ਯਹਭੋਜਨਤੁਮਤਾਕਹਖ੍ਵਾਰਹੁ॥੧੮॥
ਅਤੇ ਇਹ ਭੋਜਨ ਉਸ ਨੂੰ ਖਵਾਓ ॥੧੮॥
ਜਿਹਤਿਹਬਿਧਿਤਾਕੋਸੁਨਿਕਾਰਿਯੋ॥
(ਰਾਜੇ ਨੇ) ਜਿਵੇਂ ਕਿਵੇਂ ਕਰ ਕੇ ਉਸ ਨੂੰ ਕਢਿਆ
ਬਹੁਰਿਸੁਤਾਸੌਬਚਨਉਚਾਰਿਯੋ॥
ਅਤੇ ਫਿਰ ਪੁੱਤਰੀ ਨੂੰ ਕਿਹਾ,
ਤੀਨਥਾਰਅਗੇਤਿਹਰਾਖੇ॥
ਇਨ੍ਹਾਂ ਦੇ ਅਗੇ ਤਿੰਨੋ ਥਾਲ ਰਖੇ
ਤੀਨੋਭਖਹੁਯਾਹਿਬਿਧਿਭਾਖੇ॥੧੯॥
ਅਤੇ ਤਿੰਨੋ (ਇਸ ਭੋਜਨ ਨੂੰ) ਖਾਓ, ਇਸ ਤਰ੍ਹਾਂ ਕਿਹਾ ॥੧੯॥
ਦੁਹਕਰਕਰਮਲਖਿਯੋਪਿਤਕੋਜਬ॥
ਜਦ ਆਪਣੇ ਪਿਤਾ ਦੇ ਇਸ ਔਖੇ ਕੰਮ ਨੂੰ ਵੇਖਿਆ,
ਚਕ੍ਰਿਤਭਈਚਿਤਮਾਝਕੁਅਰਿਤਬ॥
ਤਦ ਰਾਜ ਕੁਮਾਰੀ (ਆਪਣੇ) ਮਨ ਵਿਚ ਬਹੁਤ ਹੈਰਾਨ ਹੋਈ।
ਜਾਰਸਹਿਤਵਹਬੀਰਬੁਲਾਯੋ॥
ਉਸ ਨੇ ਯਾਰ ਸਮੇਤ ਉਸ ਬੀਰ ਨੂੰ ਬੁਲਾਇਆ
ਆਪਨਸਹਿਤਭੋਜਵਹਖਾਯੋ॥੨੦॥
ਅਤੇ ਆਪਣੇ ਸਮੇਤ ਉਹ ਭੋਜਨ ਖਾਇਆ ॥੨੦॥
ਤ੍ਰਾਸਚਿਤਮੈਅਧਿਕਬਿਚਾਰਾ॥
ਉਸ ਨੇ ਮਨ ਵਿਚ ਬਹੁਤ ਡਰ ਮੰਨਿਆ
ਇਨਰਾਜੈਸਭਚਰਿਤਨਿਹਾਰਾ॥
ਕਿ ਰਾਜੇ ਨੇ ਇਸ ਸਾਰੇ ਚਰਿਤ੍ਰ ਨੂੰ ਵੇਖ ਲਿਆ ਹੈ।
ਕਵਨਉਪਾਇਆਜੁਹ੍ਯਾਂਕਰਿਯੈ॥
ਇਥੇ ਅਜ ਕਿਹੜਾ ਉਪਾ ਕੀਤਾ ਜਾਏ।
ਕਛੁਕਖੇਲਿਕਰਿਚਰਿਤਨਿਕਰਿਯੈ॥੨੧॥
ਕੋਈ ਚਰਿਤ੍ਰ ਖੇਡ ਕੇ (ਛਲ ਨਾਲ) ਨਿਕਲ ਚਲੀਏ ॥੨੧॥
ਬੀਰਹਾਕਿਅਸਮੰਤ੍ਰਉਚਾਰਾ॥
(ਉਸ ਨੇ) ਬੀਰ ਨੂੰ ਬੁਲਾ ਕੇ ਇਹ ਸਲਾਹ ਕੀਤੀ
ਪਿਤਜੁਤਅੰਧਤਿਨੈਕਰਿਡਾਰਾ॥
ਅਤੇ ਪਿਤਾ ਸਹਿਤ ਉਸ ਨੂੰ ਅੰਨ੍ਹਾ ਕਰ ਦਿੱਤਾ।
ਗਈਮਿਤ੍ਰਕੇਸਾਥਨਿਕਰਿਕਰਿ॥
(ਉਹ) ਆਪਣੇ ਮਿਤਰ ਨਾਲ ਨਿਕਲ ਗਈ।
ਭੇਦਸਕਾਨਹਿਕਿਨੂੰਬਿਚਰਿਕਰਿ॥੨੨॥
ਇਸ ਭੇਦ ਨੂੰ ਕੋਈ ਵੀ ਵਿਚਾਰ ਨਾ ਸਕਿਆ ॥੨੨॥
ਅੰਧਭਏਤੇਲੋਗਸਭੈਜਬ॥
ਜਦ ਉਹ ਸਾਰੇ ਲੋਕ ਅੰਨ੍ਹੇ ਹੋ ਗਏ,
ਇਹਬਿਧਿਬਚਨਬਖਾਨਾਨ੍ਰਿਪਤਬ॥
ਤਦ ਰਾਜੇ ਨੇ ਇਸ ਤਰ੍ਹਾਂ ਕਿਹਾ,
ਆਛਿਬੈਦਕੋਊਲੇਹੁਬੁਲਾਇ॥
ਕਿਸੇ ਚੰਗੇ ਵੈਦ ਨੂੰ ਬੁਲਾ ਲਵੋ
ਜੋਆਖਿਨਕੋਕਰੇਉਪਾਇ॥੨੩॥
ਜੋ ਅੱਖਾਂ ਦਾ ਇਲਾਜ ਕਰੇ ॥੨੩॥
ਦੁਹਿਤਾਬੈਦਭੇਸਤਹਧਰਿਕੈ॥
(ਤਦ) ਰਾਜ ਕੁਮਾਰੀ ਨੇ ਆਪ ਹੀ ਵੈਦ ਦਾ ਭੇਸ ਧਾਰਨ ਕੀਤਾ
ਰੋਗਨ੍ਰਿਪਤਿਅਖਿਅਨਕੌਹਰਿਕੈ॥
ਅਤੇ ਪਿਤਾ ਦੀਆਂ ਅੱਖੀਆਂ ਦਾ ਰੋਗ ਦੂਰ ਕੀਤਾ।
ਮਾਗਿਲਯੋਪਿਤਤੇਸੋਈਪਤਿ॥
(ਪਿਤਾ ਦੇ ਪ੍ਰਸੰਨ ਹੋਣ ਤੇ) ਪਿਤਾ ਪਾਸੋਂ ਉਹੀ ਪਤੀ ਮੰਗ ਲਿਆ,
ਖਚਿਤਹੁਤੀਜਾਕੇਭੀਤਰਮਤਿ॥੨੪॥
ਜਿਸ ਵਿਚ ਉਸ ਦੀ ਬੁੱਧੀ ਮਗਨ ਸੀ ॥੨੪॥
ਇਹਛਲਬਰਿਯੋਬਾਲਪਤਿਤੌਨੇ॥
ਇਸ ਛਲ ਨਾਲ ਕੁਮਾਰੀ ਨੇ (ਉਹ) ਪਤੀ ਪ੍ਰਾਪਤ ਕਰ ਲਿਆ
ਮਨਮਹਿਚੁਭਿਯੋਚਤੁਰਿਕੈਜੌਨੇ॥
ਜੋ ਉਸ ਚਤੁਰਾ ਦੇ ਮਨ ਵਿਚ ਚੁਭਿਆ ਹੋਇਆ ਸੀ।
ਇਨਇਸਤ੍ਰਿਨਕੇਚਰਿਤਅਪਾਰਾ॥
ਇਨ੍ਹਾਂ ਇਸਤਰੀਆਂ ਦੇ ਚਰਿਤ੍ਰ ਅਪਾਰ ਹਨ।
ਸਜਿਪਛੁਤਾਨ੍ਰਯੋਇਨਕਰਤਾਰਾ॥੨੫॥
ਇਨ੍ਹਾਂ ਨੂੰ ਸਿਰਜ ਕੇ ਕਰਤਾਰ (ਵਿਧਾਤਾ) ਵੀ ਪਛਤਾਇਆ ਹੈ ॥੨੫॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਬਾਈਸਚਰਿਤ੍ਰਸਮਾਪਤਮਸਤੁਸੁਭਮਸਤੁ॥੩੨੨॥੬੦੮੪॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੨੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੨੨॥੬੦੮੪॥ ਚਲਦਾ॥
ਚੌਪਈ॥
ਚੌਪਈ:
ਭਦ੍ਰਸੈਨਰਾਜਾਇਕਅਤਿਬਲ॥
ਭਦ੍ਰ ਸੈਨ ਨਾਂ ਦਾ ਇਕ ਬਲਵਾਨ ਰਾਜਾ ਸੀ
ਅਰਿਅਨੇਕਜੀਤੇਜਿਨਦਲਮਲਿ॥
ਜਿਸ ਨੇ ਅਨੇਕ ਵੈਰੀ ਮਿਧ ਕੇ ਜਿਤ ਲਏ ਸਨ।
ਸਹਿਰਭੇਹਰਾਮੈਅਸਥਾਨਾ॥
ਉਸ ਦਾ ਸਥਾਨ ਭੇਹਰਾ ਸ਼ਹਿਰ ਵਿਚ ਸੀ
ਜਿਨਕੌਭਰਤਦੰਡਨ੍ਰਿਪਨਾਨਾ॥੧॥
ਅਤੇ ਉਸ ਨੂੰ ਅਨੇਕ ਰਾਜੇ ਕਰ ਦਿੰਦੇ ਸਨ ॥੧॥
ਕੁਮਦਨਿਦੇਤਾਕੇਘਰਨਾਰੀ॥
ਕੁਮਦਨਿ ਦੇ (ਦੇਈ) ਨਾਂ ਦੀ ਉਸ ਦੇ ਘਰ ਇਸਤਰੀ ਸੀ।
ਆਪੁਜਨਕੁਜਗਦੀਸਸਵਾਰੀ॥
ਮਾਨੋ ਉਸ ਨੂੰ ਜਗਦੀਸ਼ ਨੇ ਆਪ ਸੰਵਾਰਿਆ ਹੋਵੇ।
ਤਾਕੀਜਾਤਨਪ੍ਰਭਾਉਚਾਰੀ॥
ਉਸ ਦੀ ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
ਫੂਲਰਹੀਜਨੁਕਰਿਫੁਲਵਾਰੀ॥੨॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਫੁਲਵਾੜੀ ਖਿੜੀ ਹੋਵੇ ॥੨॥
ਪ੍ਰਮੁਦਸੈਨਸੁਤਗ੍ਰਿਹਅਵਤਰਿਯੋ॥
(ਉਨ੍ਹਾਂ ਦੇ) ਘਰ ਪ੍ਰਮੁਦ ਸੈਨ ਨਾਂ ਦਾ ਪੁੱਤਰ ਪੈਦਾ ਹੋਇਆ।
ਮਦਨਰੂਪਦੂਸਰਜਨੁਧਰਿਯੋ॥
(ਲਗਦਾ ਸੀ ਕਿ) ਕਾਮ ਦੇਵ ਨੇ ਹੀ ਦੂਜਾ ਰੂਪ ਧਾਰਨ ਕੀਤਾ ਹੋਵੇ।
ਜਾਕੀਜਾਤਨਪ੍ਰਭਾਬਖਾਨੀ॥
ਉਸ ਦੀ ਖ਼ੂਬਸੂਰਤੀ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
ਅਟਿਕਰਹਤਲਖਿਰੰਕਰੁਰਾਨੀ॥੩॥
(ਉਸ ਨੂੰ) ਵੇਖ ਕੇ ਰੰਕ ਅਤੇ ਰਾਜ ਇਸਤਰੀਆਂ ਮੋਹਿਤ ਹੋ ਜਾਂਦੀਆਂ ਸਨ ॥੩॥
ਜਬਵਹਤਰੁਨਕੁਅਰਅਤਿਭਯੋ॥
ਜਦ ਉਹ ਰਾਜ ਕੁਮਾਰ ਭਰ ਜਵਾਨ ਹੋ ਗਿਆ
ਠੌਰਹਿਠੌਰਅਵਰਹ੍ਵੈਗਯੇ॥
ਤਾਂ ਵੇਖਦਿਆਂ ਵੇਖਦਿਆਂ ਹੋਰ ਦਾ ਹੋਰ ਹੋ ਗਿਆ।
ਬਾਲਪਨੇਕਿਤਗੀਰੀਆਈ॥
ਬਚਪਨ ਤੋਂ ਤਬਦੀਲੀ ਆ ਗਈ।
ਅੰਗਅੰਗਫਿਰੀਅਨੰਗਦੁਹਾਈ॥੪॥
ਅੰਗ ਅੰਗ ਵਿਚ ਕਾਮ ਦੇਵ ਨੇ ਦੁਹਾਈ ਫਿਰਾ ਦਿੱਤੀ ॥੪॥
ਤਹਇਕਸੁਤਾਸਾਹਕੀਅਹੀ॥
ਉਥੇ ਇਕ ਸ਼ਾਹ ਦੀ ਪੁੱਤਰੀ ਸੀ।