਂ ਭੁਲਾ ਦਿੱਤਾ ॥੨॥
ਐਸੀਰਸਿਗੀਤਾਸੌਨਾਰੀ॥
ਉਸ ਨਾਲ (ਉਹ) ਇਸਤਰੀ ਅਜਿਹੀ ਲੀਨ ਹੋ ਗਈ,
ਜਾਤੇਪਤਿਤਨਪ੍ਰੀਤਿਬਿਸਾਰੀ॥
ਜਿਸ ਕਰ ਕੇ ਉਸ ਨੇ ਪਤੀ ਦੀ ਪ੍ਰੀਤ ਨੂੰ ਭੁਲਾ ਦਿੱਤਾ।
ਗੇਰੂਘੋਰਿਪਾਨਕਰਿਲੀਯੋ॥
(ਉਸ ਨੇ ਇਕ ਦਿਨ) ਗੇਰੂ ਘੋਲ ਕੇ ਪੀ ਲਈ
ਮੁਖਤੇਡਾਰਿਲਖਤਨ੍ਰਿਪਦੀਯੋ॥੩॥
ਅਤੇ ਰਾਜੇ ਦੇ ਵੇਖਦੇ ਹੋਇਆਂ ਮੂੰਹੋਂ ਕਢ (ਉਲਟ) ਦਿੱਤੀ ॥੩॥
ਜਾਨਾਸ੍ਰੋਣਬਦਨਤੇਬਮਾ॥
(ਰਾਜੇ ਨੇ) ਸਮਝਿਆ (ਕਿ ਉਸ ਨੇ) ਮੂੰਹ ਤੋਂ ਲਹੂ ਦੀ ਉਲਟੀ ਕੀਤੀ ਹੈ।
ਨ੍ਰਿਪਮਨਮੈਇਹਸੂਲਨਛਮਾ॥
ਰਾਜੇ ਤੋਂ ਇਹ ਦੁਖ (ਸੂਲ) ਨਾ ਸਹਾਰਿਆ ਗਿਆ।
ਅਤਿਆਤੁਰਹ੍ਵੈਬੈਦਬੁਲਾਏ॥
ਬਹੁਤ ਆਤੁਰ ਹੋ ਕੇ (ਉਸ ਨੇ) ਵੈਦ ਨੂੰ ਬੁਲਾਇਆ
ਚਿਹਨਰੋਗਤਿਹਨਾਰਿਸੁਨਾਏ॥੪॥
ਅਤੇ (ਵੈਦ ਨੂੰ) ਉਸ ਨਾਰੀ ਦੇ ਰੋਗ ਦੇ ਚਿੰਨ੍ਹ ਦਸੇ ॥੪॥
ਤਬਤਿਨਪੀਗੇਰੂਪੁਨਿਡਾਰਾ॥
ਤਦ ਉਸ (ਇਸਤਰੀ) ਨੇ ਫਿਰ ਗੇਰੂ ਪੀ ਲਿਆ।
ਸ੍ਰੋਣਬਮਾਸਭਹੂਨਬਿਚਾਰਾ॥
(ਉਸ ਨੂੰ) ਸਭ ਨੇ ਲਹੂ ਦੀ ਉਲਟੀ ਸਮਝਿਆ।
ਤਬਪਤਿਸੋਇਮਨਾਰਿਉਚਾਰੋ॥
ਤਦ ਉਸ ਇਸਤਰੀ ਨੇ ਪਤੀ ਨੂੰ ਕਿਹਾ,
ਅਬਰਾਨੀਕਹਮਰੀਬਿਚਾਰੋ॥੫॥
ਹੁਣ ਰਾਣੀ ਨੂੰ ਮਰਿਆ ਹੀ ਸਮਝੋ ॥੫॥
ਰਾਨੀਕਹਤਨ੍ਰਿਪਤਿਸੋਕਰਿਯਹੁ॥
ਰਾਣੀ ਰਾਜੇ ਨੂੰ ਕਹਿਣ ਲਗੀ ਕਿ (ਤੁਸੀਂ) (ਜੋ ਮੈਂ ਕਿਹਾ ਹੈ) ਉਹੀ ਕਰਨਾ।
ਮੇਰੋਬਹੁਰਿਨਬਦਨਨਿਹਰਿਯਹੁ॥
ਮੇਰਾ ਮੂੰਹ ਫਿਰ ਨਾ ਵੇਖਣਾ।
ਔਰਸਖੀਕਾਹੂਨਦਿਖੈਯੋ॥
ਹੋਰ ਕਿਸੇ ਸਖੀ ਨੂੰ ਵੀ ਨਹੀਂ ਵਿਖਾਉਣਾ।
ਰਾਨੀਜਾਇਜਾਰਘਰਿਐਯੋ॥੬॥
ਰਾਣੀ ਨੂੰ ਜਾ ਕੇ ਸਾੜ ਕੇ ਹੀ ਘਰ ਆਉਣਾ ॥੬॥