ਬ੍ਯਾਪਿਰਹਿਯੋਤਿਹਜਦਿਪਅਨੰਗਾ॥
ਪਰ ਉਸ ਨੇ ਉਸ ਨਾਲ ਸੰਯੋਗ ਨਾ ਕੀਤਾ।
ਦੇਵਜਾਨਿਤਬਅਧਿਕਰਿਸਾਈ॥
ਤਦ ਦੇਵਯਾਨੀ ਬਹੁਤ ਰੋਹ ਵਿਚ ਆ ਗਈ
ਮੋਹਿਨਭਜ੍ਯੋਯਾਹਿਦੁਖਦਾਈ॥੧੧॥
ਕਿ ਇਸ ਦੁਖਦਾਇਕ (ਕਚ) ਨੇ ਮੇਰੇ ਨਾਲ ਕਾਮ-ਕ੍ਰੀੜਾ ਨਹੀਂ ਕੀਤੀ ॥੧੧॥
ਇਹਬਿਧਿਸ੍ਰਾਪਦੇਤਤਿਹਭਈ॥
ਉਸ ਨੂੰ ਇਸ ਤਰ੍ਹਾਂ ਸ੍ਰਾਪ ਦੇ ਦਿੱਤਾ।
ਕਥਾਚਉਪਈਸੁਮੈਬਨਈ॥
ਉਹ ਕਥਾ ਮੈਂ ਚੌਪਈ ਛੰਦ ਵਿਚ ਬੰਨ੍ਹੀ ਹੈ।
ਪਾਪੀਫੁਰੈਮੰਤ੍ਰਤਵਨਾਹੀ॥
ਹੇ ਪਾਪੀ! (ਤੈਨੂੰ ਸਮੇਂ ਸਿਰ) ਮੰਤ੍ਰ ਨਹੀਂ ਫੁਰੇਗਾ
ਤੋਤੇਸੁਰਨਜਿਵਾਏਜਾਹੀ॥੧੨॥
ਅਤੇ ਤੇਰੇ ਕੋਲੋਂ ਦੇਵਤੇ ਜਿਵਾਏ ਨਹੀਂ ਜਾ ਸਕਣਗੇ ॥੧੨॥
ਪ੍ਰਥਮਜਿਯਾਯੋਤਾਹਿਕਸਟਕਰਿ॥
ਪਹਿਲਾਂ (ਦੇਵਯਾਨੀ) ਕਸ਼ਟ ਸਹਿ ਕੇ ਉਸ ਨੂੰ ਜਿਵਾਉਂਦੀ ਰਹੀ।
ਰਮ੍ਯੋਨਸੋਸ੍ਰਾਪ੍ਰਯੋਤਬਰਿਸਿਭਰਿ॥
(ਜਦ) ਉਸ ਨੇ ਰਮਣ ਨਾ ਕੀਤਾ, ਤਾਂ ਕ੍ਰੋਧਿਤ ਹੋ ਕੇ ਸ੍ਰਾਪ ਦੇ ਦਿੱਤਾ।
ਪਿਤਾਭਏਇਹਭਾਤਿਸੁਨਾਯੋ॥
ਫਿਰ (ਉਸ ਨੇ ਆਪਣੇ) ਪਿਤਾ ਨੂੰ ਇਸ ਤਰ੍ਹਾਂ ਸੁਣਾਇਆ,
ਦੇਵਰਾਜਇਹਕਚਹਿਪਠਾਯੋ॥੧੩॥
ਇਸ ਕਚ ਨੂੰ ਦੇਵਰਾਜ ਨੇ ਭੇਜਿਆ ਹੈ ॥੧੩॥
ਤਾਤਬਾਤਕਹੋਮੈਸੋਕਰੋ॥
ਹੇ ਪਿਤਾ ਜੀ! ਜੋ ਗੱਲ ਮੈਂ ਕਹਿੰਦੀ ਹਾਂ, ਉਹੀ ਕਰੋ।
ਮੰਤ੍ਰਸਜੀਵਨਇਹਨਨੁਸਰੋ॥
ਇਸ ਨੂੰ ਸੰਜੀਵਨੀ ਮੰਤ੍ਰ ਦਾ ਅਧਿਕਾਰੀ ਨਾ ਬਣਾਓ।
ਜਬਇਹਸੀਖਿਮੰਤ੍ਰਕਹਜੈਹੈ॥
ਜਦ ਇਹ ਮੰਤ੍ਰ ਸਿਖ ਕੇ ਜਾਏਗਾ
ਦੇਵਰਾਜਫਿਰਿਹਾਥਨਐਹੈ॥੧੪॥
ਤਾਂ ਦੇਵਰਾਜ (ਇੰਦਰ) ਹੱਥ ਨਹੀਂ ਆਵੇਗਾ ॥੧੪॥
ਮੰਤ੍ਰਨਫੁਰੈਸ੍ਰਾਪਇਹਦੀਜੈ॥
ਇਸ ਨੂੰ ਸ੍ਰਾਪ ਦਿਓ (ਕਿ ਸਮੇਂ ਸਿਰ ਇਸ ਨੂੰ) ਮੰਤ੍ਰ ਨਾ ਫੁਰੇ।
ਮੇਰੋਬਚਨਮਾਨਿਪਿਤੁਲੀਜੈ॥
ਹੇ ਪਿਤਾ ਜੀ! ਮੇਰੀ ਗੱਲ ਮੰਨ ਲਵੋ।
ਭੇਦਅਭੇਦਕਛੁਸੁਕ੍ਰਨਪਾਯੋ॥
ਸ਼ੁਕ੍ਰਾਚਾਰੀਆ ਭੇਦ ਅਭੇਦ ਨੂੰ ਨਾ ਸਮਝ ਸਕਿਆ
ਮੰਤ੍ਰਨਿਫਲਕੋਸ੍ਰਾਪੁਦਿਵਾਯੋ॥੧੫॥
ਅਤੇ ਮੰਤ੍ਰ ਦੇ ਨਿਸਫਲ ਹੋਣ ਦਾ ਸ੍ਰਾਪ ਦੇ ਦਿੱਤਾ ॥੧੫॥
ਤਾਹਿਮਰੇਬਹੁਬਾਰਜਿਯਾਯੋ॥
ਉਸ (ਕਚ) ਨੂੰ ਮਰੇ ਹੋਇਆਂ (ਪਹਿਲਾਂ) ਬਹੁਤ ਵਾਰ ਜੀਵਿਤ ਕਰਵਾਇਆ।
ਤਬਸ੍ਰਾਪ੍ਰਯੋਜਬਭੋਗਨਪਾਯੋ॥
ਪਰ ਜਦ ਉਸ ਨੇ ਸੰਯੋਗ ਨਾ ਕੀਤਾ, ਤਦ ਸ੍ਰਾਪ ਦੇ ਦਿੱਤਾ।
ਤ੍ਰਿਯਚਰਿਤ੍ਰਗਤਿਕਿਨੂੰਨਪਾਈ॥
ਇਸਤਰੀ ਦੇ ਚਰਿਤ੍ਰ ਦੀ ਗਤੀ ਨੂੰ ਕਿਸੇ ਨੇ ਨਹੀਂ ਸਮਝਿਆ।
ਜਿਨਿਬਿਧਨੈਇਹਨਾਰਿਬਨਾਈ॥੧੬॥
(ਉਹ ਵੀ ਨਹੀਂ ਸਮਝ ਸਕਿਆ) ਜਿਸ ਵਿਧਾਤਾ ਨੇ ਇਸ ਇਸਤਰੀ ਨੂੰ ਬਣਾਇਆ ਹੈ ॥੧੬॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਇਕੀਸਚਰਿਤ੍ਰਸਮਾਪਤਮਸਤੁਸੁਭਮਸਤੁ॥੩੨੧॥੬੦੫੯॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੨੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੨੧॥੬੦੫੯॥ ਚਲਦਾ॥
ਚੌਪਈ॥
ਚੌਪਈ:
ਸੁਨੁਪ੍ਰਭੁਔਰਬਖਾਨੋਕਥਾ॥
ਹੇ ਰਾਜਨ! ਸੁਣੋ, (ਮੈਂ) ਇਕ ਹੋਰ ਕਥਾ ਕਹਿੰਦਾ ਹਾਂ,
ਐਹੈਚਿਤਹਮਾਰੇਜਥਾ॥
ਜਿਵੇਂ ਕਿ ਉਹ ਮੇਰੇ ਚਿਤ ਵਿਚ ਆਈ ਹੈ।
ਛਜਕਰਨਨਕੋਦੇਸਬਸਤਜਹ॥
ਜਿਥੇ ਛਜਕਰਨਾਂ ਦਾ ਦੇਸ ਵਸਦਾ ਸੀ,
ਸੁਛਬਿਕੇਤੁਇਕਹੁਤੋਨ੍ਰਿਪਤਿਤਹ॥੧॥
ਉਥੇ ਇਕ ਸੁਛਬਿ ਕੇਤੁ ਨਾਂ ਦਾ ਰਾਜਾ ਹੁੰਦਾ ਸੀ ॥੧॥
ਅਚਰਜਦੇਤਾਕੇਇਕਨਾਰੀ॥
ਉਸ ਦੇ (ਘਰ) ਅਚਰਜ ਦੇ (ਦੇਈ) ਨਾਂ ਦੀ ਇਕ ਇਸਤਰੀ ਸੀ।
ਕਨਕਅਵਟਿਸਾਚੇਜਨੁਢਾਰੀ॥
(ਇੰਜ ਲਗਦਾ ਸੀ) ਮਾਨੋ ਸੋਨੇ ਨੂੰ ਪੰਘਾਰ ਕੇ ਸੰਚੇ ਵਿਚ ਢਾਲੀ ਗਈ ਹੋਵੇ।
ਸ੍ਰੀਮਕਰਾਛਮਤੀਦੁਹਿਤਾਤਿਹ॥
ਉਸ ਦੀ ਮਕਰਾਛ ਮਤੀ ਨਾਂ ਦੀ ਪੁੱਤਰੀ ਸੀ
ਛੀਨਿਕਰੀਸਸਿਅੰਸਸਕਲਜਿਹ॥੨॥
ਜਿਸ ਨੇ ਚੰਦ੍ਰਮਾ ਦੀਆਂ ਕਲਾਵਾਂ ਨੂੰ ਖੋਹ ਲਿਆ ਹੋਇਆ ਸੀ ॥੨॥
ਜਬਬਰਜੋਗਭਈਵਹੁਦਾਰਾ॥
ਜਦ ਉਹ ਰਾਜ ਕੁਮਾਰੀ ਵਰ ਦੇ ਯੋਗ ਹੋਈ
ਸਾਹੁਪੂਤਤਨਕਿਯਾਪ੍ਯਾਰਾ॥
ਤਾਂ ਉਸ ਨੇ (ਇਕ) ਸ਼ਾਹ ਦੇ ਪੁੱਤਰ ਨਾਲ ਪ੍ਰੇਮ ਕਰ ਲਿਆ।
ਕਾਮਕੇਲਤਿਹਸਾਥਕਮਾਵੈ॥
ਉਸ ਨਾਲ (ਉਹ) ਕਾਮ-ਕੇਲ ਕਰਦੀ
ਭਾਤਿਅਨਿਕਤਨਤਾਹਿਰਿਝਾਵੈ॥੩॥
ਅਤੇ ਅਨੇਕ ਤਰ੍ਹਾਂ ਨਾਲ ਉਸ ਨੂੰ ਪ੍ਰਸੰਨ ਕਰਦੀ ਸੀ ॥੩॥
ਨ੍ਰਿਪਤਨਭੇਦਕਿਸੂਨਰਭਾਖਾ॥
ਕਿਸੇ ਬੰਦੇ ਨੇ ਰਾਜੇ ਨੂੰ ਇਹ ਭੇਦ ਦਸ ਦਿੱਤਾ।
ਤਬਤੇਤਾਹਿਧਾਮਅਸਿਰਾਖਾ॥
ਤਦ ਤੋਂ (ਰਾਜੇ ਨੇ) ਉਸ ਨੂੰ ਅਜਿਹੇ ਘਰ ਵਿਚ ਰਖਿਆ
ਜਹਾਨਪੰਛੀਕਰੈਪ੍ਰਵੇਸਾ॥
ਜਿਥੇ ਪੰਛੀ ਵੀ ਪ੍ਰਵੇਸ਼ ਨਾ ਕਰ ਸਕੇ
ਜਾਇਨਜਹਾਪਵਨਕੋਵੇਸਾ॥੪॥
ਅਤੇ ਜਿਥੇ ਪੌਣ ਵੀ ਨਾ ਜਾ ਸਕੇ ॥੪॥
ਕੁਅਰਿਮਿਤ੍ਰਬਿਨੁਬਹੁਦੁਖੁਪਾਯੋ॥
ਰਾਜ ਕੁਮਾਰੀ ਨੇ ਪ੍ਰੀਤਮ ਤੋਂ ਬਿਨਾ ਬਹੁਤ ਦੁਖ ਪਾਇਆ।
ਬੀਰਹਾਕਿਇਕਨਿਕਟਬੁਲਾਯੋ॥
(ਉਸ ਨੇ ਬਵੰਜਾ ਬੀਰਾਂ ਵਿਚੋਂ) ਇਕ ਨੂੰ ਆਵਾਜ਼ ਦੇ ਕੇ ਕੋਲ ਬੁਲਾਇਆ।
ਤਾਸੌਕਹਾਤਹਾਤੁਮਜਾਈ॥
ਉਸ ਨੂੰ ਕਿਹਾ ਕਿ ਤੂੰ ਉਥੇ ਜਾ
ਲ੍ਯਾਹੁਸਜਨਕੀਖਾਟਿਉਚਾਈ॥੫॥
ਅਤੇ ਸੱਜਨ ਦੀ ਮੰਜੀ ਚੁਕ ਕੇ ਲੈ ਆ ॥੫॥
ਸੁਨਤਬਚਨਤਹਬੀਰਸਿਧਯੋ॥
(ਰਾਜ ਕੁਮਾਰੀ ਦਾ) ਬਚਨ ਸੁਣ ਕੇ ਉਹ ਬੀਰ ਚਲਾ ਗਿਆ
ਖਾਟਉਚਾਇਲ੍ਯਾਵਤਭਯੋ॥
ਅਤੇ (ਸੱਜਨ ਸਮੇਤ) ਮੰਜੀ ਨੂੰ ਚੁਕ ਕੇ ਲੈ ਆਇਆ।
ਕਾਮਭੋਗਕਰਿਕੁਅਰਿਕੁਅਰਸੰਗ॥
ਰਾਜ ਕੁਮਾਰੀ ਨੇ ਕੁਮਾਰ ਨਾਲ ਕਾਮ ਭੋਗ ਕੀਤਾ