ਕੁਅਰਬਿਲੋਕਥਕਿਤਹ੍ਵੈਰਹੀ॥
ਉਹ ਕੁਮਾਰ ਨੂੰ ਵੇਖ ਕੇ ਨਿਢਾਲ ਹੋ ਗਈ।
ਹੌਸਮਿਲਨਕੀਹ੍ਰਿਦੈਬਢਾਈ॥
(ਉਸ ਨੂੰ) ਮਿਲਣ ਦੀ ਇੱਛਾ ਹਿਰਦੇ ਵਿਚ ਵਧਾ ਲਈ।
ਏਕਸਹਚਰੀਤਹਾਪਠਾਈ॥੫॥
ਇਕ ਸਖੀ ਉਸ (ਕੁਮਾਰ ਪਾਸ) ਭੇਜੀ ॥੫॥
ਸਖੀਕੁਅਰਤਨਬ੍ਰਿਥਾਜਨਾਈ॥
ਸਖੀ ਨੇ ਕੁਮਾਰ ਨੂੰ ਸਾਰੀ ਗੱਲ ਦਸੀ
ਸਾਹਸੁਤਾਤਵਹੇਰਿਲੁਭਾਈ॥
ਕਿ ਸ਼ਾਹ ਦੀ ਪੁੱਤਰੀ ਤੈਨੂੰ ਵੇਖ ਕੇ ਮੋਹਿਤ ਹੋ ਗਈ ਹੈ।
ਕਰਹੁਸਜਨਤਿਹਧਾਮਪਯਾਨਾ॥
ਹੇ ਸੱਜਨ! ਉਸ ਦੇ ਘਰ ਨੂੰ ਚਲੋ
ਭੋਗਕਰੋਵਾਸੌਬਿਧਿਨਾਨਾ॥੬॥
ਅਤੇ ਉਸ ਨਾਲ ਕਈ ਪ੍ਰਕਾਰ ਦੀ ਰਤੀ-ਕ੍ਰੀੜਾ ਕਰੋ ॥੬॥
ਦ੍ਵੈਹੈਗੇਇਹਨਗਰਖੁਦਾਈ॥
(ਕੁਮਾਰ ਨੇ ਸਖੀ ਹੱਥ ਸੁਨੇਹਾ ਭੇਜਿਆ ਕਿ) ਇਸ ਨਗਰ ਵਿਚ ਦੋ ਮੌਲਾਣੇ ('ਖੁਦਾਈ') ਹਨ।
ਤਿਨਦੁਹੂੰਅਨਮੌਰਾਰਿਬਢਾਈ॥
ਉਨ੍ਹਾਂ ਦੋਹਾਂ ਨੇ ਮੇਰੇ ਨਾਲ ਝਗੜਾ ਵਧਾਇਆ ਹੋਇਆ ਹੈ।
ਜੌਤੂਦੁਹੂੰਜਿਯਨਤੈਮਾਰੈ॥
ਜੇ ਤੂੰ ਉਨ੍ਹਾਂ ਦੋਹਾਂ ਨੂੰ ਜਾਨੋ ਮਾਰ ਦੇਵੇਂ,
ਬਹੁਰਿਹਮਾਰੋਸਾਥਬਿਹਾਰੈ॥੭॥
ਤਾਂ ਫਿਰ ਮੇਰੇ ਨਾਲ ਰਮਣ ਕਰੀਂ ॥੭॥
ਸੁਨਿਬਚਭੇਸਤੁਰਕਤ੍ਰਿਯਧਰਾ॥
(ਇਹ) ਗੱਲ ਸੁਣ ਕੇ ਕੁਮਾਰੀ ਨੇ ਤੁਰਕ ਦਾ ਭੇਸ ਧਾਰਨ ਕੀਤਾ
ਬਾਨਾਵਹੈਆਪਨੋਕਰਾ॥
ਅਤੇ ਆਪਣਾ ਉਹੀ ਬਾਣਾ ਬਣਾ ਲਿਆ।
ਗਹਿਕ੍ਰਿਪਾਨਤਿਹਕਿਯੋਪਯਾਨਾ॥
(ਉਸ ਨੇ) ਕ੍ਰਿਪਾਨ ਪਕੜ ਕੇ ਉਥੋਂ ਲਈ ਪ੍ਰਸਥਾਨ ਕੀਤਾ
ਜਹਾਨਿਮਾਜੀਪੜਤਦੁਗਾਨਾ॥੮॥
ਜਿਥੇ ਨਮਾਜ਼ੀ ਨਮਾਜ਼ ਪੜ੍ਹ ਰਹੇ ਸਨ ॥੮॥
ਜਬਹੀਪੜੀਨਿਮਾਜਤਿਨੋਸਬ॥
ਜਦ ਉਨ੍ਹਾਂ ਸਭ ਨੇ ਨਮਾਜ਼ ਪੜ੍ਹ ਲਈ
ਸਿਜਦਾਬਿਖੈਸੁਗਏਤੁਰਕਜਬ॥
ਅਤੇ ਜਦ (ਉਹ) ਤੁਰਕ ਸਿਜਦਾ (ਪ੍ਰਨਾਮ) ਕਰਨ ਲਗੇ।
ਤਬਇਹਘਾਤਭਲੀਕਰਿਪਾਈ॥
ਤਦ ਇਹ ਚੰਗਾ ਮੌਕਾ ਤਾੜ ਕੇ
ਕਾਟਿਮੂੰਡਦੁਹੂੰਅਨਕੇਆਈ॥੯॥
ਦੋਹਾਂ ਦੇ ਸਿਰ ਕਟ ਕੇ ਆ ਗਈ ॥੯॥
ਇਹਬਿਧਿਦੋਊਖੁਦਾਈਮਾਰੇ॥
ਇਸ ਤਰ੍ਹਾਂ ਦੋਵੇਂ ਮੌਲਾਣੇ ਮਾਰ ਦਿੱਤੇ
ਰਮੀਆਨਿਕਰਿਸਾਥਪ੍ਯਾਰੇ॥
ਅਤੇ ਪਿਆਰੇ ਨਾਲ ਆ ਕੇ ਰਮਣ ਕੀਤਾ।
ਭੇਦਅਭੇਦਨਕਿਨੀਬਿਚਾਰਾ॥
ਕਿਸੇ ਨੇ ਵੀ ਭੇਦ ਅਭੇਦ ਨਾ ਵਿਚਾਰਿਆ
ਕਿਨਹੀਦੁਸਟਕਹਿਯੋਇਨਮਾਰਾ॥੧੦॥
ਅਤੇ ਕਹਿੰਦੇ ਰਹੇ ਕਿ ਕਿਸੇ ਦੁਸ਼ਟ ਨੇ ਇਨ੍ਹਾਂ ਨੂੰ ਮਾਰਿਆ ਹੈ ॥੧੦॥
ਦੋਹਰਾ॥
ਦੋਹਰਾ:
ਮਾਰਿਖੁਦਾਇਨਦੁਹੂੰਕਹਬਰਿਯੋਆਨਿਕਰਮਿਤ॥
ਦੋਹਾਂ ਮੌਲਾਣਿਆਂ ਨੂੰ ਮਾਰ ਕੇ ਆਪਣੇ ਮਿਤਰ ਨੂੰ ਆ ਕੇ ਵਰਿਆ।
ਦੇਵਅਦੇਵਨਪਾਵਹੀਅਬਲਾਨਕੇਚਰਿਤ॥੧੧॥
ਦੇਵਤੇ ਅਤੇ ਦੈਂਤ ਇਸਤਰੀਆਂ ਦੇ ਚਰਿਤ੍ਰ ਨੂੰ ਨਹੀਂ ਸਮਝ ਸਕਦੇ ॥੧੧॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਤੇਈਸਚਰਿਤ੍ਰਸਮਾਪਤਮਸਤੁਸੁਭਮਸਤੁ॥੩੨੩॥੬੦੯੫॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੨੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੨੩॥੬੦੯੫॥ ਚਲਦਾ॥
ਚੌਪਈ॥
ਚੌਪਈ:
ਮੰਤ੍ਰੀਕਥਾਉਚਾਰਨਲਾਗਾ॥
ਮੰਤ੍ਰੀ (ਫਿਰ ਇਕ) ਕਥਾ ਦਾ ਉਚਾਰਨ ਕਰਨ ਲਗਾ
ਜਾਕੇਰਸਰਾਜਾਅਨੁਰਾਗਾ॥
ਜਿਸ ਦੇ ਰਸ ਵਿਚ ਰਾਜਾ ਮਗਨ ਸੀ।
ਸੂਰਤਿਸੈਨਨ੍ਰਿਪਤਿਇਕਸੂਰਤਿ॥
ਸੂਰਤ ਵਿਚ ਸੂਰਤਿ ਸੈਨ ਨਾਂ ਦਾ ਇਕ ਰਾਜਾ ਸੀ।
ਜਾਨੁਕਦੁਤਿਯਮੈਨਕੀਮੂਰਤਿ॥੧॥
ਮਾਨੋ ਕਾਮ ਦੇਵ ਦੀ ਦੂਜੀ ਮੂਰਤ ਹੋਵੇ ॥੧॥
ਅਛ੍ਰਾਦੇਇਸਦਨਤਿਹਨਾਰੀ॥
ਅਛ੍ਰਾ ਦੇਈ ਨਾਂ ਦੀ ਉਸ ਦੇ ਘਰ ਇਸਤਰੀ ਸੀ,
ਕਨਕਅਵਟਿਸਾਚੈਜਨਢਾਰੀ॥
ਮਾਨੋ ਸੋਨੇ ਨੂੰ ਪੰਘਾਰ ਕੇ ਸੰਚੇ ਵਿਚ ਢਾਲੀ ਗਈ ਹੋਵੇ।
ਅਪਸਰਮਤੀਸੁਤਾਤਿਹਸੋਹੈ॥
ਅਪਸਰ ਮਤੀ ਉਨ੍ਹਾਂ ਦੀ ਪੁੱਤਰੀ ਹੁੰਦੀ ਸੀ
ਸੁਰਨਰਨਾਗਅਸੁਰਮਨਮੋਹੈ॥੨॥
(ਜਿਸ ਨੂੰ ਵੇਖ ਕੇ) ਦੇਵਤੇ, ਮਨੁੱਖ, ਨਾਗ ਅਤੇ ਦੈਂਤ ਆਦਿ ਦੇ ਮਨ ਮੋਹੇ ਜਾਂਦੇ ਸਨ ॥੨॥
ਸੁਰਿਦਸੈਨਇਕਸਾਹਪੁਤ੍ਰਤਹ॥
ਉਥੇ ਸੁਰਿਦ ਸੈਨ ਨਾਂ ਦਾ ਇਕ ਸ਼ਾਹ ਦਾ ਪੁੱਤਰ ਸੀ
ਜਿਹਸਮਦੂਸਰਭਯੋਨਮਹਿਮਹ॥
ਜਿਸ ਵਰਗਾ ਧਰਤੀ ਉਤੇ ਕੋਈ ਦੂਜਾ ਨਹੀਂ ਹੋਇਆ।
ਰਾਜਸੁਤਾਤਿਹਊਪਰਅਟਕੀ॥
ਰਾਜ ਕੁਮਾਰੀ ਉਸ ਉਤੇ ਮੋਹਿਤ ਹੋ ਗਈ।
ਬਿਸਰਿਗਈਸਭਹੀਸੁਧਿਘਟਕੀ॥੩॥
(ਉਹ) ਸ਼ਰੀਰ ਦੀ ਸਾਰੀ ਸੁੱਧ ਬੁੱਧ ਭੁਲ ਗਈ ॥੩॥
ਚਤੁਰਿਸਹਚਰੀਤਹਾਪਠਾਈ॥
(ਰਾਜ ਕੁਮਾਰੀ ਨੇ ਇਕ) ਸਿਆਣੀ ਸਖੀ ਨੂੰ ਉਥੇ ਭੇਜਿਆ।
ਨਾਰਿਭੇਸਕਰਿਤਿਹਲੈਆਈ॥
(ਉਹ) ਉਸ ਨੂੰ ਨਾਰੀ ਦਾ ਭੇਸ ਬਣਾ ਕੇ ਉਥੇ ਲੈ ਆਈ।
ਜਬਵਹੁਤਰੁਨਤਰੁਨਿਯਹਿਪਾਯੋ॥
ਜਦ ਉਸ ਜਵਾਨ ਨੂੰ ਰਾਜ ਕੁਮਾਰੀ ਨੇ ਪ੍ਰਾਪਤ ਕੀਤਾ
ਭਾਤਿਭਾਤਿਭਜਿਗਰੇਲਗਾਯੋ॥੪॥
ਤਾਂ ਕਈ ਤਰ੍ਹਾਂ ਨਾਲ ਰਤੀ-ਕ੍ਰੀੜਾ ਕਰ ਕੇ (ਉਸ ਨੂੰ) ਗਲੇ ਨਾਲ ਲਗਾਇਆ ॥੪॥
ਭਾਤਿਭਾਤਿਕੇਆਸਨਲੈਕੈ॥
ਭਾਂਤ ਭਾਂਤ ਦੇ ਆਸਣ ਲੈ ਕੇ
ਭਾਤਿਭਾਤਿਤਨਚੁੰਬਨਕੈਕੈ॥
ਅਤੇ ਤਰ੍ਹਾਂ ਤਰ੍ਹਾਂ ਦੇ ਚੁੰਬਨ ਕਰ ਕੇ,
ਤਿਹਤਿਹਬਿਧਿਤਾਕੋਬਿਰਮਾਯੋ॥
ਉਸ ਨੂੰ ਅਨੇਕ ਢੰਗਾਂ ਨਾਲ ਭਰਮਾਇਆ
ਗ੍ਰਿਹਜੈਬੋਤਿਨਹੂੰਸੁਭੁਲਾਯੋ॥੫॥
ਕਿ ਉਸ ਨੂੰ ਘਰ ਜਾਣਾ ਭੁਲਾ ਦਿੱਤਾ ॥੫॥