ਸਖੀਭੇਸਕਹਧਾਰੇਰਹੈ॥
ਉਹ ਸਖੀ ਦਾ ਭੇਸ ਧਾਰੇ ਹੋਇਆਂ ਰਹਿੰਦਾ ਸੀ।
ਸੋਈਕਰੈਜੁਅਬਲਾਕਹੈ॥
ਉਹੀ ਕਰਦਾ ਜੋ ਰਾਜ ਕੁਮਾਰੀ ਚਾਹੁੰਦੀ ਸੀ।
ਰੋਜਭਜੈਆਸਨਤਿਹਲੈਕੈ॥
ਰੋਜ ਆਸਣ ਲੈ ਕੇ ਉਸ ਨਾਲ ਕੇਲ ਕਰਦਾ
ਭਾਤਿਭਾਤਿਤਾਕਹੁਸੁਖਦੈਕੈ॥੬॥
ਅਤੇ ਭਾਂਤ ਭਾਂਤ ਦੇ ਸੁਖ ਉਸ ਨੂੰ ਦਿੰਦਾ ॥੬॥
ਪਿਤਤਿਹਨਿਰਖੈਭੇਦਨਜਾਨੈ॥
ਪਿਤਾ ਉਸ ਨੂੰ ਵੇਖ ਕੇ (ਅਸਲ) ਭੇਦ ਨਹੀਂ ਸਮਝਦਾ ਸੀ
ਦੁਹਿਤਾਕੀਤਿਹਸਖੀਪ੍ਰਮਾਨੈ॥
ਅਤੇ ਉਸ ਨੂੰ ਪੁੱਤਰੀ ਦੀ ਸਖੀ ਹੀ ਸਮਝਦਾ ਸੀ।
ਭੇਦਅਭੇਦਜੜਕੋਇਨਲਹਹੀ॥
ਉਹ ਮੂਰਖ ਭੇਦ ਅਭੇਦ ਕੁਝ ਨਹੀਂ ਜਾਣਦਾ ਸੀ
ਵਾਕੀਤਾਹਿਖਵਾਸਿਨਿਕਰਹੀ॥੭॥
ਅਤੇ ਉਸ ਨੂੰ ਉਸ ਦੀ ਜਿਗਰੀ ਸਾਥਣ ਸਮਝਦਾ ਸੀ ॥੭॥
ਇਕਦਿਨਦੁਹਿਤਾਪਿਤਾਨਿਹਾਰਤ॥
ਇਕ ਦਿਨ ਪੁੱਤਰੀ ਨੇ ਪਿਤਾ ਦੇ ਵੇਖਦੇ ਹੋਇਆਂ
ਭਈਖੇਲਕੇਬੀਚਮਹਾਰਤ॥
ਖੇਡ ਵਿਚ ਬਹੁਤ ਮਗਨ ਹੋ ਗਈ।
ਤਵਨਪੁਰਖਕਹਪੁਰਖਉਚਰਿਕੈ॥
ਉਸ (ਇਸਤਰੀ ਬਣੇ) ਪੁਰਸ਼ ਨੂੰ ਪੁਰਸ਼ ਕਹਿ ਕੇ
ਭਰਤਾਕਰਾਸੁਯੰਬਰਕਰਿਕੈ॥੮॥
ਅਤੇ ਸੁਅੰਬਰ ਰਚ ਕੇ (ਉਸ ਨੂੰ ਆਪਣਾ) ਪਤੀ ਬਣਾ ਲਿਆ ॥੮॥
ਬੈਠੀਬਹੁਰਿਸੋਕਮਨਧਰਿਕੈ॥
ਫਿਰ ਮਨ ਵਿਚ ਦੁਖ ਮੰਨਾ ਕੇ ਬੈਠ ਗਈ
ਸੁਨਤਮਾਤਪਿਤਬਚਨਉਚਰਿਕੈ॥
ਅਤੇ ਮਾਤਾ ਪਿਤਾ ਨੂੰ ਸੁਣਾ ਕੇ ਕਹਿਣ ਲਗੀ,
ਕਹਇਹਕਰੀਲਖਹੁਹਮਰੀਗਤਿ॥
ਵੇਖੋ! ਇਨ੍ਹਾਂ ਨੇ ਮੇਰੀ ਕੀ ਹਾਲਤ ਕਰ ਦਿੱਤੀ ਹੈ।
ਮੁਹਿਇਨਦੀਨਸਹਚਰੀਕਰਿਪਤਿ॥੯॥
ਮੈਨੂੰ ਇਨ੍ਹਾਂ ਨੇ ਸਹੇਲੀ ਪਤੀ ਬਣਾ ਕੇ ਦੇ ਦਿੱਤੀ ਹੈ ॥੯॥
ਅਬਮੁਹਿਭਈਇਹੈਸਹਚਰਿਪਤਿ॥
ਹੁਣ ਮੇਰੀ ਇਹ ਸਖੀ ਹੀ ਪਤੀ ਬਣ ਗਈ ਹੈ।
ਖੇਲਤਦਈਲਰਿਕਵਨਸੁਭਮਤਿ॥
ਮੇਰੇ ਨਾਲ ਇਹ ਬਚਪਨ ਤੋਂ ਹੀ ਖੇਡਦੀ ਆਈ ਹੈ।
ਅਬਜੌਹੈਮੋਰੈਸਤਮਾਹੀ॥
ਹੇ ਦੈਵ! ਹੁਣ ਜੇ ਮੇਰੇ ਵਿਚ ਸਤ ਹੈ
ਤੌਇਹਨਾਰਿਪੁਰਖਹ੍ਵੈਜਾਹੀ॥੧੦॥
ਤਾਂ ਇਹ ਇਸਤਰੀ ਪੁਰਸ਼ ਬਣ ਜਾਏ ॥੧੦॥
ਤ੍ਰਿਯਤੇਇਹੈਪੁਰਖਹ੍ਵੈਜਾਹੀ॥
ਇਹ ਇਸਤਰੀ ਤੋਂ ਮਰਦ ਬਣ ਜਾਵੇ
ਜੌਕਛੁਸਤਮੇਰੇਮਹਿਆਹੀ॥
ਜੇ ਮੇਰੇ ਵਿਚ ਕੁਝ ਸਤ ਹੈ।
ਯਹਅਬਜੂਨਿਪੁਰਖਕੀਪਾਵੈ॥
ਹੁਣ ਇਹ ਮਰਦ ਦੀ ਜੂਨ ਪਾਏ
ਮਦਨਭੋਗਮੁਰਿਸੰਗਕਮਾਵੈ॥੧੧॥
ਅਤੇ ਮੇਰੇ ਨਾਲ ਕਾਮ-ਕੇਲ ਕਰੇ ॥੧੧॥
ਚਕ੍ਰਿਤਭਯੋਰਾਜਾਇਨਬਚਨਨ॥
ਇਨ੍ਹਾਂ ਬਚਨਾਂ ਤੋਂ ਰਾਜਾ ਹੈਰਾਨ ਹੋ ਗਿਆ।
ਰਾਨੀਸਹਿਤਬਿਚਾਰਕਿਯੋਮਨ॥
ਰਾਣੀ ਸਮੇਤ ਮਨ ਵਿਚ ਵਿਚਾਰ ਕੀਤਾ
ਦੁਹਿਤਾਕਹਾਕਹਤਬੈਨਨਕਹ॥
ਕਿ ਪੁੱਤਰੀ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੀ ਹੈ।
ਅਚਰਜਸੋਆਵਤਹੈਜਿਯਮਹ॥੧੨॥
(ਸਾਡੇ) ਮਨ ਵਿਚ ਬਹੁਤ ਅਸਚਰਜ ਲਗਦੀਆਂ ਹਨ ॥੧੨॥
ਜਬਤਿਹਬਸਤ੍ਰਛੋਰਿਨ੍ਰਿਪਲਹਾ॥
ਜਦ ਰਾਜੇ ਨੇ ਉਸ ਦੇ ਬਸਤ੍ਰ ਉਤਰਵਾ ਕੇ ਵੇਖਿਆ,
ਨ੍ਰਿਕਸ੍ਰਯੋਵਹੈਜੁਦੁਹਿਤਾਕਹਾ॥
ਤਾਂ ਉਹ ਉਹੀ ਨਿਕਲਿਆ ਜੋ ਪੁੱਤਰੀ ਨੇ ਕਿਹਾ ਸੀ।
ਅਧਿਕਸਤੀਤਾਕਹਿਕਰਿਜਾਨਾ॥
(ਰਾਜੇ ਨੇ) ਉਸ ਨੂੰ ਅਧਿਕ ਸਤੀ ਕਰ ਕੇ ਜਾਣਿਆ
ਭਲਾਬੁਰਾਨਹਿਮੂੜਪਛਾਨਾ॥੧੩॥
ਅਤੇ ਮੂਰਖ ਨੇ ਭਲੇ ਬੁਰੇ ਨੂੰ ਨਾ ਪਛਾਣਿਆ ॥੧੩॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਚੌਬੀਸਚਰਿਤ੍ਰਸਮਾਪਤਮਸਤੁਸੁਭਮਸਤੁ॥੩੨੪॥੬੧੦੮॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੨੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੨੪॥੬੧੦੮॥ ਚਲਦਾ॥
ਚੌਪਈ॥
ਚੌਪਈ:
ਸ੍ਰੀਸੁਲਤਾਨਸੈਨਇਕਰਾਜਾ॥
ਇਕ ਸੁਲਤਾਨ ਸੈਨ ਨਾਂ ਦਾ ਰਾਜਾ ਸੀ
ਜਾਸਮਦੁਤਿਯਨਬਿਧਨਾਸਾਜਾ॥
ਜਿਸ ਵਰਗਾ ਵਿਧਾਤਾ ਨੇ ਕੋਈ ਹੋਰ ਨਹੀਂ ਸਿਰਜਿਆ ਸੀ।
ਸ੍ਰੀਸੁਲਤਾਨਦੇਇਤਿਹਨਾਰੀ॥
ਉਸ ਦੀ ਸੁਲਤਾਨ ਦੇਈ ਨਾਂ ਦੀ ਇਸਤਰੀ ਸੀ
ਰੂਪਵਾਨਗੁਨਵਾਨਉਜਿਯਾਰੀ॥੧॥
ਜੋ ਬਹੁਤ ਰੂਪਵਾਨ, ਗੁਣਵਾਨ ਅਤੇ ਉਜਲੇ ਆਚਾਰ ਵਾਲੀ ਸੀ ॥੧॥
ਤਾਕੇਭਵਨਭਈਇਕਬਾਲਾ॥
ਉਨ੍ਹਾਂ ਦੇ ਘਰ ਇਕ ਪੁੱਤਰੀ ਹੋਈ,
ਜਾਨੁਕਸਿਥਰਅਗਨਿਕੀਜ੍ਵਾਲਾ॥
ਮਾਨੋ ਅੱਗ ਦੀ ਲਾਟ ਸਥਿਤ ਹੋਵੇ।
ਸ੍ਰੀਸੁਲਤਾਨਕੁਅਰਿਉਜਿਯਾਰੀ॥
(ਉਹ) ਸੁਲਤਾਨ ਕੁਅਰਿ ਬਹੁਤ ਸੁੰਦਰ ਸੀ।
ਕਨਕਅਵਟਿਸਾਚੇਜਨਢਾਰੀ॥੨॥
(ਇੰਜ ਲਗਦਾ ਸੀ) ਮਾਨੋ ਸੋਨੇ ਨੂੰ ਪੰਘਾਰ ਕੇ ਸੰਚੇ ਵਿਚ ਢਾਲੀ ਗਈ ਹੋਵੇ ॥੨॥
ਜੋਬਨੰਗਤਾਕੇਜਬਭਯੋ॥
ਜਦ ਉਸ ਦੇ ਸ਼ਰੀਰ ਵਿਚ ਜੋਬਨ ਪਸਰ ਗਿਆ
ਬਾਲਾਪਨਤਬਹੀਸਭਗਯੋ॥
ਤਦ ਸਾਰਾ ਬਚਪਨਾ ਚਲਾ ਗਿਆ।
ਅੰਗਅੰਗਦਯੋਅਨੰਗਦਮਾਮਾ॥
(ਉਸ ਦੇ) ਅੰਗ ਅੰਗ ਉਤੇ ਕਾਮ ਦੇਵ ਨੇ ਦਮਾਮਾ ਵਜਾ ਦਿੱਤਾ
ਜਾਹਿਰਭਈਜਗਤਮਹਿਬਾਮਾ॥੩॥
ਅਤੇ ਉਹ ਇਸਤਰੀ ਜਗਤ ਵਿਚ ਪ੍ਰਸਿੱਧ ਹੋ ਗਈ ॥੩॥
ਸੁਨਿਸੁਨਿਪ੍ਰਭਾਕੁਅਰਤਹਆਵੈ॥
ਉਸ ਦੀ ਸੁੰਦਰਤਾ ਨੂੰ ਸੁਣ ਸੁਣ ਕੇ ਰਾਜ ਕੁਮਾਰ ਉਥੇ ਆਉਂਦੇ ਸਨ
ਦ੍ਵਾਰੈਭੀਰਬਾਰਨਹਿਪਾਵੈ॥
ਅਤੇ ਦੁਆਰ ਉਤੇ ਭੀੜ ਹੋਣ ਕਾਰਨ (ਵੇਖਣ ਲਈ) ਵਾਰੀ ਹੀ ਨਹੀਂ ਮਿਲਦੀ ਸੀ।