ਗੜੇਦਾਰਮਾਨੋਕਰੀਮਤਕੀਜ੍ਯੋ॥੨੪॥
ਮਾਨੋ ਭਾਲਿਆਂ ਵਾਲਿਆਂ ('ਗੜੇਦਾਰ') ਨੇ ਮਸਤ ਹਾਥੀ ਨੂੰ ਘੇਰ ਲਿਆ ਹੋਵੇ ॥੨੪॥
ਤਬੈਕੋਪਕੈਕ੍ਰਿਸਨਮਾਰੇਚੰਦੇਲੇ॥
ਤਦੋਂ ਸ੍ਰੀ ਕ੍ਰਿਸ਼ਨ ਨੇ ਰੋਹ ਵਿਚ ਆ ਕੇ ਚੰਦੇਲੇ,
ਮਘੇਲੇਧਧੇਲੇਬਘੇਲੇਬੁੰਦੇਲੇ॥
ਮਘੇਲੇ, ਧਧੇਲੇ, ਬਘੇਲੇ ਅਤੇ ਬੁੰਦੇਲੇ ਮਾਰ ਦਿੱਤੇ।
ਚੰਦੇਰੀਸਹੂੰਕੌਤਬੈਬਾਨਮਾਰਾ॥
ਫਿਰ 'ਚੰਦੇਰੀਸ' (ਚੰਦੇਰੀ ਦੇ ਰਾਜਾ ਸ਼ਿਸ਼ੁਪਾਲ) ਨੂੰ ਬਾਣ ਮਾਰਿਆ।
ਗਿਰਿਯੋਭੂਮਿਪੈਨਹਥ੍ਯਾਰੈਸੰਭਾਰਾ॥੨੫॥
ਉਹ ਧਰਤੀ ਉਤੇ ਡਿਗ ਪਿਆ ਅਤੇ ਹਥਿਆਰਾਂ ਨੂੰ ਸੰਭਾਲ ਨਾ ਸਕਿਆ ॥੨੫॥
ਚੌਪਈ॥
ਚੌਪਈ:
ਜਰਾਸਿੰਧਕਹਿਪੁਨਿਸਰਮਾਰਾ॥
ਫਿਰ ਜਰਾਸੰਧ ਨੂੰ ਤੀਰ ਮਾਰਿਆ।
ਭਾਗਿਚਲਿਯੋਨਹਥ੍ਯਾਰਸੰਭਾਰਾ॥
(ਉਹ) ਹਥਿਆਰ ਸੰਭਾਲੇ ਬਿਨਾ ਭਜ ਚਲਿਆ।
ਭਿਰੇਸੁਮਰੇਬਚੇਤੇਹਾਰੇ॥
ਜੋ (ਯੁੱਧ-ਭੂਮੀ ਵਿਚ) ਲੜੇ ਸਨ, ਉਹ ਮਾਰੇ ਗਏ, ਜੋ ਬਚ ਗਏ, ਉਹ ਹਾਰ ਗਏ।
ਚੰਦੇਰਿਯਹਿਚੰਦੇਲਸਿਧਾਰੇ॥੨੬॥
ਚੰਦੇਲੇ ਚੰਦੇਰੀ ਵਲ ਭਜ ਗਏ ॥੨੬॥
ਤਬਰੁਕਮੀਪਹੁਚਤਭਯੋਜਾਈ॥
ਤਦ ਰੁਕਮੀ ਉਥੇ ਆ ਪਹੁੰਚਿਆ।
ਅਧਿਕਕ੍ਰਿਸਨਸੌਕਰੀਲਰਾਈ॥
(ਉਸ ਨੇ) ਕ੍ਰਿਸ਼ਨ ਨਾਲ ਬਹੁਤ ਲੜਾਈ ਕੀਤੀ।
ਭਾਤਿਭਾਤਿਤਨਬਿਸਿਖਪ੍ਰਹਾਰੇ॥
ਉਸ ਨੇ ਕਈ ਤਰ੍ਹਾਂ ਨਾਲ ਤੀਰ ਚਲਾਏ।
ਹਾਰਿਯੋਵਹੈਕ੍ਰਿਸਨਨਹਿਹਾਰੇ॥੨੭॥
ਉਹੀ ਹਾਰਿਆ, ਕ੍ਰਿਸ਼ਨ ਨਾ ਹਾਰੇ ॥੨੭॥
ਚਿਤਮੈਅਧਿਕਠਾਨਿਕੈਕ੍ਰੁਧਾ॥
ਚਿਤ ਵਿਚ ਬਹੁਤ ਕ੍ਰੋਧ ਵਧਾ ਕੇ
ਮਾਡਤਭਯੋਕ੍ਰਿਸਨਸੌਜੁਧਾ॥
(ਉਸ ਨੇ) ਕ੍ਰਿਸ਼ਨ ਨਾਲ ਯੁੱਧ ਸ਼ੁਰੂ ਕੀਤਾ।
ਏਕਬਾਨਤਬਸ੍ਯਾਮਪ੍ਰਹਾਰਾ॥
ਤਦ ਇਕ ਬਾਣ ਸ਼ਿਆਮ ਨੇ ਚਲਾਇਆ।
ਗਿਰਿਯੋਪ੍ਰਿਥੀਪਰਜਾਨੁਸੰਘਾਰਾ॥੨੮॥
(ਉਹ) ਧਰਤੀ ਉਤੇ (ਇੰਜ) ਡਿਗ ਪਿਆ, ਮਾਨੋ ਮਾਰਿਆ ਗਿਆ ਹੋਵੇ ॥੨੮॥
ਸਰਸੌਮੂੰਡਿਪ੍ਰਥਮਤਿਹਸੀਸਾ॥
ਪਹਿਲਾਂ ਤੀਰ ਨਾਲ ਉਸ ਦਾ ਸਿਰ ਮੁੰਨ ਕੇ
ਬਾਧਿਲਯੋਰਥਸੌਜਦੁਈਸਾ॥
ਫਿਰ ਸ੍ਰੀ ਕ੍ਰਿਸ਼ਨ ਨੇ ਰਥ ਨਾਲ ਬੰਨ੍ਹ ਲਿਆ।
ਭ੍ਰਾਤਜਾਨਿਰੁਕਮਿਨੀਛਡਾਯੋ॥
ਭਰਾ ਸਮਝ ਕੇ ਰੁਕਮਣੀ ਨੇ (ਉਸ ਨੂੰ) ਛੁੜਵਾ ਦਿੱਤਾ
ਲਜਤਧਾਮਸਿਸਪਾਲਸਿਧਾਯੋ॥੨੯॥
ਅਤੇ ਸ਼ਿਸ਼ੁਪਾਲ ਵੀ ਲਜਿਤ ਹੋ ਕੇ ਘਰ ਨੂੰ ਚਲਾ ਗਿਆ ॥੨੯॥
ਕਿਨੂੰਚੰਦੇਲਨਕੇਸਿਰਤੂਟੇ॥
ਕਿਤਨਿਆਂ ਚੰਦੇਲਿਆਂ ਦੇ ਸਿਰ ਫੁਟ ਗਏ
ਕਈਕਗਏਮੂੰਡਘਰਟੂਟੇ॥
ਅਤੇ ਕਈ ਜ਼ਖ਼ਮੀ ਸਿਰਾਂ ਨਾਲ ਘਰਾਂ ਨੂੰ ਪਰਤੇ।
ਸਕਲਚੰਦੇਲੇਲਾਜਲਜਾਏ॥
ਸਾਰੇ ਚੰਦੇਲੇ ਲਾਜ ਲਈ ਲਜਿਤ ਸਨ
ਨਾਰਿਗਵਾਇਚੰਦੇਰੀਆਏ॥੩੦॥
(ਕਿਉਂਕਿ ਉਹ) ਇਸਤਰੀ ਨੂੰ ਗਵਾ ਕੇ ਚੰਦੇਰੀ ਪਰਤੇ ਸਨ ॥੩੦॥
ਦੋਹਰਾ॥
ਦੋਹਰਾ:
ਗਏਚੰਦੇਲਚੰਦੇਰਿਯਹਿਕਰਤੇਨਾਰਿਗਵਾਇ॥
ਚੰਦੇਲ ਹੱਥੋਂ ਇਸਤਰੀ ਖੁਹਾ ਕੇ ਚੰਦੇਰੀ ਨਗਰ ਨੂੰ ਚਲੇ ਗਏ।
ਇਹਚਰਿਤ੍ਰਤਨਰੁਕਮਨੀਬਰਤਭਈਜਦੁਰਾਇ॥੩੧॥
ਇਸ ਚਰਿਤ੍ਰ ਨਾਲ ਰੁਕਮਣੀ ਨੇ ਸ੍ਰੀ ਕ੍ਰਿਸ਼ਨ ਨਾਲ ਵਿਆਹ ਕਰ ਲਿਆ ॥੩੧॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਬੀਸਚਰਿਤ੍ਰਸਮਾਪਤਮਸਤੁਸੁਭਮਸਤੁ॥੩੨੦॥੬੦੪੩॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੨੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੨੦॥੬੦੪੩॥ ਚਲਦਾ॥
ਚੌਪਈ॥
ਚੌਪਈ:
ਸੁਕ੍ਰਾਚਾਰਜਦਾਨ੍ਵਨਕੋਗੁਰ॥
ਸ਼ੁਕ੍ਰਾਚਾਰੀਆ ਦੈਂਤਾਂ ਦਾ ਗੁਰੂ ਸੀ।
ਸੁਕ੍ਰਾਵਤੀਬਸਤਜਾਕੋਪੁਰ॥
ਉਸ ਦੇ (ਨਾਂ ਤੇ) ਸੁਕ੍ਰਾਵਤੀ ਨਗਰ ਵਸਦਾ ਸੀ।
ਮਾਰਿਦੇਵਜਾਕੌਰਨਜਾਵੈ॥
ਜਿਸ ਨੂੰ ਦੇਵਤੇ ਯੁੱਧ ਵਿਚ ਮਾਰ ਜਾਂਦੇ,
ਪੜਿਸੰਜੀਵਨਿਤਾਹਿਜਿਯਾਵੈ॥੧॥
(ਤਾਂ ਉਹ) ਸੰਜੀਵਨੀ (ਵਿਦਿਆ) ਪੜ੍ਹ ਕੇ ਉਸ ਨੂੰ ਜਿਵਾ ਦਿੰਦਾ ॥੧॥
ਦੇਵਜਾਨਿਇਕਸੁਤਾਤਵਨਕੀ॥
ਦੇਵਯਾਨੀ ਨਾਂ ਦੀ ਉਸ ਦੀ ਇਕ ਪੁੱਤਰੀ ਸੀ,
ਅਪ੍ਰਮਾਨਛਬਿਹੁਤੀਜਵਨਕੀ॥
ਜਿਸ ਦੀ ਅਸੀਮ ਸੁੰਦਰਤਾ ਸੀ।
ਕਚਨਾਮਾਦੇਵਨਕੋਦਿਜਬਰ॥
ਕਚ ਨਾਂ ਦਾ (ਇਕ) ਦੇਵਤਿਆਂ ਦਾ ਪਰੋਹਿਤ ਸੀ।
ਆਵਤਭਯੋਸੁਕ੍ਰਕੇਤਬਘਰ॥੨॥
ਤਦ ਉਹ (ਇਕ ਵਾਰ) ਸ਼ੁਕ੍ਰਾਚਾਰੀਆ ਦੇ ਘਰ ਆਇਆ ॥੨॥
ਦੇਵਜਾਨਿਸੰਗਿਕਿਯਾਅਧਿਕਹਿਤ॥
ਉਸ ਨੇ ਦੇਵਯਾਨੀ ਨਾਲ ਬਹੁਤ ਹਿਤ ਕੀਤਾ
ਹਰਿਲੀਨੋਜ੍ਯੋਂਤ੍ਯੋਂਤ੍ਰਿਯਕੋਚਿਤ॥
ਅਤੇ ਜਿਵੇਂ ਕਿਵੇਂ ਉਸ ਇਸਤਰੀ ਦਾ ਚਿਤ ਹਰ ਲਿਆ।
ਮੰਤ੍ਰਹਿਲੇਨਸੰਜੀਵਨਕਾਜਾ॥
ਉਸ ਨੂੰ ਦੇਵਤਿਆਂ ਦੇ ਰਾਜੇ ਨੇ ਛਲ ਪੂਰਵਕ
ਇਹਛਲਪਠਿਯੋਦੇਵਤਨਰਾਜਾ॥੩॥
ਸੰਜੀਵਨੀ ਮੰਤ੍ਰ ਸਿਖਣ ਲਈ ਭੇਜਿਆ ਸੀ ॥੩॥
ਦੈਤਭੇਦਪਾਵਤਜਬਭਏ॥
ਜਦੋਂ (ਇਸ) ਭੇਦ ਦਾ ਪਤਾ ਦੈਂਤਾਂ ਨੂੰ ਲਗ ਗਿਆ,
ਤਾਕੋਡਾਰਿਨਦੀਹਨਿਗਏ॥
ਤਾਂ ਉਸ ਨੂੰ ਮਾਰ ਕੇ ਨਦੀ ਵਿਚ ਸੁਟ ਗਏ।
ਬਿਲਮਲਗੀਵਹਧਾਮਨਆਯੋ॥
(ਜਦ) ਕਾਫੀ ਦੇਰ ਹੋ ਗਈ ਅਤੇ ਉਹ ਘਰ ਨਾ ਪਰਤਿਆ
ਦੇਵਜਾਨਿਅਤਿਹੀਦੁਖਪਾਯੋ॥੪॥
ਤਾਂ ਦੇਵਯਾਨੀ ਨੇ ਬਹੁਤ ਦੁਖ ਮਹਿਸੂਸ ਕੀਤਾ ॥੪॥
ਭਾਖਿਪਿਤਾਤਨਬਹੁਰਿਜਿਯਾਯੋ॥
ਪਿਤਾ ਨੂੰ ਕਹਿ ਕੇ ਉਸ ਨੂੰ ਫਿਰ ਜਿਵਾਇਆ।
ਦੈਤਨਦੇਖਅਧਿਕਦੁਖਪਾਯੋ॥
ਦੈਂਤ ਇਹ ਵੇਖ ਕੇ ਬਹੁਤ ਦੁਖੀ ਹੋਏ।
ਨਿਤਿਪ੍ਰਤਿਮਾਰਿਤਾਹਿਉਠਿਜਾਵੈ॥
(ਉਹ) ਉਸ ਨੂੰ ਰੋਜ਼ ਮਾਰ ਕੇ ਚਲੇ ਜਾਂਦੇ।
ਪੁਨਿਪੁਨਿਤਾਕੌਸੁਕ੍ਰਜਿਯਾਵੈ॥੫॥
ਉਸ ਨੂੰ ਬਾਰ ਬਾਰ ਸ਼ੁਕ੍ਰਾਚਾਰੀਆ ਜਿਵਾ ਦਿੰਦਾ ॥੫॥
ਤਬਤਿਹਮਾਰਿਮਦ੍ਰਯਮਹਿਡਾਰਿਯੋ॥
ਤਦ (ਉਨ੍ਹਾਂ ਨੇ) ਉਸ ਨੂੰ ਮਾਰ ਕੇ ਸ਼ਰਾਬ ਵਿਚ ਪਾ ਦਿੱਤਾ
ਬਚਤਭੂੰਜਿਨਿਜੁਗੁਰਹਿਖਵਾਰਿਯੋ॥
ਅਤੇ ਜੋ ਬਚ ਰਿਹਾ, ਉਹ ਭੁੰਨ ਕੇ ਗੁਰੂ ਨੂੰ ਖਵਾ ਦਿੱਤਾ।
ਦੇਵਜਾਨਿਜਬਤਾਹਿਨਲਹਾ॥
ਜਦ ਦੇਵਯਾਨੀ ਨੇ ਉਸ ਨੂੰ ਨਾ ਵੇਖਿਆ,
ਅਧਿਕਦੁਖਿਤਹ੍ਵੈਪਿਤਪ੍ਰਤਿਕਹਾ॥੬॥
ਤਾਂ ਬਹੁਤ ਦੁਖੀ ਹੋ ਕੇ ਪਿਤਾ ਪ੍ਰਤਿ ਕਿਹਾ ॥੬॥
ਅਬਲੌਕਚਜੁਧਾਮਨਹਿਆਯੋ॥
ਹੁਣ ਤਕ ਕਚ ਘਰ ਆਇਆ।
ਜਨਿਯਤਕਿਨਹੂੰਅਸੁਰਚਬਾਯੋ॥
ਲਗਦਾ ਹੈ ਕਿਸੇ ਦੈਂਤ ਨੇ ਉਸ ਨੂੰ ਖਾ ਲਿਆ ਹੈ।
ਤਾਤੇਪਿਤੁਤਿਹਬਹੁਰਿਜਿਯਾਵੋ॥
ਇਸ ਲਈ ਹੇ ਪਿਤਾ ਜੀ! ਉਸ ਨੂੰ ਫਿਰ ਜਿਵਾ ਦਿਓ
ਹਮਰੇਮਨਕੋਸੋਕਮਿਟਾਵੋ॥੭॥
ਅਤੇ ਮੇਰੇ ਮਨ ਦਾ ਗ਼ਮ ਦੂਰ ਕਰ ਦਿਓ ॥੭॥
ਤਬਹੀਸੁਕ੍ਰਧ੍ਯਾਨਮਹਿਗਏ॥
ਤਦ ਹੀ ਸ਼ੁਕ੍ਰਾਚਾਰੀਆ ਧਿਆਨ ਮਗਨ ਹੋਏ
ਤਿਹਨਿਜੁਪੇਟਬਿਲੋਕਤਭਏ॥
ਅਤੇ ਉਸ ਨੂੰ ਆਪਣੇ ਪੇਟ ਵਿਚ ਵੇਖਿਆ।
ਮੰਤ੍ਰਸਜੀਵਨਕੌਕਿਹਦੈਕਰਿ॥
ਉਸ ਨੂੰ ਸੰਜੀਵਨੀ ਮੰਤ੍ਰ ਦੇ ਕੇ
ਕਾਢਤਭਯੋਉਦਰਅਪਨੋਫਰਿ॥੮॥
ਆਪਣੇ ਪੇਟ ਨੂੰ ਪਾੜ ਕੇ ਕਢਿਆ ॥੮॥
ਕਾਢਤਤਾਹਿਸੁਕ੍ਰਮਰਿਗਯੋ॥
ਉਸ ਨੂੰ ਕਢਦਿਆਂ ਹੀ ਸ਼ੁਕ੍ਰਾਚਾਰੀਆ ਮਰ ਗਿਆ।
ਬਹੁਰਿਮੰਤ੍ਰਬਲਕਚਹਿਜਿਯਯੋ॥
ਕਚ ਨੇ ਮੰਤ੍ਰ ਦੇ ਬਲ ਨਾਲ ਉਸ ਨੂੰ ਜੀਵਿਤ ਕਰ ਦਿੱਤਾ।
ਸ੍ਰਾਪਦਯੋਮਦਾਕੋਤਿਹਤਹ॥
ਉਸ ਨੇ ਤਦ ਤੋਂ ਸ਼ਰਾਬ ਨੂੰ ਸ੍ਰਾਪ ਦੇ ਦਿੱਤਾ।
ਤਾਤੇਪਿਯਤਨਯਾਕਹਕੋਊਕਹ॥੯॥
ਇਸ ਲਈ ਉਸ ਨੂੰ ਕੋਈ (ਸ਼ਰਾਬ, ਮਦ) ਕਹਿ ਕੇ ਨਹੀਂ ਪੀਂਦਾ ॥੯॥
ਦੇਵਿਜਾਨਪੁਨਿਐਸਬਿਚਾਰਾ॥
ਦੇਵਯਾਨੀ ਨੇ ਫਿਰ ਇਸ ਤਰ੍ਹਾਂ ਕਿਹਾ
ਯੌਕਚਤਨਤਜਿਲਾਜਉਚਾਰਾ॥
ਅਤੇ ਲਾਜ ਨੂੰ ਤਿਆਗ ਕੇ ਕਚ ਪ੍ਰਤਿ ਕਿਹਾ,
ਕਾਮਭੋਗਮੋਸੌਤੈਕਰੁਰੇ॥
ਅਰੇ! ਮੇਰੇ ਨਾਲ ਕਾਮ-ਭੋਗ ਕਰ
ਹਮਰੇਮਦਨਤਾਪਕਹਹਰੁਰੇ॥੧੦॥
ਅਤੇ ਮੇਰੀ ਕਾਮ ਅਗਨੀ ਨੂੰ ਸ਼ਾਂਤ ਕਰ ॥੧੦॥
ਤਿਨਰਤਿਕਰੀਨਤਾਤੇਸੰਗਾ॥
ਭਾਵੇਂ ਉਸ (ਦੇਵਯਾਨੀ) ਦੇ (ਸ਼ਰੀਰ ਵਿਚ) ਕਾਮ ਵਿਆਪਤ ਸੀ,