GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1275
Display Settings
ਏਕਤਰੁਨਤਰੁਨੀਕੌਭਾਯੋ
ਇਕ ਨੌਜਵਾਨ ਰਾਜ ਕੁਮਾਰੀ ਨੂੰ ਜਚ ਗਿਆ।
ਜਾਨੁਕਮਦਨਰੂਪਧਰਿਆਯੋ॥੪॥
(ਇੰਜ ਲਗਦਾ ਸੀ) ਮਾਨੋ ਕਾਮ ਦੇਵ ਦਾ ਰੂਪ ਹੀ ਧਾਰ ਕੇ ਆ ਗਿਆ ਹੋਵੇ ॥੪॥
ਸੋਇਕੁਅਰਤਰੁਨੀਕੌਭਾਯੋ
ਉਹੀ ਕੁਮਾਰ ਰਾਜ ਕੁਮਾਰੀ ਨੂੰ ਚੰਗਾ ਲਗਾ
ਪਠੈਸਹਚਰੀਬੋਲਿਪਠਾਯੋ
ਅਤੇ ਸਖੀ ਭੇਜ ਕੇ ਉਸ ਨੂੰ ਬੁਲਵਾ ਲਿਆ।
ਕ੍ਰੀੜਾਕਰੀਬਹੁਤਬਿਧਿਵਾਸੋ
ਉਸ ਨਾਲ ਬਹੁਤ ਤਰ੍ਹਾਂ ਨਾਲ ਕਾਮ-ਕੇਲ ਕੀਤੀ।
ਕੀਨੋਪ੍ਰਾਤਸੁਯੰਬਰਤਾਸੋ॥੫॥
ਸਵੇਰ ਵੇਲੇ ਉਸ ਨਾਲ ਸੁਅੰਬਰ ਰਚਾ ਲਿਆ ॥੫॥
ਜਬਹੀਬ੍ਯਾਹਤਵਨਸੌਕੀਯੋ
ਜਦ ਉਸ ਨਾਲ ਵਿਆਹ ਕਰ ਲਿਆ,
ਬਹੁਤਿਕਬਰਿਸਜਾਨੇਦੀਯੋ
ਤਾਂ ਉਸ ਨੂੰ ਬਹੁਤ ਵਰ੍ਹਿਆਂ ਤਕ ਜਾਣ ਨਾ ਦਿੱਤਾ।
ਕ੍ਰੀੜਾਕਰੈਭਾਤਿਭਾਤਿਨਤਨ
(ਉਸ ਨਾਲ) ਭਾਂਤ ਭਾਂਤ ਦੀ ਰਤੀ-ਕ੍ਰੀੜਾ ਕਰਦੀ
ਹਰਖਬਢਾਇਬਢਾਇਅਧਿਕਮਨ॥੬॥
ਮਨ ਵਿਚ ਬਹੁਤ ਆਨੰਦ ਵਧਾ ਵਧਾ ਕੇ ॥੬॥
ਭੋਗਬਹੁਤਦਿਨਤਾਸੰਗਕਯੋ
ਉਸ ਨਾਲ ਬਹੁਤ ਦਿਨਾਂ ਤਕ ਭੋਗ ਵਿਲਾਸ ਕੀਤਾ
ਤਾਕੋਬਲਸਭਹੀਹਰਿਲਯੋ
ਅਤੇ ਉਸ ਦੀ ਸਾਰੀ ਤਾਕਤ ਖ਼ਤਮ ਕਰ ਦਿੱਤੀ।
ਜਬੈਨ੍ਰਿਧਾਤਕੁਅਰਵਹਭਯੋ
ਜਦ ਉਹ ਕੁਮਾਰ ਨਿਰ-ਧਾਤ (ਸ਼ਕਤੀਹੀਨ) ਹੋ ਗਿਆ,
ਤਬਹੀਡਾਰਿਹ੍ਰਿਦੈਤੇਦਯੋ॥੭॥
ਤਾਂ ਉਦੋਂ ਹੀ (ਰਾਜ ਕੁਮਾਰੀ ਨੇ) ਉਸ ਨੂੰ ਮਨ ਵਿੱਚੋਂ ਹਟਾ ਦਿੱਤਾ ॥੭॥
ਔਰਨਸਾਥਕਰੈਤਬਪ੍ਰੀਤਾ
ਤਦ ਉਹ ਹੋਰਾਂ ਨਾਲ ਪ੍ਰੀਤ ਕਰਨ ਲਗੀ
ਨਿਸੁਦਿਨਕਰੈਕਾਮਕੀਰੀਤਾ
ਅਤੇ ਰਾਤ ਦਿਨ ਕਾਮ-ਕ੍ਰੀੜਾ ਦੀ ਰੀਤ ਕਰਨ ਲਗੀ।
ਪਤਿਹਿਤੋਰਿਖੋਜਾਕਰਿਡਾਰਾ
ਪਤੀ ਦੀ ਮਰਦਾਵੀਂ ਤਾਕਤ ਨੂੰ ਖ਼ਤਮ ਕਰ ਕੇ ਖੁਸਰਾ (ਨਾਮਰਦ) ਬਣਾ ਦਿੱਤਾ
ਆਪੁਅਵਰਸੋਕੇਲਮਚਾਰਾ॥੮॥
ਅਤੇ ਆਪ ਹੋਰਾਂ ਨਾਲ ਕੇਲ-ਕ੍ਰੀੜਾ ਮਚਾਉਣ ਲਗੀ ॥੮॥
ਬਿਰਹਰਾਇਤਾਕੋਥੋਯਾਰਾ
ਉਸ ਦਾ ਬਿਰਹ ਰਾਇ ਨਾਂ ਦਾ ਇਕ ਯਾਰ ਸੀ,
ਜਾਸੋਬਧਿਯੋਕੁਅਰਿਕੇਪ੍ਯਾਰਾ
ਜਿਸ ਨਾਲ ਕੁਮਾਰੀ ਦਾ ਬਹੁਤ ਪ੍ਰੇਮ ਵੱਧ ਗਿਆ ਸੀ।
ਤਾਪਰਰਹੀਹੋਇਸੋਲਟਕਨ
ਉਹ ਉਸ ਉਤੇ ਲਟੂ ਹੋ ਗਈ
ਤਿਹਹਿਤਮਰਤਪ੍ਯਾਸਅਰੁਭੂਖਨ॥੯॥
ਅਤੇ ਉਸ ਵਿਚ (ਮਗਨ ਰਹਿਣ ਕਰ ਕੇ) ਭੁਖ ਤੇ ਪਿਆਸ ਨਾਲ ਮਰਨ ਲਗੀ ॥੯॥
ਇਕਦਿਨਭਾਗਮਿਤ੍ਰਤਿਹਲਈ
ਇਕ ਦਿਨ ਉਸ ਦੇ ਮਿਤਰ ਨੇ ਭੰਗ ਪੀਤੀ
ਪੋਸਤਸਹਿਤਅਫੀਮਚੜਈ
ਅਤੇ ਪੋਸਤ ਸਹਿਤ ਅਫ਼ੀਮ ਚੜ੍ਹਾ ਲਈ।
ਬਹੁਰਤਿਕਰੀਬੀਰਜਗਿਰਾਈ
ਉਸ ਨੇ ਬਿਨਾ ਵੀਰਜ ਡਿਗੇ
ਆਠਪਹਿਰਲਗਿਕੁਅਰਿਬਜਾਈ॥੧੦॥
ਅੱਠ ਪਹਿਰਾਂ ਤਕ ਰਾਜ ਕੁਮਾਰੀ ਨਾਲ ਰਤੀ-ਕ੍ਰੀੜਾ ਕੀਤੀ ॥੧੦॥
ਸਭਨਿਸਿਨਾਰਿਭੋਗਜਬਪਾਯੋ
ਜਦ ਇਸਤਰੀ ਨੇ ਸਾਰੀ ਰਾਤ ਸੰਯੋਗ ਸੁਖ ਕੀਤਾ
ਬਹੁਆਸਨਕਰਿਹਰਖਬਢਾਯੋ
ਅਤੇ ਬਹੁਤ ਸਾਰੇ ਆਸਣ ਕਰ ਕੇ ਸੁਖ ਮਾਣਿਆ।
ਤਾਪਰਤਰੁਨਿਚਿਤਤੇਅਟਕੀ
(ਤਦ) ਇਸਤਰੀ ਉਸ ਉਤੇ ਮਨੋ ਅਟਕ ਗਈ
ਭੂਲਿਗਈਸਭਹੀਸੁਧਿਘਟਕੀ॥੧੧॥
ਅਤੇ ਸ਼ਰੀਰ ਦੀ ਸੁੱਧ ਬੁੱਧ ਭੁਲ ਗਈ ॥੧੧॥
ਦ੍ਵੈਘਟਿਕਾਜੋਭੋਗਕਰਤਨਰ
ਜੋ ਪੁਰਸ਼ ਦੋ ਘੜੀਆਂ ਤਕ (ਇਸਤਰੀ ਨਾਲ) ਭੋਗ ਕਰਦਾ ਹੈ,
ਤਾਪਰਰੀਝਤਨਾਰਿਬਹੁਤਕਰਿ
(ਤਾਂ) ਉਸ ਉਤੇ ਇਸਤਰੀ ਬਹੁਤ ਰੀਝਦੀ ਹੈ।
ਚਾਰਿਪਹਰਜੋਕੇਲਕਮਾਵੈ
ਜੋ (ਵਿਅਕਤੀ) ਚਾਰ ਪਹਿਰ ਤਕ ਕਾਮ-ਕ੍ਰੀੜਾ ਕਰੇਗਾ
ਸੋਕ੍ਯੋਨਤ੍ਰਿਯਕੌਚਿਤਚੁਰਾਵੈ॥੧੨॥
ਤਾਂ ਉਹ ਭਲਾ ਇਸਤਰੀ ਦਾ ਚਿਤ ਕਿਉਂ ਨਹੀਂ ਚੁਰਾਏਗਾ ॥੧੨॥
ਰੈਨਿਸਕਲਤਿਨਤਰੁਨਿਬਜਾਈ
ਉਸ ਨੇ ਸਾਰੀ ਰਾਤ ਇਸਤਰੀ ਨਾਲ ਸੰਭੋਗ ਕੀਤਾ
ਭਾਤਿਭਾਤਿਕੇਸਾਥਹੰਢਾਈ
ਅਤੇ ਕਈ ਤਰ੍ਹਾਂ ਨਾਲ ਵਰਤਿਆ।
ਆਸਨਕਰੇਤਰੁਨਿਬਹੁਬਾਰਾ
(ਉਸ) ਇਸਤਰੀ ਦੇ ਬਹੁਤ ਵਾਰ ਆਸਣ ਜਮਾਏ
ਚੁੰਬਨਾਦਿਨਖਘਾਤਅਪਾਰਾ॥੧੩॥
ਅਤੇ ਬਹੁਤ ਸਾਰੇ ਚੁੰਬਨ (ਲਏ) ਅਤੇ ਨਹੁੰਆਂ ਦੇ ਜ਼ਖ਼ਮ ਕੀਤੇ ॥੧੩॥
ਭਾਤਿਭਾਤਿਕੇਚਤੁਰਾਸਨਕਰਿ
ਕਈ ਤਰ੍ਹਾਂ ਦੇ ਚਤੁਰਤਾ ਵਾਲੇ ਆਸਣ ਕੀਤੇ
ਭਜ੍ਯੋਤਾਹਿਤਰਦਾਬਿਭੁਜਨਭਰਿ
ਅਤੇ ਭੁਜਾਵਾਂ ਵਿਚ ਲੈ ਕੇ ਉਸ ਨਾਲ ਚੰਗੀ ਤਰ੍ਹਾਂ ਸੰਭੋਗ ਕੀਤਾ।
ਚੁੰਬਨਆਸਨਕਰਤਬਿਚਛਨ
ਚਤੁਰਾਈ ਭਰੇ ਚੁੰਬਨ ਅਤੇ ਆਸਣ ਕੀਤੇ
ਕੋਕਕਲਾਕੋਬਿਦਸਭਲਛਨ॥੧੪॥
ਜੋ ਸਾਰੇ ਕੋਕ ਕਲਾ ਵਿਚ ਦਸੇ ਲੱਛਣਾਂ ਅਨੁਸਾਰ ਸਨ ॥੧੪॥
ਦੋਹਰਾ
ਦੋਹਰਾ:
ਪੋਸਤਸ੍ਰਾਬਅਫੀਮਬਹੁਘੋਟਿਚੜਾਵਤਭੰਗ
ਪੋਸਤ, ਸ਼ਰਾਬ, ਅਫ਼ੀਮ ਅਤੇ ਚੰਗੀ ਤਰ੍ਹਾਂ ਨਾਲ ਘੋਟੀ ਹੋਈ ਭੰਗ ਚੜ੍ਹਾ ਕੇ
ਚਾਰਿਪਹਰਭਾਮਹਿਭਜਾਤਊਮੁਚਾਅਨੰਗ॥੧੫॥
ਚਾਰ ਪਹਿਰ ਤਕ ਉਸ ਇਸਤਰੀ ਨਾਲ ਸੰਯੋਗ ਕੀਤਾ, ਪਰ ਤਾਂ ਵੀ ਉਸ ਦਾ ਕਾਮ ਸ਼ਾਂਤ ਨਾ ਹੋਇਆ ॥੧੫॥
ਚੌਪਈ
ਚੌਪਈ:
ਭੋਗਕਰਤਸਭਰੈਨਿਬਿਤਾਵਤ
ਸੰਭੋਗ ਕਰਦਿਆਂ ਸਾਰੀ ਰਾਤ ਬਿਤਾ ਦਿੰਦੇ।
ਦਲਿਮਲਿਸੇਜਮਿਲਿਨਹ੍ਵੈਜਾਵਤ
ਮਿਲਣ ਨਾਲ ਸੇਜ ਮਧੋਲੀ ਜਾਂਦੀ।
ਹੋਤਦਿਵਾਕਰਕੀਅਨੁਰਾਈ
ਜਦੋਂ ਸਵੇਰ ਦੀ ਲਾਲੀ ਹੁੰਦੀ,
ਛੈਲਸੇਜਮਿਲਿਬਹੁਰਿਬਿਛਾਈ॥੧੬॥
ਤਾਂ ਪ੍ਰੀਤਮ ਨਾਲ ਮਿਲ ਕੇ ਸੇਜ ਨੂੰ ਫਿਰ ਵਿਛਾ ਲੈਂਦੀ ॥੧੬॥
ਪੌਢਿਪ੍ਰਜੰਕਅੰਕਭਰਿਸੋਊ
ਪਲੰਘ ਉਤੇ (ਦੋਵੇਂ) ਜਫੀ ਪਾ ਕੇ ਸੌਂਦੇ
ਭਾਗਅਫੀਮਪਿਯਤਮਿਲਿਦੋਊ
ਅਤੇ ਦੋਵੇਂ ਮਿਲ ਕੇ ਅਫ਼ੀਮ ਅਤੇ ਭੰਗ ਪੀਂਦੇ।
ਬਹੁਰਿਕਾਮਕੀਕੇਲਮਚਾਵੈ
ਫਿਰ ਕਾਮ-ਕ੍ਰੀੜਾ ਸ਼ੁਰੂ ਕਰ ਦਿੰਦੇ
ਕੋਕਸਾਰਮਤਪ੍ਰਗਟਦਿਖਾਵੈ॥੧੭॥
ਅਤੇ ਕੋਕ-ਸ਼ਾਸਤ੍ਰ ਦੇ ਸਾਰ ਨੂੰ ਸਪਸ਼ਟ ਕ੍ਰਿਆਸ਼ੀਲ ਕਰਦੇ ॥੧੭॥
ਕੈਫਨਸਾਥਰਸਮਸੇਹ੍ਵੈਕਰਿ
ਨਸ਼ਿਆਂ ਦੇ ਰਸ ਵਿਚ ਮਸਤ ਹੋ ਕੇ
ਪ੍ਰੋਢਿਪ੍ਰਜੰਕਰਹਤਦੋਊਸ੍ਵੈਕਰਿ
('ਰਸ ਮਸੇ') ਦੋਵੇਂ ਪਲੰਘ ਉਤੇ ਸੁਤੇ ਰਹਿੰਦੇ।
ਬਹੁਰਿਜਗੈਰਸਰੀਤਿਮਚਾਵੈ
ਜਾਗਣ ਤੇ ਫਿਰ ਕਾਮ-ਕ੍ਰੀੜਾ ਸ਼ੁਰੂ ਕਰਦੇ,
ਕਵਿਤਉਚਾਰਹਿਧੁਰਪਦਗਾਵੈ॥੧੮॥
ਕਵਿਤਾ ਪੜ੍ਹਦੇ ਅਤੇ ਧੁਰਪਦ ਗਾਉਂਦੇ ॥੧੮॥
ਤਬਲਗਿਬਿਰਹਨਟਾਤਾਕੋਪਤਿ
ਤਦ ਤਕ ਉਸ ਦਾ ਮੂਰਖ ਮਤ ਵਾਲਾ ਪਤੀ
ਨਿਕਸਿਯੋਆਇਤਹਾਮੂਰਖਮਤਿ
ਬਿਰਹ ਨਟਾ ਉਥੇ ਆ ਨਿਕਲਿਆ।
ਤਬਤ੍ਰਿਯਚਤੁਰਚਰਿਤ੍ਰਬਿਚਰਿਕੈ
ਤਦ ਉਸ ਚਾਲਾਕ ਇਸਤਰੀ ਨੇ ਚਰਿਤ੍ਰ ਕਰ ਕੇ
ਹਨ੍ਯੋਤਾਹਿਫਾਸੀਗਰਡਰਿਕੈ॥੧੯॥
ਉਸ ਨੂੰ ਗਲੇ ਵਿਚ ਫਾਹੀ ਪਾ ਕੇ ਮਾਰ ਦਿੱਤਾ ॥੧੯॥
ਏਕਕੋਠਰੀਮਿਤ੍ਰਛਪਾਯੋ
ਇਕ ਕੋਠੜੀ ਵਿਚ ਮਿਤਰ ਨੂੰ ਛੁਪਾ ਦਿੱਤਾ
ਪਤਿਹਿਮਾਰਿਸੁਰਊਚਉਘਾਯੋ
ਅਤੇ ਪਤੀ ਨੂੰ ਮਾਰ ਕੇ ਉੱਚੀ ਉੱਚੀ ਰੋਣ ਲਗੀ।
ਰਾਜਾਪ੍ਰਜਾਸਬਦਸੁਨਿਧਾਏ
ਰਾਜਾ ਅਤੇ ਪ੍ਰਜਾ (ਰੋਣ ਦੀ) ਆਵਾਜ਼ ਸੁਣ ਕੇ
ਦੁਹਿਤਾਕੇਮੰਦਰਿਚਲਿਆਏ॥੨੦॥
ਪੁੱਤਰੀ ਦੇ ਘਰ ਵਲ ਭਜਦੇ ਹੋਏ ਆ ਗਏ ॥੨੦॥
ਮ੍ਰਿਤਕਪਰਿਯੋਤਾਕੌਭਰਤਾਰਾ
ਉਸ ਦੇ ਮਰੇ ਪਏ ਪਤੀ ਨੂੰ
ਰਾਵਰੰਕਸਭਹੂੰਨਨਿਹਾਰਾ
ਰਾਜੇ ਅਤੇ ਰੰਕ (ਅਮੀਰ ਅਤੇ ਗ਼ਰੀਬ) ਸਭ ਨੇ ਵੇਖਿਆ।
ਪੂਛਤਭਯੋਤਿਸੀਕਹਰਾਜਨ
ਉਸ ਨੂੰ ਰਾਜੇ ਨੇ ਪੁਛਿਆ
ਕਹਾਭਈਯਾਕੀਗਤਿਕਾਮਨਿ॥੨੧॥
ਕਿ ਹੇ ਪੁੱਤਰੀ! ਇਸ ਦੀ ਇਹ ਹਾਲਤ ਕਿਵੇਂ ਹੋਈ (ਅਰਥਾਤ ਇਹ ਕਿਵੇਂ ਮਰ ਗਿਆ) ॥੨੧॥
ਸੁਨਹੁਪਿਤਾਮੈਕਛੂਜਾਨੋ
(ਰਾਜ ਕੁਮਾਰੀ ਨੇ ਉੱਤਰ ਦਿੱਤਾ) ਹੇ ਪਿਤਾ ਜੀ! ਸੁਣੋ!
ਰੋਗਯਾਹਿਜੋਤੁਮੈਬਖਾਨੋ
ਮੈਂ (ਇਸ ਸੰਬੰਧ ਵਿਚ) ਕੁਝ ਨਹੀਂ ਜਾਣਦੀ। ਜੇ ਇਸ ਨੂੰ ਰੋਗ ਹੁੰਦਾ ਤਾਂ ਤੁਹਾਨੂੰ ਦਸਦੀ।