GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1276
Display Settings
ਅਕਸਮਾਤ੍ਰਯਾਕਹਕਛੁਭਯੋ
ਇਸ ਨੂੰ ਅਚਾਨਕ ਹੀ ਕੁਝ ਹੋਇਆ।
ਜੀਵਤਹੁਤੋਮ੍ਰਿਤਕਹ੍ਵੈਗਯੋ॥੨੨॥
(ਹੁਣੇ) ਜੀਉਂਦਾ ਸੀ, (ਬਸ ਐਵੇਂ ਹੀ) ਮਰ ਗਿਆ ॥੨੨॥
ਅਰੁਜੌਅਬਮੋਮੈਕਛੁਸਤਹੈ
ਅਤੇ ਜੇ ਹੁਣ ਮੇਰੇ ਵਿਚ ਕੁਝ ਸਤ ਹੈ
ਅਰੁਜੌਸਤ੍ਯਬੇਦਕੌਮਤਹੈ
ਅਤੇ ਜੇ ਵੇਦਾਂ ਦਾ ਮਤ ਸੱਚਾ ਹੈ,
ਅਬਮੈਰੁਦ੍ਰਤਪਸ੍ਯਾਕਰਿਹੌ
ਤਾਂ ਮੈਂ ਹੁਣ ਰਦ੍ਰੁ ਦੀ ਤਪਸਿਆ ਕਰਦੀ ਹਾਂ।
ਯਾਹਿਜਿਯਾਊਕੈਜਰਿਮਰਿਹੌ॥੨੩॥
ਇਸ ਨੂੰ ਜੀਵਾਉਂਦੀ ਹਾਂ ਜਾਂ (ਇਸ ਨਾਲ) ਸੜ ਮਰਦੀ ਹਾਂ ॥੨੩॥
ਤੁਮਹੂੰਬੈਠਯਾਹਿਅੰਗਨਾਅਬ
ਤੁਸੀਂ ਵੀ ਸਾਰੇ ਹੁਣ ਇਸ ਵੇਹੜੇ ਵਿਚ ਬੈਠ ਕੇ
ਪੂਜਾਕਰਹੁਸਦਾਸਿਵਕੀਸਬ
ਸਦਾ ਸ਼ਿਵ ਦੀ ਪੂਜਾ ਕਰੋ।
ਮੈਯਾਕੌਇਹਘਰਲੈਜੈਹੈ
ਮੈਂ ਇਸ (ਦੀ ਲੋਥ) ਨੂੰ ਘਰ ਅੰਦਰ ਲੈ ਜਾਂਦੀ ਹਾਂ
ਪੂਜਿਸਦਾਸਿਵਬਹੁਰਿਜਿਵੈਹੌ॥੨੪॥
ਅਤੇ ਸਦਾ ਸ਼ਿਵ ਦੀ ਪੂਜਾ ਕਰ ਕੇ ਫਿਰ ਤੋਂ ਜੀਉਂਦਾ ਕਰਦੀ ਹਾਂ ॥੨੪॥
ਮਾਤਪਿਤਾਅੰਗਨਾਬੈਠਾਏ
ਮਾਤਾ ਪਿਤਾ ਨੂੰ ਵੇਹੜੇ ਵਿਚ ਬਿਠਾਇਆ
ਨੈਬੀਮਹਤਾਸਗਲਬੁਲਾਏ
ਅਤੇ ਸਾਰੇ ਚੌਕੀਦਾਰ ਅਤੇ ਮੁਖੀਏ ਬੁਲਾ ਲਏ।
ਲੈਸੰਗਗਈਮ੍ਰਿਤਕਕਹਤਿਹਘਰ
(ਉਹ ਪਤੀ ਦੀ) ਲੋਥ ਨੂੰ ਲੈ ਕੇ ਉਸ ਘਰ ਅੰਦਰ ਗਈ
ਰਾਖਿਯੋਥੋਜਹਾਜਾਰਛਪਾਕਰਿ॥੨੫॥
ਜਿਥੇ ਯਾਰ ਨੂੰ ਛੁਪਾ ਕੇ ਰਖਿਆ ਹੋਇਆ ਸੀ ॥੨੫॥
ਤਿਹਘਰਜਾਇਪਾਟਦ੍ਰਿੜਦੈਕਰਿ
ਉਸ ਘਰ ਵਿਚ ਜਾ ਕੇ ਦਰਵਾਜ਼ਾ ਚੰਗੀ ਤਰ੍ਹਾਂ ਨਾਲ ਬੰਦ ਕਰ ਦਿੱਤਾ
ਰਮੀਜਾਰਕੇਸਾਥਬਿਹਸਿਕਰਿ
ਅਤੇ ਪ੍ਰਸੰਨਤਾ ਪੂਰਵਕ ਯਾਰ ਨਾਲ ਰਮਣ ਕਰਨ ਲਗੀ।
ਨ੍ਰਿਪਜੁਤਬੈਠਲੋਗਦ੍ਵਾਰਾਪਰਿ
ਰਾਜੇ ਸਮੇਤ ਲੋਕੀਂ ਦੁਆਰ ਉਤੇ ਬੈਠੇ ਸਨ,
ਭੇਦਅਭੇਦਸਕਤਬਿਚਰਿਕਰਿ॥੨੬॥
(ਪਰ ਉਹ) ਭੇਦ ਅਭੇਦ ਨੂੰ ਕੁਝ ਵੀ ਵਿਚਾਰ ਨਾ ਸਕੇ ॥੨੬॥
ਤੇਸਭਹੀਜਿਯਮੈਅਸਜਾਨੈ
ਉਹ ਸਾਰੇ ਮਨ ਵਿਚ ਇਹੀ ਸਮਝ ਰਹੇ ਸਨ
ਸੁਤਾਸਿਵਹਿਪੂਜਤਅਨੁਮਾਨੈ
ਅਤੇ ਪੁੱਤਰੀ ਦੀ ਸ਼ਿਵ-ਪੂਜਾ ਦਾ ਅਨੁਮਾਨ ਲਗਾ ਰਹੇ ਸਨ
ਯਾਕੀਆਜੁਸਤਤਾਲਹਿਹੈ
ਕਿ ਅਜ ਇਸ ਦੀ ਸਤਿਤਾ ਵੇਖਾਂਗੇ
ਭਲੀਬੁਰੀਬਤਿਯਾਤਬਕਹਿਹੈ॥੨੭॥
ਅਤੇ ਤਦ ਹੀ ਮਾੜੀ ਚੰਗੀ ਗੱਲ ਕਹਾਂਗੇ ॥੨੭॥
ਜੋਯਹਕੁਅਰਿਰੁਦ੍ਰਸੋਰਤਹੈ
ਜੇ ਇਹ ਰਾਜ ਕੁਮਾਰੀ ਰੁਦ੍ਰ (ਦੀ ਪੂਜਾ) ਵਿਚ ਲੀਨ ਹੈ
ਜੌਯਹਤਿਹਚਰਨਨਮੈਮਤਹੈ
ਅਤੇ ਜੇ ਇਹ ਉਸ ਦੇ ਚਰਨਾਂ ਵਿਚ ਮਗਨ ਹੈ,
ਤੌਪਤਿਜੀਵਤਬਾਰਲਗਿਹੈ
ਤਾਂ ਪਤੀ ਦੇ ਜੀਵਿਤ ਹੋਣ ਨੂੰ ਦੇਰ ਨਹੀਂ ਲਗੇਗੀ
ਸਿਵਸਿਵਭਾਖਿਮ੍ਰਿਤਕਪੁਨਿਜਗਿਹੈ॥੨੮॥
ਅਤੇ 'ਸ਼ਿਵ ਸ਼ਿਵ' ਕਰਦਾ ਮੁਰਦਾ ਫਿਰ ਜੀਉਂਦਾ ਹੋ ਜਾਵੇਗਾ ॥੨੮॥
ਇਤਤੇਦ੍ਵਾਰਬਿਚਾਰਬਿਚਾਰਤ
ਇਧਰ ਦੁਆਰ ਉਤੇ (ਉਹ ਸਾਰੇ) ਵਿਚਾਰ ਕਰ ਰਹੇ ਸਨ,
ਉਤਤ੍ਰਿਯਸੰਗਭੀਜਾਰਮਹਾਰਤ
ਉਧਰ ਰਾਜ ਕੁਮਾਰੀ ਯਾਰ ਨਾਲ ਰਤੀ-ਕ੍ਰੀੜਾ ਵਿਚ ਰੁਝੀ ਹੋਈ ਸੀ।
ਜ੍ਯੋਂਜ੍ਯੋਂਲਪਟਿਚੋਟਚਟਕਾਵੈ
(ਉਹ) ਜਿਉਂ ਜਿਉਂ ਲਿਪਟ ਕੇ ਆਵਾਜ਼ ਕਢਦੇ ਸਨ,
ਤੇਜਾਨੇਵਹਗਾਲ੍ਰਹਬਜਾਵੈ॥੨੯॥
ਤਾਂ ਉਹ (ਬਾਹਰ ਬੈਠੇ) ਸਮਝਦੇ ਕਿ (ਸ਼ਿਵ ਨੂੰ ਪ੍ਰਸੰਨ ਕਰਨ ਲਈ) ਬਕਰੇ ਬੁਲਾਉਂਦੀ ਹੈ ॥੨੯॥
ਤਹਾਖੋਦਿਭੂਤਾਕੋਗਾਡਾ
(ਉਨ੍ਹਾਂ ਨੇ) ਧਰਤੀ ਵਿਚ ਟੋਆ ਪੁਟ ਕੇ ਉਸ ਨੂੰ ਦਬਾ ਦਿੱਤਾ
ਬਾਹਰਹਾਡਗੋਡਨਹਿਛਾਡਾ
ਅਤੇ ਬਾਹਰ ਕੋਈ ਹਡ ਗੋਡਾ ਨਹੀਂ ਛਡਿਆ।
ਅਪਨੇਸਾਥਜਾਰਕਹਧਰਿਕੈ
(ਫਿਰ) ਆਪਣੇ ਯਾਰ ਨੂੰ ਨਾਲ ਲੈ ਕੇ
ਲੈਆਈਇਹਭਾਤਿਉਚਰਿਕੈ॥੩੦॥
ਇਹ ਕਹਿੰਦੀ ਹੋਈ ਬਾਹਰ ਲੈ ਆਈ ॥੩੦॥
ਜਬਮੈਧ੍ਯਾਨਰੁਦ੍ਰਕੋਧਰਿਯੋ
ਜਦ ਮੈਂ ਰੁਦ੍ਰ ਦਾ ਧਿਆਨ ਧਾਰਿਆ
ਤਬਸਿਵਅਸਮੁਰਸਾਥਉਚਰਿਯੋ
ਤਾਂ ਸ਼ਿਵ ਨੇ ਮੈਨੂੰ ਇਸ ਪ੍ਰਕਾਰ ਕਿਹਾ,
ਬਰੰਬ੍ਰੂਹਪੁਤ੍ਰੀਮਨਭਾਵਤ
ਹੇ ਪੁੱਤਰੀ ਮਨ ਭਾਉਂਦਾ ਵਰ ਮੰਗ ('ਬਰੰਬ੍ਰੁਹ')
ਜੋਇਹਸਮੈਹ੍ਰਿਦੈਮਹਿਆਵਤ॥੩੧॥
ਜੋ ਵੀ ਇਸ ਵੇਲੇ ਤੇਰੇ ਹਿਰਦੇ ਵਿਚ ਆਵੇ ॥੩੧॥
ਤਬਮੈਕਹਿਯੋਜਿਯਾਇਦੇਹੁਪਤਿ
ਤਦ ਮੈਂ ਕਿਹਾ ਕਿ ਜੇ ਮੇਰੀ ਮਤ
ਜੋਤੁਮਰੇਚਰਨਨਮਹਿਮੁਰਮਤਿ
ਤੁਹਾਡੇ ਚਰਨਾਂ ਵਿਚ ਲਗੀ ਹੋਈ ਹੈ ਤਾਂ (ਮੇਰਾ) ਪਤੀ ਜੀਉਂਦਾ ਕਰ ਦਿਓ।
ਤਬਇਹਭਾਤਿਬਖਾਨਿਯੋਸਿਵਬਚ
ਤਦ ਸ਼ਿਵ ਨੇ ਇਸ ਤਰ੍ਹਾਂ ਕਿਹਾ,
ਸੋਤੁਮਸਮਝਿਲੇਹੁਭੂਪਤਿਸਚੁ॥੩੨॥
ਹੇ ਰਾਜਨ! ਇਸ ਨੂੰ ਤੁਸੀਂ ਸਚ ਸਮਝ ਲਵੋ ॥੩੨॥
ਦੋਹਰਾ
ਦੋਹਰਾ:
ਤਾਤੇਅਤਿਸੁੰਦਰਕਰੋਵਾਤੇਬੈਸਕਿਸੋਰ
ਮੈਂ ਇਸ ਨੂੰ ਪਹਿਲਾਂ ਨਾਲੋਂ ਸੁੰਦਰ ਅਤੇ ਜਵਾਨ ਬਣਾ ਦਿੱਤਾ ਹੈ।
ਨਾਥਜੀਯੋਸ੍ਰੀਸੰਭੁਕੀਕ੍ਰਿਪਾਦ੍ਰਿਸਟਿਕੀਕੋਰ॥੩੩॥
ਸ੍ਰੀ ਸ਼ਿਵ ਦੀ ਕ੍ਰਿਪਾ ਕਟਾਖ ਨਾਲ (ਮੇਰਾ) ਪਤੀ ਜੀਵਤਿ ਹੋ ਗਿਆ ਹੈ ॥੩੩॥
ਚੌਪਈ
ਚੌਪਈ:
ਸਭਹਿਨਬਚਨਸਤਕਰਿਜਾਨਾ
ਸਭ ਨੇ ਇਹ ਬਚਨ ਸਚ ਮੰਨ ਲਿਆ
ਸਿਵਕੋਸਤਬਚਨਅਨੁਮਾਨਾ
ਅਤੇ ਸ਼ਿਵ ਦੇ ਬਚਨ ਨੂੰ ਵੀ ਸਚ ਸਮਝ ਲਿਆ।
ਤਬਤੇਤਜਿਸੁੰਦਰਜਿਯਤ੍ਰਾਸਾ
ਤਦ ਉਹ ਸੁੰਦਰੀ ਮਨ ਦਾ ਭੈ ਛਡ ਕੇ