GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1264
Display Settings
ਸਾਚਬਚਨਜੜਸੁਨਤਉਚਰਿਕੈ
ਮੂਰਖ (ਰਾਜੇ ਨੇ ਰਾਣੀ ਨੂੰ) ਸਚਾ ਬਚਨ ਉਚਰਦਿਆਂ ਸੁਣਿਆ।
ਦਮਕਹਰੋਕਿਗਈਜਨੁਮਰਿਕੈ
(ਉਸ ਨੇ) ਸੁਆਸ ਇਸ ਤਰ੍ਹਾਂ ਰੋਕੇ ਮਾਨੋ ਮਰ ਹੀ ਗਈ ਹੋਵੇ।
ਆਂਸੁਪੁਲਿਤਅਖੀਆਂਪਤਿਭਈ
ਪਤੀ ਦੀਆਂ ਅੱਖਾਂ ਵਿਚ ਹੰਝੂ ਨਿਕਲ ਆਏ।
ਤਬਹੀਜਾਰਸਾਥਉਠਿਗਈ॥੭॥
ਤਦੋਂ (ਰਾਣੀ ਮੌਕਾ ਤਾੜ ਕੇ) ਯਾਰ ਨਾਲ ਨਿਕਲ ਗਈ ॥੭॥
ਆਂਖਿਪੂੰਛਿਨ੍ਰਿਪਹੇਰੈਕਹਾ
ਅੱਖਾਂ ਪੂੰਝ ਕੇ ਰਾਜਾ ਵੇਖਣ ਲਗਾ (ਕਿ ਉਹ) ਕਿਥੇ ਗਈ ਹੈ।
ਊਹਾਅੰਗਤਵਨਕੋਰਹਾ
ਉਥੇ ਤਾਂ ਉਸ ਦਾ ਸ਼ਰੀਰ ਨਹੀਂ ਸੀ।
ਤਬਸਖਿਯਨਇਹਭਾਤਿਉਚਾਰਿਯੋ
ਤਦ ਸਖੀਆਂ ਨੇ ਇਸ ਤਰ੍ਹਾਂ ਕਿਹਾ।
ਭੇਦਅਭੇਦਪਸੁਨ੍ਰਿਪਬਿਚਾਰਿਯੋ॥੮॥
ਮੂਰਖ ਰਾਜਾ ਭੇਦ ਅਭੇਦ ਨੂੰ ਨਾ ਸਮਝ ਸਕਿਆ ॥੮॥
ਰਾਨੀਗਈਸਦੇਹਸ੍ਵਰਗਕਹ
(ਸਖੀਆਂ ਕਹਿਣ ਲਗੀਆਂ) ਰਾਣੀ ਦੇਹ ਸਹਿਤ ਸਵਰਗ ਨੂੰ ਚਲੀ ਗਈ ਹੈ।
ਛੋਰਿਗਈਹਮਕੌਕਤਮਹਿਮਹ
(ਪਤਾ ਨਹੀਂ) ਸਾਨੂੰ ਕਿਉਂ ਇਸ ਧਰਤੀ ਉਤੇ ਛਡ ਗਈ ਹੈ।
ਮੂਰਖਸਾਚੁਇਹੈਲਹਿਲਈ
ਮੂਰਖ (ਰਾਜੇ) ਨੇ ਇਸੇ ਨੂੰ ਸਚ ਸਮਝ ਲਿਆ
ਦੇਹਸਹਿਤਸੁਰਪੁਰਤ੍ਰਿਯਗਈ॥੯॥
ਕਿ ਰਾਣੀ ਦੇਹ ਸਮੇਤ ਸਵਰਗ ਨੂੰ ਚਲੀ ਗਈ ਹੈ ॥੯॥
ਜੇਜੇਪੁੰਨ੍ਰਯਵਾਨਹੈਲੋਗਾ
ਜਿਹੜੇ ਜਿਹੜੇ ਲੋਕ ਪੁੰਨਵਾਨ ਹਨ,
ਤੇਤੇਹੈਇਹਗਤਿਕੇਜੋਗਾ
ਉਹ ਉਹ ਇਸ ਗਤੀ (ਸਵਰਗ ਜਾਣ) ਦੇ ਯੋਗ ਹਨ।
ਜਿਨਇਕਚਿਤਹ੍ਵੈਕੈਹਰਿਧ੍ਰਯਾਯੋ
ਜਿਨ੍ਹਾਂ ਨੇ ਇਕ ਚਿਤ ਹੋ ਕੇ ਪਰਮਾਤਮਾ ਦੀ ਆਰਾਧਨਾ ਕੀਤੀ,
ਤਾਕੇਕਾਲਨਿਕਟਨਹਿਆਯੋ॥੧੦॥
(ਫਿਰ) ਕਾਲ ਉਨ੍ਹਾਂ ਦੇ ਨੇੜੇ ਨਹੀਂ ਆ ਸਕਿਆ ॥੧੦॥
ਇਕਚਿਤਜੋਧ੍ਯਾਵਤਹਰਿਭਏ
ਜੋ ਇਕ ਮਨ ਨਾਲ ਹਰਿ ਦਾ ਧਿਆਨ ਧਰਦੇ ਹਨ।
ਦੇਹਸਹਤਸੁਰਪੁਰਤੇਗਏ
ਉਹ ਦੇਹ ਸਮੇਤ ਸਵਰਗ ਨੂੰ ਜਾਂਦੇ ਹਨ।
ਭੇਦਅਭੇਦਕੀਕ੍ਰਿਯਾਪਾਈ
(ਮੂਰਖ ਰਾਜਾ) ਭੇਦ ਅਭੇਦ ਦੀ ਚਾਲ ਨੂੰ ਨਾ ਸਮਝਿਆ
ਮੂਰਖਸਤਿਇਹੈਠਹਰਾਈ॥੧੧॥
ਅਤੇ ਮੂਰਖ ਨੇ ਇਸੇ ਨੂੰ ਸਚ ਮੰਨ ਲਿਆ ॥੧੧॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਪੰਦ੍ਰਹਚਰਿਤ੍ਰਸਮਾਪਤਮਸਤੁਸੁਭਮਸਤੁ॥੩੧੫॥੫੯੮੪॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੧੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੧੫॥੫੯੮੪॥ ਚਲਦਾ॥
ਚੌਪਈ
ਚੌਪਈ:
ਸਹਿਰਸੁਨਾਰਗਾਵਸੁਨਿਯਤਜਹ
ਜਿਥੇ ਸੁਨਾਰ ਗਾਂਵ ਨਾਂ ਦਾ (ਇਕ) ਸ਼ਹਿਰ ਸੁਣੀਂਦਾ ਸੀ,
ਰਾਇਬੰਗਾਲੀਸੈਨਬਸਤਤਹ
ਉਥੇ ਬੰਗਾਲੀ ਸੈਨ ਦਾ ਰਾਜਾ ਰਹਿੰਦਾ ਸੀ।
ਸ੍ਰੀਬੰਗਾਲਮਤੀਤਿਹਰਾਨੀ
ਬੰਗਾਲ ਮਤੀ ਉਸ ਦੀ ਰਾਣੀ ਸੀ।
ਸੁੰਦਰਭਵਨਚਤ੍ਰਦਸਜਾਨੀ॥੧॥
ਉਹ ਚੌਦਾਂ ਲੋਕਾਂ ਵਿਚ ਸੁੰਦਰ ਜਾਣੀ ਜਾਂਦੀ ਸੀ ॥੧॥
ਬੰਗਦੇਇਦੁਹਿਤਾਇਕਤਾਕੇ
ਉਸ ਦੇ (ਘਰ) ਇਕ ਬੰਗ ਦੇਈ ਨਾਂ ਦੀ ਧੀ ਸੀ।
ਔਰਸੁੰਦਰੀਸਮਨਹਿਜਾਕੇ
ਉਸ ਵਰਗੀ ਕੋਈ ਹੋਰ ਸੁੰਦਰੀ ਨਹੀਂ ਸੀ।
ਤਿਨਇਕਪੁਰਖਨਿਹਾਰੋਜਬਹੀ
ਉਸ ਨੇ ਜਦ ਹੀ ਇਕ ਪੁਰਸ਼ ਵੇਖਿਆ,
ਕਾਮਦੇਵਕੇਬਸਿਭੀਤਬਹੀ॥੨॥
ਤਦ ਕਾਮ ਦੇਵ ਦੇ ਵਸ ਵਿਚ ਹੋ ਗਈ ॥੨॥
ਸੂਰਸੂਰਕਹਿਭੂਪਰਪਰੀ
ਉਹ 'ਸੂਲ ਸੂਲ' ਕਹਿੰਦੀ ਹੋਈ ਧਰਤੀ ਉਤੇ ਡਿਗ ਪਈ,
ਜਨੁਗਜਬੇਲਬਾਵਕੀਹਰੀ
ਮਾਨੋ ਹਵਾ (ਦੇ ਝੋਂਕੇ) ਨਾਲ ਟੁੱਟੀ ਹੋਈ ਨਾਗ ਵੇਲ (ਧਰਤੀ ਉਤੇ ਡਿਗੀ ਹੋਵੇ)।
ਸੁਛਬਿਰਾਇਸੁਧਿਪਾਇਬੁਲਾਇਸਿ
ਹੋਸ਼ ਆਉਣ ਤੇ ਉਸ ਨੇ ਛਬਿ ਰਾਇ ਨੂੰ ਬੁਲਾਇਆ
ਕਾਮਭੋਗਰੁਚਿਮਾਨਮਚਾਇਸਿ॥੩॥
ਅਤੇ (ਉਸ ਨਾਲ) ਰੁਚੀ ਪੂਰਵਕ ਕਾਮ-ਕ੍ਰੀੜਾ ਕੀਤੀ ॥੩॥
ਬਧਿਗੀਕੁਅਰਿਸਜਨਕੇਨੇਹਾ
ਰਾਜ ਕੁਮਾਰੀ ਸਜਨ ਦੇ ਪ੍ਰੇਮ ਵਿਚ ਇਸ ਪ੍ਰਕਾਰ ਬੰਨ੍ਹੀ ਗਈ,
ਜਿਮਿਲਾਗਤਸਾਵਨਕੋਮੇਹਾ
ਜਿਵੇਂ ਸਾਵਣ ਦਾ ਮੀਂਹ ਵਰ੍ਹ ਰਿਹਾ ਹੋਵੇ।
ਸੂਰਸੂਰਕਹਿਗਿਰੀਪ੍ਰਿਥੀਪਰ
ਉਹ 'ਸੂਲ ਸੂਲ' ਕਹਿੰਦੀ ਹੋਈ ਧਰਤੀ ਉਤੇ ਡਿਗ ਪਈ।
ਤਾਤਮਾਤਆਈਸਖਿਸਭਘਰ॥੪॥
(ਉਸ ਦੇ) ਮਾਤਾ ਪਿਤਾ ਅਤੇ ਸਖੀਆਂ ਘਰ ਆ ਗਈਆਂ ॥੪॥
ਮਾਤਪਰੀਦੁਹਿਤਾਕਹਜਨਿਯਹੁ
(ਸਖੀ ਨੇ ਕਿਹਾ) ਹੇ ਮਾਤਾ! (ਤੁਸੀਂ ਆਪਣੀ) ਪੁੱਤਰੀ ਨੂੰ ਪਰੀ ਕਰ ਕੇ ਸਮਝੋ।
ਤਾਤਨਜੀਏਕੁਅਰਿਪ੍ਰਮਨਿਯਹੁ
ਕੁਮਾਰੀ ਇਸੇ (ਪਰੀ ਵਾਲੇ) ਸ਼ਰੀਰ ਵਿਚ ਜੀਉਂਦੀ ਮੰਨੋ।
ਜੋਮੈਕਹਤਤੁਮੈਸੋਕਰਿਯਹੁ
ਜੋ ਮੈਂ ਕਹਿੰਦੀ ਹਾਂ, ਤੁਸੀਂ ਉਹੀ ਕਰਨਾ।
ਛੋਰਿਕਫਨਮੁਖਿਨਹਿਨਨਿਹਰਿਯਹੁ॥੫॥
ਇਸ ਦਾ ਕਫ਼ਨ ਚੁਕ ਕੇ ਮੂੰਹ ਵੀ ਨਹੀਂ ਵੇਖਣਾ ॥੫॥
ਤੁਮਕੌਤਾਤਮਾਤਦੁਖਹ੍ਵੈਹੈ
ਹੇ ਮਾਤਾ ਪਿਤਾ! ਤੁਹਾਨੂੰ ਦੁਖ ਹੋਵੇਗਾ,
ਤੁਮਰੀਸੁਤਾਅਧੋਗਤਜੈਹੈ
(ਪਰ ਅਜਿਹਾ ਕਰਨ ਨਾਲ) ਤੁਹਾਡੀ ਪੁੱਤਰੀ ਅਧੋਗਤੀ ਨੂੰ ਪ੍ਰਾਪਤ ਹੋਵੇਗੀ।
ਹਮਰੋਕਛੂਸੋਕਹਿਧਰਿਯਹੁ
(ਉਹ ਕਹਿ ਗਈ ਹੈ ਕਿ) ਮੇਰਾ ਕਦੇ ਦੁਖ ਨਾ ਮਨਾਉਣਾ
ਛਮਾਪਰਾਧਹਮਾਰੋਕਰਿਯਹੁ॥੬॥
ਅਤੇ ਮੇਰੇ ਅਪਰਾਧ ਮਾਫ਼ ਕਰ ਦੇਣਾ ॥੬॥
ਰਵਿਸਸਿਕੌਮੈਮੁਖਦਿਖਾਰਾ
ਮੈਂ ਸੂਰਜ ਅਤੇ ਚੰਦ੍ਰਮਾ ਨੂੰ ਮੁਖ ਨਹੀਂ ਵਿਖਾਇਆ,
ਅਬਹੇਰੈਕਸਅੰਗਨਹਮਾਰਾ
(ਫਿਰ) ਹੁਣ ਕੋਈ ਮੇਰਾ ਸ਼ਰੀਰ ਕਿਸ ਲਈ ਵੇਖੇ।