GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1265
Display Settings
ਸਾਸਘੂਟਿਜਨੁਕਰਿਮਰਿਗਈ
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸਾਹ ਘੁਟ ਕੇ ਮਰ ਗਈ ਹੋਵੇ।
ਸਖਿਯਨਲਪਿਟਿਬਸਤ੍ਰਮਹਿਲਈ॥੭॥
ਸਖੀਆਂ ਨੇ ਉਸ ਨੂੰ ਬਸਤ੍ਰਾਂ ਵਿਚ ਲਪੇਟ ਲਿਆ ॥੭॥
ਬਕਰੀਬਾਧਿਸਿਰ੍ਰਹੀਮਧਿਦੀਨੀ
(ਉਨ੍ਹਾਂ ਨੇ) ਸਿੜ੍ਹੀ (ਅਰਥੀ ਦੇ ਤਖਤੇ) ਵਿਚ ਬਕਰੀ ਬੰਨ੍ਹ ਦਿੱਤੀ।
ਛੋਰਬਸਤ੍ਰਪਿਤੁਮਾਤਚੀਨੀ
ਮਾਤਾ ਪਿਤਾ ਨੇ ਵੀ ਕਪੜਾ ਚੁਕ ਕੇ ਨਾ ਵੇਖਿਆ।
ਦੁਹੂੰਸੁਤਾਕੋਬਚਨਸੰਭਾਰਾ
ਦੋਹਾਂ ਨੇ ਪੁੱਤਰੀ ਦਾ ਬਚਨ ਯਾਦ ਰਖਿਆ।
ਸਲਕੇਮਾਝਬਕਰਿਯਹਿਜਾਰਾ॥੮॥
ਚਿੱਤਾ ('ਸਲ') ਵਿਚ ਬਕਰੀ ਨੂੰ ਸਾੜ ਦਿੱਤਾ ॥੮॥
ਗਈਜਾਰਸੰਗਰਾਜਕੁਮਾਰੀ
ਰਾਜ ਕੁਮਾਰੀ ਯਾਰ ਨਾਲ ਚਲੀ ਗਈ।
ਭੇਦਅਭੇਦਕਿਨੀਬਿਚਾਰੀ
ਕਿਸੇ ਨੇ ਵੀ ਭੇਦ ਅਭੇਦ ਨੂੰ ਨਾ ਵਿਚਾਰਿਆ।
ਦੁਹਿਤਾਮਰੀਜਾਰਿਜਨੁਦੀਨੀ
(ਉਨ੍ਹਾਂ ਨੇ) ਪੁੱਤਰੀ ਨੂੰ ਮਰਿਆ ਜਾਣ ਕੇ ਸਾੜ ਦਿੱਤਾ,
ਤ੍ਰਿਯਚਰਿਤ੍ਰਕੀਕ੍ਰਿਯਾਚੀਨੀ॥੯॥
ਪਰ ਇਸਤਰੀ ਦੇ ਚਰਿਤ੍ਰ ਦੀ ਗਤੀ ਨੂੰ ਨਾ ਸਮਝਿਆ ॥੯॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਸੋਲਹਚਰਿਤ੍ਰਸਮਾਪਤਮਸਤੁਸੁਭਮਸਤੁ॥੩੧੬॥੫੯੯੩॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੧੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੧੬॥੫੯੯੩॥ ਚਲਦਾ॥
ਚੌਪਈ
ਚੌਪਈ:
ਮੰਤ੍ਰੀਕਥਾਉਚਾਰੀਔਰੈ
ਮੰਤ੍ਰੀ ਨੇ ਹੋਰ ਕਥਾ ਦਾ ਬਖਾਨ ਕੀਤਾ
ਰਾਜਾਦੇਸਬੰਗਲਾਗੌਰੈ
ਕਿ ਬੰਗਲਾ ਦੇਸ ਦਾ (ਇਕ) ਗੌੜ ਰਾਜਾ ਸੀ।
ਸਮਨਪ੍ਰਭਾਤਾਕੀਪਟਰਾਨੀ
ਸਮਨ ਪ੍ਰਭਾ ਉਸ ਦੀ ਪਟਰਾਣੀ ਸੀ
ਜਿਹਸਮਸੁਨੀਕਿਨੀਬਖਾਨੀ॥੧॥
ਜਿਸ ਵਰਗੀ ਨਾ (ਕੋਈ ਹੋਰ) ਸੁਣੀ ਹੈ ਅਤੇ ਨਾ ਹੀ ਕਿਸੇ ਦਸੀ ਹੈ ॥੧॥
ਪੁਹਪਪ੍ਰਭਾਇਕਰਾਜਦੁਲਾਰੀ
(ਉਨ੍ਹਾਂ ਦੀ) ਪੁਹਪ ਪ੍ਰਭਾ ਨਾਂ ਦੀ ਇਕ ਪੁੱਤਰੀ ਸੀ।
ਬਹੁਰਿਬਿਧਾਤਾਤਸਿਸਵਾਰੀ
ਉਸ ਵਰਗੀ ਵਿਧਾਤਾ ਨੇ ਹੋਰ ਨਹੀਂ ਬਣਾਈ।
ਤਾਕੀਆਭਾਜਾਤਕਹੀ
ਉਸ ਦੀ ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
ਜਨੁਕਰਿਫੂਲਿਅਬਾਸੀਰਹੀ॥੨॥
(ਇੰਜ ਲਗਦੀ ਸੀ) ਮਾਨੋ ਗੁਲਬਾਸੀ ਖਿੜੀ ਹੋਵੇ ॥੨॥
ਭੂਮਿਗਿਰੀਤਾਕੀਸੁੰਦ੍ਰਾਈ
ਉਸ ਦੀ ਸੁੰਦਰਤਾ ਧਰਤੀ ਉਤੇ ਵਿਛੀ ਪਈ ਸੀ,
ਤਾਤੇਅਬਾਸੀਲਈਲਲਾਈ
(ਮਾਨੋ) ਉਸ ਤੋਂ ਗੁਲਬਾਸੀ ਨੇ ਲਾਲੀ ਲਈ ਹੋਵੇ।
ਗਾਲ੍ਰਹਨਤੇਜੋਰਸਚੁਇਪਰਾ
(ਉਸ ਦੀਆਂ) ਗਲ੍ਹਾਂ ਤੋਂ ਜੋ ਰਸ ਚੋਇਆ ਹੋਇਆ ਸੀ,
ਭਯੋਗੁਲਾਬਤਿਸੀਤੇਹਰਾ॥੩॥
ਉਸੇ ਤੋਂ ਗੁਲਾਬ ਹਰਾ ਭਰਾ ਹੋਇਆ ਸੀ ॥੩॥
ਜੋਬਨਜਬਆਯੋਅੰਗਤਾਕੇ
ਜਦੋਂ ਉਸ ਦੇ ਸ਼ਰੀਰ ਵਿਚ ਜੋਬਨ ਆਇਆ,
ਸਾਹਏਕਆਯੌਤਬਵਾਕੇ
ਤਾਂ ਉਸ ਪਾਸ ਇਕ ਸ਼ਾਹ ਆਇਆ।
ਏਕਪੁਤ੍ਰਸੁੰਦਰਿਤਿਹਸੰਗਾ
ਉਸ (ਸ਼ਾਹ) ਨਾਲ ਇਕ ਸੁੰਦਰ ਪੁੱਤਰ ਸੀ,
ਜਨਮਨਸਾਦ੍ਵੈਜਏਅਨੰਗਾ॥੪॥
ਮਾਨੋ ਮਨਸਾ ਨੂੰ ਦੋ ਕਾਮ ਦੇਵਾਂ ਨੂੰ ਜਨਮ ਦਿੱਤਾ ਹੋਵੇ ॥੪॥
ਗਾਜੀਰਾਇਨਾਮਤਿਹਨਰਕੋ
ਉਸ ਬੰਦੇ ਦਾ ਨਾਂ ਗਾਜੀ ਰਾਇ ਸੀ,
ਕੰਕਨਜਾਨਕਾਮਕੇਕਰਕੋ
ਮਾਨੋ ਕਾਮ ਦੇਵ ਦੇ ਹੱਥ ਦਾ ਕੜਾ ਹੋਵੇ।
ਭੂਖਨਕੋਭੂਖਨਤਿਹਮਾਨੋ
ਉਸ ਨੂੰ ਗਹਿਣਿਆਂ ਨੂੰ ਸਜਾਉਣ ਵਾਲਾ ਮਨੋ
ਦੂਖਨਕੋਦੂਖਨਪਹਿਚਾਨੋ॥੫॥
ਅਤੇ ਦੋਖੀਆਂ ਨੂੰ ਦੁਖੀ ਕਰਨ ਵਾਲਾ ਸਮਝੋ ॥੫॥
ਪੁਹਪਪ੍ਰਭਾਤਾਕੋਜਬਲਹਾ
ਪੁਹਪ ਪ੍ਰਭਾ ਨੇ ਜਦੋਂ ਉਸ ਨੂੰ ਵੇਖਿਆ,
ਮਨਬਚਕ੍ਰਮਐਸੇਕਰਕਹਾ
ਤਾਂ ਮਨ ਬਚ ਕਰਮ ਕਰ ਕੇ ਇਸ ਤਰ੍ਹਾਂ ਕਿਹਾ,
ਐਸਿਕਰੌਮੈਕਵਨਉਪਾਈ
ਮੈਂ ਅਜਿਹਾ ਕਿਹੜਾ ਉਪਾ ਕਰਾਂ
ਮੋਰਿਇਹੀਸੰਗਹੋਇਸਗਾਈ॥੬॥
ਕਿ ਮੇਰੀ ਇਸ ਨਾਲ ਮੰਗਣੀ ਹੋ ਜਾਏ ॥੬॥
ਪ੍ਰਾਤਹਿਕਾਲਸੁਯੰਬਰਕਿਯਾ
ਸਵੇਰ ਵੇਲੇ ਹੀ ਉਸ ਨੇ ਸੁਅੰਬਰ ਕਰ ਦਿੱਤਾ
ਕੁੰਕਮਡਾਰਿਤਿਸੀਪਰਦਿਯਾ
ਅਤੇ ਉਸੇ ਉਤੇ ਕੇਸਰ ਪਾ ਦਿੱਤਾ।
ਅਰੁਪੁਹਪਨਤੈਡਾਰਿਸਿਹਾਰਾ
ਅਤੇ ਫੁਲਾਂ ਦਾ ਹਾਰ ਵੀ ਪਾ ਦਿੱਤਾ।
ਹੇਰਿਰਹੇਮੁਖਭੂਪਅਪਾਰਾ॥੭॥
ਹੋਰ ਅਨੇਕਾਂ ਰਾਜੇ ਮੂੰਹ ਵੇਖਦੇ ਰਹਿ ਗਏ ॥੭॥
ਤਿਹਨ੍ਰਿਪਸੁਤਸਭਹੂੰਕਰਿਜਾਨਾ
ਸਭ ਨੇ ਉਸ ਨੂੰ ਰਾਜ-ਕੁਮਾਰ ਸਮਝ ਲਿਆ,
ਸਾਹਪੁਤ੍ਰਕਿਨਹੂੰਪਛਾਨਾ
ਸ਼ਾਹ ਦਾ ਪੁੱਤਰ ਕਿਸੇ ਨੇ ਨਾ ਪਛਾਣਿਆ।
ਮਾਤਪਿਤਾਨਹਿਭੇਦਬਿਚਰਾ
ਮਾਤਾ ਪਿਤਾ ਨੇ ਵੀ ਭੇਦ ਨਾ ਸਮਝਿਆ।
ਇਹਛਲਕੁਅਰਿਸਭਨਕਹਛਰਾ॥੮॥
ਇਸ ਤਰ੍ਹਾਂ ਰਾਜ ਕੁਮਾਰੀ ਨੇ ਸਭ ਨੂੰ ਛਲ ਲਿਆ ॥੮॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਸਤ੍ਰਹਚਰਿਤ੍ਰਸਮਾਪਤਮਸਤੁਸੁਭਮਸਤੁ॥੩੧੭॥੬੦੦੧॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੧੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੧੭॥੬੦੦੧॥ ਚਲਦਾ॥
ਚੌਪਈ
ਚੌਪਈ:
ਮਰਗਜਸੈਨਹੁਤੋਇਕਨ੍ਰਿਪਬਰ
ਮਰਗਜ ਸੈਨ ਨਾਂ ਦਾ ਇਕ ਚੰਗਾ ਰਾਜਾ ਸੀ।
ਮਰਗਜਦੇਇਨਾਰਿਜਾਕੇਘਰ
ਉਸ ਦੇ ਘਰ ਮਰਗਜ ਦੇਈ ਨਾਂ ਦੀ ਇਸਤਰੀ ਸੀ।