GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1267
Display Settings
ਬ੍ਰਹਮਾਕਰੀਬਿਸਨਕੀਸੇਵਾ
ਬ੍ਰਹਮਾ ਨੇ ਵਿਸ਼ਣੂ ਦੀ ਸੇਵਾ ਕੀਤੀ,
ਤਾਤੇਭਏਕ੍ਰਿਸਨਜਗਦੇਵਾ॥੧॥
ਤਾਂ ਜਗਤ ਦੇਵ ਸ੍ਰੀ ਕ੍ਰਿਸ਼ਨ ਪ੍ਰਗਟ ਹੋਏ ॥੧॥
ਮੁਰਦਾਨਵਕੋਕੰਸਵਤਾਰਾ
ਕੰਸ ਮੁਰ ਦੈਂਤ ਦਾ ਅਵਤਾਰ ਸੀ।
ਕਰਤਪੂਰਬਲੌਦ੍ਰੋਹਸੰਭਾਰਾ
ਪਿਛਲੇ ਜਨਮ ਦੀ ਦੁਸ਼ਮਣੀ ਨੂੰ (ਉਹ) ਯਾਦ ਰਖਦਾ ਸੀ।
ਵਾਕੇਕਰਤਹਨਨਕੇਦਾਵੈ
ਉਸ (ਕ੍ਰਿਸ਼ਨ) ਨੂੰ ਮਾਰਨ ਦੇ ਦਾਵੇ ਕਰਦਾ ਸੀ
ਨਿਤਪ੍ਰਤਿਆਸੁਰਨਤਹਾਪਠਾਵੈ॥੨॥
ਅਤੇ ਨਿੱਤ ਉਥੇ ਦੈਂਤਾਂ ਨੂੰ ਭੇਜਦਾ ਸੀ ॥੨॥
ਪ੍ਰਥਮਪੂਤਨਾਕ੍ਰਿਸਨਸੰਘਾਰੀ
ਪਹਿਲਾਂ ਪੂਤਨਾ ਨੂੰ ਕ੍ਰਿਸ਼ਨ ਨੇ ਮਾਰਿਆ।
ਪੁਨਿਸਕਟਾਸੁਰਦੇਹਉਧਾਰੀ
ਫਿਰ ਸ਼ਕਟਾਸੁਰ (ਦੈਂਤ) ਦੀ ਦੇਹ ਦਾ ਉੱਧਾਰ ਕੀਤਾ (ਅਰਥਾਤ-ਮਾਰ ਕੇ ਯਮਲੋਕ ਭੇਜਿਆ)।
ਬਹੁਰਿਬਕਾਸੁਰਅਸੁਰਸੰਘਾਰਿਯੋ
ਮਗਰੋਂ ਬਕਾਸੁਰ ਦੈਂਤ ਨੂੰ ਮਾਰਿਆ
ਬ੍ਰਿਖਭਾਸੁਰਕੇਬ੍ਰਿਖਨਉਪਾਰਿਯੋ॥੩॥
ਅਤੇ ਬ੍ਰਿਖਭਾਸੁਰ ਦੇ ਸਿੰਗਾਂ ('ਬ੍ਰਿਖਨ') ਨੂੰ ਉਖਾੜਿਆ ॥੩॥
ਆਘਾਸੁਰਕੋਅਘਨਿਵਰਤਕਰਿ
ਅਘਾਸੁਰ ਦੇ ਪਾਪ ('ਅਘ') ਖ਼ਤਮ ਕੀਤੇ।
ਪੁਨਿਕੇਸੀਮਾਰਿਯੋਚਰਨਨਧਰਿ
ਫਿਰ ਕੇਸੀ (ਦੈਂਤ) ਨੂੰ ਪੈਰਾਂ ਤੋਂ ਪਕੜ ਕੇ ਮਾਰਿਆ।
ਬਹੁਰਿਬ੍ਰਹਮਕਹਚਰਿਤਦਿਖਾਯੋ
ਮਗਰੋਂ ਬ੍ਰਹਮਾ ਨੂੰ (ਆਪਣਾ) ਕੌਤਕ ਵਿਖਾਇਆ।
ਧਰਿਕਰਿਪਰਗਿਰਇੰਦ੍ਰਹਰਾਯੋ॥੪॥
ਪਰਬਤ ਨੂੰ ਹੱਥ ਉਤੇ ਚੁਕ ਕੇ ਇੰਦਰ ਨੂੰ ਹਰਾਇਆ ॥੪॥
ਨੰਦਹਿਛੀਨਬਰਨਤੇਲ੍ਯਾਯੋ
ਨੰਦ ਨੂੰ ਵਰੁਣ ਤੋਂ ਖੋਹ ਕੇ ਲਿਆਇਆ।
ਸੰਦੀਪਨਕੇਸੁਤਹਿਮਿਲਾਯੋ
ਸੰਦੀਪਨ ਦੇ ਪੁੱਤਰਾਂ ਨੂੰ ਮਿਲਾਇਆ।
ਦਾਵਾਨਲਤੇਗੋਪਉਬਾਰੇ
ਦਾਵਾਨਲ ਤੋਂ ਗਵਾਲਿਆਂ ਨੂੰ ਬਚਾਇਆ
ਗੋਪਨਸੌਬ੍ਰਿਜਕਰੇਅਖਾਰੇ॥੫॥
ਅਤੇ ਬ੍ਰਜਭੂਮੀ ਵਿਚ ਗਵਾਲਿਆਂ ਨਾਲ ਅਖਾੜੇ ਰਚਾਏ ॥੫॥
ਕੁਬਲਯਾਗਜਕੋਦਾਤਲਯੋਹਰਿ
ਕੁਵਲੀਆ ਹਾਥੀ ਦੇ ਦੰਦ ਉਖਾੜ ਲਏ।
ਚਾਡੂਰਹਿਮੁਸਟਕਹਿਪ੍ਰਹਰਿਕਰਿ
ਚੰਡੂਰ ਉਤੇ ਮੁੱਕੇ ਦਾ ਪ੍ਰਹਾਰ ਕੀਤਾ।
ਪਕਰਿਕੇਸਤੇਕੰਸਪਛਾਰਾ
ਕੇਸਾਂ ਤੋਂ ਪਕੜ ਕੇ ਕੰਸ ਨੂੰ ਪਛਾੜਿਆ।
ਉਪ੍ਰਸੈਨਸਿਰਛਤ੍ਰਹਿਢਾਰਾ॥੬॥
ਉਗ੍ਰਸੈਨ ਦੇ ਸਿਰ ਉਤੇ ਛਤ੍ਰ ਝੁਲਾਇਆ ॥੬॥
ਜਰਾਸਿੰਧੁਕੀਚਮੂੰਸੰਘਾਰੀ
ਜਰਾਸੰਧ ਦੀ ਸੈਨਾ ਨੂੰ ਨਸ਼ਟ ਕੀਤਾ।
ਸੰਖਲਯੋਸੰਖਾਸੁਰਮਾਰੀ
ਸੰਖਾਸੁਰ ਨੂੰ ਮਾਰ ਕੇ ਸੰਖ ਲੈ ਲਿਆ।
ਨਗਰਦ੍ਵਾਰਿਕਾਕੀਯਾਪ੍ਰਵੇਸਾ
ਦੇਸਾਂ ਦੇਸਾਂ ਦੇ ਰਾਜਿਆਂ ਨੂੰ ਜਿਤ ਕੇ
ਦੇਸਦੇਸਕੇਜੀਤਿਨਰੇਸਾ॥੭॥
ਦੁਆਰਿਕਾ ਨਗਰ ਵਿਚ ਪ੍ਰਵੇਸ਼ ਕੀਤਾ ॥੭॥
ਦੰਤਬਕ੍ਰਨਰਕਾਸੁਰਘਾਯੋ
ਦੰਤਬਕ੍ਰ ਅਤੇ ਨਰਕਾਸੁਰ ਨੂੰ ਮਾਰਿਆ।
ਸੋਰਹਸਹਸਬਧੂਬਰਿਲ੍ਯਾਯੋ
ਸੋਲ੍ਹਾਂ ਹਜ਼ਾਰ ਇਸਤਰੀਆਂ ਨੂੰ ਵਿਆਹ ਲਿਆਇਆ।
ਪਾਰਜਾਤਸੁਰਪੁਰਤੇਲ੍ਯਾਯਾ
ਸਵਰਗ ਵਿਚੋਂ ਪਾਰਜਾਤ ਬ੍ਰਿਛ ਲਿਆਇਆ।
ਬਿੰਦ੍ਰਾਬਨਮਹਿਖੇਲਦਿਖਾਯਾ॥੮॥
ਬਿੰਦ੍ਰਾਬਨ ਵਿਚ ਲੀਲਾ ਰਚਾਈ ॥੮॥
ਪੰਡ੍ਵਨਕੀਜਿਨਕਰੀਜਿਤਾਰੀ
ਉਸ ਨੇ ਪਾਂਡਵਾਂ ਦੀ ਜਿਤ ਕਰਵਾਈ।
ਦ੍ਰੁਪਦਸੁਤਾਕੀਲਾਜਉਬਾਰੀ
ਦ੍ਰੋਪਤੀ ਦੀ ਲਾਜ ਨੂੰ ਬਚਾਇਆ।
ਸਭਕੌਰਵਕੇਦਲਹਿਖਪਾਈ
ਕੌਰਵਾਂ ਦੇ ਸਾਰੇ ਦਲ ਨੂੰ ਨਸ਼ਟ ਕੀਤਾ।
ਸੰਤਹਿਆਂਚਲਾਗਨਪਾਈ॥੯॥
ਸੰਤਾਂ ਨੂੰ (ਦੁਖ ਦਾ) ਸੇਕ ਤਕ ਨਾ ਲਗਣ ਦਿੱਤਾ ॥੯॥
ਸਭਸੂਚਨਤਾਜੌਕਰਿਜੈਯੈ
ਜੇ ਸਾਰੀ ਸੂਚਨਾ ਦਿੰਦੇ ਜਾਈਏ,
ਗ੍ਰੰਥਬਢਨਤੇਅਧਿਕਡਰੈਯੈ
ਤਾਂ ਗ੍ਰੰਥ ਦੇ ਵੱਡੇ ਹੋ ਜਾਣ ਦਾ ਡਰ ਲਗਦਾ ਹੈ।
ਤਾਤੇਥੋਰੀਕਥਾਉਚਾਰੀ
ਇਸ ਲਈ ਥੋੜੀ ਗੱਲ (ਅਰਥਾਂਤਰ- ਸੰਖਿਪਤ ਗੱਲ) ਹੀ ਕੀਤੀ ਹੈ।
ਚੂਕਹੋਇਕਬਿਲੇਹੁਸੁਧਾਰੀ॥੧੦॥
(ਜਿਥੇ) ਗ਼ਲਤੀ ਹੋ ਗਈ ਹੋਵੇ, (ਉਹ) ਕਵੀ ਲੋਕ ਸੁਧਾਰ ਲੈਣ ॥੧੦॥
ਅਬਮੈਕਹਤਕਥਾਰੁਕਮਨੀ
ਹੁਣ ਮੈਂ ਰੁਕਮਣੀ ਦੀ ਕਥਾ ਕਹਿੰਦਾ ਹਾਂ
ਜਿਹਛਲਬਰਿਯੋਕ੍ਰਿਸਨਸੋਧਨੀ
ਜਿਸ ਨੇ ਛਲ ਪੂਰਵਕ ਕ੍ਰਿਸ਼ਨ ਵਰਗੇ ਪਤੀ ਨਾਲ ਵਿਆਹ ਕੀਤਾ ਸੀ।
ਲਿਖਿਪਤਿਯਾਦਿਜਹਾਥਪਠਾਈ
(ਉਸ ਨੇ ਇਕ) ਚਿੱਠੀ ਲਿਖ ਕੇ ਬ੍ਰਾਹਮਣ ਦੇ ਹੱਥ ਭੇਜੀ
ਕਹਿਯਹੁਮਹਾਰਾਜਤਨਜਾਈ॥੧੧॥
(ਅਤੇ ਕਿਹਾ ਕਿ) ਮਹਾਰਾਜ (ਸ੍ਰੀ ਕ੍ਰਿਸ਼ਨ) ਤਕ ਜਾ ਕੇ ਕਹਿਣਾ ॥੧੧॥
ਸਵੈਯਾ
ਸਵੈਯਾ:
ਬ੍ਯਾਹਬਦ੍ਯੋਸਿਸਪਾਲਭਏਸੁਈਜੋਰਿਬਰਾਤਬਿਯਾਹਨਆਏ
ਮੇਰਾ ਵਿਆਹ ਸ਼ਿਸ਼ੁਪਾਲ ਨਾਲ ਪੱਕਾ ਕੀਤਾ ਗਿਆ ਹੈ। ਉਹ ਬਰਾਤ ਲੈ ਕੇ ਵਿਆਹੁਣ ਲਈ ਆਇਆ ਹੈ।
ਹੌਅਟਕੀਮਧਸੂਦਨਸੌਜਿਨਕੀਛਬਿਹਾਟਕਹੇਰਿਹਿਰਾਏ
(ਪਰ) ਮੈਂ ਮਧੁਸੂਦਨ ਉਤੇ ਮੋਹਿਤ ਹਾਂ, ਜਿਸ ਦੀ ਛਬੀ ਨੂੰ ਵੇਖ ਕੇ ਸੋਨਾ ('ਹਾਟਨ') ਵੀ ਲਜਾ ਜਾਂਦਾ ਹੈ।
ਚਾਤ੍ਰਿਕਕੀਜਿਮਿਪ੍ਯਾਸਘਟੇਬਿਨਾਘਨਸੇਘਨਸ੍ਯਾਮਸੁਹਾਏ
ਜਿਵੇਂ ਚਾਤ੍ਰਿਕ ਦੀ ਪਿਆਸ ਬਦਲ ਤੋਂ ਬਿਨਾ ਨਹੀਂ ਮਿਟਦੀ (ਉਸ ਤਰ੍ਹਾਂ ਮੇਰੀ ਪਿਆਸ ਵੀ) ਘਨ ਸ਼ਿਆਮ ਦੇ ਸੁਸ਼ੋਭਿਤ (ਹੋਣ ਨਾਲ ਤ੍ਰਿਪਤ ਹੁੰਦੀ ਹੈ)।
ਹਾਰੀਗਿਰੀਹਿਰਿਯੋਹਿਯਕੋਦੁਖਹੇਰਿਰਹੀਹਹਾਹਰਿਆਏ॥੧੨॥
(ਮੈਂ) ਹਾਰ ਕੇ ਡਿਗ ਪਈ ਹਾਂ, ਪਰ ਹਿਰਦੇ ਦਾ ਦੁਖ ਦੂਰ ਨਹੀਂ ਹੋਇਆ। ਵੇਖ ਰਹੀ ਹਾਂ, ਪਰ ਹਾਇ ਕ੍ਰਿਸ਼ਨ ਨਹੀਂ ਆਏ ॥੧੨॥
ਚੌਪਈ
ਚੌਪਈ: