GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1268
Display Settings
ਪਤਿਯਾਬਾਚਿਚੜੇਹਰਿਰਥੈ
(ਸ੍ਰੀ ਕ੍ਰਿਸ਼ਨ ਪਾਸ ਚਿੱਠੀ ਪਹੁੰਚ ਗਈ) ਚਿੱਠੀ ਪੜ੍ਹ ਕੇ ਸ੍ਰੀ ਕ੍ਰਿਸ਼ਨ ਰਥ ਉਤੇ ਚੜ੍ਹ ਪਏ,
ਮਾਨਹੁਲੂਟਲਯੋਮਨਮਥੈ
ਮਾਨੋ ਉਨ੍ਹਾਂ ਨੂੰ ਕਾਮ ਦੇਵ ਨੇ ਲੁਟ ਲਿਆ ਹੋਵੇ।
ਉਤਸਿਸੁਪਾਲਜੋਰਿਦਲਆਯੋ
ਉਧਰੋਂ ਸ਼ਿਸ਼ੁਪਾਲ ਵੀ ਸੈਨਾ ਦਲ ਜੋੜ ਕੇ
ਕੁੰਦਨਪੁਰੀਨਗਰਨਿਯਰਾਯੋ॥੧੩॥
ਕੁੰਦਨ ਪੁਰੀ ਨਗਰ ਦੇ ਨੇੜੇ ਆ ਗਿਆ ॥੧੩॥
ਭੇਦਕਹਾਰੁਕਮਿਨੀਬਿਪ੍ਰਸ੍ਰਯੋਂ
ਰੁਕਮਣੀ ਨੇ ਬ੍ਰਾਹਮਣ ਨੂੰ ਭੇਦ ਦੀ ਗੱਲ ਦਸ ਦਿੱਤੀ
ਪ੍ਰਾਨਨਾਥਸੇਤੀਕਹਿਯਹੁਯੌ
ਕਿ ਪ੍ਰਾਣਨਾਥ ਸ੍ਰੀ ਕ੍ਰਿਸ਼ਨ ਪ੍ਰਤਿ ਇਸ ਤਰ੍ਹਾਂ ਕਹਿਣਾ
ਜਬਮੈਗੌਰਿਪੂਜਬੈਐਹੌਂ
ਕਿ ਜਦ ਮੈਂ ਗੌਰੀ ਦੀ ਪੂਜਾ ਲਈ (ਮੰਦਿਰ ਵਿਚ) ਆਵਾਂ
ਤਬਤਵਦਰਸਚੰਦ੍ਰਸੋਪੈਹੌਂ॥੧੪॥
ਤਦ ਮੈਂ ਤੁਹਾਡੇ ਚੰਦ੍ਰਮਾ (ਵਰਗੇ ਮੁਖੜੇ) ਦੇ ਦਰਸ਼ਨ ਪ੍ਰਾਪਤ ਕਰਾਂ ॥੧੪॥
ਦੋਹਰਾ
ਦੋਹਰਾ:
ਤਬਤੁਮਹਮਕੌਭੁਜਾਭਰਿਲੀਜਹੁਰਥਹਿਚੜਾਇ
ਤਦ ਤੁਸੀਂ ਮੈਨੂੰ ਬਾਹੋਂ ਪਕੜ ਕੇ ਰਥ ਉਤੇ ਚੜ੍ਹਾ ਲੈਣਾ।
ਨਿਜੁਨਾਰੀਲੈਕੀਜਿਯਹੁਦੁਸਟਸਭਨਕੋਘਾਇ॥੧੫॥
ਸਾਰਿਆਂ ਵੈਰੀਆਂ ਨੂੰ ਮਾਰ ਕੇ (ਮੈਨੂੰ) ਆਪਣੀ ਪਤਨੀ ਬਣਾ ਲੈਣਾ ॥੧੫॥
ਚੌਪਈ
ਚੌਪਈ:
ਰੁਕਮਬ੍ਯਾਹਕੀਸੌਜਬਨਾਈ
ਰੁਕਮ (ਰਾਜ ਕੁਮਾਰ) ਨੇ ਵਿਆਹ ਦੀ (ਪੂਰੀ ਤਰ੍ਹਾਂ) ਸਾਮਗ੍ਰੀ ਤਿਆਰ ਕੀਤੀ
ਭਾਤਿਭਾਤਿਪਕਵਾਨਮਿਠਾਈ
ਅਤੇ ਭਾਂਤ ਭਾਂਤ ਦੇ ਪਕਵਾਨ ਅਤੇ ਮਿਠਿਆਈਆਂ (ਬਣਵਾਈਆਂ)।
ਫੂਲਿਯੋਫਿਰਤਤ੍ਰਿਯਨਕੇਗਨਮੈ
ਉਹ ਇਸਤਰੀਆਂ ਦੇ ਇਕੱਠ ਵਿਚ ਫੁਲਿਆ ਫਿਰਦਾ ਸੀ।
ਮੂੰਡਮੁੰਡੇਕੀਖਬਰਿਮਨਮੈ॥੧੬॥
ਉਸ ਦੇ ਮਨ ਵਿਚ ਛਲੇ ਜਾਣ ਦੀ ਬਿਲਕੁਲ ਖ਼ਬਰ ਤਕ ਨਹੀਂ ਸੀ ॥੧੬॥
ਗੌਰਿਪੂਜਨੇਬਹਿਨਿਪਠਾਈ
(ਉਸ ਨੇ) ਗੌਰੀ ਦੀ ਪੂਜਾ ਲਈ ਭੈਣ (ਰੁਕਮਣੀ) ਨੂੰ ਭੇਜਿਆ।
ਤਹਤੇਹਰੀਕ੍ਰਿਸਨਸੁਖਦਾਈ
ਉਥੋਂ ਸ੍ਰੀ ਕ੍ਰਿਸ਼ਨ ਨੇ (ਉਸ ਨੂੰ) ਹਰ ਲਿਆ।
ਦੁਸਟਲੋਗਮੁਖਬਾਇਰਹਤਭੇ
ਦੁਸ਼ਟ ਲੋਕ ਮੂੰਹ ਅੱਡੀ ਰਹਿ ਗਏ
ਹਾਇਹਾਇਇਹਭਾਤਿਕਹਤਭੇ॥੧੭॥
ਅਤੇ 'ਹਾਇ ਹਾਇ' ਇਸ ਤਰ੍ਹਾਂ ਕਹਿੰਦੇ ਰਹੇ ॥੧੭॥
ਭੁਜੰਗਛੰਦ
ਭੁਜੰਗ ਛੰਦ:
ਚਲਿਯੋਕ੍ਰਿਸਨਤਾਕੌਰਥੈਡਾਰਿਲੈਕੈ
ਸ੍ਰੀ ਕ੍ਰਿਸ਼ਨ ਉਸ ਨੂੰ ਰਥ ਉਤੇ ਚੜ੍ਹਾ ਕੇ ਲੈ ਚਲਿਆ।
ਤਬੈਬੀਰਧਾਏਸਭੈਕੋਪਹ੍ਵੈਕੈ
ਤਦੋਂ ਸਾਰੇ ਸੂਰਮੇ ਕ੍ਰੋਧਿਤ ਹੋ ਕੇ ਧਾ ਕੇ ਪੈ ਗਏ।
ਜਰਾਸਿੰਧੁਤੇਆਦਿਲੈਬੀਰਜੇਤੇ
ਜਰਾਸੰਧ ਤੋਂ ਲੈ ਕੇ ਜਿਤਨੇ ਸੂਰਮੇ ਸਨ,
ਹਥੈਲੈਪਟੈਲੈਚਲੇਡਾਰਿਤੇਤੇ॥੧੮॥
ਹੱਥਾਂ ਵਿਚ (ਸ਼ਸਤ੍ਰ ਅਤੇ ਮੂੰਹ ਉਤੇ) ਪਟੈਲ (ਮੂੰਹ ਢਕਣ ਵਾਲੀਆਂ ਜਾਲੀਆਂ) ਪਾ ਕੇ ਚਲ ਪਏ ॥੧੮॥
ਕਿਤੇਪਾਖਰੈਡਾਰਿਕੈਬਾਜਿਯੋਪੈ
ਕਿਤਨੇ ਘੋੜਿਆਂ ਉਤੇ ਕਾਠੀਆਂ ਪਾ ਕੇ
ਕਿਤੇਚਾਰਜਾਮੇਚੜੇਤਾਜਿਯੋਪੈ
ਅਤੇ ਕਿਤਨੇ ਹੀ ਘੋੜਿਆਂ ਉਤੇ ਚਾਰ ਜਾਮੇ ਪਾ ਕੇ ਚੜ ਚਲੇ।
ਮਘੇਲੇਧਧੇਲੇਬੁੰਦੇਲੇਚੰਦੇਲੇ
ਮਘੇਲੇ, ਧਧੇਲੇ, ਬੁੰਦੇਲੇ, ਚੰਦੇਲੇ,
ਕਛ੍ਵਹੇਰਠੌਰੇਬਘੇਲੇਖੰਡੇਲੇ॥੧੯॥
ਕਛਵਾਹੇ, ਰਠੌਰੇ, ਬਘੇਲੇ, ਖੰਡੇਲੇ (ਆਦਿ ਚਲ ਪਏ) ॥੧੯॥
ਤਬੈਰੁਕਮਰੁਕਮੀਸਭੈਭਾਇਲੈਕੈ
ਤਦੋਂ ਰੁਕਮ ਅਤੇ ਰੁਕਮੀ ਸਾਰਿਆਂ ਭਰਾਵਾਂ ਨੂੰ ਲੈ ਕੇ
ਚਲਿਯੋਸੈਨਬਾਕੀਹਠੀਗੋਲਕੈਕੈ
ਅਤੇ ਚੰਗੀ ਤਕੜੀ ਸੈਨਾ ਲੈ ਕੇ ਚਲ ਪਏ।
ਤਹਾਬਾਨਤੀਖੇਛੁਟੇਓਰਚਾਰੂ
ਉਥੇ ਚੌਹਾਂ ਪਾਸਿਆਂ ਤੋਂ ਬਾਣ ਚਲਣ ਲਗੇ।
ਮੰਡੇਆਨਿਜੋਧਾਬਜ੍ਯੋਰਾਗਮਾਰੂ॥੨੦॥
ਮਾਰੂ ਰਾਗ ਦੇ ਵਜਣ ਦੇ ਨਾਲ ਯੋਧਿਆ ਨੇ ਯੁੱਧ ਮਚਾ ਦਿੱਤਾ ॥੨੦॥
ਕਹੀਭੀਮਭੇਰੀਬਜੈਸੰਖਭਾਰੇ
ਕਿਤੇ ਵੱਡੀਆਂ ਭੇਰੀਆਂ ਅਤੇ ਭਾਰੇ ਸੰਖ ਵਜਣ ਲਗੇ,
ਕਹੂੰਨਾਦਨਾਫੀਰਿਯੈਨਗਾਰੇ
ਕਿਤੇ ਨਗਾਰੇ ਅਤੇ ਨਫ਼ੀਰੀਆਂ ਵਜਣ ਲਗੀਆਂ।
ਪਰੀਮਾਰਿਬਾਨਾਨਕੀਭਾਤਿਐਸੀ
ਬਾਣਾਂ ਦੀ ਅਜਿਹੀ ਮਾਰ ਪਈ,
ਉਠੀਅਗਨਿਜ੍ਵਾਲਾਪ੍ਰਲੈਕਾਲਜੈਸੀ॥੨੧॥
ਮਾਨੋ ਪਰਲੋ ਦੇ ਸਮੇਂ ਦੀਆਂ ਅਗਨੀ ਦੀਆਂ ਲਾਟਾਂ ਨਿਕਲਦੀਆਂ ਹੋਣ ॥੨੧॥
ਚਲੈਸੀਘ੍ਰਤਾਸੌਖਹੈਬਾਨਬਾਨੇ
ਤੇਜ਼ੀ ਨਾਲ ਚਲਦੇ ਹੋਏ ਬਾਣ ਬਾਣਾਂ ਨਾਲ ਖਹਿ ਰਹੇ ਸਨ।
ਉਠੈਅਗਨਜ੍ਵਾਲਾਲਸੈਜ੍ਯੋਟਨਾਨੇ
(ਉਨ੍ਹਾਂ ਦੇ ਖਹਿਣ ਨਾਲ) ਜੋ ਚਿਣਗਾਂ ਨਿਕਲਦੀਆਂ ਸਨ ਉਹ ਜੁਗਨੂੰਆਂ ਵਰਗੀਆਂ ਲਗਦੀਆਂ ਸਨ।
ਕਹੂੰਚਰਮਬਰਮੈਪਰੇਮਰਮਭੇਦੇ
ਕਿਤੇ ਢਾਲਾਂ ਅਤੇ ਕਵਚ ਵਿੰਨ੍ਹੇ ਪਏ ਸਨ।
ਕਹੂੰਮਾਸਕੇਗੀਧਲੈਗੇਲਬੇਦੇ॥੨੨॥
ਕਿਤੇ ਗਿਰਝਾਂ ਮਾਸ ਦੇ ਲੋਥੜੇ ਲੈ ਜਾ ਰਹੀਆਂ ਸਨ ॥੨੨॥
ਕਹੂੰਅੰਗੁਲਿਤ੍ਰਾਣਕਾਟੇਪਰੇਹੈ
ਕਿਤੇ ਦਸਤਾਨੇ ਕਟੇ ਹੋਏ ਪਏ ਸਨ।
ਕਹੂੰਅੰਗੁਲੀਕਾਟਿਰਤਨੈਝਰੇਹੈ
ਕਿਤੇ ਕਟੀਆਂ ਹੋਈਆਂ ਉਂਗਲਾਂ (ਵਿਚ ਪਾਈਆਂ ਹੋਈਆਂ ਮੁੰਦਰੀਆਂ) ਵਿਚੋਂ ਰਤਨ ਝੜੇ ਪਏ ਸਨ।
ਰਹੀਹਾਥਹੀਮੈਕ੍ਰਿਪਾਨੈਕਟਾਰੇ
ਕਈਆਂ ਦੇ ਹੱਥ ਵਿਚ ਕਟਾਰਾਂ ਅਤੇ ਕ੍ਰਿਪਾਨਾਂ ਰਹਿ ਗਈਆਂ ਸਨ
ਗਿਰੈਜੂਝਿਕੈਕੈਪਰੇਭੂਮਮਾਰੇ॥੨੩॥
ਅਤੇ ਆਪ ਯੁੱਧ ਕਰ ਕੇ ਧਰਤੀ ਉਤੇ ਮੋਏ ਪਏ ਸਨ ॥੨੩॥
ਤਬੈਕੋਪਕੈਕੈਚੰਦੇਲੇਸਿਧਾਏ
ਤਦੋਂ ਕ੍ਰੋਧ ਕਰ ਕੇ ਚੰਦੇਲੇ (ਸੂਰਮੇ) ਚਲ ਪਏ।
ਬਧੇਚੁੰਗਚੁੰਗੀਚਲੇਖੇਤਆਏ
ਉਹ ਉਛਲਦੇ ਕੁਦਦੇ ਹੋਏ ਟੋਲੇ ਬੰਨ੍ਹ ਕੇ ਜੰਗ-ਭੂਮੀ ਵਿਚ ਆ ਗਏ।
ਚਹੂੰਓਰਘੇਰਿਯੋਹਰੀਕਿਸਨਕੌਯੌ
(ਉਨ੍ਹਾਂ ਨੇ) ਸ੍ਰੀ ਕ੍ਰਿਸ਼ਨ ਨੂੰ ਚੌਹਾਂ ਪਾਸਿਆਂ ਤੋਂ ਘੇਰ ਲਿਆ,