ਪਹੁਚਾਯੋਗ੍ਰਿਹਤਾਹਿਤਿਸੀਢੰਗ॥੬॥
ਅਤੇ ਉਸ ਨੂੰ ਉਸੇ ਢੰਗ ਨਾਲ ਘਰ ਵਾਪਸ ਪਹੁੰਚਾ ਦਿੱਤਾ ॥੬॥
ਦੋਹਰਾ॥
ਦੋਹਰਾ:
ਏਕਦਿਵਸਤਾਕੌਪਿਤਾਗਯੋਸੁਤਾਕੇਗ੍ਰੇਹ॥
ਇਕ ਦਿਨ ਰਾਜ ਕੁਮਾਰੀ ਦਾ ਪਿਤਾ ਪੁੱਤਰੀ ਦੇ ਘਰ ਗਿਆ।
ਸੇਜਦੇਖਿਕਰਿਦਲਮਲੀਚਿਤਮਹਿਬਢਾਸੰਦੇਹ॥੭॥
ਸੇਜ ਨੂੰ ਮਧੋਲਿਆ ਹੋਇਆ ਵੇਖ ਕੇ ਮਨ ਵਿਚ ਸ਼ਕ ਪੈਦਾ ਹੋਇਆ ॥੭॥
ਚੌਪਈ॥
ਚੌਪਈ:
ਚਿੰਤਾਤੁਰਘਰਕੋਫਿਰਿਆਯੋ॥
ਚਿੰਤਾਵਾਨ ਹੋ ਕੇ ਘਰ ਨੂੰ ਪਰਤ ਆਇਆ
ਸਹਿਰਢੰਢੋਰਾਐਸਦਿਲਾਯੋ॥
ਅਤੇ ਸ਼ਹਿਰ ਵਿਚ ਇਸ ਤਰ੍ਹਾਂ ਦਾ ਢੰਢੋਰਾ ਪਿਟਵਾ ਦਿੱਤਾ
ਜੇਕੋਈਪੁਹਪਖਰੀਦਨਆਵੈ॥
ਕਿ ਜੇ ਕੋਈ ਫੁਲ ਖਰੀਦਣ ਲਈ ਆਵੇ
ਮੁਹਿਨਿਰਖੇਬਿਨੁਲੇਨਨਪਾਵੈ॥੮॥
ਤਾਂ ਮੇਰੇ ਵੇਖੇ ਬਿਨਾ ਲੈ ਨਾ ਸਕੇ ॥੮॥
ਪੁਹਪਨਸਮੈਬਿਕਨਜਬਭਯੋ॥
ਜਦ ਫੁਲਾਂ ਦੇ ਵਿਕਣ ਦਾ ਸਮਾਂ ਹੋਇਆ,
ਤਬਤਹਨ੍ਰਿਪਤਿਬਿਲੋਕਨਅਯੋ॥
ਤਾਂ ਰਾਜਾ ਉਥੇ ਵੇਖਣ ਲਈ ਆਇਆ।
ਜੋਗੀਏਕਤਹਾਤਬਆਯੋ॥
ਤਦ ਉਥੇ ਇਕ ਜੋਗੀ ਆਇਆ
ਪੁਹਪਪਾਚਮਨਮੋਲਚੁਕਾਯੋ॥੯॥
(ਅਤੇ ਉਸ ਨੇ) ਪੰਜ ਮਣ ਫੁਲਾਂ ਦਾ ਮੁਲ ਤਾਰਿਆ ॥੯॥
ਆਇਸੁਫੂਲਮੋਲਲੈਗਯੋ॥
(ਉਹ ਜੋਗੀ) ਆ ਕੇ ਫੁਲ ਮੁੱਲ ਲੈ ਗਿਆ।
ਪਾਛੋਗਹਤਨ੍ਰਿਪਤਿਤਿਹਭਯੋ॥
ਰਾਜੇ ਨੇ ਉਸ ਦਾ ਪਿਛਾ ਕਰਨਾ ਸ਼ੁਰੂ ਕਰ ਦਿੱਤਾ।
ਜਾਤਜਾਤਦੋਊਗਏਗਹਿਰਬਨ॥
ਚਲਦੇ ਚਲਦੇ ਦੋਵੇਂ ਸੰਘਣੇ ਬਨ ਵਿਚ ਪਹੁੰਚ ਗਏ,
ਜਹਲਖਿਜਾਤਤੀਸਰੋਮਨੁਖਨ॥੧੦॥
ਜਿਥੇ ਕੋਈ ਤੀਜਾ ਮਨੁੱਖ ਦਿਖਾਈ ਨਹੀਂ ਦਿੰਦਾ ਸੀ ॥੧੦॥
ਤਬਜੋਗੀਸਰਜਟਾਉਘਾਰੀ॥
ਤਦ ਜੋਗੀ ਨੇ ਸਿਰ ਦੀਆਂ ਜਟਾਵਾਂ ਖੋਲ੍ਹ ਦਿੱਤੀਆ।
ਤਿਨਭੀਤਰਤੇਨਾਰਿਨਿਕਾਰੀ॥
ਉਨ੍ਹਾਂ ਵਿਚੋਂ ਇਕ ਇਸਤਰੀ ਕਢੀ।
ਭਾਤਿਭਾਤਿਤਾਸੌਰਤਿਕਰਿਕੈ॥
ਉਸ ਨਾਲ ਭਾਂਤ ਭਾਂਤ ਦੀ ਰਤੀ-ਕ੍ਰੀੜਾ ਕੀਤੀ
ਸੋਯੋਤਾਪਮਦਨਕੌਹਰਿਕੈ॥੧੧॥
ਕਾਮ ਦੇ ਤਾਪ ਨੂੰ ਦੂਰ ਕਰ ਕੇ ਸੌਂ ਗਿਆ ॥੧੧॥
ਜਬਹੀਸੋਇਸੰਨ੍ਯਾਸੀਗਯੋ॥
ਜਦੋਂ ਹੀ ਸੰਨਿਆਸੀ ਸੌਂ ਗਿਆ
ਜੂਤਜਟਨਤਿਹਨਾਰਿਛੁਰਯੋ॥
ਤਾਂ ਉਸ ਇਸਤਰੀ ਨੇ ਜਟਾਵਾਂ ਦਾ ਜੂੜਾ ਖੋਲ੍ਹਿਆ।
ਤਹਤੇਪੁਰਖਏਕਤਿਹਕਾਢਾ॥
ਉਸ ਵਿਚੋਂ ਉਸ ਨੇ ਇਕ ਪੁਰਸ਼ ਨੂੰ ਕਢਿਆ
ਕਾਮਭੋਗਤਾਸੌਕਰਿਗਾਢਾ॥੧੨॥
ਅਤੇ ਉਸ ਨਾਲ ਖ਼ੂਬ ਕਾਮ-ਕ੍ਰੀੜਾ ਕੀਤੀ ॥੧੨॥
ਨ੍ਰਿਪਠਾਢੋਤਿਹਚਰਿਤਨਿਹਾਰਾ॥
ਰਾਜੇ ਨੇ ਖੜੋ ਕੇ ਇਹ ਸਾਰਾ ਚਰਿਤ੍ਰ ਵੇਖਿਆ
ਜੋਰਿਹਾਥਜੋਗਿਯਹਿਉਚਾਰਾ॥
ਅਤੇ ਹੱਥ ਜੋੜ ਕੇ ਜੋਗੀ ਨੂੰ ਕਹਿਣ ਲਗਾ,
ਮੋਗ੍ਰਿਹਕਾਲਕ੍ਰਿਪਾਕਰਿਐਯੋ॥
ਮੇਰੇ ਘਰ ਕਲ ਕ੍ਰਿਪਾ ਕਰ ਕੇ ਆਓ।
ਜਥਾਸਕਤਿਭੋਜਨਕਰਿਜੈਯੋ॥੧੩॥
ਯਥਾਸ਼ਕਤੀ ਭੋਜਨ ਜੇਵਨ ਕਰੋ ॥੧੩॥
ਪ੍ਰਾਤਗਯੋਸੰਨ੍ਯਾਸੀਤਿਹਘਰ॥
(ਅਗਲੇ ਦਿਨ) ਸਵੇਰੇ ਸ਼ਰੀਰ ਉਤੇ ਭਗਵਾ ਭੇਸ ਧਾਰਨ ਕਰ ਕੇ
ਭਗਵਾਭੇਸਸਕਲਤਨਮੈਧਰਿ॥
ਸੰਨਿਆਸੀ ਉਸ (ਰਾਜੇ) ਦੇ ਘਰ ਗਿਆ।
ਭਾਤਿਭਾਤਿਤਨਪ੍ਰਭਾਬਨਾਈ॥
ਉਸ ਨੇ ਭਾਂਤ ਭਾਂਤ ਨਾਲ ਆਪਣੇ ਸ਼ਰੀਰ ਦੀ ਪ੍ਰਭੁਤਾ ਨੂੰ ਬਣਾਇਆ ਹੋਇਆ ਸੀ
ਮਹਾਧਰਮਸੋਜਨਿਯੋਜਾਈ॥੧੪॥
ਤਾਂ ਜੋ ਮਹਾਨ ਧਰਮੀ ਵਜੋਂ ਜਾਣਿਆ ਜਾ ਸਕੇ ॥੧੪॥
ਸੰਨ੍ਯਾਸੀਕਹਨ੍ਰਿਪਆਗੇਧਰਿ॥
ਸੰਨਿਆਸੀ ਨੂੰ ਅਗੇ ਕਰ ਕੇ
ਦੁਹਿਤਾਕੇਰਾਜਾਆਯੋਘਰ॥
ਰਾਜਾ ਪੁੱਤਰੀ ਦੇ ਘਰ ਆਇਆ।
ਤੀਨਥਾਲਭੋਜਨਕੇਭਰਿਕੈ॥
ਭੋਜਨ ਦੇ ਤਿੰਨ ਥਾਲ ਭਰ ਕੇ
ਆਗੇਰਾਖੇਬਚਨਉਚਰਿਕੈ॥੧੫॥
(ਉਸ ਸੰਨਿਆਸੀ ਦੇ) ਅਗੇ ਰਖੇ ਅਤੇ (ਖਾਣ ਲਈ) ਕਿਹਾ ॥੧੫॥
ਇਹਬਿਧਿਬਚਨਕਹੇਸੰਨ੍ਯਾਸੀ॥
ਸੰਨਿਆਸੀ ਨੇ (ਅਗੋਂ) ਇਸ ਤਰ੍ਹਾਂ ਕਿਹਾ,
ਕਹਾਕਰਤਹੈਮੁਹਿਤਨਹਾਸੀ॥
ਤੁਸੀਂ ਮੇਰੇ ਨਾਲ ਹਾਸੀ ਕਿਉਂ ਕਰ ਰਹੇ ਹੋ।
ਏਕਮਨੁਛਹੌਇਤਨੌਭੋਜਨ॥
(ਮੈਂ) ਇਕ ਮਨੁੱਖ ਹਾਂ ਅਤੇ ਇਤਨਾ ਭੋਜਨ
ਖਾਯੋਜਾਇਕਵਨਬਿਧਿਮੋਤਨ॥੧੬॥
ਮੈਂ ਕਿਸ ਤਰ੍ਹਾਂ ਖਾ ਸਕਾਂਗਾ ॥੧੬॥
ਏਕਥਾਰਭੋਜਨਤੁਮਕਰੋ॥
(ਰਾਜੇ ਨੇ ਉੱਤਰ ਦਿੱਤਾ) ਇਕ ਥਾਲ ਦਾ ਭੋਜਨ ਤੁਸੀਂ ਕਰੋ।
ਦੁਤਿਯਜਟਨਮੈਤਿਹਅਨਸਰੋ॥
ਦੂਜਾ ਥਾਲ ਜਟਾਵਾਂ (ਵਿਚਲੇ) ਬੰਦੇ ਵਾਸਤੇ ਵਰਤੋ।
ਜਿਹਤਿਹਭਾਤਿਜਟਾਛੁਰਵਾਇ॥
ਜਿਵੇਂ ਕਿਵੇਂ ਜਟਾਵਾਂ ਨੂੰ ਖੋਲ੍ਹ ਕੇ
ਤਹਤੇਨਾਰਿਨਿਕਾਸੀਰਾਇ॥੧੭॥
ਉਨ੍ਹਾਂ ਵਿਚੋਂ ਰਾਜੇ ਨੇ ਇਸਤਰੀ ਨੂੰ ਕਢਿਆ ॥੧੭॥
ਤ੍ਰਿਤਿਯਥਾਰਆਗੇਤਿਹਰਾਖਾ॥
ਰਾਜੇ ਨੇ ਤੀਜਾ ਥਾਲ ਉਸ ਦੇ ਅਗੇ ਰਖਿਆ
ਬਿਹਸਿਬਚਨਤਾਸੌਨ੍ਰਿਪਭਾਖਾ॥
ਅਤੇ ਹਸ ਕੇ ਉਸ ਨੂੰ ਕਿਹਾ
ਕੇਸਫਾਸਤੇਪੁਰਖਨਿਕਾਰਹੁ॥
ਕਿ ਕੇਸਾਂ ਦੇ ਜੂੜੇ ਤੋਂ ਪੁਰਸ਼ ਨੂੰ ਕਢੋ