ਰੂਪਵਾਨਧਨਵਾਨਬਿਸਾਲਾ॥
(ਰਾਜਾ) ਬਹੁਤ ਰੂਪਵਾਨ ਅਤੇ ਧਨਵਾਨ ਸੀ।
ਭਿਛਕਕਲਪਤਰੁਦ੍ਰੁਜਨਨਕਾਲਾ॥੧॥
ਮੰਗਤਿਆਂ ਲਈ ਉਹ ਕਲਪਤਰੂ (ਦੇ ਸਮਾਨ) ਸੀ ਅਤੇ ਦੁਰਜਨਾਂ ਲਈ ਕਾਲ (ਦਾ ਹੀ ਰੂਪ ਸੀ) ॥੧॥
ਮੂੰਗੀਪਟਨਾਦੇਸਤਵਨਕੋ॥
ਮੂੰਗੀ ਪਟਨ ਉਸ ਦਾ ਦੇਸ ਸੀ,
ਜੀਤਿਕਵਨਰਿਪੁਸਕਤਜਵਨਕੋ॥
ਜਿਸ ਨੂੰ ਕੋਈ ਵੈਰੀ ਵੀ ਜਿਤ ਨਹੀਂ ਸਕਦਾ ਸੀ।
ਅਪ੍ਰਮਾਨਤਿਹਪ੍ਰਭਾਬਿਰਾਜੈ॥
ਉਸ ਦੀ ਪ੍ਰਭਾ ਅਸੀਮ ਸੀ।
ਸੁਰਨਰਨਾਗਅਸੁਰਮਨਲਾਜੈ॥੨॥
(ਉਸ ਦੇ ਸਾਹਮਣੇ) ਦੇਵਤੇ, ਮਨੁੱਖ, ਨਾਗ ਅਤੇ ਦੈਂਤ ਮਨ ਵਿਚ ਲਜਿਤ ਹੁੰਦੇ ਸਨ ॥੨॥
ਏਕਪੁਰਖਰਾਨੀਲਖਿਪਾਯੋ॥
ਰਾਣੀ ਨੇ ਇਕ ਪੁਰਸ਼ ਨੂੰ ਵੇਖਿਆ
ਤੇਜਮਾਨਗੁਨਮਾਨਸਵਾਯੋ॥
(ਜੋ ਰਾਜੇ ਤੋਂ) ਗੁਣ ਅਤੇ ਤੇਜ ਵਿਚ ਸਵਾਇਆ ਸੀ।
ਪੁਹਪਰਾਜਜਨੁਮਧਿਪੁਹਪਨਕੇ॥
ਉਹ ਮਾਨੋ ਫੁਲਾਂ ਵਿਚੋਂ ਉਤਮ ਫੁਲ ਹੋਵੇ
ਚੋਰਿਲੇਤਿਜਨੁਚਿਤਇਸਤ੍ਰਿਨਕੇ॥੩॥
ਅਤੇ ਇਸਤਰੀਆਂ ਦਾ ਮਾਨੋ ਚਿਤ ਚੁਰਾਉਣ ਵਾਲਾ ਹੋਵੇ ॥੩॥
ਸੋਰਠਾ॥
ਸੋਰਠਾ:
ਰਾਨੀਲਯੋਬੁਲਾਇਤਵਨਪੁਰਖਅਪਨੇਸਦਨ॥
ਰਾਣੀ ਨੇ ਉਸ ਪੁਰਸ਼ ਨੂੰ ਆਪਣੇ ਘਰ ਬੁਲਾਇਆ
ਅਤਿਰੁਚਿਅਧਿਕਬਢਾਇਤਾਸੌਰਤਿਮਾਨਤਭਈ॥੪॥
ਅਤੇ ਬਹੁਤ ਰੁਚੀ ਵਧਾ ਕੇ ਉਸ ਨਾਲ ਕਾਮ-ਕ੍ਰੀੜਾ ਕੀਤੀ ॥੪॥
ਚੌਪਈ॥
ਚੌਪਈ:
ਤਬਲਗਿਨਾਥਧਾਮਤਿਹਆਯੋ॥
ਤਦ ਤਕ ਉਸ ਦਾ ਪਤੀ ਘਰ ਆ ਗਿਆ।
ਮਨਹਾਤਰਤ੍ਰਿਯਜਾਰਛਪਾਯੋ॥
ਇਸਤਰੀ ਨੇ ਯਾਰ ਨੂੰ ਮੰਨ੍ਹੀ (ਪੜਛਤੀ) ਹੇਠਾਂ ਲੁਕਾ ਦਿੱਤਾ।
ਬਹੁਬੁਗਚਾਆਗੇਦੈਡਾਰੇ॥
(ਉਸ ਦੇ) ਅਗੇ ਬਹੁਤ ਸਾਰੀਆਂ ਗਠੜੀਆਂ ਰਖ ਦਿੱਤੀਆਂ
ਤਾਕੇਜਾਤਨਅੰਗਨਿਹਾਰੇ॥੫॥
ਤਾਂ ਜੋ ਉਸ ਦਾ (ਕੋਈ) ਅੰਗ ਨਾ ਵੇਖਿਆ ਜਾ ਸਕੇ ॥੫॥
ਬਹੁਚਿਰਤਹਬੈਠਾਨ੍ਰਿਪਰਹਾ॥
ਰਾਜਾ ਬਹੁਤ ਦੇਰ ਉਥੇ ਬੈਠਾ ਰਿਹਾ
ਭਲਾਬੁਰਾਕਛੁਭੇਦਨਲਹਾ॥
ਅਤੇ ਭਲੇ ਬੁਰੇ ਦਾ ਕੁਝ ਵੀ ਭੇਦ ਨਾ ਪਾ ਸਕਿਆ।
ਜਬਹੀਉਠਿਅਪਨੋਘਰਆਯੋ॥
ਜਦੋਂ ਹੀ ਉਠ ਕੇ ਆਪਣੇ ਘਰ ਆਇਆ
ਤਬਹੀਤ੍ਰਿਯਘਰਮੀਤਪਠਾਯੋ॥੬॥
ਤਦੋਂ ਹੀ ਇਸਤਰੀ ਨੇ ਮਿਤਰ ਨੂੰ (ਮੰਨ੍ਹੀ ਹੇਠੋਂ ਕਢ ਕੇ) ਘਰ ਭੇਜ ਦਿੱਤਾ ॥੬॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਅਠਾਰਹਚਰਿਤ੍ਰਸਮਾਪਤਮਸਤੁਸੁਭਮਸਤੁ॥੩੧੮॥੬੦੦੭॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੧੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੧੮॥੬੦੦੭॥ ਚਲਦਾ॥
ਚੌਪਈ॥
ਚੌਪਈ:
ਸੁਨੋਨ੍ਰਿਪਤਿਮੈਭਾਖਤਕਥਾ॥
ਹੇ ਰਾਜਨ! ਸੁਣੋ, (ਤੁਹਾਨੂੰ) ਮੈਂ ਇਕ ਕਥਾ ਸੁਣਾਉਂਦਾ ਹਾਂ।
ਜਹਮਿਲਿਦੇਵਸਮੁਦਕਹਮਥਾ॥
ਜਿਥੇ ਦੇਵਤਿਆਂ (ਅਤੇ ਦੈਂਤਾਂ) ਨੇ ਮਿਲ ਕੇ ਸਮੁੰਦਰ ਨੂੰ ਮਥਿਆ ਸੀ,
ਤਹਾਸੁਬ੍ਰਤਨਾਮਾਮੁਨਿਰਹੈ॥
ਉਥੇ ਸੁਬ੍ਰਤ ਨਾਂ ਦਾ ਇਕ ਮੁਨੀ ਰਹਿੰਦਾ ਸੀ।
ਅਧਿਕਬ੍ਰਤੀਜਾਕਹਜਗਕਹੈ॥੧॥
ਉਸ ਨੂੰ ਸਾਰਾ ਸੰਸਾਰ ਬਹੁਤ ਬ੍ਰਤੀ ਕਹਿੰਦਾ ਸੀ ॥੧॥
ਤ੍ਰਿਯਮੁਨਿਰਾਜਮਤੀਤਿਹਰਹੈ॥
ਮੁਨੀ ਦੀ ਇਸਤਰੀ ਰਾਜ ਮਤੀ ਵੀ ਉਥੇ ਰਹਿੰਦੀ ਸੀ।
ਰੂਪਅਧਿਕਜਾਕੋਸਭਕਹੈ॥
ਉਸ ਨੂੰ ਸਭ ਬਹੁਤ ਰੂਪਵਾਨ ਕਹਿੰਦੇ ਸਨ।
ਅਸਿਸੁੰਦਰਿਨਹਿਔਰਉਤਰੀ॥
ਇਹੋ ਜਿਹੀ ਸੁੰਦਰੀ ਕੋਈ ਹੋਰ (ਸੰਸਾਰ ਵਿਚ) ਪੈਦਾ ਨਹੀਂ ਹੋਈ ਸੀ।
ਹੈਹ੍ਵੈਹੈਨਬਿਧਾਤਾਕਰੀ॥੨॥
ਵਿਧਾਤਾ ਨੇ (ਉਸ ਵਰਗੀ ਸੁੰਦਰ) ਨਾ ਪਹਿਲਾਂ ਸਿਰਜੀ ਹੈ ਅਤੇ ਨਾ ਹੁਣ ਹੀ (ਕੋਈ ਬਣਾਈ ਹੈ) ॥੨॥
ਸਾਗਰਮਥਨਦੇਵਜਬਲਾਗੇ॥
ਦੇਵਤੇ ਜਦੋਂ ਸਮੁੰਦਰ ਰਿੜਕਣ ਲਗੇ,
ਮਥ੍ਰਯੋਨਜਾਇਸਗਲਦੁਖਪਾਗੇ॥
ਤਾਂ ਰਿੜਕਿਆ ਨਾ ਜਾ ਸਕਿਆ ਅਤੇ ਸਾਰੇ ਦੁਖੀ ਹੋ ਗਏ।
ਤਬਤਿਨਤ੍ਰਿਯਇਹਭਾਤਿਉਚਾਰੋ॥
ਤਦ ਉਸ ਇਸਤਰੀ ਨੇ ਇਸ ਤਰ੍ਹਾਂ ਕਿਹਾ,
ਸੁਨੋਦੇਵਤਿਯੋਬਚਨਹਮਾਰੋ॥੩॥
ਹੇ ਦੇਵਤਿਓ! ਮੇਰੀ ਇਕ ਗੱਲ ਸੁਣੋ ॥੩॥
ਜੋਬਿਧਿਧਰੈਸੀਸਪਰਝਾਰੀ॥
ਜੇ ਬ੍ਰਹਮਾ ਸਿਰ ਉਤੇ ਸੁਰਾਹੀ ਚੁਕੇ
ਪਾਨਿਭਰੈਜਲਰਾਸਿਮੰਝਾਰੀ॥
ਅਤੇ ਸਮੁੰਦਰ ('ਜਲ ਰਾਸਿ') ਵਿਚੋਂ ਪਾਣੀ ਭਰੇ।
ਮੇਰੋਧੂਰਿਪਗਨਕੀਧੋਵੈ॥
ਮੇਰੇ ਪੈਰਾਂ ਦੀ ਧੂੜ ਨੂੰ (ਆ ਕੇ) ਧੋਵੇ।
ਤਬਯਹਸਫਲਮਨੋਰਥਹੋਵੈ॥੪॥
ਤਦ ਇਹ ਮਨੋਰਥ ਸਫਲ ਹੋਵੇਗਾ ॥੪॥
ਬ੍ਰਹਮਅਤਿਆਤੁਰਕਛੁਨਬਿਚਰਾ॥
ਅਤਿ ਵਿਆਕੁਲ ਹੋਏ ਬ੍ਰਹਮਾ ਨੇ ਕੁਝ ਵੀ ਵਿਚਾਰ ਨਾ ਕੀਤਾ।
ਝਾਰੀਰਾਖਿਸੀਸਜਲਭਰਾ॥
ਸੁਰਾਹੀ ਨੂੰ ਸਿਰ ਉਤੇ ਚੁਕ ਕੇ ਜਲ ਭਰਿਆ।
ਦੇਖਹੁਇਹਇਸਤ੍ਰਿਨਕੇਚਰਿਤਾ॥
ਇਨ੍ਹਾਂ ਇਸਤਰੀਆਂ ਦੇ ਚਰਿਤ੍ਰ ਨੂੰ ਵੇਖੋ।
ਇਹਬਿਧਿਚਰਿਤਦਿਖਾਯੋਕਰਤਾ॥੫॥
ਇਸ ਤਰ੍ਹਾਂ ਬ੍ਰਹਮਾ ਨੂੰ ਵੀ ਇਨ੍ਹਾਂ ਨੇ ਚਰਿਤ੍ਰ ਵਿਖਾ ਦਿੱਤਾ ॥੫॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਉਨੀਸਚਰਿਤ੍ਰਸਮਾਪਤਮਸਤੁਸੁਭਮਸਤੁ॥੩੧੯॥੬੦੧੨॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੧੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੧੯॥੬੦੧੨॥ ਚਲਦਾ॥
ਚੌਪਈ॥
ਚੌਪਈ:
ਭੂਮਿਭਾਰਤੇਅਤਿਦੁਖਪਾਯੋ॥
(ਜਦੋਂ) ਧਰਤੀ ਨੇ (ਪਾਪਾਂ ਦੇ) ਭਾਰ ਕਾਰਨ ਬਹੁਤ ਦੁਖ ਪਾਇਆ
ਬ੍ਰਹਮਾਪੈਦੁਖਰੋਇਸੁਨਾਯੋ॥
ਤਾਂ ਬ੍ਰਹਮਾ ਪਾਸ ਜਾ ਕੇ (ਆਪਣਾ ਦੁਖੜਾ) ਰੋ ਕੇ ਸੁਣਾਇਆ।